Punjabi Essay, Paragraph on "Mahatma Gandhi", "ਮਹਾਤਮਾ ਗਾਂਧੀ " for Class 8, 9, 10, 11, 12 of Punjab Board, CBSE Students.

ਮਹਾਤਮਾ ਗਾਂਧੀ 
Mahatma Gandhi




ਨਿਬੰਧ ਨੰਬਰ:- ੦੧ 

ਰੂਪ-ਰੇਖਾ (Outline)


ਭੂਮਿਕਾ, ਜਨਮ ਤੇ ਮਾਤਾ-ਪਿਤਾ, ਵਿੱਦਿਆ, ਦੱਖਣੀ ਅਫ਼ਰੀਕਾ ਵਿੱਚ, ਭਾਰਤ ਵਿੱਚ ਅੰਗਰੇਜ਼ਾਂ ਪ੍ਰਤੀ ਸੰਘਰਸ਼, ਭਾਰਤ ਛੱਡੋ ਲਹਿਰ, ਭਾਰਤ ਨੂੰ ਅਜ਼ਾਦੀ ਮਿਲਣੀ, ਦੇਹਾਂਤ, ਸਾਰੰਸ਼।


ਭੂਮਿਕਾ (Introduction )


“ਦੇ ਦੀ ਹਮੇਂ ਆਜ਼ਾਦੀ ਬਿਨਾਂ ਖੜਗ ਬਿਨਾਂ ਢਾਲ,

ਸਾਬਰਮਤੀ ਕੇ ਸੰਤ ਤੂਨੇ ਕਰ ਦੀਆ ਕਮਾਲ।”


ਸਿਰਫ਼ ਧੋਤੀ ਪਹਿਨ ਕੇ, ਪੈਦਲ ਚੱਲ ਕੇ ਤੇ ਇੱਕ ਲਾਠੀ ਦੇ ਆਸਰੇ ਗਾਂਧੀ ਜੀ ਨੇ ਅੰਗਰੇਜ਼ਾਂ ਵਿਰੁੱਧ ਅਜਿਹਾ ਅੰਦੋਲਨ ਚਲਾਇਆ ਜੋ ਅਜ਼ਾਦੀ ਉਪਰੰਤ ਹੀ ਥੰਮ੍ਹਿਆ। ਉਨ੍ਹਾਂ ਦਾ ਨਾਂ ਭਾਰਤ ਦੀ ਅਜ਼ਾਦੀ ਦੇ ਇਤਿਹਾਸ ਵਿੱਚ ਅਹਿੰਸਾਮਈ ਸੰਘਰਸ਼ ਲਈ ਸਦਾ ਚਮਕਦਾ ਰਹੇਗਾ।ਅੰਗਰੇਜ਼ਾਂ ਦਾ ਜ਼ੁਲਮ ਉਨ੍ਹਾਂ ਦੀ ਸ਼ਾਂਤੀ ਦੀ ਤਲਵਾਰ ਅੱਗੇ ਟਿਕ ਨਾ ਸਕਿਆ ਤੇ ਉਹ ਭਾਰਤ ਨੂੰ ਅਜ਼ਾਦ ਕਰਕੇ ਇੱਥੋਂ ਚਲੇ ਗਏ ਤੇ ਹਿੰਦ ਵਾਸੀਆਂ ਦੇ ਪੈਰਾਂ ਵਿੱਚੋਂ ਗ਼ੁਲਾਮੀ ਦੀਆਂ ਬੇੜੀਆਂ ਟੁੱਟੀਆਂ।


ਜਨਮ ਤੇ ਮਾਤਾ-ਪਿਤਾ (Birth and parents)


ਆਪ ਦਾ ਜਨਮ 2 ਅਕਤੂਬਰ, 1869 ਈ: ਨੂੰ ਪੋਰਬੰਦਰ (ਕਾਠੀਆਵਾੜ) ਗੁਜਰਾਤ ਵਿੱਚ ਹੋਇਆ। ਆਪ ਦਾ ਪੂਰਾ ਨਾਂ ਮੋਹਨਦਾਸ ਕਰਮ ਚੰਦ ਗਾਂਧੀ ਸੀ। ਉਨ੍ਹਾਂ ਦੇ ਪਿਤਾ ਸ੍ਰੀ ਕਰਮਚੰਦ ਪਹਿਲਾਂ ਪੋਰਬੰਦਰ ਤੇ ਫਿਰ ਰਾਜਕੋਟ ਰਿਆਸਤ ਦੇ ਦੀਵਾਨ ਰਹੇ। ਉਹ ਬਚਪਨ ਤੋਂ ਹੀ ਸੱਚ ਬੋਲਣ ਵਾਲੇ ਤੇ ਮਾਤਾ-ਪਿਤਾ ਦੇ ਆਗਿਆਕਾਰੀ ਪੁੱਤਰ ਸਨ।


