Taksali Punjabi "ਟਕਸਾਲੀ ਪੰਜਾਬੀ " Learn Punjabi Language and Grammar for Class 8, 9, 10, 12, BA and MA Students.

ਟਕਸਾਲੀ ਪੰਜਾਬੀ 
Taksali Punjabi



ਪੰਜਾਬੀ ਭਾਸ਼ਾ ਅਤੇ ਉਸ ਦੀਆਂ ਉਪਭਾਸ਼ਾਵਾਂ ਦੇ ਸੰਬੰਧ ਵਿੱਚ ਇਸ ਗੱਲ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਹੈ ਕਿ ਉਪਭਾਸ਼ਾਵਾਂ ਆਮ ਤੌਰ ਤੇ ਬੋਲ-ਚਾਲੀ ਰੂਪ ਵਿੱਚ ਹੀ ਵਿਚਰਦੀਆਂ ਹਨ, ਲੇਕਿਨ ਪੰਜਾਬੀ ਦਾ ਜਿਹੜਾ ਭਾਸ਼ਾ ਰੂਪ ਆਮ ਕਰਕੇ ਲਿਖਣ ਵਿੱਚ ਆਉਂਦਾ ਹੈ ਅਤੇ ਜਿਸ ਨੂੰ ਭਾਰਤੀ ਪੰਜਾਬੀ ਵਿੱਚ ਸਿੱਖਿਆ, ਪਰੀਖਿਆ, ਉਚੇਰੀ ਵਿੱਦਿਆ, ਸਾਹਿਤ, ਗਿਆਨ-ਵਿਗਿਆਨ, ਰਾਜ ਪ੍ਰਬੰਧ ਅਤੇ ਹੋਰ ਸਰਕਾਰੀ ਕਾਰ ਵਿਹਾਰ ਦਾ ਮਾਧਿਅਮ ਸਵੀਕਾਰ ਕੀਤਾ ਗਿਆ ਹੈ, ਉਹ ਭਾਸ਼ਾ ਰੂਪ ਹੈ ਟਕਸਾਲੀ ਪੰਜਾਬੀ। ਇਸ ਨੂੰ ਕੇਂਦਰੀ ਪੰਜਾਬੀ ਤੇ ਸਾਹਿਤਿਕ ਪੰਜਾਬੀ ਵੀ ਕਿਹਾ ਜਾਂਦਾ ਹੈ। ਟਕਸਾਲੀ ਪੰਜਾਬੀ, ਸਾਰੀਆਂ ਉਪਭਾਸ਼ਾਵਾਂ ਦੇ ਕੇਂਦਰ ਵਿੱਚ ਖੜੀ ਹੈ ਅਤੇ ਇਹ ਸਾਰੀਆਂ ਉਪਭਾਸ਼ਾਵਾਂ ਨਾਲ ਗੂੜਾ ਸੰਬੰਧ ਰੱਖਦੀ ਹੈ। 


ਦੇਸ ਵੰਡ ਤੋਂ ਪਹਿਲਾਂ 
Before the partition of the country


ਟਕਸਾਲੀ ਪੰਜਾਬੀ ਦਾ ਆਧਾਰ ਭਾਵੇਂ ਮਾਝੀ ਉਪਭਾਸ਼ਾ ਰਿਹਾ ਹੈ ਪਰ ਹੁਣ ਇਹ ਸਾਰੀਆਂ ਹਰ ਪੰਜਾਬੀ ਉਪਭਾਸ਼ਾਵਾਂ ਦੀ ਵੀ ਤਿਨਿਧਤਾ ਕਰਦੀ ਹੈ ਕਿਉਂਕਿ ਇਹ ਟਕਸਾਲੀ ਪੰਜਾਬੀ ਸਾਰੀਆਂ ਵਿੱਚੋਂ ਇੱਕ ਮਿਆਰੀ ਤੇ ਮੁੱਖ “ਭਾਸ਼ਾ ਵਜੋਂ ਉੱਭਰੀ ਹੈ। ਪ੍ਰਮਜੀਤ ਸਿੰਘ ਢੀਂਗਰਾ ਨੇ ਲਿਖਿਆ ਹੈ, “ਟਕਸਾਲੀ ਜਾਂ ਮਿਆਰੀ ਭਾਸ਼ਾ ਤੋਂ ਭਾਵ ਕਿਸੇ ਭਾਸ਼ਾ-ਸਮੂਹ ਦੇ ਉਸ ਭਾਸ਼ਾ ਰੂਪ ਤੋਂ ਹੈ ਜਿਹੜਾ ਉਸ ਭਾਸ਼ਾ ਦੇ ਹਰ ਉਪਭਾਸ਼ਾਈ ਬੁਲਾਰਿਆਂ ਨੂੰ ਪ੍ਰਵਾਨ ਹੋਵੇ। ਟਕਸਾਲੀ ਪੰਜਾਬੀ ਨੂੰ ਮਿਆਰੀ ਭਾਸ਼ਾ ਦੇ ਤੌਰ ਤੇ ਲੋਕ ਪ੍ਰਵਾਨਗੀ ਪ੍ਰਾਪਤ ਹੈ। ਇਸ ਤੋਂ ਬਿਨਾਂ ਟਕਸਾਲੀ ਪੰਜਾਬੀ ਹੀ ਸਮੁੱਚੇ ਪੰਜਾਬੀ ਭਾਈਚਾਰੇ ਦੀ “ਆਦਰਸ਼” ਵੰਨਗੀ ਹੈ।

