Punjabi Essay, Paragraph on "Vaisakhi Mela", "ਵਿਸਾਖੀ ਮੇਲਾ" for Class 8, 9, 10, 11, 12 of PSEB, CBSE Students.

ਵਿਸਾਖੀ ਮੇਲਾ 
Vaisakhi Melaਭਾਰਤ ਨੂੰ ਮੇਲਿਆਂ ਦਾ ਦੇਸ਼ ਭੀ ਆਖਿਆ ਗਿਆ ਹੈ । ਇਸ ਵਿਚ ਸ਼ਾਇਦ ਹੀ ਕੋਈ ਅਜਿਹਾ ਪਿੰਡ ਜਾਂ ਸ਼ਹਿਰ ਨੂੰ ਹੋਵੇਗਾ ਜਿਥੇ ਕੋਈ ਨਾ ਕੋਈ ਮੇਲਾ ਕਿਸੇ ਪੁਰਾਣੇ ਸੰਤ ਮਹਾਤਮਾ ਦੀ ਯਾਦ ਵਿਚ ਨਾ ਲੱਗਦਾ ਹੋਵੇ। ਸਾਡੇ ਪਿੰਡ ਵੀ ਇਕ ਮੇਲਾ ਲਗਦਾ ਹੈ । ਇਹ ਹੈ ਮੇਲਾ ਵਿਸਾਖੀ ਇਸ ਮੇਲੇ ਦੇ ਮਨਾਏ ਜਾਣ ਦੇ ਕਈ ਕਾਰਨ ਹਨ । ਪਹਿਲਾ ਤਾਂ ਇਹ ਹੈ, ਮਹਾਰਾਜਾ ਬਿਕਰਮਾਜੀਤ ਦੀ ਯਾਦ ਨੂੰ ਮੁੜ ਤਾਜ਼ਾ ਕਰਨ ਲਈ ਲੱਗਦਾ ਹੈ । ਇਸ ਦਿਨ ਇਸ ਰਾਜੇ ਨੇ ਬਿਕਰਮੀ ਸੰਮਤ ਚਲਾਇਆ ਸੀ । ਇਹ ਦਿਨ ਬਿਕਰਮਾਜੀਤ ਰਾਜ ਦੀਆਂ ਯਾਦਾਂ ਨੂੰ ਜਿਉਂਦਿਆਂ ਕਰਦਾ ਹੈ ।

ਇਹ ਮੇਲਾ ਸਿੱਖਾਂ ਲਈ ਵੀ ਕਾਫੀ ਮਹੱਤਤਾ ਰੱਖਦਾ ਹੈ। ਇਸ ਦਿਨ ਉਸ ਮਹਿਲ ਦੀ ਨੀਂਹ ਰੱਖੀ ਗਈ ਸੀ, ਜਿਸ ਮਹਿਲ ਦੀ ਉਸਾਰੀ ਲਈ ਇਸ ਦੀ ਨੀਂਹ ਰੱਖਣ ਵਾਲੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਇਸ ਦੀਆਂ ਨੀਹਾਂ (ਸਰਹੰਦ) ਵਿਚ ਚਿਣਵਾ ਦਿੱਤਾ । ਚਾਲੀ ਬਾਲੇ (ਮੁਕਤੇ) ਇਸ ਮਹੱਲ ਤੇ ਪਾਏ । ਇਸ ਨੂੰ ਚਮਕਾਉਣ ਲਈ ਪਿਤਾ ਦਾ ਸੀਸ ਵਾਰਿਆ ਇਸ ਕਾਰਨ ਸਿੱਖੀ ਰੂਪੀ ਮਹਿਲ ਬੜੇ-ਬੜੇ ਤੁਫਾਨਾਂ ਨੂੰ ਕੁਝ ਨਹੀਂ ਜਾਣਦਾ । ਇਸ ਵਿਸਾਖੀ ਵਾਲੇ ਦਿਨ ਸਿੱਖੀ ਦਾ ਬੂਟਾ ਲਾਇਆ ਗਿਆ ਸੀ, ਆਨੰਦਪੁਰ ਸਾਹਿਬ ਵਿਚ । ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿਚ ਜ਼ੁਲਮ ਤੇ ਜਬਰ ਨੂੰ ਮਿਟਾਉਣ ਲਈ ਖਾਲਸਾ ਪੰਥ ਤਿਆਰ ਕੀਤਾ ਸੀ।

