Vocabulary of Punjabi dialects "ਪੰਜਾਬੀ ਦੀਆਂ ਉਪਭਾਸ਼ਾਵਾਂ ਦੀ ਸ਼ਬਦਾਵਲੀ " Learn Punjabi Language and Grammar for Class 8, 9, 10, 12, BA and MA Students.

ਪੰਜਾਬੀ ਦੀਆਂ ਉਪਭਾਸ਼ਾਵਾਂ ਦੀ ਸ਼ਬਦਾਵਲੀ 

Vocabulary of Punjabi dialects




(ੳ) ਲਹਿੰਦੀ (ਪੱਛਮੀ ਪੰਜਾਬੀ, ਪਾਕਿਸਤਾਨ) ਦੀਆਂ ਉਪਭਾਸ਼ਾਵਾਂ

1. ਦੱਖਣੀ ਹਿੰਦੀ-ਮੁਲਤਾਨੀ, ਸਿਰਾਇਕੀ, ਥਲੀ (ਜਟਕੀ) 

2. ਉੱਤਰ-ਪੱਛਮੀ ਲਹਿੰਦੀ-ਧੰਨੀ, ਹਿੰਦਕੋ, ਤਿਨਾਉਲੀ 

3. ਉੱਤਰ-ਪੂਰਬੀ ਲਹਿੰਦੀ-ਪੋਠੇਹਾਰੀ, ਅਵਾਣਕਾਰੀ, ਪੁਣਛੀ, ਘੋਬੀ, ਪਹਾੜੀ।


(ਅ) ਪੂਰਬੀ ਪੰਜਾਬੀ (ਭਾਰਤੀ ਪੰਜਾਬੀ) ਦੀਆਂ ਉਪਭਾਸ਼ਾਵਾਂ

ਮਾਝੀ, ਮਲਵਈ, ਦੁਆਬੀ, ਪੁਆਧੀ ਰਾਠੀ, ਭਟਿਆਣੀ, ਡੋਗਰੀ, ਕਾਂਗੜੀ।

ਇਸ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਦੇ ਭਾਸ਼ਾ-ਵਿਗਿਆਨ ਵਿਭਾਗ ਨੇ ਪੰਜਾਬੀ ਦੀਆਂ ਉਪਭਾਸ਼ਾਵਾਂ ਦਾ ਜਿਹੜਾ ਵੇਰਵਾ ਤੇ ਨਕਸ਼ਾ ਤਿਆਰ ਕੀਤਾ ਹੈ, ਉਸ ਅਨੁਸਾਰ ਪੰਜਾਬੀ ਦੀਆਂ ਉਪਭਾਸ਼ਾਵਾਂ ਦੀ ਗਿਣਤੀ 28 (ਅਠਾਈ। ਦੱਸੀ ਗਈ ਹੈ ਪਰ ਇਸ ਗਿਣਤੀ ਦੀਆਂ ਉਪਭਾਸ਼ਾਵਾਂ ਤੋਂ ਇਲਾਵਾ ਕਈ ਨੀਮਬੋਲੀਆਂ ਤੇ ਸਥਾਨਿਕ ਲਘੁ ਬੋਲੀਆਂ ਵੀ ਸ਼ਾਮਿਲ ਕਰ ਲਈਆਂ ਗਈਆਂ ਹਨ। ਸਮੁੱਚੇ ਤੌਰ ਤੇ ਪੰਜਾਬੀ ਦੀਆਂ ਹੋਠ-ਲਿਖੀਆਂ ਉਪਭਾਸ਼ਾਵਾਂ ਹੀ ਪ੍ਰਮੁੱਖ ਮੰਨੀਆਂ ਜਾ ਸਕਦੀਆਂ ਹਨ-

ਮੁਲਤਾਨੀ, ਸਿਰਾਇਕੀ, ਪਹਾਰੀ, ਮਾਝੀ, ਮਲਵਈ, ਦੁਆਬੀ, ਪੁਆਧੀ। ਇਹਨਾਂ ਉਪਭਾਸ਼ਾਵਾਂ ਦੇ ਵਰਨਣ ਤੇ ਵਿਸਤਾਰ ਦੇਣ ਤੋਂ ਪਹਿਲਾਂ ਇੱਕ ਨੁਕਤੇ ਬਾਰੇ ਵਿਚਾਰ ਕਰਨਾ ਵੀ ਜ਼ਰੂਰੀ ਹੈ, ਉਹ ਨੁਕਤਾ ਹੈ “ਟਕਸਾਲੀ ਪੰਜਾਬੀ ਦਾ। 


Post a Comment

0 Comments