Punjabi Essay, Paragraph on "Diwali", "ਦੀਵਾਲੀ " for Class 8, 9, 10, 11, 12 of PSEB, CBSE Students.

ਦੀਵਾਲੀ 
Diwaliਸਾਡੇ ਦੇਸ਼ ਵਿਚ ਜਿੰਨੇ ਤਿਉਹਾਰ ਖੁਸ਼ੀਆਂ - ਮਲਾਰਾਂ ਨਾਲ ਮਨਾਏ ਜਾਂਦੇ ਸਨ। ਸ਼ਾਇਦ ਹੀ ਕਿਸੇ ਦੋਸ਼ ਵਿੱਚ ਮਨਾਏ ਜਾਂਦੇ ਹੋਣ । ਇਹਨਾਂ ਤਿਉਹਾਰਾਂ ਵਿਚ ਦੀਵਾਲੀ ਵੀ ਇਕ ਸ਼ ਮਣੀ ਤਿਉਹਾਰ ਹੈ ਜੋ ਬਹੁਤ ਚਾਵਾਂ ਨਾਲ ਹਰ ਸ਼ਹਿਰ ਤੇ ਪਿੰਡ ਵਿਚ ਸਾਰੇ ਭਾਰਤ ਵਿਚ ਮਨਾਇਆ ਜਾਂਦਾ ਹੈ ।

ਦੀਵਾਲੀ ਸ਼ਬਦ ਦੀਪਾਵਲੀ ਤੋਂ ਬਣਿਆ ਹੈ । ਦੀਪਾਵਲੀ” ਦਾ ਭਾਵ ਹੈ ਦੀਵਿਆਂ ਦੀ ਪਾਲ । ਕੱਤਕ ਦੀ ਮਸਿਆ ਦੀ ਘੁੱਪ ਹਨੇਰੀ ਰਾਤ ਨੂੰ ਅਣਗਿਣਤ ਦੀਵੇ ਜਗਾ ਕੇ ਰੋਸ਼ਨੀ ਕੀਤੀ ਜਾਂਦੀ ਹੈ, ਇਸ ਕਰਕੇ ਇਹ ਰੋਸ਼ਨੀ ਦਾ ਤਿਉਹਾਰ ਕਿਹਾ ਜਾਂਦਾ ਹੈ । ਦੀਵਾਲੀ ਦੁਸਹਿਰੇ ਤੋਂ 20 ਦਿਨ fuਛੋਂ ਮਨਾਈ ਜਾਂਦੀ ਹੈ । ਇਸ ਨਾਲ ਕਈ ਇਤਿਹਾਸਕ ਕਾਰਣ ਜੁੜ ਗਏ ਹਨ। ਇਸ ਦਿਨ ਸ੍ਰੀ ਰਾਮ ਚੰਦਰ ਜੀ ਚੌਦਾਂ ਸਾਲ ਦੇ ਬਨਵਾਸ ਪਛ ਰਾਵਣ ਨੂੰ ਮਾਰ ਕੇ ਸੀਤਾ ਸਮੇਤ ਅਯੁਧਿਆ ਵਿਚ ਪੁੱਜੇ ਸਨ । ਲੋਕਾਂ ਨੇ ਇਹਨਾਂ ਨੂੰ ਜੀ ਆਇਆਂ ਕਹਿਣ ਲਈ ਸਾਰੀ ਯ - fਧਿਆ ਨੂੰ ਸਜਾਇਆ ਤੇ ਰਾਤ ਨੂੰ ਆਪਣੇ ਘਰਾਂ ਵਿਚ ਰੋਸ਼ਨੀ ਕੀਤੀ ਸੀ । ਉਸ ਖੁਸ਼ੀ ਦੀ ਯਾਦ ਮੁੜ ਸੁਰਜੀਤ ਕਰਨ ਲਈ ਇਸ ਦੀ ਕਾਫੀ ਮਹੱਤਤਾ ਹੈ । ਇਸੇ ਦਿਨ ਹੀ ਸਿੱਖਾਂ ਦੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਚਾਲੀ ਦਿਨਾਂ ਦੀ ਕੈਦ ਪਿਛੋਂ ਗਵਾਲੀਅਰ ਦੇ ਕਿਲੇ ਵਿਚੋਂ ਰਿਹਾਈ ਪਾ ਕੇ ਜਦ ਸ੍ਰੀ ਅੰਮ੍ਰਿਤਸਰ ਸਾਹਿਬ ਪੁਜੇ ਤਾਂ ਸਿੱਖਾਂ ਨੇ ਆਪ ਜੀ ਨੂੰ ਜੀ ਆਇਆਂ ਆਖਣ ਲਈ ਦੀਪਮਾਲਾ ਕੀਤੀ ਤੇ ਸਿੱਖ ਵੀ ਇਸ ਦੀਆਂ ਖੁਸ਼ੀਆਂ ਨੂੰ ਹਰ ਸਾਲ ਮਨਾਉਣ ਲੱਗ ਪਏ।

