ਪਠੋਹਾਰੀ ਉਪਭਾਸ਼ਾ
Pathohari Upbhasha
ਪਠੋਹਾਰੀ ਪਾਕਿਸਤਾਨੀ ਪੰਜਾਬੀ ਦੇ ਰਾਵਲਪਿੰਡੀ, ਜਿਹਲਮ ਅਤੇ ਕੌਮਲਪੁਰ ਇਲਾਕੇ ਦੀ ਬੋਲੀ ਹੈ। ਇਸ ਇਲਾਕੇ ਦੇ ਵਸਨੀਕ ਕਬੀਲਿਆਂ ਅਤੇ ਜਾਤਬਰਾਦਰੀ ਦੇ ਨਾਂਵਾਂ ਕਰ ਕੇ ਹੋਰ ਸਥਾਨਿਕ ਨਾਂ ਵੀ ਪ੍ਰਚਲਿਤ ਹੋਏ ਹਨ ਜਿਵੇਂ ਧੰਨੀ, ਅਵਾਣਕਾਰੀ, ਘੰਥੀ। ਇਹਨਾਂ ਵਿੱਚ ਥੋੜ੍ਹਾ-ਥੋੜ੍ਹਾ ਫ਼ਰਕ ਹੈ ਪਰ ਇਹਨਾਂ ਨੂੰ ਸਾਂਝੇ ਤੌਰ ਤੇ ਪਠੋਹਾਰੀ ਕਿਹਾ ਜਾ ਸਕਦਾ ਹੈ। |
ਪਠੋਹਾਰੀ ਦੀ ਸ਼ਬਦਾਵਲੀ ਦਾ ਮਾਝੀ, ਮਲਵਈ, ਨਾਲ ਚੋਖਾ ਮੇਲ ਹੈ ਪਰ ਪੜਨਾਂਵਾਂ, ਸੰਬੰਧਕਾਂ ਤੇ ਕਿਰਿਆਵਾਂ ਵਿੱਚ ਕਾਫ਼ੀ ਫ਼ਰਕ ਹੈ। ਇਸ ਤੋਂ ਇਲਾਵਾ ਪਠੋਹਾਰੀ ਵਿੱਚ ਅੱਧਕ ਲਾ ਕੇ ਦੁਹਰਾ ਅੱਖਰ ਬਣ ਦੀ ਬਹੁਤ ਰੁਚੀ ਹੈ ਜਿਵੇਂ ਕਿਲੇ ਨੂੰ ਕਿੱਲਾ, ਪਤੇ ਨੂੰ ਪੱਤਾ। ਪਹਾਰੀ ਦਾ ਜੱਦੀ ਸਥਾਨ ਭਾਵੇਂ ਪਾਕਿਸਤਾਨ ਵਿੱਚ ਹੈ ਲੇਕਿਨ ਭਾਰਤ-ਪਾਕ ਦੀ ਵੰਡ ਤੋਂ ਬਾਅਦ ਬਹੁਤ ਵੱਡੀ ਗਿਣਤੀ ਵਿੱਚ ਪਠੋਹਾਰੀ ਲੋਕ ਪਟਿਆਲਾ, ਲੁਧਿਆਣਾ, ਦਿੱਲੀ ਆਦਿ ਸ਼ਹਿਰਾਂ ਵਿੱਚ ਆ ਵਸੇ ਹਨ। ਹੁਣ ਹਾਰੀ, ਉਪਭਾਸ਼ਾ ਦੇ ਕੁਝ ਵਾਕ ਵੰਨਗੀ ਵਜੋਂ ਦਿੱਤੇ ਜਾਂਦੇ ਹਨ, ਜਿਹੜੇ ਕਿ ਪੋਠੇਹਾਰੀ ਦੇ ਪਛਾਣ-ਚਿੰਨ੍ਹ ਹਨ। ਮਸਲਨ (1) “ਉਸ ਨਾ ਭਰਾ ਉਸ ਨੇ ਚੋਣੂ ਕੋਲੋਂ ਲੰਮਾ ਆ ਉਸ ਦਾ ਭਰਾ ਉਸ ਦੀ ਭੈਣ ਕੋਲੋਂ ਲੰਮਾ ਹੈਟਕਸਾਲੀ (2) “ਤੱਡ ਪਿਉ ਨੇ ਕਿਤਨੇ ਪੁੱਤਰਨ" (ਤੇਰੇ ਪਿਉ ਦੇ, ਕਿੰਨੇ ਪੁੱਤਰ ਹਨ-ਟਕਸਾਲੀ। ਪ੍ਰੋ. ਮੋਹਨ ਸਿੰਘ ਦੇ ਪਹਾਰੀ ਗੀਤ ਦਾ ਨਮੂਨਾ ਵੇਖੋ-
“ਨਿੱਕਾ ਨਿੱਕਾ ਦਿਲ ਕਰਨਾ, ਮਿੰਘੀ ਘਿਨ ਜੁਲੇ ਢਲੇ ਕੋਲ।
ਨਿੱਕੇ ਨਿੱਕੇ ਫੁੱਲ ਚੁਣ ਕੇ ਮੈਂਡੀ ਭਰੇ ਸਹੇਲੀਉ ਝੋਲ ।
ਪਠੋਹਾਰੀ ਸ਼ਬਦਾਵਲੀ ਦਾ ਟਕਸਾਲੀ ਪੰਜਾਬੀ ਵਿੱਚ ਰੂਪਾਂਤਰ ਰੇਖਾ-ਚਿੱਤਰ
ਪਠੋਹਾਰੀ ਸ਼ਬਦ ਟਕਸਾਲੀ ਰੂਪ
ਫ਼ਜਰੀ ਸਵਖ਼ਤੇ
ਸਰਘੀ ਵੇਲੇ ਸਵੇਰੇ
ਚੌੜਾ ਚੌੜਾ
ਸੌਣਾ ਸੌਣਾ
ਹੁੱਸ ਉਸ
ਹਿੱਕ ਇੱਕ
ਹਿਥੇ ਇੱਥੇ
ਹਿੰਜ ਇੰਵ , ਇਉਂ
ਘੱਠਾ ਕੱਠਾ, ਇਕੱਠਾ
ਵੇਹਲਾ ਛੇਤੀ
ਕੰਘੀ ਕੱਘੀ
ਕੱਧ ਕੱਧ
ਲੱਘ ਲੱਘ
ਜੰਘ ਲੱਤ, ਟੈਗ
ਗਰਾਂ ਪਿੰਡ
ਖੇਹਨੁੱ ਖਿੱਦੋ, ਗੇਂਦ
ਜਾਤਕ ਬੱਚਾ, ਨਿਆਣਾ
ਬਹੂੰ ਬਹੁਤ
ਚੋਲ ਚੌਲ
ਕੋਲੀ ਕੌਲੀ
ਕੋਰ ਕੌਰ
ਤੌਂਡਾ ਤੇਰਾ
ਸਾੜਾ ਸਾਡਾ
ਤੁਸ ਕੀ ਤੈਨੂੰ, ਤੁਹਾਨੂੰ
ਮਿੱਘੀ ਮੈਨੂੰ
ਕੀਤੋਈ ਤੂੰ ਕੀਤਾ
ਮਾਰੇ ਓਸ ਉਸ ਮਾਰਿਆ
ਮਾਰੇ ਓਨੇ ਉਹਨਾਂ ਮਾਰਿਆ
ਤੁਸਾੜਾ ਤੁਹਾਡਾ
ਖੱਲੋ ਨਾ ਖਲੋ ਜਾ
ਖੰਡੂ ਨੇ ਖਿਡਾਉਣੇ ਖੰਡ ਦੇ ਖਿਡੌਣੇ
ਗੁੜੇ ਨਾਲ ਗੁੜ ਨਾਲ
ਮਹਿੰਦਰੇ ਨੀ ਰੋਟੀ ਮਹਿੰਦਰ ਦੀ ਰੋਟੀ
ਮੱਝੀ ਕੀ ਗੁਤਾਵਾ ਮੱਝ ਨੂੰ ਗੁਤਾਵਾ
ਘੱਲੇ ਕੀ ਕੰਮ ਇਕੱਲੇ ਨੂੰ ਕੰਮ
0 Comments