Punjabi Essay, Paragraph on "Jawahar Lal Nehru", "ਜਵਾਹਰ ਲਾਲ ਨਹਿਰੂ" for Class 8, 9, 10, 11, 12 of Punjab Board, CBSE Students in Punjabi Language..

ਜਵਾਹਰ ਲਾਲ ਨਹਿਰੂ 
Jawahar Lal Nehru



ਪੰਡਤ ਜਵਾਹਰ ਲਾਲ ਨਹਿਰੂ ਜੀ ਵਧੇਰੇ ਕਰਕੇਚਾਚਾ ਜੀ ਦੇ ਨਾਲ ਪ੍ਰਸਿੱਧ ਸਨ ਆਪ ਨੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਅਨੇਕ . ਤਰ੍ਹਾਂ ਦੀ ਕੁਰਬਾਨੀ ਦਿੱਤੀ | ਆਪ ਦਾ ਜਨਮ 14 ਨਵੰਬਰ, 1889 ਈਸਵੀ ਨੂੰ ਉੱਤਰ ਪ੍ਰਦੇਸ਼ ਦੇ ਮਸ਼ਹੂਰ ਸ਼ਹਿਰ ਇਲਾਹਾਬਾਦ ਵਿਖੇ ਸ਼੍ਰੀਮਤੀ ਸਰੂਪ ਰਾਣੀ ਦੀ ਕੁੱਖੋਂ ਹੋਇਆ। ਆਪ ਦੇ ਪਿਤਾ ਜੀ ਪੰਡਤ ਮੋਤੀ ਲਾਲ ਨਹਿਰੂ ਜੀ ਆਪਣੇ ਸਮੇਂ ਮੰਨੇ-ਪ੍ਰਮੰਨੇ ਵਕੀਲ ਸਨ ਇਸ ਲਈ ਆਪ ਦੀ ਸਾਰੀ ਪਰਵਰਿਸ਼ ਰਾਜਿਆਂ ਵਰਗੀ ਹੋਈ


ਪੰਡਤ ਜੀ ਦੀ ਮੁੱਢਲੀ ਉਹਨਾਂ ਦੇ ਘਰ ਵਿਖੇ ਹੋਈ ਆਪ ਨੇ ਆਪਣੀ ਸਕੂਲੀ ਪੜ੍ਹਾਈ ਲੰਦਨ ਵਿਖੇ ਪ੍ਰਾਪਤ ਕੀਤੀ। 1909 ਈਸਵੀ ਵਿੱਚ ਆਪ ਨੇ ਕੈਬ੍ਰਿਜ ਯੂਨੀਵਰਸਿਟੀ ਤੋਂ ਬੀ.. ਦੀ ਡਿਗਰੀ ਹਾਸਲ ਕੀਤੀ


1912 ਈਸਵੀ ਵਿਚ ਆਪ ਨੇ ਸਵਦੇਸ਼ ਕੇ ਇਲਾਹਾਬਾਦ ਅੰਦਰ ਆਪਣੀ ਵਕਾਲਤ ਸ਼ੁਰੂ ਕਰ ਦਿੱਤੀ ਇਸ ਕਰਕੇ ਉਹ ਇਕ ਸਫਲ ਵਕੀਲ ਵਜੋਂ ਪ੍ਰਸਿੱਧ ਹੋਏ ਲੇਕਿਨ ਦੇਸ਼ ਦੇ ਪ੍ਰਤੀ ਆਪਣੀ ਖਿੱਚ ਕਰਕੇ ਹੀ ਉਹਨਾਂ ਵਕਾਲਤ ਦੇ ਪੇਸ਼ੇ ਨੂੰ ਲੱਤ ਮਾਰ ਦਿੱਤੀ ਤੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਕਾਂਗਰਸ ਨਾਲ ਜਾ ਮਿਲੇ 1916 ਈਸਵੀ ਵਿੱਚ ਆਪ ਦਾ ਵਿਆਹ ਦਿੱਲੀ ਦੀ ਸ੍ਰੀਮਤੀ ਕਮਲਾ ਨਾਲ ਹੋਇਆ ਆਪ ਦੀ ਇਕ ਬੇਟੀ ਇੰਦਰਾ ਜੀ ਵੀ ਸੀ  