ਪੰਜਾਬੀ ਦੀਆਂ ਵੱਖ ਵੱਖ ਉਪਭਾਸ਼ਾਵਾਂ ਵਿੱਚ ਕੁਝ ਹੱਦ ਤੱਕ ਆਪਆਪਣੇ ਕੁਝ ਤਿੰਨ ਉਚਾਰਨ, ਕੁਝ ਭਿੰਨ ਸ਼ਬਦ ਰੂਪ ਅਤੇ ਕੁਝ ਵੱਖਰਾ ਭਾਸ਼ਿਕ ਮੁਹਾਵਰਾ ਹੈ ਭਾਵੇਂ ਇਹਨਾਂ ਸਹਿ-ਉਪਭਾਸ਼ਾਵਾਂ ਦੇ ਸਾਰੇ ਬੁਲਾਰੇ ਇੱਕ ਦੂਜੇ ਨੂੰ ਸਮਝਦੇ ਹਨ ਪਰੰਤੂ ਟਕਸਾਲੀ ਪੰਜਾਬੀ ਹੀ ਅਜੇਹਾ ਸਰਬ ਸਾਂਝਾ ਮਿਆਰੀ ਰੂਪ ਹੈ ਜਿਸ ਵਿੱਚ ਸ਼ਬਦ ਜੋੜ, ਉਚਾਰਨ, ਸ਼ਬਦਾਵਲੀ ਤੇ ਵਾਕ ਬਣਤਰ ਆਦਿ ਸਾਰੇ ਪੱਖ ਕੁਝ ਹੱਦ ਤੱਕ , ਇਕਸਾਰ ਤੇ ਨੇਮ-ਬੱਧ ਹਨ। 


ਟਕਸਾਲੀ ਪੰਜਾਬੀ ਦੀ ਆਧਾਰ ਉਪਭਾਸ਼ਾ ਭਾਵੇਂ ਮਾਝੀ ਬੋਲੀ ਸੀ, ਪਰ ਹੁਣ ਇਸ ਵਿੱਚ ਮਲਵਈ, ਦੁਆਬੀ ਤੇ ਪੁਆਧੀ ਦਾ ਵੀ ਅਸਰ ਆ ਜਾਂਦਾ ਹੈ। ਮਾਝੀ ਵਿੱਚ ਉਸ ਕਿਹਾ, ਉਨ ਕਿਹਾ ਆਦਿ ਵਾਕ ਜੁਗਤਾਂ ਹਨ ਪਰ ਮਲਵਈ ਦੇ ਅਸਰ ਹੇਠ ਟਕਸਾਲੀ ਵਿੱਚ “ਉਸ ਨੇ ਕਿਹਾ, “ਉਹਨਾਂ ਨੇ ਕਿਹਾ ਵਾਕ-ਬਣਤਰਾਂ ਵੀ ਪ੍ਰਚਲਿਤ ਹਨ।

ਟਕਸਾਲੀ ਜਾਂ ਮਿਆਰੀ ਪੰਜਾਬੀ ਕਹਿਣ ਤੋਂ ਕਦਾਚਿਤ ਇਹ ਅਰਥ ਨਹੀਂ ਲੈਣਾ ਚਾਹੀਦਾ ਕਿ ਟਕਸਾਲੀ ਦੇ ਮੁਕਾਬਲੇ ਵਿੱਚ ਉਪਭਾਸ਼ਾਵਾਂ ਨੀਵੀਆਂ ਹੁੰਦੀਆਂ ਹਨ। ਇਹ ਭੁਲੇਖਾ ਹੈ ਕਿਉਂਕਿ ਉਪਭਾਸ਼ਾਵਾਂ ਦੇ ਸਹਿਯੋਗ ਨਾਲ ਹੀ ਭਾਸ਼ਾ ਦਾ ਟਕਸਾਲੀ ਰੂਪ ਨਿਖਰਦਾ ਹੈ। ਬਾਬੂ ਰਾਮ ਸਕਸੇਨਾ ਨੇ ਵੀ ਦੱਸਿਆ ਹੈ ਕਿ ਭਾਸ਼ਾ ਤੇ ਉਪਭਾਸ਼ਾ ਦੋਵੇਂ ਮਨੁੱਖੀ ਬਾਣੀ ਦੇ ਚਿੰਨ੍ਹ ਹਨ, ਇੱਕ ਦਾ ਖੇਤਰ ਮੋਕਲਾ ਤੇ ਦੂਜੀ ਦਾ ਸੌੜਾ ਹੈ। ਇਸ ਲਈ ਉਪਭਾਸ਼ਾ ਵੀ ਓਨੀ ਹੀ ਮਹੱਤਵ ਪੂਰਨ ਹੈ ਜਿੰਨੀ ਕਿ ਟਕਸਾਲੀ ਭਾਸ਼ਾ। 

ਹੁਣ ਅਸੀਂ ਪੰਜਾਬੀ ਦੀਆਂ ਪਹਾਰੀ, ਮਾਝੀ, ਮਲਵਈ, ਦੁਆਬੀ ਤੇ ਪੁਆਧੀ ਉਪਭਾਸ਼ਾਵਾਂ ਦਾ ਸੰਖੇਪ ਜ਼ਿਕਰ ਕਰ ਕੇ ਉਹਨਾਂ ਦੀ ਵੱਖ ਵੱਖ ਠੇਠ ਸ਼ਬਦਾਵਲੀ ਨੂੰ ਅੰਕਿਤ ਕਰਦੇ ਹਾਂ। ਉਪਭਾਸ਼ਾਵਾਂ ਦੀ ਚੋਣਵੀਂ ਸ਼ਬਦਾਵਲੀ ਦਾ ਟਕਸਾਲੀ ਪੰਜਾਬੀ ਵਿੱਚ ਰੂਪਾਂਤਰ ਵੀ ਪੇਸ਼ ਕੀਤਾ ਜਾਵੇਗਾ। 


Post a Comment

0 Comments