ਆਪਣੇ ਪਿਤਾ ਜੀ ਨੂੰ ਚਿਠੀ ਰਾਹੀਂ ਘਰ ਦਾ ਹਾਲ ਲਿਖੋ ।
217, ਸੰਤ ਨਗਰ,
ਖੰਨਾ ।
ਮਿਤੀ....
ਪੂਜਨੀਕ ਪਿਆਰੇ ਪਿਤਾ ਜੀ !
ਨਮਸਤੇ ! ਮੈਂ ਰਾਜ਼ੀ ਖੁਸ਼ੀ ਹਾਂ ਅਤੇ ਆਸ ਹੈ ਕਿ ਤੁਸੀਂ ਵੀ ਵਾਹਿਗੁਰੂ ਦੀ ਕਿਰਪਾ ਨਾਲ ਰਾਜ਼ੀ ਖੁਸ਼ੀ ਦਿਨ ਬਿਤਾ ਰਹੇ ਹੋਵੋਗੇ। ਕਈ ਦਿਨਾਂ ਤੋਂ ਤੁਹਾਡੀ ਕੋਈ ਚਿੱਠੀ ਨਹੀਂ ਆਈ ਜਿਸ ਦੇ ਕਾਰਨ ਸਾਨੂੰ ਸਾਰਿਆਂ ਨੂੰ ਬਹੁਤ ਫ਼ਿਕਰ ਹੋ ਰਿਹਾ ਹੈ, ਕਿਰਪਾ ਕਰਕੇ ਵਾਪਸੀ ਡਾਕ ਰਾਹੀਂ ਸਾਨੂੰ ਆਪਣੀ ਸੁਖ ਸਾਂਦ ਦੀ ਖ਼ਬਰ ਭੇਜੋ, ਤਾਂ ਜੋ ਸਾਨੂੰ ਤਸੱਲੀ ਹੋ ਸਕੇ ।
ਇਸ ਸਾਲ ਜ਼ਿਆਦਾ ਗਰਮੀ ਪੈਣ ਦੇ ਕਾਰਨ ਮਾਤਾ ਜੀ ਨੂੰ ਬੁਖਾਰ ਹੋ ਗਿਆ ਸੀ । ਉਹ ਦੋ ਹਫ਼ਤੇ ਬੀਮਾਰ ਰਹੇ ਹਨ। ਅਸੀਂ ਸਵੇਰੇ ਅਤੇ ਸ਼ਾਮ ਨੂੰ ਨਾਅਤ ਸਮੇਂ ਤੇ ਦਵਾਈ ਅਤੇ ਖ਼ੁਰਾਕ ਦੇਦੇ ਰਹੇ ਹਾਂ। ਹੁਣ ਉਨ੍ਹਾਂ ਨੂੰ ਅਰਾਮ ਹੈ ਪਰ ਅਜੇ ਬਹੁਤ ਕਮਜ਼ੋਰ ਹਨ। ਅਸੀਂ ਉਨ੍ਹਾਂ ਨੂੰ ਰੋਜ਼ ਫਲ ਅਤੇ ਦੁੱਧ ਸੋਡਾ ਦੇ ਰਹੇ ਹਾਂ । ਆਸ ਹੈ ਕਿ ਅੱਠ ਦਿਨਾਂ ਦੇ ਅੰਦਰ ਅੰਦਰ ਉਨ੍ਹਾਂ ਦੀ ਕਮਜ਼ੋਰੀ ਖਤਮ ਹੋ ਜਾਵੇਗੀ ।
ਦੋ ਦਿਨ ਹੋਏ ਹਨ ਸਾਨੂੰ ਸੀਮਿੰਟ ਦੇ ਪੰਜ ਥੈਲੇ ਮਿਲ ਗਏ ਹਨ, ਅਸੀ ਬੈਠਕ ਦੇ ਫਰਸ਼ ਅਤੇ ਗੁਸਲਖਾਨੇ ਦੀ ਛੱਤ ਦੀ ਮੁਰੰਮਤ ਕਰਾ ਲਈ ਹੈ। ਜਹi ਕਮਰਿਆਂ ਦੀਆਂ ਛੱਤਾਂ ਉਤੇ ਮਿੱਟੀ ਵੀ ਪਵਾ ਦਿਤੀ ਹੈ ਕਿਉਂਕਿ ਵਰਖਾ ਸ਼ੁਰੂ ਹੋਣ ਵਾਲੀ ਹੈ। ਗਰਮੀ ਦੀਆਂ ਛੁੱਟੀਆਂ ਹੋਣ ਦੇ ਕਾਰਨ ਭੈਣ ਜਸਬੀਰ ਅਤੇ ਉਨ੍ਹਾਂ ਦੇ ਬੱਚੇ ਕਲ ਇਥੇ ਪਹੁੰਚ ਗਏ ਹਨ। ਅਸੀਂ ਉਨ੍ਹਾਂ ਨੂੰ ਮਿਲ ਕੇ ਬਹੁਤ ਖੁਸ਼ ਹੋਏ ਹਾਂ। ਭੈਣ ਜੀ ਰੋਜ਼ ਮੈਨੂੰ ਇਕ ਘੰਟਾ ਅੰਗਰੇਜ਼ੀ ਪੜ੍ਹਾਉਂਦੇ ਹਨ। ਮੈਂ ਬਿਮਲਾ ਤੇ ਪ੍ਰਕਾਸ਼ ਨੂੰ ਹਿੰਦੀ ਅਤੇ ਹਿਸਾਬ ਦੀ ਪੜ੍ਹਾਈ ਕਰਾਂਦਾ ਹਾਂ । ਵੱਡੇ ਵੀਰ ਜੀ ਦੀ ਤਬਦੀਲੀ ਅੰਮ੍ਰਿਤਸਰ ਹੋ ਗਈ ਹੈ। ਉਨ੍ਹਾਂ ਲਿਖਿਆ ਹੈ ਕਿ ਮੈਂ ਜਾਣ ਲਗਿਆਂ ਸਾਰਿਆਂ ਨੂੰ ਮਿਲ ਕੇ ਜਾਵਾਂਗਾ । ਮਾਤਾ ਜੀ ਕਹਿੰਦੇ ਹਨ ਕਿ ਤੁਸੀਂ ਪੰਜ ਸਤ ਦਿਨਾਂ ਦੀ ਛੁੱਟੀ ਲੈ ਕੇ ਜੇ ਸਾਨੂੰ ਸਾਰਿਆਂ ਹੈ ਮਿਲ ਜਾਓ ਤਾਂ ਬਹੁਤ ਚੰਗੀ ਗਲ ਹੈ। ਜਸਬੀਰ ਦੇ ਮਾਤਾ ਜੀ ਵਲੋਂ ਨਮਸਤੇ ਪਰਵਾਨ ਕਰਨੀ ।
ਤੁਹਾਡਾ ਪੁੱਤਰੂ,
ਸੁਰਿੰਦਰ ਕੁਮਾਰ ।
0 Comments