ਵਿੱਦਿਆ (Education)


ਗਾਂਧੀ ਜੀ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਨਹੀਂ ਸਨ ਸਗੋਂ ਵਿਦਿਆਰਥੀਆਂ ਦੀ ਵਿਚਕਾਰਲੀ ਕੋਟੀ ਵਿੱਚੋਂ ਸਨ। 1887 ਈ. ਵਿੱਚ ਉਨ੍ਹਾਂ ਨੇ ਦਸਵੀਂ ਪਾਸ ਕੀਤੀ ਤੇ ਫਿਰ ਕਾਲਜ ਵਿੱਚੋਂ ਬੀ.ਏ. ਦੀ ਪਰੀਖਿਆ ਪਾਸ ਕੀਤੀ। 1891 ਈ. ਵਿੱਚ ਆਪ ਵਕਾਲਤ ਪਾਸ ਕਰਨ ਲਈ ਇੰਗਲੈਂਡ ਚਲੇ ਗਏ। ਵਤਨ ਵਾਪਸ ਪਰਤ ਕੇ ਆਪ ਨੇ ਵਕਾਲਤ ਸ਼ੁਰੂ ਕੀਤੀ। ਆਪ ਝੂਠ ਨਹੀਂ ਸਨ ਬੋਲਦੇ ਇਸ ਕਰਕੇ ਵਕਾਲਤ ਵਿੱਚ ਸਫਲਤਾ ਪ੍ਰਾਪਤ ਨਾ ਹੋਈ।


ਦੱਖਣੀ ਅਫ਼ਰੀਕਾ ਵਿੱਚ (In South Africa)


1893 ਈ: ਵਿੱਚ ਆਪ ਇੱਕ ਮੁਕੱਦਮੇ ਦੇ ਸੰਬੰਧ ਵਿੱਚ ਦੱਖਣੀ ਅਫ਼ਰੀਕਾ ਗਏ। ਉੱਥੇ ਵੀ ਅੰਗਰੇਜ਼ਾਂ ਦਾ ਰਾਜ ਸੀ। ਅੰਗਰੇਜ਼ ਉੱਥੇ ਰਹਿੰਦੇ ਭਾਰਤੀਆਂ ਨੂੰ ਬੜੀ ਨਫ਼ਰਤ ਦੀ ਨਜ਼ਰ ਨਾਲ ਵੇਖਦੇ ਸਨ। ਉੱਥੇ ਅੰਗਰੇਜ਼ਾਂ ਨੇ ਭਾਰਤੀਆਂ ਉੱਪਰ ਕਈ ਤਰ੍ਹਾਂ ਦੇ ਕਰ ਲਾਏ ਹੋਏ ਸਨ ਤੇ ਗੋਰੇ ਕਾਲੇ ਦਾ ਨਸਲੀ ਵਿਤਕਰਾ ਕਰਦਿਆਂ ਹੋਇਆਂ ਕਈ ਪ੍ਰਕਾਰ ਦੇ ਬੰਧਨ ਕੱਸੇ ਹੋਏ ਸਨ। ਗਾਂਧੀ ਜੀ ਨੂੰ ਵੀ ਇਸ ਵਿਤਕਰੇ ਦਾ ਸ਼ਿਕਾਰ ਹੋਣਾ ਪਿਆ। ਗਾਂਧੀ ਜੀ ਨੇ ਭਾਰਤੀ ਲੋਕਾਂ ਨੂੰ ਇੱਕਮੁੱਠ ਕਰ ਕੇ ਅੰਗਰੇਜ਼ਾਂ ਵਿਰੁੱਧ ਸ਼ਾਂਤਮਈ ਘੋਲ ਅਰੰਭਿਆ ਜਿਸ ਦਾ ਸਿੱਟਾ ਅਜ਼ਾਦੀ ਸੀ।


