Punjabi Essay, Paragraph on "Shaheed Kartar Singh Sarabha", "ਸ਼ਹੀਦ ਕਰਤਾਰ ਸਿੰਘ ਸਰਾਭਾ" for Class 8, 9, 10, 11, 12 of PSEB, CBSE Students.

ਸ਼ਹੀਦ ਕਰਤਾਰ ਸਿੰਘ ਸਰਾਭਾ 
Shaheed Kartar Singh Sarabhaਮੁਗਲ ਰਾਜ ਦੇ ਖਾਤਮੇ ਪਿਛੋਂ ਭਾਰਤ ਅੰਗਰੇਜ਼ਾਂ ਦੇ ਚੰਗਲ ਵਿਚ ਆ ਗਿਆ। ਭਾਰਤ-ਮਾਂ ਨੂੰ ਅੰਗਰੇਜ਼ ਰਾਜ ਦੇ ਜੂਲੇ ਤੋਂ ਮੁਕਤ ਕਰਾਉਣ ਲਈ ਅਣਗਿਣਤ ਦੇਸ਼-ਭਗਤਾਂ ਨੇ ਹੱਸਦੇ-ਹੱਸਦੇ ਫਾਂਸੀ ਦੇ ਫੰਦੇ ਰੇਸ਼ਮੀ ਡੋਰੇ ਸਮਝ ਕੇ ਗਲਾਂ ਵਿਚ ਪਾਏ। ਭਾਰਤ ਨੂੰ ਅੰਗਰੇਜ਼ੀ ਰਾਜ ਦੇ ਜੂਲੇ ਤੋਂ ਮੁਕਤੀ ਦਿਵਾਉਣ ਵਾਲੇ ਦੀਵਾਨਿਆਂ ਵਿਚੋਂ ਇਕ ਸ: ਕਰਤਾਰ ਸਿੰਘ ਸਰਾਭਾ ਸੀ। ਇਸ ਗਭਰੂ ਨੇ ਅਜੇ ਜਵਾਨੀ ਦੀ ਦਹਿਲੀਜ਼ ਤੇ ਪੈਰ ਟਿਕਾਇਆ ਹੀ ਸੀ ਕਿ ਭਾਰਤ ਮਾਂ ਦੀ ਮੁਕਤੀ ਕਰਵਾਉਣ ਲਈ 19 ਵਰਿਆਂ ਦੀ ਮਾਸੂਮ ਉਮਰ ਵਿਚ ਹੀ : ਸ਼ਹੀਦੀ ਦਾ ਜਾਮ ਪੀ ਲਿਆ ਸੀ।

ਕਰਤਾਰ ਸਿੰਘ ਸਰਾਭਾ ਦਾ ਜਨਮ 1896ਈ: ਵਿਚ ਸਰਦਾਰ ਮੰਗਲ ਸਿੰਘ ਦੇ ਘਰ ਲੁਧਿਆਣਾ ਜ਼ਿਲ੍ਹੇ ਦੇ ਇੱਕ ਪਿੰਡ ਸਰਾਭਾ ਵਿਚ ਹੋਇਆ। ਇਹ ਪਿੰਡ ਲੁਧਿਆਣਾ ਤੋਂ ਰਾਏਕੋਟ ਜਾਣ ਵਾਲੀ ਸੜਕ ਤੇ ਲਗਪਗ ਪੱਚੀ ਕਿਲੋਮੀਟਰ ਦੂਰ ਹੈ। ਇਸ ਪਿੰਡ ਦੇ ਨਾਂ ਕਾਰਨ ਹੀ ਕਰਤਾਰ ਸਿੰਘ ਦੇ ਨਾਂ ਨਾਲ ਸਰਾਭਾ ਸ਼ਬਦ ਜੁੜ ਗਿਆ। ਛੋਟੀ ਉਮਰ ਵਿਚ ਹੀ ਕਰਤਾਰ ਸਿੰਘ ਸਰਾਭਾ ਦੇ ਪਿਤਾ ਦਾ ਦੇਹਾਂਤ ਹੋ ਗਿਆ। ਇਸ ਲਈ ਉਸ ਦਾ ਪਾਲਣ-ਪੋਸ਼ਣ ਉਸ ਦੇ ਦਾਦੇ ਨੇ ਕੀਤਾ।

ਆਪ ਨੇ ਮੁੱਢਲੀ ਵਿੱਦਿਆ ਆਪਣੇ ਪਿੰਡੋਂ ਹੀ ਪ੍ਰਾਪਤ ਕੀਤੀ। ਫਿਰ ਮਾਲਵਾ ਖਾਲਸਾ ਹਾਈ ਸਕੂਲ ਲੁਧਿਆਣਾ ਤੋਂ ਅੱਠਵੀ ਅਤੇ ਮਿਸ਼ਨ ਹਾਈ ਸਕੂਲ ਤੋਂ ਦਸਵੀਂ ਪਾਸ ਕੀਤੀ। ਇਸ ਪਿਛੇ ਉਹ ਆਪਣੇ ਚਾਚਾ ਸਰਦਾਰ ਵੀਰ ਸਿੰਘ ਕੋਲ ਉੜੀਸਾ ਚਲੇ ਗਏ। ਆਪ ਦੇ ਚਾਚਾ ਸ: ਵੀਰ ਸਿੰਘ ਇਕ ਡਾਕਟਰ ਸਨ। ਜਨਵਰੀ, 1910 ਨੂੰ ਕਰਤਾਰ ਸਿੰਘ ਸਰਾਭਾ ਬਾਰਕੇਲਾ ਯੂਨੀਵਰਸਿਟੀ, ਸਾਨਫਰਾਂਸਿਸਕੋ ਵਿਚ ਉਚੇਰੀ ਪੜ੍ਹਾਈ ਕਰਨ ਲਈ ਅਮਰੀਕਾ ਚਲਾ ਗਿਆ।

