Punjabi Letter on "Mitar nu Dasvi de Imtihan vich pahile darje vich paas hon layi vadhai patar", "ਮਿੱਤਰ ਨੂੰ ਦਸਵੀ ਦੇ ਇਮਤਿਹਾਨ ਵਿਚ ਪਹਿਲੇ ਦਰਜੇ ਵਿਚ ਪਾਸ ਹੋਣ ਲਈ ਵਧਾਈ ਪੱਤਰ "

ਤੁਹਾਡਾ ਮਿੱਤਰ ਦਸਵੀਂ ਦੇ ਇਮਤਿਹਾਨ ਵਿਚ ਪਹਿਲੇ ਦਰਜੇ ਵਿਚ ਪਾਸ ਹੋਇਆ ਹੈ। ਉਸ ਨੂੰ ਵਧਾਈ ਦਾ ਪੱਤਰ ਲਿਖੋ।


ਸਾਈਂ ਦਾਸ ਏ. ਐਸ. ਐਸ. ਐਸ. ਸਕੂਲ,

ਜਲੰਧਰ । 

ਮਿਤੀ......


ਮੇਰੇ ਪਿਆਰੇ ਮਿੱਤਰ ਜੋਗਿੰਦਰ ਸਿੰਘ ।

ਸਤਿ ਸ੍ਰੀ ਅਕਾਲ ! ਤੁਹਾਡੀ ਚਿੱਠੀ ਪੁੱਜੀ । ਪੜ ਕੇ ਬਹੁਤ ਖੁਸ਼ੀ ਹੋਈ ਹੈ। ਕਿ ਤੁਸੀਂ ਦੱਸਵੀਂ ਦੀ ਪ੍ਰੀਖਿਆ ਪਹਿਲੇ ਦਰਜੇ ਵਿਚ ਪਾਸ ਕੀਤੀ ਹੈ। ਤੁਹਾਨੂੰ ਅਤੇ ਤੁਹਾਡੇ ਮਾਤਾ-ਪਿਤਾ ਨੂੰ ਮੇਰੇ ਵਲੋਂ ਬਹੁਤ ਵਧਾਈ ਹੋਵੇ ! ਵਾਹਿਗੁਰੂ ਨੇ ਤੁਹਾਨੂੰ ਤੁਹਾਡੀ ਮਿਹਨਤ ਦਾ ਫਲ ਦਿਤਾ ਹੈ। ਮੈਨੂੰ ਪਤਾ ਹੈ ਕਿ ਤੁਸੀਂ ਚੰਗੇ ਅੰਕ ਪ੍ਰਾਪਤ ਕਰਨ ਲਈ ਆਪਣਾ ਦਿਨ – ਰਾਤ ਇਕ ਕਰ ਦਿੱਤਾ ਹੈ। ਹਾਂ ਜੀ ! ਹੁਣ ਚਾਹ ਪਾਰਟੀ ਤੇ ਮਠਿਆਈ ਦਾ ਕੀ ਪ੍ਰੋਗਰਾਮ ਹੈ। ਵੇਖਣਾ ਕਿਤੇ ਆਪਣੇ ਵਚਨ ਤੋਂ ਪਿਛੇ ਨਾ ਹਟ ਜਾਣਾ । ਮੈਨੂੰ 15 ਤਾਰੀਖ ਤੋਂ ਗਰਮੀ ਦੀਆਂ ਛੁੱਟੀਆਂ ਹੋ ਰਹੀਆਂ ਹਨ। ਮੈਂ ਪਿਤਾ ਜੀ ਕੋਲੋਂ ਤੁਹਾਡੇ ਕੋਲ ਆਣ ਦੀ ਆਗਿਆ ਲੈ ਲਈ ਹੈ ! ਮੇਰਾ ਖਿਆਲ ਹੈ ਕਿ ਮੈਂ 18 ਤਾਰੀਖ਼ ਨੂੰ ਤੁਹਾਡੇ ਕੋਲ ਪਹੁੰਚ ਜਾਵਾਂਗਾ । ਮੈਂ ਤੁਹਾਨੂੰ ਆਣ ਤੋਂ ਪਹਿਲਾਂ ਇਕ ਪੱਤਰ ਵੀ ਲਿਖਾਂਗਾ । ਆਸ ਹੈ ਕਿ ਤੇਜਿੰਦਰ ਤੇ ਮੋਹਣੀ ਵੀ ਪਾਸ ਹੋ ਗਈਆਂ ਹੋਣਗੀਆਂ । ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਲਿਖ ਦੇਣਾ । ਬੱਬੂ ਤੇ ਕੁਕੂ ਨੂੰ ਪਿਆਰ ।

ਤੁਹਾਡਾ ਪਿਆਰਾ ਮਿੱਤਰ,

ਮੋਹਨ ਸਿੰਘ ॥



Post a Comment

0 Comments