ਭਾਰਤ ਵਿੱਚ ਅੰਗਰੇਜ਼ਾਂ ਪ੍ਰਤੀ ਸੰਘਰਸ਼ (Struggle against the British in India)


1915 ਈ: ਵਿੱਚ ਆਪ ਭਾਰਤ ਪਰਤੇ। ਉਨ੍ਹਾਂ ਦਾ ਮਨ ਅੰਗਰੇਜ਼ਾਂ ਵਿਰੁੱਧ ਨਫ਼ਰਤ ਨਾਲ ਭਰਿਆ ਪਿਆ ਸੀ। ਕਾਂਗਰਸ ਪਾਰਟੀ ਦੀ ਵਾਗਡੋਰ ਸੰਭਾਲ ਕੇ ਗਾਂਧੀ ਜੀ ਨੇ ਅੰਗਰੇਜ਼ਾਂ ਪ੍ਰਤੀ ਘੋਲ ਸ਼ੁਰੂ ਕੀਤਾ। ਨਾ- ਮਿਲਵਰਤਨ ਲਹਿਰ ਤੇ ਹੋਰ ਕਈ ਲਹਿਰਾਂ ਚਲਾ ਕੇ ਅੰਗਰੇਜ਼ਾਂ ਨੂੰ ਸਖ਼ਤ ਟੱਕਰ ਦਿੱਤੀ। ਆਪ ਦੀ ਅਗਵਾਈ ਹੇਠ 1930 ਈ: ਵਿੱਚ ਕਾਂਗਰਸ ਨੇ ਪੂਰਨ ਅਜ਼ਾਦੀ ਦੀ ਮੰਗ ਅੰਗਰੇਜ਼ਾਂ ਅੱਗੇ ਰੱਖੀ।ਆਪ ਕਈ ਵਾਰ ਜੇਲ੍ਹ ਗਏ। 1930 ਈ: ਵਿੱਚ ਲੂਣ ਸੰਬੰਧੀ ਸਤਿਆਗ੍ਰਹਿ ਕੀਤਾ। ਇਸ ਸਤਿਆਗ੍ਰਹਿ ਦਾ ਦੂਜਾ ਨਾਂ ਡਾਂਡੀ ਮਾਰਚ ਹੈ। ਆਪ ਹਿੰਸਾਵਾਦੀ ਘੋਲ ਦੇ ਵਿਰੁੱਧ ਸਨ ਤਾਂ ਹੀ ਭਗਤ ਸਿੰਘ ਤੇ ਉਸ ਦੇ ਸਾਥੀਆਂ ਨਾਲ ਉਨ੍ਹਾਂ ਦੀ ਵਿਚਾਰਧਾਰਾ ਨਹੀਂ ਸੀ ਮਿਲਦੀ।


ਭਾਰਤ ਛੱਡੋ ਲਹਿਰ (Quit India Movement)


1942 ਈ: ਵਿੱਚ ਆਪ ਨੇ ਅੰਗਰੇਜ਼ਾਂ ਵਿਰੁੱਧ ਭਾਰਤ ਛੱਡੋ ਲਹਿਰ ਚਲਾਈ। ਇਸ ਤਹਿਤ ਗਾਂਧੀ ਜੀ ਤੇ ਬਹੁਤ ਸਾਰੇ ਆਗੂਆਂ ਨੇ ਗ੍ਰਿਫ਼ਤਾਰੀਆਂ ਦਿੱਤੀਆਂ। ਆਪ ਦਾ ਅਹਿੰਸਾਵਾਦੀ ਅੰਦੋਲਨ ਇੰਨਾ ਲੋਕਪ੍ਰਿਅ ਹੋਇਆ ਕਿ ਇਸ ਦਾ ਜ਼ਿਕਰ ਪੰਜਾਬੀ ਲੋਕ-ਗੀਤਾਂ ਵਿੱਚ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਇੰਜ ਕੀਤਾ ਗਿਆ ਹੈ


