ਤੁਹਾਡੇ ਚਾਚਾ ਜੀ ਨੇ ਤੁਹਾਡੀ ਵਰੇ ਗੰਢ ਉੱਤੇ ਤੁਹਾਨੂੰ ਕੁਝ ਪੁਸਤਕਾਂ ਭੇਜੀਆਂ ਹਨ। ਪੱਤਰ ਲਿਖ ਕੇ ਉਹਨਾਂ ਦਾ ਧੰਨਵਾਦ ਕਰੋ ।
ਗੌਰਮਿੰਟ ਹਾਈ ਸਕੂਲ,
ਜਲੰਧਰ ।
ਮਿਤੀ......
ਸਤਿਕਾਰ ਯੋਗ ਚਾਚਾ ਜੀਓ,
ਆਦਰ ਸਹਿਤ ਚਰਨ ਬੰਧਨਾ !
ਆਪ ਦੀਆਂ ਭੇਜੀਆਂ ਹੋਈਆਂ ਪੁਸਤਕਾਂ ਦਾ ਪਾਰਸਲ ਮੈਨੂੰ ਮਿਲ ਗਿਆ ਸੀ । ਇਸੇ ਤਰ੍ਹਾਂ ਦਾ ਤੋਂ ਹਵਾ ਮੈਨੂੰ ਹੋਰ ਕਿਸੇ ਵਲੋਂ ਨਹੀਂ ਆਇਆ । ਮੈਨੂੰ ਇਸਦਾ ਕਾਰਨ ਵੀ ਪਤਾ ਹੈ। ਆਪ ਇਕ ਪ੍ਰੋਫੈਸਰ ਹੈ ਤੇ ਤੁਹਾਨੂੰ ਪਤਾ ਹੈ ਕਿ ਵਿਦਿਆਰਥੀ ਲਈ ਕਿਹੜੀ ਚੀਜ਼ ਵਧੇਰੇ ਲਾਭਕਾਰੀ ਹੋ ਸਕਦੀ ਹੈ।
ਪੁਸਤਕਾਂ ਦੇਖਦੇ ਸਾਰ ਹੀ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਪਹਿਲੀ ਪੁਸਤਕ ਸ਼ਿਵ ਕੁਮਾਰ ਦੀ ‘ਣਾ ਸੀ । ਇਹ ਪੁਸਤਕ ਪੜ੍ਹਨ ਦੀ ਮੇਰੀ ਬਹੁਤ ਸੱਧਰ ਸੀ । ਸ਼ਿਵ ਕੁਮਾਰ ਨੇ ਲਣਾ' ਨੂੰ ਸੋਹਣਾ ਪੇਸ਼ ਕੀਤਾ ਹੈ। ਇਹ ਪੁਸਤਕ ਕਮਾਲ ਦੀ ਹੈ। ਦੂਜੀ ਆਪ ਨੇ ਦਲੀਪ ਕੌਰ ਟਿਵਾਣਾ ਦੀਆਂ ਕਹਾਣੀਆਂ ਦੀ ਪੁਸਤਕ ਭੇਜੀ ਹੈ। ਇਹ ਕਹਾਣੀਆਂ ਵਿਚ ਕਹਾਣੀ ਰਸ ਦੇ ਨਾਲ-ਨਾਲ ਸਮਾਜ ਦੀਆਂ ਬੁਰਾਈਆਂ ਤੇ ਔਰਤ ਤੇ ਮਰਦ ਸਮਾਜ ਦੀਆਂ ਵਧੀਕੀਆਂ ਬਹੁਤ ਸੋਹਣੀਆਂ ਚਿਤਰੀਆਂ ਹਨ। ਬਾਕੀ ਪੁਸਤਕਾਂ ਮੈਂ ਅਜੇ ਤਾਈਂ ਨਹੀਂ ਪੜ੍ਹੀਆਂ ਪਰ ਮੈਨੂੰ ਪਤਾ ਹੈ ਆਪ ਦੀ ਚੋਣ ਬਹੁਤ ਵਧੀਆ ਹੈ। ਜਸਵੰਤ ਸਿੰਘ ਦਾ ਨਾਵਲ ‘ਸੱਚ ਨੂੰ ਫਾਂਸੀਂ ਜ਼ਰੂਰ ਵਧੀਆ ਨਾਵਲ ਹੋਵੇਗਾ।
ਚਾਚਾ ਜੀ ! ਮੈਂ ਆਪ ਦਾ ਕਿਹੜੇ ਸ਼ਬਦਾਂ ਵਿਚ ਧੰਨਵਾਦ ਕਰਾਂ । ਮੈਨੂੰ ਤਾਂ ਸ਼ਬਦ ਹੀ ਨਹੀਂ ਲੱਭਦੇ । ਆਪ ਦੀਆਂ ਭੇਜੀਆਂ ਸਾਰੀਆਂ ਪੁਸਤਕਾਂ ਪੜ੍ਹ ਕੇ ਉਹਨਾਂ ਬਾਰੇ ਫਿਰ ਲਿਖਾਂਗਾ!
ਚਾਚਾ ਜੀ ਚਰਨ ਬੰਧਨਾ, ਸੰਮੀ ਨੂੰ ਪਿਆਰ ।
ਆਪ ਦਾ ਆਗਿਆਕਾਰ,
ਅਨਿਲ ਕੁਮਾਰ ।
0 Comments