ਦੀਵਾਲੀ ਵਾਲੇ ਦਿਨ ਹਰ ਪਿੰਡ ਤੇ ਸ਼ਹਿਰ ਵਿਚ ਖੂਬ ਚਹਿਲ-ਪਹਲ ਹੁੰਦੀ ਹੈ । ਇਸ ਦਿਨ ਤੋਂ ਲੋਕੀ ਸ਼ਰਦੀ : ਅਨੁਭਵ ਕਰਨ ਲੱਗ ਪੈਂਦੇ ਹਨ ਤੇ ਕਮਰਿਆਂ ਦੇ ਅੰਦਰ ਸੌਣ ਲਗ ਪੈਂਦੇ ਹਨ। ਲੋਕੀ ਦੀਵਾਲੀ ਤੋਂ ਇਕ ਮਹੀਨਾ ਪਹਿਲਾਂ ਇਸ ਦਿਨ ਦੀ ਤਿਆਰੀ ਕਰਨ ਲੱਗ ਪੈਂਦੇ ਹਨ। ਘਰਾਂ ਦੀਆਂ ਸਫਾਈਆਂ ਕੀਤੀਆਂ ਜਾਂਦੀਆਂ ਹਨ ਤੇ ਘਰਾਂ ਦੀ ਹਰ ਸ਼ੈਅ ਨੂੰ ਮੁੜ ਸ਼ਿੰਗਾਰਿਆ ਜਾਂਦਾ ਹੈ । ਇਸ ਦਿਨ ਸਭ ਲੋਕੀਂ ਨਵੇਂ-ਨਵੇਂ ਕਪੜੇ ਪਾ ਕੇ ਖੁਸ਼ੀਆਂ ਮਾਣਦੇ ਹਨ । ਲੋਕੀ ਘਰਾਂ ਦੀਆਂ ਛੱਤਾਂ ਉਪਰ ਸ਼ਾਮ ਨੂੰ ਦੀਵੇ ਜਗਾਉਦੇ ਹਨ।

ਪਰ ਜੋ ਦੀਵਾਲੀ ਅੰਮ੍ਰਿਤਸਰ ਵਿਚ ਮਨਾਈ ਜਾਂਦੀ ਹੈ, ਉਸ ਦਾ ਕੀ ਮਕਾਬਲਾ? ਇਸ ਦਿਨ ਸੱਚਮੁੱਚ ਹੀ ਅੰਮ੍ਰਿਤਸਰ ਇਕ ਨਵੀਂ ਵਿਆਹੀ ਸਜਨੀ ਵਾਂਗ ਸ਼ਿੰਗਾਰਿਆ ਹੁੰਦਾ ਹੈ। ਸ਼ਾਮ ਨੂੰ ਹਰਿਮੰਦਰ ਸਾਹਿਬ ਵਿਖੇ ਦੀਪਮਾਲਾ ਵੇਖਣ ਲਈ ਭਾਰੀ ਗਿਣਤੀ ਵਿਚ ਲੋਕ ਆਏ ਹੁੰਦੇ ਹਨ । ਸਰੋਵਰ ਦੇ ਚਾਰੇ ਪਾਸੇ ਦੀਵਿਆਂ ਦੀ ਰੋਸ਼ਨੀ ਤੇ ਰੰਗ-ਬਰੰਗੇ ਲਾਟੂਆਂ ਦਾ ਪ੍ਰਤੀਬਿੰਬ ਸਰੋਵਰ ਵਿਚ ਪੈਦਾ ਹੋਇਆ ਇਸ ਤਰਾਂ ਭਾਸਦਾ ਹੈ ਕਿ ਲੰਮੇ-ਲੰਮੇ ਚਮਕੀਲੇ ਤੇ ਜਗਦਿਆਂ ਸਿਰਾਂ ਵਾਲੇ ਸੱਪੂ ਸਰੋਵਰ ਵਿਚ ਉਡਾਰੀਆਂ ਮਾਰ ਰਹੇ ਹਨ । ਇਸ ਤਰਾਂ ਦਰਸ਼ਨੀ ਡਿਉਢੀ ਸਾਹਮਣੇ ਵਾਲੇ । ਬੰਗ ਤੇ ਆਤਸ਼ਬਾਜ਼ੀ ਚਲਾਈ ਜਾਂਦੀ ਹੈ ਤੇ ਮੱਸਿਆ ਦੀ ਕਾਲੀ ਰਾਤ ਵਿਚ ਦਰਬਾਰ ਸਾਹਿਬ ਦਿਨ ਵਾਂਗ ਚਮਕਿਆ ਹੁੰਦਾ ਹੈ । ਇਹ ਨਜ਼ਾਰਾ ਦਿਲ ਤੇ ਦਿਮਾਗ ਤੇ ਅਮਿੱਟ ਪ੍ਰਭਾਵ ਪਾਉਂਦਾ ਹੈ ।