1. ਦੇਹ ਚਰਖੇ ਨੂੰ ਗੇੜਾ ਲੋੜ ਨਹੀਂ ਤੋਪਾਂ ਦੀ। 15

2. ਬੰਬਾਂ ਨੂੰ ਚੱਲਣ ਨਹੀਂ ਦੇਣਾ ਗਾਂਧੀ ਦੇ ਚਰਖੇ ਨੇ।

3. ਬਾਰੀ ਬਰਸੀ ਖਟਣ ਗਿਆ ਸੀ।

ਖੱਟ-ਖੱਟ ਕੇ ਲਿਆਂਦੀ ਚਾਂਦੀ।

ਗੋਰੇ ਭੱਜ ਜਾਣਗੇ, ਰਾਜ ਕਰੇਗਾ ਗਾਂਧੀ।


ਭਾਰਤ ਨੂੰ ਅਜ਼ਾਦੀ ਮਿਲਣੀ (India will get freedom)


ਭਾਰਤੀਆਂ ਵੱਲੋਂ ਸੰਘਰਸ਼ ਤੋਂ ਮਜਬੂਰ ਹੋ ਕੇ ਅੰਗਰੇਜ਼ਾਂ ਨੇ ਅਖ਼ੀਰ 15 ਅਗਸਤ, 1947 ਈ: ਨੂੰ ਭਾਰਤ ਨੂੰ ਅਜ਼ਾਦ ਕਰ ਦਿੱਤਾ। ਇਸ ਸਮੇਂ ਉਨ੍ਹਾਂ ਨੇ ਬਹੁਤ ਹੀ ਚਲਾਕੀ ਨਾਲ ਦੇਸ ਦੀ ਵੰਡ ਕਰਵਾਈ ਅਤੇ ਇੱਕ ਨਵਾਂ ਦੇਸ਼ ਪਾਕਿਸਤਾਨ ਬਣਾ ਦਿੱਤਾ। ਇਸ ਸਮੇਂ ਹੋਏ ਫ਼ਿਰਕੂ ਫ਼ਸਾਦਾਂ ਵਿੱਚ ਲੱਖਾਂ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ। ਮਹਾਤਮਾ ਗਾਂਧੀ ਨੂੰ ਇਸ ਸਮੇਂ ਵਾਪਰੀਆਂ ਅਮਾਨਵੀ ਘਟਨਾਵਾਂ ਨੇ ਬਹੁਤ ਹੀ ਉਦਾਸ ਕਰ ਦਿੱਤਾ ਸੀ। ਉਝ ਤੋਂ ਬਿਨ੍ਹਾਂ ਦੇਹਾਂਤ- 30 ਜਨਵਰੀ, 1948 ਈ: ਇੱਕ ਸ਼ਾਮ ਨੂੰ ਜਦੋਂ ਮਹਾਤਮਾ ਗਾਂਧੀ ਜੀ ਬਿਰਲਾ ਮੰਦਰ ਦਿੱਲੀ ਵਿੱਚੋਂ ਪ੍ਰਾਰਥਨਾ ਕਰ ਕੇ ਵਾਪਸ ਆ ਰਹੇ ਸਨ ਤਾਂ ਨੱਥੂ ਰਾਮ ਗੋਡਸੇ ਨੇ ਗੋਲੀਆਂ ਮਾਰ ਕੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ। ਇਸ ਤਰ੍ਹਾਂ ਅਹਿੰਸਾ ਦਾ ਪੁਜਾਰੀ ਆਪ ਹੀ ਹਿੰਸਾ ਦਾ ਸ਼ਿਕਾਰ ਹੋ ਕੇ ਸਦਾ ਦੀ ਨੀਂਦ ਸੌਂ ਗਿਆ।


ਸਾਰੰਸ਼ (Summary)


ਮਹਾਤਮਾ ਗਾਂਧੀ ਜੀ ਨੂੰ ਭਾਰਤ ਵਾਸੀਆਂ ਨੇ ਰਾਸ਼ਟਰ ਪਿਤਾ ਦਾ ਸਨਮਾਨ ਦਿੱਤਾ ਹੈ। ਉਨ੍ਹਾਂ ਦੇ ਜਨਮ ਦਿਹਾੜੇ ਨੂੰ ਕੌਮੀ ਤਿਉਹਾਰ ਵਜੋਂ ਮਨਾਇਆ ਜਾਂਦਾ ਹੈ। ਉਨ੍ਹਾਂ ਦੇ ਜ਼ਿੰਦਗੀ ਭਰ ਦੇ ਸੰਘਰਸ਼ ਤੇ ਸ਼ਹਾਦਤ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕੇਗਾ।