ਇਸੇ ਦਿਨ ਨਾਲ ਸਾਡੀ ਆਜ਼ਾਦੀ ਦਾ ਵੀ ਸੰਬੰਧ ਜੁੜਿਆ ਹੋਇਆ ਹੈ । ਇਸੇ ਦਿਨ ਜਲ੍ਹਿਆਂ ਵਾਲੇ ਬਾਗ ਵਿਚ ਜਨਰਲ ਡਾਇਰ ਨੇ ਨਿਹੱਥ ਤੇ ਸ਼ਾਂਤਮਈ ਭਾਰਤੀਆਂ ਉਤੇ ਅੰਨੇਵਾਹ ਗੋਲੀਆਂ ਚਲਾਈਆਂ ਸੀ ਤੇ ਹਜ਼ਾਰਾਂ ਭਾਰਤੀਆਂ ਨੂੰ ਮੌਤ ਦੀ ਗੋਦ ਵਿਚ ਸੁਆ ਦਿੱਤਾ ਸੀ । ਇਸ ਵਿਸਾਖੀ ਵਾਲੇ ਦਿਨ ਹੀ ਸਾਰੇ ਭਾਰਤੀਆਂ ਨੇ ਇਕੱਠਿਆਂ ਹੋ ਕੇ ਆਜ਼ਾਦੀ ਲਈ ਸਾਂਝਾ ਖੁਨ ਡੋਲਿਆ ਸੀ । ਇਸੇ ਕਾਰਨ ਇਹ ਪਵਿੱਤਰ ਤਿਉਹਾਰ ਪੰਜਾਬ ਵਿਚ ਬੜੀ ਸ਼ਾਨ ਨਾਲ ਮਨਾਇਆ ਜਾਂਦਾ ਹੈ ।

ਸਾਡੇ ਪਿੰਡ ਵਿਚ ਵੀ ਬਈ ਦੇ ਕੰਢੇ ਵਿਸਾਖੀ ਦਾ ਭਾਰੀ ਮੇਲਾ ਲੱਗਦਾ ਹੈ। ਇਸ ਮੇਲੇ ਨੂੰ ਵੇਖਣ ਲਈ ਲਕੀ ਦੂਰ-ਦੂਰੋ ਚੰਗੇ ਚੰਗੇ ਕਪੜੇ ਪਾ ਕੇ , ਆਉਂਦੇ ਹਨ। ਇਉਂ ਭਾਸਦਾ ਹੈ, ਜਿਵੇਂ ਹਰ ਚੀਜ਼ ਤੇ ਜੋਬਨ ਹੁੰਦਾ ਹੈ। ਜੀਵ ਖ਼ੁਸ਼ੀਆਂ ਭਰਿਆ ਜਾਪਦਾ ਹੈ । ਮੇਲਾ ਇਕ ਬਹੁਤ ਖੁਲ੍ਹੇ ਮੈਦਾਨ ਵਿਚ ਲਗਦਾ ਹੈ |

ਮੇਲੇ ਵਾਲੀ ਥਾਂ ਪਿੰਡ ਤੋਂ ਅੱਧ ਕਿਲੋਮੀਟਰ ਦੀ ਵਿਥ ਤੇ ਹੈ : ਮੇਲਾ ਲੱਗਣ ਤੋਂ ਚਾਰ-ਪੰਜ ਦਿਨ ਪਹਿਲਾਂ ਹੀ ਦੁਕਾਨਾਂ ਤੇ ਭੀ ਜੋਬਨ ਡੁੱਲ ਡੁੱਲ ਪੈਂਦਾ ਹੈ ।

ਮੇਲੇ ਵਿਚ ਕਈ ਤਰਾਂ ਦੀਆਂ ਖੇਡਾਂ ਹੁੰਦੀਆਂ ਹਨ । ਕਿਸੇ ਪਾਸੇ ਕਬੱਡੀ ਵਾਲਿਆਂ ਦਾ fਪੜ ਲੱਗਾ ਹੁੰਦਾ ਹੈ ਤੇ ਕਿਤੇ ਕਿਧਰੇ ਸਰਕਸ, ਵਾਲਾ ਆਪਣੇ ਖੇਲ ਦਿਖਾ ਰਿਹਾ ਹੁੰਦਾ ਹੈ ਤੇ ਕਿਤੇ ਸਪੇਰਾ ਬੀਨ ਵਜਾ ਕੇ ਸੱਪ ਨੂੰ ਮਸਤੀ ਵਿਚ ਲਿਆਉਂਦਾ ਹੈ। ਬਾਜ਼ੀਗਰ ਆਪਣੇ ਕਰਤੱਬਾਂ ਨਾਲ ਲੋਕਾਂ ਨੂੰ ਹੈਰਾਨ ਕਰੀ ਜਾਂ ਰਿਹਾ ਹੈ । ਮੇਲਾ ਘੱਲਾਂ ਤੋਂ • ਭੀ , ਖਾਲੀ ਨਹੀਂ ਹੁੰਦਾ । ਕਿਸੇ ਪਾਸੇ ਹੀਰ ਦੇ ਮਤਵਾਲੇ ਰਾਂਝੇ ਦਾ ਕਿੱਸਾ ਗਾ-ਗਾ ਕੇ ਲੋਕਾਂ ਨੂੰ ਆਪਣੇ ਵੱਲ ਖਿੱਚ ਰਹੇ ਹਨ । ਗੱਲ ਕੀ ਲੋਕਾਂ ਵਿਚ ਖ਼ੁਸ਼ੀ ਹੁੰਦੀ ਹੈ ਤੇ ਮੇਲਾ ਵੀ ਦਿਲ ਪਰਚਾਵਿਆਂ ਨਾਲ ਭਰਿਆ ਹੁੰਦਾ ਹੈ ।

