Punjabi Grammar "Difference between Ba and Va in Punjabi Language", "ਬ, ਵ ਦੇ ਭੇਦ ਕਰਕੇ ਸ਼ਬਦ" Grammar in Punjabi Language.

 ਬ, ਵ ਦੇ ਭੇਦ ਕਰਕੇ ਸ਼ਬਦ
Difference between Ba and Va in Punjabi Language


1. ਬਾਲ (ਬੱਚਾ)-ਬਾਲ ਰੋ ਰਿਹਾ ਹੈ।

ਵਾਲ (ਕੇਸ)-ਉਹ ਵਾਲ ਕਾ ਰਹੀ ਹੈ। 


2. ਬਾਣ (ਆਦਤ, ਤੀਰ)-ਉਹ ਜੂਏ ਦੀ ਭੈੜੀ ਬਾਣ ਉਸ ਨੂੰ ਪੈ ਗਈ ਹੈ। 

ਵਾਣ (ਸੂਤੜੀ)-ਮੰਜੀ ਉਣਨ ਵਾਲੀ ਵਾਣ ਲਿਆਉ।


3. ਬਲੀ (ਬਹਾਦਰ)-ਉਹ ਬੜਾ ਬਲੀ ਹੈ।

ਵਲੀ (ਫ਼ਕੀਰ)-ਸਾਡੇ ਦੇਸ਼ ਵਿਚ ਕਈ ਵਲੀ ਹੋਏ ਹਨ। 


4. ਬਰਮਾ (ਇਕ ਦੇਸ਼ ਦਾ ਨਾਂ)-ਬਰਮਾ ਦੀ ਰਾਜਧਾਨੀ ਰੰਗੁਨ ਹੈ।

ਵਰਮਾ (ਛੇਕ ਕਰਨ ਵਾਲਾ ਇਕ ਸੰਦ)-ਵਰਮੇ ਨਾਲ ਇਸ ਵਿੱਚ ਛੇਕ ਕੱਢ ਦਿਓ । 


5. ਬਲ (ਤਾਕਤ) - ਏਕੇ ਵਿਚ ਬਲ ਹੈ।

ਵਲ (ਘੇਰਾ, ਪੋਚ)-ਉਹ ਵਲ ਪਾ ਕੇ ਮੇਰੇ ਕੋਲ ਆਇਆ । 


6. ਬੇਲਾ (ਜੰਗਲ)-ਬੇਲਾ ਵਿਚ ਸ਼ੇਰ ਗਰਜ ਰਿਹਾ ਸੀ ।

ਵੇਲਾ (ਵਕਤ)-ਅੰਮ੍ਰਿਤ ਵੇਲਾ ਹੋ ਗਿਆ ਹੈ। 


7. ਬਰ (ਬਰਾਬਰੀ)-ਤੇਰਾ ਮੇਰਾ ਬਰ ਨਹੀਂ ਮਿਲਦਾ।

ਵਰ (ਹੋਣ ਵਾਲਾ ਪਤੀ)-ਮੋਨਾ ਨੂੰ ਚੰਗਾ ਵਰ ਮਿਲ ਗਿਆ। 


8. ਬਹਿ-ਕਿਰਪਾ ਕਰਕੇ ਬਹਿ ਜਾਉ ॥

ਵਹਿ-ਪਾਣੀ ਠੀਕ ਵਹਿ ਰਿਹਾ ਹੈ। 


9. ਬੱਸ-ਬੱਸ ਚਲੀ ਗਈ ਹੈ, ਹੁਣ ਬੋਲਣਾ ਬਸ ਕਰੋ ।

ਵਸ-ਮੇਰਾ ਕੀ ਵੱਸ ? ਮੀਂਹ ਵੱਸ ਰਿਹਾ ਹੈ। 


10. ਬੱਜ (ਨਕਸ)-ਕੁੜੀ ਦੀ ਅੱਖ ਵਿਚ ਫੌਲਾ ਪੈਣ ਨਾਲ ਉਸ ਨੂੰ ਬੱਜ ਲੱਗ ਗਈ ਹੈ। 

ਵੱਜ-ਛੇਤੀ ਉੱਠੇ , ਪੰਜ ਵੱਜ ਗਏ ਹਨ। 




Post a Comment

0 Comments