Punjabi Letter on "Padosi nu usde ghar hoi maut bare shok pragat karde hoe Patar", "ਪੜੋਸੀ ਨੂੰ ਉਸਦੇ ਘਰ ਹੋਈ ਮੌਤ ਬਾਰੇ ਸ਼ੋਕ ਪ੍ਰਗਟ ਕਰਦੇ ਹੋਏ ਪੱਤਰ " for Class 7, 8, 9, 10 and 12 Punjab Borad, CBSE Exam.

ਤੁਹਾਡੇ ਕਿਸੇ ਨਜ਼ਦੀਕੀ ਦੇ ਘਰ ਕਿਸੇ ਵਿਅਕਤੀ ਦੀ ਮੌਤ ਹੋ ਗਈ ਹੈ। ਇਕ ਪੱਤਰ ਰਾਹੀਂ ਹੋਈ ਮੌਤ ਬਾਰੇ ਸੋਗ ਪ੍ਰਗਟ ਕਰਦੇ ਹੋਏ ਆਪਣੇ ਨਜ਼ਦੀਕੀ ਨੂੰ ਢਾਰਸ ਦਿਓ ।


ਪ੍ਰੀਖਿਆ ਭਵਨ, 

25 ਜਨਵਰੀ, 19...


ਪੀਆਰੇ ਇੰਦਰ !

ਅੱਜ ਹੀ ਤੇਰਾ ਪੱਤਰ ਮਿਲਿਆ ਹੈ ਤੇ ਪੜ ਕੇ ਬਹੁਤ ਹੀ ਦੁਖ ਭਰੀ ਖ਼ਬਰ ਮਿਲੀ ਹੈ ਕਿ ਆਪ ਦੇ ਸਿਰ ਤੋਂ ਆਪ ਦੇ ਪਿਤਾ ਦਾ ਹੱਥ ਸਦਾ ਲਈ ਚਲਿਆ ਗਿਆ ਹੈ। ਮੈਨੂੰ ਇਸ ਦਾ ਬਹੁਤ ਦੁਖ ਹੋਇਆ । ਅਜੇ ਮਾਸੜ ਜੀ ਦੀ ਉਮਰ ਕੀ ਸੀ ? ਅਜੇ ਉਹਨਾਂ ਕੋਈ ਕਾਰਜ ਵੀ ਨਹੀਂ ਕੀਤਾ ਸੀ । ਮੈਨੂੰ ਪਤਾ ਹੈ, ਉਹਨਾਂ ਦੀ ਮੌਤ ਨਾਲ ਸਾਰਾ ਭਾਰ ਤੇਰੇ ਉੱਤੇ ਪੈ ਗਿਆ ਹੈ।

ਪਰ ਇੰਦਰ ! ਉਸ ਦਾ ਭਾਣਾ ਮਿੱਠਾ ਕਰਕੇ ਹੀ ਮੰਨਣਾ ਪੈਂਦਾ ਹੈ। ਕਿਉਕਿ ਜੋ ਉਹ ਪ੍ਰਭੂ ਕਰਦਾ ਹੈ, ਠੀਕ ਕਰਦਾ ਹੈ ਅਤੇ ਠੀਕ ਹੀ ਮੰਨ ਕੇ ਗੁਜ਼ਾਰਾ ਹੁੰਦਾ ਹੈ। ਇਸ ਦੇ ਭਾਣ ਦੇ ਅਨੁਸਾਰ ਹੀ ਮਨੁੱਖ ਸੰਸਾਰ ਵਿਚ ਆਉਂਦਾ ਹੈ ਤੇ ਉਸ ਦੇ ਹੁਕਮ ਅਨੁਸਾਰ ਹੀ ਵਾਪਸ ਜਾਣਾ ਪੈਂਦਾ ਹੈ। 

