ਆਪਣੇ ਪਿਤਾ ਜੀ ਨੂੰ ਪੈਸੇ ਮੰਗਵਾਉਣ ਲਈ ਪੱਤਰ ਲਿਖੋ ।
639-ਆਰ, ਮਾਡਲ ਟਾਊਨ,
ਲੁਧਿਆਣਾ
ਮਿਤੀ......
ਸਤਿਕਾਰ ਯੋਗ ਪਿਆਰੇ ਪਿਤਾ ਜੀ !
ਸਤਿ ਸ੍ਰੀ ਅਕਾਲ ! ਮੈਂ ਰਾਜ਼ੀ ਖੁਸ਼ੀ ਹਾਂ ਤੇ ਆਸ ਹੈ ਕਿ ਤੁਸੀਂ ਵੀ ਅਨੰਦ ਪ੍ਰਸੰਨ ਹੋਵੋਗੇ । ਤੁਹਾਨੂੰ ਇਹ ਪੜ ਕੇ ਖੁਸ਼ੀ ਹੋਵੇਗੀ ਕਿ ਅਠਵੀਂ ਸ਼ਰੇਣੀ ਦੀ ਪ੍ਰੀਖਿਆ ਵਿਚੋਂ ਪਹਿਲੀ ਪੁਜ਼ੀਸ਼ਨ ਲੈ ਕੇ ਪਾਸ ਹੋ ਗਿਆ ਹਾਂ। ਮੈਂ ਹੁਣ . ਗੋਰਮਿੰਟ ਸੀਨੀਅਰ ਸੈਕੰਡਰੀ ਸਕੂਲ ਦੀ ਨੌਵੀਂ ਸ਼ਰੇਣੀ ਵਿਚ ਦਾਖ਼ਲ ਹੋ ਗਿਆਂ ਹਾਂ । ਮੈਨੂੰ ਪਤਾ ਲੱਗਾ ਹੈ ਕਿ ਇਸ ਸਕੂਲ ਦੀ ਪੜਾਈ ਬਹੁਤ ਚੰਗੀ ਹੈ ਤੇ ਹਰੇ ਸਾਲ ਇਸ ਦੇ ਨਤੀਜੇ ਬਹੁਤ ਚੰਗੇ ਨਿਕਲਦੇ ਹਨ।
ਮੈਨੂੰ ਨੌਵੀਂ ਸ਼ਰੇਣੀ ਲਈ ਕਿਤਾਬਾਂ ਅਤੇ ਕਾਪੀਆਂ ਦੀ ਲੋੜ ਹੈ। ਇਸ ਤੋਂ ਉਪਰੰਤ ਸਕਲ ਦੀ ਯੂਨੀਫਾਰਮ ਵੀ ਸ਼ਲਾਣੀ ਹੈ। ਕਿਰਪਾ ਕਰਕੇ ਮਨੀਆਰਡਰ ਰਾਹੀਂ ਮੈਨੂੰ 275 ਰੁਪੈ ਛੇਤੀ ਭੇਜ ਦਿਓ ਤਾਂ ਕਿ ਮੈਂ ਕਿਤਾਬਾਂ ਅਤੇ ਕਾਪੀਆਂ ਖਰੀਦ ਕੇ ਆਪਣੀ ਪੜਾਈ ਸ਼ੁਰੂ ਕਰ ਸਕਾਂ । ਮੈਂ ਸਕੂਲ ਦੇ ਬਰਡਿੰਗ ਹਾਊਸ ਵਿਚ ਦਾਖ਼ਲ ਹੋ ਗਿਆ ਹਾਂ । ਇਥੇ ਵਿਦਿਆਰਥੀਆਂ ਦੇ ਰਹਿਣ ਦਾ ਪ੍ਰਬੰਧ ਬਹੁਤ ਹਣਾ ਹੈ। ਮੇਰੇ ਮਾਤਾ ਜੀ ਤੇ ਭੈਣ, ਸੁਰਿੰਦਰ ਜੀ ਨੂੰ ਸਤਿ ਸ੍ਰੀ ਅਕਾਲ । ਸ਼ਿਲਪੀ ਤੇ ਬੰਟੀ ਨੂੰ ਪਿਆਰ । ਚਿੱਠੀ ਦਾ ਉੱਤਰ ਜਲਦੀ ਦੇਣਾ।
ਤੁਹਾਡਾ ਪਿਆਰਾ ਪੁੱਤਰ,
ਮਹਿੰਦਰ ਪਾਲ ਸਿੰਘ ॥
0 Comments