ਦੀਵਾਲੀ ਭਾਵੇਂ ਰਾਤ ਨੂੰ ਮਨਾਈ ਜਾਂਦੀ ਹੈ ਪਰ ਇਸ ਦਾ ਚਾਅ ਸਵੇਰ ਨੂੰ ਤੋਂ ਹੀ ਹੁੰਦਾ ਹੈ। ਲੋਕ ਬਜ਼ਾਰਾਂ ਵਿਚ ਮਠਿਆਈ ਤੇ ਆਤਿਸ਼ਬਾਜ਼ੀ ਆਦਿ ਖਰੀਦਦੇ ਹਨ। ਕਈ ਆਪਣੇ ਸੁਨੇਹੀਆਂ ਨੂੰ ਮਠਿਆਈਆਂ ਦੇ ਡੱਬੇ ਭੇਟ ਕਰਕੇ ਸ਼ੁੱਭ ਇੱਛਾਵਾਂ ਭੇਟ ਕਰਦੇ ਹਨ । ਇਸ ਦਿਨ ਸ਼ਾਮ ਤੋਂ ਹੀ ਪਟਾਕਿਆਂ ਦੀ ਠਾਹ-ਠਾਹ ਸੁਣਾਈ ਦੇਣ ਲੱਗ ਪੈਂਦੀ ਹੈ । ਲੋਕ ਆਪਣੇ ਘਰਾਂ ਦੇ ਬਨੇਰਿਆਂ ਅਤੇ ਬੂਹਿਆਂ ਉਤੇ ਮੋਮਬੱਤੀਆਂ ਅਤੇ ਦੀਵੇ ਬਾਲਦੇ ਹਨ । ਕਈ ਰੱਜੇ-ਪੁਦੇ ਲੋਕ ਰੰਗਬਿਰੰਗੇ ਬਲਬਾਂ ਦੀਆਂ ਲੜੀਆਂ ਜਗਾ ਕੇ ਦੀਵਾਲੀ ਦੀ ਰੋਸ਼ਨੀ ਕਰਦੇ ਹਨ । ਲੋਕ ਇਸ ਰਾਤ ਲੱਛਮੀ ਦੇਵੀ ਦੀ ਪੂਜਾ ਕਰਦੇ ਹਨ ਤਾਂ ਜੋ ਸਾਰਾ ਸਾਲ ਲੱਛਮੀ ਆਉਂਦੀ ਰਹੇ ।

ਦੀਵਾਲੀ ਨੂੰ ਕਈ ਲੋਕ ਠੀਕ ਢੰਗ ਨਾਲ ਨਹੀਂ ਮਨਾਉਂਦੇ । ਉਹ ਇਸ ਦਿਨ ਖੁਬ ਸ਼ਰਾਬ ਪੀਂਦੇ ਹਨ ਅਤੇ ਜੂਆ ਖੇਡਦੇ ਹਨ। ਕਈ ਵਾਰ ਲੜਾਈ ਝਗੜੇ ਹੋਣ ਕਰਕੇ ਦੀਵਾਲੀ ਦੀ ਖੁਸ਼ੀ ਗਮੀ ਵਿਚ ਬਦਲ ਜਾਂਦੀ ਹੈ ।

ਦੀਵਾਲੀ ਦਾ ਤਿਉਹਾਰ ਆਪਸੀ ਭਾਈਚਾਰਕ ਸਾਂਝ ਵਧਾਉਣ ਵਿਚ ਬੜਾ ਸਹਾਇਕ ਹੋ ਸਕਦਾ ਹੈ । ਇਸ ਦਿਨ ਆਪਸੀ ਵਿਤਕਰੇ ਭੁੱਲ ਕੇ ਹਰ ਇਕ ਦੂਜੇ ਨਾਲ ਮੇਲ-ਮਿਲਾਪ ਕਰਨਾ ਚਾਹੀਦਾ ਹੈ ।


Post a Comment

2 Comments