ਨਿਬੰਧ ਨੰਬਰ:- ੦੨ 


ਮਹਾਤਮਾ ਗਾਂਧੀ 
Mahatma Gandhi

ਮਹਾਤਮਾ ਗਾਂਧੀ ਦਾ ਨਾਂ ਭਾਰਤ ਦਾ ਬੱਚਾ ਬੱਚਾ ਜਾਣਦਾ ਹੈ। ਕਈ ਲੋਕ ਆਪ ਨੂੰ ਪਿਆਰ ਨਾਲ ਬਾਪੂ ਕਹਿ ਕੇ ਬੁਲਾਉਂਦੇ ਸੀ ਆਪ ਨੇ ਆਪਣੇ ਜੀਵਨ ਦਾ ਵਧੇਰੇ ਹਿੱਸਾ ਭਾਰਤ ਦੀ ਆਜ਼ਾਦੀ ਦੇ ਲੇਖੇ ਲਾ ਦਿੱਤਾ। ਆਪ ਦੇ ਅਣਥੱਕ ਯਤਨਾਂ ਸਦਕੇ ਹੀ ਭਾਰਤ ਨੂੰ ਆਜ਼ਾਦੀ ਪ੍ਰਾਪਤ ਹੋਈ


ਮਹਾਤਮਾ ਗਾਂਧੀ ਦਾ ਜਨਮ 2 ਅਕਤੂਬਰ, 1869 ਈਸਵੀ ਨੂੰ ਗੁਜਰਾਤ (ਕਾਠੀਆਵਾੜ) ਦੀ ਰਿਆਸਤ ਪੋਰਬੰਦਰ ਵਿਖੇ ਹੋਇਆ। ਆਪ ਦੇ ਪਿਤਾ ਰਾਜਕੋਟ ਰਿਆਸਤ ਦੇ ਦੀਵਾਨ ਸਨ


ਆਪ ਦੀ ਮੁੱਢਲੀ ਸਿੱਖਿਆ ਰਾਜਕੋਟ ਵਿਖੇ ਹੋਈ ਆਪ ਨੇ 1887 ਈਸਵੀ ਵਿੱਚ ਦੱਸਵੀਂ ਦਾ ਇਮਤਿਹਾਨ ਪਾਸ ਕੀਤਾ। ਬੀ.. ਦੀ ਡਿਗਰੀ ਕਾਲਜ ਵਿੱਚੋਂ ਪ੍ਰਾਪਤ ਕੀਤੀ ਮਹਾਤਮਾ ਗਾਂਧੀ ਨੂੰ ਹਮੇਸ਼ਾ ਸੱਚ ਨਾਲ ਪਿਆਰ ਸੀ ਇਸ ਲਈ ਉਹਨਾਂ ਨੇ ਆਪਣੇ ਸਕੂਲ ਦੇ ਅਧਿਆਪਕ ਦੇ ਕਹਿਣ ਤੇ ਵੀ ਦੂਜੇ ਵਿਦਿਆਰਥੀ ਦੀ ਨਕਲ ਨਹੀਂ ਕੀਤੀ ਸੀ

ਦਾ ਆਪ ਵਕਾਲਤ ਦੀ ਪ੍ਰੀਖਿਆ ਪਾਸ ਕਰਨ ਲਈ ਇੰਗਲੈਂਡ ਵਿੱਚ ਚਲੇ ਗਏ ਇੰਗਲੈਂਡ ਜਾਣ ਤੋਂ ਪਹਿਲਾਂ ਆਪ ਦੀ ਮਾਤਾ ਜੀ ਨੇ ਆਪ ਕੋਲੋਂ ਸ਼ਰਾਬ ਤੇ ਮਾਸ ਨਾ ਖਾਣ ਤੇ ਪਰਾਈ ਇਸਤਰੀ ਤੋਂ ਦੂਰ ਰਹਿਣ ਦੀ ਸਹੁੰ ਲਈ ਇਸ ਸਹੁੰ ਨੂੰ ਆਪ ਨੇ ਸਾਰੀ ਉਮਰ ਪੂਰਾ ਕੀਤਾ। ਵਕਾਲਤ ਪਾਸ ਕਰਨ ਤੋਂ ਬਾਅਦ ਕੁੱਝ ਸਮੇਂ ਬਾਅਦ ਆਪ ਦੀ ਵਕਾਲਤ ਛੇਤੀ ਹੀ ਚੱਲ ਪਈ


