Punjabi Essay, Lekh on "Basant Ritu", "ਬਸੰਤ ਰੁੱਤ" Paragraph, Speech for Class 8, 9, 10, 11, 12 Students in Punjabi Language.

ਬਸੰਤ ਰੁੱਤ 
Basant Ritu



ਭਾਰਤ ਅੰਦਰ ਵੱਖ ਵੱਖ ਤਰਾਂ ਦੀ ਰੁੱਤਾਂ ਆਉਂਦੀਆਂ ਹਨ ਹਰ ਰੁੱਤ ਇਥੇ ਵਾਰੀ ਵਾਰੀ ਕੇ ਝਾਤ ਮਾਰਦੀ ਹੈ ਅੱਜ ਹਰ ਮਨੁੱਖ ਆਪਣੇ ਜੀਵਨ ਵਿਚ ਪਰਿਵਰਤਨ ਚਾਹੁੰਦਾ ਹੈ ਜੇਕਰ ਵਧੇਰੇ ਠੰਢ ਪੈਂਦੀ ਹੈ ਤਾਂ ਵੀ ਤੰਗ ਜਾਂ ਫੇਰ ਜ਼ਿਆਦਾ ਗਰਮੀ ਪੈਣ ਉੱਤੇ ਵੀ ਤੰਗ ਲੇਕਿਨ ਇਹਨਾਂ ਸਾਰੀਆਂ ਰੁੱਤਾਂ ਵਿੱਚੋਂ ਜਿਹੜੀ ਸਭ ਤੋਂ ਵਧੀਆ ਰੁੱਤ ਮੰਨੀ ਗਈ ਹੈ ਉਹ ਹੈ ਬਸੰਤ ਰੁੱਤ  


ਬਸੰਤ ਦੀ ਰੁੱਤ ਬਾਰੇ ਤਾਂ ਇਕ ਅਖਾਣ ਵੀ ਪ੍ਰਚਲੱਤ ਹੈ :


ਆਈ ਬਸੰਤ ਪਾਲਾ ਉਡੰਤ 


ਦੇਸੀ ਮਹੀਨਾ ਫੱਗਣ ਆਉਂਦੇ ਹੀ ਚਾਰੋ ਪਾਸੇ ਦਾ ਵਾਤਾਵਰਣਰੰਗੀਲਾ ਹੋ ਜਾਂਦਾ ਹੈ ਕੁਦਰਤ ਰਾਣੀ ਪੂਰੇ ਜੋਬਨ ਵਿੱਚ ਕੇ ਆਪਣੇ ਆਪ ਨੂੰ ਸ਼ਿੰਗਾਰ ਲੈਂਦੀ ਹੈ ਹਰ ਪਾਸੇ ਸੁੰਦਰਤਾ ਦਾ ਨਜ਼ਾਰਾ ਹੁੰਦਾ ਹੈ ਬਸੰਤ ਨੂੰ ਬਹਾਰ ਦੀ ਰੁੱਤ ਮੰਨਿਆ ਗਿਆ ਹੈ ਕੁਦਰਤ ਆਪਣੀ ਮਨਮੋਹਨੀ ਖੁਸ਼ਬੋ, ਖਿਲਾਰਦੀ ਆਉਂਦੀ ਹੈ ਪਤਝੜ ਦੇ -ਮਰੁੰਡ ਹੋਏ ਪੱਤਿਆਂ ਤੇ ਬਸੰਤ ਰੁੱਤ ਵਿੱਚ ਨਿਖਾਰ ਆਉਂਦਾ ਹੈ


