Punjabi Letter on "Pitaji nu apne Examination bare Patra Likho", "ਪਿਤਾ ਜੀ ਨੂੰ ਚਿੱਠੀ ਲਿਖੋ ਜਿਸ ਵਿਚ ਹੋਏ ਪਰਚਿਆਂ ਬਾਰੇ ਲਿਖੋ" for Class 7, 8, 9, 10 and 12 Punjab Borad, CBSE Exam.

 ਆਪਣੇ ਪਿਤਾ ਜੀ ਨੂੰ ਚਿੱਠੀ ਲਿਖੋ ਜਿਸ ਵਿਚ ਹੋਏ ਪਰਚਿਆਂ ਬਾਰੇ ਲਿਖੋ ।

ਪ੍ਰੀਖਿਆ ਭਵਨ,

... - ਸ਼ਹਿਰ । 


ਸਤਿਕਾਰ ਯੋਗ ਪਿਤਾ ਜੀਉ,

ਜੈ ਹਿੰਦ, 

ਆਪ ਦਾ ਪੱਤਰ ਉਦੋਂ ਮਿਲਿਆ ਜਦੋਂ ਮੈਂ ਆਪਣੇ ਚਾਰ ਪਰਚੇ ਖਤਮ ਕਰ ਚੁੱਕਾ ਸੀ । ਮੈਂ ਉਸ ਤਰਾਂ ਵੀ ਆਪ ਨੂੰ ਪੱਤਰ ਪਾਉਣ ਹੀ ਵਾਲਾ ਸੀ ।

ਮੇਰੇ ਸਾਰੇ ਪਰਚੇ ਠੀਕ ਹੋ ਗਏ ਹਨ। ਇਹਨਾਂ ਵਿਚੋਂ ਅੰਗਰੇਜ਼ੀ ਦਾ ਪਰਚਾ ਰਤਾ ਖ਼ਰਾਬ ਹੋ ਗਿਆ ਹੈ। ਆਪ ਨੂੰ ਪਤਾ ਹੈ ਕਿ ਅੰਗਰੇਜ਼ੀ ਵਿਚ ਸਦਾ ਹੀ ਮੈਂ ਪਹਿਲਾ ਦਰਜਾ ਲੈਂਦਾ ਆਇਆਂ ਹਾਂ ਪਰ ਇਸ ਵਾਰੀ ਲੇਖ ਬਹੁਤ ਔਖੇ ਸਨ । ਮੈਂ ਕਰ ਤਾਂ ਦਿੱਤੇ ਹਨ ਪਰ ਜੋ ਯਾਦ ਕੀਤੇ ਹੋਏ ਸਨ ਉਹਨਾਂ ਵਿਚੋਂ ਕੋਈ ਨਹੀਂ ਆਇਆ । ਇਸ ਵਾਰੀ ਜਿੰਨੀ ਤਿਆਰੀ ਸੀ ਉੱਨੇ ਨੰਬਰਾਂ ਦੀ ਆਸ ਨਹੀਂ ਹੈ। ਬਾਕੀ ਇਤਿਹਾਸ ਦਾ ਪਰਚਾ ਚੰਗਾ ਹੋ ਗਿਆ ਹੈ। ਇਕ-ਇਕ ਸ਼ਬਦ ਸਾਡੀ ਕਿਤਾਬ , ਵਿਚੋਂ ਆਇਆ ਹੈ।

ਹਿੰਦੀ ਦਾ ਪਰਚਾ ਵੀ ਸੁਹਣਾ ਹੋ ਗਿਆ ਹੈ। ਉਮੀਦ ਹੈ 75 ਪ੍ਰਤੀਸ਼ਤ ਨੰਬਰ ਉਸ ਵਿਚ ਵੀ ਆ ਜਾਣਗੇ । ਹਿਸਾਬ ਦੇ ਮੇਰੇ ਸਾਰੇ ਪ੍ਰਸ਼ਨ ਠੀਕ ਹਨ। ਉਮੀਦ ਹੈ ਕਿ ਸ ਵਿਚੋਂ' ਸੋ ਨੰਬਰ ਆਉਣਗੇ ਹੀ । ਸੋ ਆਪ ਫਿਕਰ ਨਹੀਂ ਕਰਨਾ।

ਬਾਕੀ ਪਰਚੇ ਹੋਣ ਤੇ ਆਪ ਨੂੰ ਪੱਤਰ ਲਿਖ ਦੇਵਾਂਗਾ। ਪਰਚੇ ਖਤਮ ਹੋਣ ਪਿੱਛੋਂ ਮੈਂ ਘਰ ਛੱਤੀ ਦੀਦੀ ਪਾਸ ਜਾ ਆਵਾਂਗਾ ।

ਆਪ ਦਾ ਸਪੁੱਤਰ, 

ਰੋਲ ਨੰਬਰ ......





Post a Comment

3 Comments

  1. It is very helpful to me 🙂 thanks a lot 😉

    ReplyDelete
  2. Last me roll no kyu hai someone tell me

    ReplyDelete