ਜਦੋਂ 1920 ਵਿੱਚ ਗਾਂਧੀ ਜੀ ਨੇ ਨਾ-ਮਿਲਵਰਤਨ ਲਹਿਰ ਚਲਾਈ ਤਾਂ ਆਪ ਨੂੰ ਆਪਣੇ ਪਿਤਾ ਮੋਤੀ ਲਾਲ ਨਹਿਰੂ ਨਾਲ ਹੀ ਕੈਦ ਹੋ ਗਈ ਜੇਲ ਤੋਂ ਰਿਹਾਅ ਹੁੰਦੇ ਹੀ ਆਪ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਏ ਗਏ ਜੈਤੋ ਦੇ ਮੋਰਚੇ ਵਿੱਚ ਜਾ ਸ਼ਾਮਲ ਹੋਏ 1924 ਈਸਵੀ ਵਿੱਚ ਆਪ ਕਾਂਗਰਸ ਦੇ ਜਨਰਲ ਸਕੱਤਰ ਬਣ ਗਏ ਆਪ ਨੇ ਆਪਣਾ ਵਧੇਰਾ ਸਮਾਂ ਜੇਲਾਂ ਵਿੱਚ ਹੀ ਬਤੀਤ ਕੀਤਾ


ਆਖ਼ਰ ਆਪ ਦੁਆਰਾ ਕੀਤੀ ਗਈ ਜੱਦੋ ਜਹਿਦ ਨਾਲ 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋ ਗਿਆ। ਆਪ ਨੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ| ਆਪ ਸਮਾਜ ਦੇ ਅਣਥੱਕ ਬੜੇ ਨਿਡਰ, ਦਲੇਰ ਤੇ ਅਣਥੱਕ ਸੇਵਕ ਸਨ | ਆਪ ਬੱਚਿਆਂ ਨੂੰ ਵਧੇਰੇ ਕਰਕੇ ਪਿਆਰ ਕਰਦੇ ਸਨ ਜਿਸ ਕਰਕੇ ਬੱਚੇ ਵੀ ਉਹਨਾਂ ਨੂੰ ਪਿਆਰ ਕਰਦੇ ਸਨ ਤੇ ਚਾਚਾ ਜੀ ਕਹਿ ਕੇ ਬੁਲਾਉਂਦੇ ਸਨ ਆਪ ਦੇ ਜਨਮ ਦਿਨ ਨੂੰ ਪੂਰੇ ਭਾਰਤ ਵਿੱਚਬਾਲ ਦਿਵਸ' ਵਜੋਂ ਮਨਾਇਆ ਜਾਂਦਾ ਹੈ


ਅੰਤ 21 ਮਈ, 1964 ਈਸਵੀ ਨੂੰ ਕਾਲ ਨੇ ਆਪ ਨੂੰ ਘੇਰਿਆ ਆਪ ਦੀ ਮੌਤ ਨੇ ਸਾਰੇ ਭਾਰਤ ਵਿੱਚ ਸੋਗ ਫੈਲਾ ਦਿੱਤਾ। ਸਾਰੇ ਸੰਸਾਰ ਅੰਦਰ ਆਪ ਦੀ ਮੌਤ ਦਾ ਸੋਗ ਮਨਾਇਆ ਗਿਆ ਦੁਨੀਆਂ ਭਰ ਦੇ ਮੁਲਕਾਂ ਵਿੱਚ ਵੱਖ ਵੱਖ ਨੇਤਾ ਆਪ ਨੂੰ ਸ਼ਰਧਾਂਜਲੀ ਦੇਣ ਲਈ ਭਾਰਤ ਵਿਖੇ ਆਏ ਜਿਸ ਥਾਂ ਉੱਤੇ ਆਪ ਦਾ ਸੰਸਕਾਰ ਕੀਤਾ ਗਿਆ ਉਹ ਥਾਂ ਅੱਜ ਵੀਸ਼ਾਂਤੀ ਵਨ' ਦੇ ਨਾਂ ਨਾਲ ਮਸ਼ਹੂਰ ਹੈ |

Post a Comment

0 Comments