ਮੁੱਖ ਰੂਪ ਵਿੱਚ ਬਸੰਤ ਨੂੰ ਖੇੜੇ ਦੀ ਰੁੱਤ ਮੰਨਿਆ ਜਾਂਦਾ ਹੈ ਇਸ ਦੇ ਆਉਣ ਨਾਲ ਬਨਸਪਤੀ ਵਿੱਚ ਨਵਾਂ ਜੀਵਨ ਆਉਂਦਾ ਹੈ ਪੰਛੀ ਇਸ ਰੁੱਤ ਵਿੱਚ ਵਧੇਰੇ ਚਹਿਕਦੇ ਹਨ | ਵਗਦੀ ਹਵਾ ਅੰਦਰ , ਇਉਂ ਮਹਿਸੂਸ ਹੁੰਦਾ ਹੈ ਜਿਵੇਂ ਕਿਸੇ ਨੇ ਵਾਤਾਵਰਨ ਵਿੱਚ ਖੁਸ਼ਬੋ ਖਿਲਾਰ ਦਿੱਤੀ ਹੋਵੇ ਬਸੰਤ ਰੁੱਤ ਲੋਕਾਂ ਵਿੱਚ ਨਵਾਂ ਹੁਲਾਰਾ, ਚੇਤਨਾ, ਫਰ ਤੇ ਉਮੰਗ ਲੈ ਕੇ ਆਉਂਦੀ ਹੈ

ਬਸੰਤ ਰੁੱਤ ਨੂੰ ਖੁਸ਼ੀਆਂ ਤੇ ਮੌਜ-ਮੇਲਿਆਂ ਦੀ ਰੁੱਤ ਮੰਨਿਆ ਗਿਆ ਹੈ। ਹਰ ਥਾਂ ਉੱਤੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਲੋਕ ਦੂਰ ਦੂਰ ਤੋਂ ਮੇਲਿਆਂ ਵਿੱਚ ਇਕੱਠੇ ਹੁੰਦੇ ਹਨ ਬਹੁਤੇ ਲੋਕ ਇਸ ਦਿਨ ਪੀਲੇ ਰੰਗ ਦੀਆਂ ਪੱਗਾਂ ਬੰਨਦੇ ਹਨ ਔਰਤਾਂ ਵਧੇਰੇ ਕਰਕੇ ਪੀਲੇ ਰੰਗ ਦੇ ਦੁੱਪਟੇ ਆਪਣੇ ਸਿਰਾਂ ਤੇ ਲੈਂਦੀਆਂ ਹਨ| ਹੋਰ ਤਾਂ ਹੋਰ ਇਥੋਂ ਤੱਕ ਵੇਖਣ ਵਿੱਚ ਆਇਆ ਹੈ ਕਿ ਕਈ ਲੋਕਾਂ ਤਾਂ ਆਪਣੇ ਘਰਾਂ ਅੰਦਰ ਕੜਾਹ ਵੀ ਬਸੰਤੀ ਰੰਗ ਦਾ ਬਣਾਉਂਦੇ ਹਨ| ਚਾਰੋ ਪਾਸੇ ਖੁੱਲੇ ਅਸਮਾਨ ਵਿੱਚ ਰੰਗ ਬਿਰੰਗੀਆਂ ਪਤੰਗਾਂ ਨਜ਼ਰ ਆਉਂਦੀਆਂ ਹਨ ਤੇ ਹਰ ਪਾਸੇ ਤੋਂ ਇਹੋ ਹੀ ਆਵਾਜ਼ ਆਉਂਦੀ ਹੈ ਬੋ ਕਾਟਾ, ਬੋ ਕਾਟਾ

 

ਪੰਜਾਬ ਅੰਦਰ ਪਟਿਆਲੇ ਵਿਚ ਤੇ ਅੰਮ੍ਰਿਤਸਰ ਅੰਦਰ ਛੇਹਰਟਾ ਸਾਹਿਬ ਦੇ ਗੁਰਦੁਆਰੇ ਵਿੱਚ ਬਸੰਤ ਪੰਚਮੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਇਸ ਦਿਨ ਬਟਾਲੇ ਵਿੱਚ ਵੀਰ ਹਕੀਕਤ ਰਾਏ ਦਾ ਸ਼ਹੀਦੀ ਦਿਹਾੜਾ ਵੀ ਮਨਾਇਆ ਜਾਂਦਾ ਹੈ ਤੇ ਲੋਕ ਉਸ ਨੌਜਵਾਨ ਨੂੰ ਸੱਚੇ ਦਿਲੋਂ ਸ਼ਰਧਾਂਜਲੀ ਪ੍ਰਗਟ ਕਰਦੇ ਹਨ

Post a Comment

1 Comments