1893 ਈਸਵੀ ਵਿੱਚ, ਆਪ ਨੂੰ ਦੱਖਣੀ ਅਫ਼ਰੀਕਾ ਜਾਣ ਦਾ ਮੌਕਾ ਮਿਲਿਆ ਉਥੇ ਆਪ ਨੇ ਦੇਖਿਆ ਕਿ ਭਾਰਤੀਆਂ ਨਾਲ ਬਹੁਤ ਹੀ ਭੈੜਾ ਸਲੂਕ ਕੀਤਾ ਜਾਂਦਾ ਹੈ ਉਹਨਾਂ ਨੇ ਉਥੋਂ ਦੇ ਭਾਰਤੀਆਂ ਨੂੰ ਇਕੱਠਾ ਕਰਕੇ ਆਂਦੋਲਨ ਸ਼ੁਰੂ ਕਰ ਦਿੱਤਾ ਅੰਤ ਜਿਸ ਵਿੱਚ ਉਹਨਾਂ ਨੂੰ ਸਫਲਤਾ ਪ੍ਰਾਪਤ ਹੋਈ 1916 ਈਸਵੀ ਵਿੱਚ ਅੰਗਰੇਜ਼ਾਂ ਦੁਆਰਾ ਭਾਰਤ ਵਿੱਚ ਲੋਕਾਂ ਤੇ ਅਤਿਆਚਾਰ ਨੂੰ ਹੁੰਦੇ ਹੋਏ ਵੇਖਿਆ ਤਾਂ ਉਹ ਭਾਰਤ ਦੇ ਲੋਕਾਂ ਨੂੰ ਆਜ਼ਾਦ ਕਰਨ ਆਜ਼ਾਦੀ ਦੀ ਲਹਿਰ ਵਿੱਚ ਕੁੱਦ ਪਏ


1919 ਈਸਵੀ ਵਿੱਚ ਜਲਿਆਂ ਵਾਲੇ ਬਾਗ ਵਿੱਚ ਹੋਏ ਹਤਿਆ ਕਾਂਡ ਦੇ ਵਿਰੁੱਧ ਇਹਨਾਂ ਨੇ ਅੰਗਰੇਜ਼ਾਂ ਵਿਰੁੱਧ ਨਾ ਮਿਲਵਰਤ ਅੰਦੋਲਨ ਸ਼ੁਰੂ ਕਰ ਦਿੱਤਾ। ਇਸ ਲਹਿਰ ਕਰਕੇ ਹੀ ਆਪ ਨੂੰ ਜੇਲ ਵਿੱਚ ਭੇਜ ਦਿੱਤਾ ਗਿਆ। ਗਾਂਧੀ ਜੀ ਦੀ ਮਿਹਨਤ ਸਦਕਾ ਹੀ ਲੋਕਾਂ ਵਿੱਚ ਜਾਤੀ ਗਈ ਇਸ ਕਰਕੇ ਹੀ ਲੋਕਾਂ ਨੇ ਅੰਗਰੇਜ਼ਾਂ ਵਿਰੁੱਧ ਮੋਰਚਾ ਲਾ ਦਿੱਤਾ। ਆਪ ਨੂੰ ਕਈ ਵਾਰੀ ਜੇਲ੍ਹ ਵਿੱਚ ਜਾਣਾ ਪਿਆ। ਅੰਤ ਆਪ ਦੀ ਮਿਹਨਤ ਰੰਗ ਲਿਆਈ ਤੇ ਅੰਗਰੇਜ਼ਾਂ ਨੂੰ ਭਾਰਤ ਛੱਡ ਕੇ ਜਾਣਾ ਪਿਆ। 15 ਅਗਸਤ 1947 ਨੂੰ ਭਾਰਤ ਨੂੰ ਸੰਪੂਰਨ ਰੂਪ ਵਿੱਚ ਆਜ਼ਾਦੀ ਮਿਲ ਗਈ


ਆਪ ਦੀ ਪ੍ਰਸਿੱਧੀ ਵੇਖ ਕੇ ਇਕ ਬੇਰਹਿਮ ਮਨੁੱਖ ਨੇ 30 ਜਨਵਰੀ 1948 ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ। ਆਪ ਦੀ ਮੌਤ ਨਾਲ ਸਾਰੇ ਭਾਰਤ ਵਿੱਚ ਸ਼ੌਕ ਦੀ ਲਹਿਰ ਫੈਲ ਗਈ

Post a Comment

1 Comments