“ਜਿਸ ਦੀ ਵਸਤੁ ਤਿਸੁ ਆਗੈ ਰਾਖੈ । ਪ੍ਰਭ ਕੀ ਆਗਿਆ ਮਾਨੈ ਮਾਖੇ। “

ਇਸ ਸਮੇਂ ਤੈਨੂੰ ਕੋਈ ਦਿਲਾਸਾ ਦੇਣਾ ਐਵੇਂ ਦੀ ਜਗ ਰਸਮੀ ਤੋਂ ਵਧ ਕੇ ਕੁਝ ਨਹੀਂ ਹੋਵੇਗਾ, ਕਿਉਂਕਿ ਜਿਸ ਤਨ ਲਾਗੇ ਉਹੀ ਤਨ ਜਾਣੇ, ਕੌਣ ਜਾਣੇ ਪੀੜ ਪਰਾਈ ! ਅਜਿਹਾ ਦੁਖ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਪਰ ਇਕ ਗੱਲ ਪੱਲੇ ਜ਼ਰੂਰ ਬੰਨ ਲਈ ਕਿ ਮਾਸੜ ਜੀ ਤਾਂ ਆਪਣੀ ਦੁਨਿਆਵੀ ਯਾਤਰਾ ਪੂਰੀ , ਕਰਕੇ ਚਲੇ ਰ:ਏ ਹਨ ਤੇ ਘਰ ਦੀ ਸਾਰੀ ਜ਼ਿੰਮੇਵਾਰੀ ਵੀ ਤੇਰੇ ਸਿਰ ਤੇ ਹੈ। ਜੋ ਤੂੰ ਹੌਸਲਾ ਹਾਰ ਗਿਆ ਤਾਂ ਸਾਰਾ ਘਰ ਮੂਧਾ ਹੋ ਜਾਊਂਗਾ । ਇਹ ਸੰਸਾਰ ਤਾਂ ਚਲਦੀ ਫਿਰਦੀ ਸਰਾਂ ਹੈ। ਇਸ ਚਲੰਤ ਸੰਸਾਰ ਵਿਚ ਨਾ ਕੋਈ ਸਦਾ ਟਿਕਿਆ ਹੈ ਅਤੇ ਨਾ ਹੀ ਕਈ ਸਦਾ ਟਿਕਿਆ ਰਹੇਗਾ । ਹਰ ਇਕ ਨੇ “ਘਲੇ ਆਵਹਿ ਨਾਨਕਾ ਸਦੇ ਉਠ ਜਾਹਿ “ ਦੇ ਮਹਾਨ ਵਾਕ ਅਨੁਸਾਰ ਆਪ ਆਪਣੀ ਵਾਰੀ ਤੇ ਤੁਰ ਪੈਣਾ ਹੈ।

ਮੈਂ ਪ੍ਰਮਾਤਮਾ ਅੱਗੇ ਨਿਮਰਤਾ ਸਹਿਤ ਅਰਦਾਸ ਕਰਦਾ ਹਾਂ-ਹੋ ਦਾਤਾਰ ! ਮਾਸੜ ਜੀ ਦੀ ਰੂਹ ਨੂੰ ਸੁਰਗਾਂ ਵਿਚ ਵਾਸਾ ਦੇਵੀਂ। ਮੇਰੇ ਨਿੱਕੇ ਵੀਰ ਨੂੰ ਹੌਸਲਾ ਦੇਈਂ ਰੱਖੀ ਤੇ ਆਪਣਾ ਮਿਹਰ ਭਰਿਆ ਹੱਥ ਰੱਖੀ। ਮਾਨਯੋਗ ਮਾਸੜ ਜੀ ਦੇ ਪਰਿਵਾਰ ਦੇ ਹੋਰ ਜੀਵਾਂ ਨੂੰ ਇਸ ਅਸਹਿ ਦੁਖ ਨੂੰ ਸਹਿਨ ਦੀ ਤਾਕਤ ਬਖਸ਼ੀ।

ਆਪ ਜੀ ਦਾ ਵੱਡਾ ਵੀਹ,

ਸੁਦੇਸ਼ । 



Post a Comment

0 Comments