ਮੇਲਾ ਫੁੱਟਦੇ ਹੀ ਲੋਕੀ ਮਠਿਆਈ ਦੀਆਂ ਦੁਕਾਨਾਂ ਤੇ ਟੁੱਟ ਪੈਂਦੇ ਹਨ । ਦਿਨ ਭਰ ਦੀ ਸ਼ਰਾਬ ਨਾਲ ਨਿਢਾਲ ਹੋਏ ਪੇਂਡੂ ਮਠਿਆਈਆਂ ਖੂਬ ਉਡਾਂਦੇ ਹਨ। ਉਹਨਾਂ ਦਾ ਮਿੱਠਾ ਉਸ ਤਰਾਂ ਭੀ ਮਨ ਭਾਉਂਦਾ ਖਾਣਾ ਹੈ। ਗੋਲਗੱਪੇ, ਚਾਰ ਤੇ ਆਲੂ ਛੋਲੇ ਵਾਲੇ ਵੀ ਖੂਬ ਪਿਆ ਇਕੱਠਾ ਕਰਦੇ ਹਨ । ਬੱਚੇ ਜੋ ਭੀ ਮੇਲੇ ਜਾਂਦੇ ਹਨ ਖਿਡਾਉਣਿਆਂ ਤੋਂ ਖਾਲੀ ਨਹੀਂ ਆਉਂਦੇ | ਅਨਪੜ ਖੇਡ ਸ਼ਰਾਬ ਪੀ ਕੇ ਆਪਣੇ ਪੁਰਾਣੇ ਵੇਰਾਂ ਨੂੰ ਮੁੜ ਤਾਜ਼ਾ ਕਰ ਲੈਂਦੇ ਹਨ ਤੇ ਲੜਾਈਆਂ ਹੋ ਜਾਂਦੀਆਂ ਹਨ । ਕਈਆਂ ਬਦੋਸ਼ਿਆਂ ਦੇ ਖੂਨ ਨਾਲ ਮੇਲਾ ਮਨਾਇਆ ਜਾਂਦਾ ਹੈ, ਪੁਲਸ ਨਾ ਹੋਵੇ ਤਾਂ ਹਰ ਕੋਈ ਦੁਰਘਟਨਾਵਾਂ ਹੋਣ ਦਾ ਵੀ ਡਰ ਰਹਿੰਦਾ ਹੈ ।

ਮੇਲੇ ਦੇ ਕਈ ਲਾਭ ਵੀ ਹਨ । ਮੇਲੇ ਵਿਚ ਵਿਛੜੇ ਹੋਏ ਮਿੱਤਰ ਮਿਲ ਜਾਂਦੇ ਹਨ । ਖੂਬ ਮਨੋਰੰਜਨ ਹੋ ਜਾਂਦਾ ਹੈ | ਪਰ ਦੂਜੇ ਪਾਸੇ ਇਸ ਮੇਲੇ ਦੀਆਂ ਗੰਦੀਆਂ ਚੀਜ਼ਾਂ ਖਾ ਕੇ ਭੋਲੇ ਭਾਲੇ ਖੱਡ ਬੀਮਾਰ ਹੋ ਜਾਂਦੇ ਹਨ । ਲੜਾਈ ਨਾਲ ਮੁਕੱਦਮੇ ਚਲ ਪੈਂਦੇ ਹਨ ਤੇ ਘਰਾਂ ਦੇ ਘਰ ਬਰਬਾਦ ਹੋ ਜਾਂਦੇ ਹਨ । ਸੋ ਮੇਲੇ ਜ਼ਰੂਰ ਹੋਣੇ ਚਾਹੀਦੇ ਹਨ ਪਰ ਇਹਨਾਂ ਲਈ ਯੋਗ ਪ੍ਰਬੰਧ ਦੀ ਲੋੜ ਹੈ ਤਾਂ ਹੀ ਇਹਨਾਂ ਤੋਂ ਲਾਭ ਉਠਾਏ ਜਾ ਸਕਦੇ ਹਨ ।


Post a Comment

0 Comments