ਇਸ ਸਮੇਂ ਅਮਰੀਕਾ ਵਿਚ ਵਸਦੇ ਭਾਰਤੀਆਂ ਨੇ ਗਦਰ ਪਾਰਟੀ ਸਥਾਪਿਤ ਕੀਤੀ ਜਿਸ ਦਾ ਮਨੋਰਥ ਭਾਰਤ ਵਿਚ ਅੰਗਰੇਜ਼ ਸਰਕਾਰ ਖਿਲਾਫ ਗਦਰ ਕਰਕੇ ਦੇਸ਼ ਨੂੰ ਆਜ਼ਾਦ ਕਰਾਉਣਾ ਸੀ। ਇਸ ਦੇ ਪ੍ਰਧਾਨ ਬਾਬਾ ਸੋਹਨ ਸਿੰਘ ਭਕਨਾ ਅਤੇ ਸਕੱਤਰ ਲਾਲਾ ਹਰਦਿਆਲ ਸਨ। ਕਰਤਾਰ ਸਿੰਘ ਸਰਾਭਾ ਵੀ ਇਸ ਪਾਰਟੀ ਵਿਚ ਸ਼ਾਮਲ ਹੋ ਗਏ। ਇਸ ਪਾਰਟੀ ਵੱਲੋਂ ਗਦਰ' ਨਾਂ ਦਾ ਇਕ ਅਖਬਾਰ ਕੱਢਿਆ ਗਿਆ। ਕਰਤਾਰ ਸਿੰਘ ਸਰਾਭਾ ਨੇ ਇਸ ਅਖਬਾਰ ਲਈ ਪੂਰੀ ਸਰਗਰਮੀ ਨਾਲ ਕੰਮ ਕਰਨ ਲਈ ਯੂਨੀਵਰਸਟੀ ਛੱਡ ਦਿੱਤੀ।

1914 ਵਿਚ ਪਹਿਲਾ ਵਿਸ਼ਵ ਯੁੱਧ ਛਿੜ ਗਿਆ ਜਿਸ ਵਿਚ ਹੋਰ ਦੇਸ਼ਾਂ ਤੋਂ ਇਲਾਵਾ ਬਰਤਾਨੀਆ ਵੀ ਕੁੱਦ ਪਿਆ। ਗਦਰ ਪਾਰਟੀ ਦਾ ਉਦੇਸ਼ ਅੰਗਰੇਜ਼ਾਂ ਨੂੰ ਭਾਰਤ ਵਿਚੋਂ ਕੱਢਣ ਲਈ ਭਾਰਤ ਵਿਚ ਗਦਰ ਕਰਨਾ ਸੀ। ਉਹਨਾਂ ਨੂੰ ਜੰਗ ਦਾ ਸਮਾਂ ਇਸ ਲਈ ਹੋਰ ਵੀ ਢੁਕਵਾਂ ਜਾਪਿਆ। ਇਸ ਲਈ ਉਹਨਾਂ ਨੇ ਗਦਰ ਅਖਬਾਰ ਵਿਚ ਭਾਰਤੀਆਂ ਵੱਲੋਂ ਅੰਗਰੇਜ਼ੀ ਰਾਜ ਦੇ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ। ਇਸ ਦੇ ਨਾਲ ਹੀ ਗਦਰ ਪਾਰਟੀ ਦੇ ਮੈਂਬਰ ਗਦਰ ਕਰਵਾਉਣ ਲਈ ਭਾਰਤ ਆਉਣੇ ਸ਼ੁਰੂ ਹੋ ਗਏ। ਅੱਗੋਂ ਅੰਗਰੇਜ਼ ਪੁਲਿਸ ਅਮਰੀਕਾ ਤੋਂ ਪਰਤਦੇ ਭਾਰਤੀਆਂ ਨੂੰ ‘ਡਿਫੈਂਸ ਆਫ ਇੰਡੀਆ ਐਕਟ ਅਧੀਨ ਫੜ ਲੈਂਦੀ ਸੀ। ਕਰਤਾਰ ਸਿੰਘ ਸਰਾਭਾ ਕਿਸੇ ਨਾ ਕਿਸੇ ਤਰਾਂ ਪੁਲਿਸ ਤੋਂ ਬਚਦਾ-ਬਚਾਉਂਦਾ ਪੰਜਾਬ ਆ ਗਿਆ। ਅਮਰੀਕਾ ਤੋਂ ਪਰਤੇ ਕਈ ਭਾਰਤੀ ਪੰਜਾਬ ਵਿਚ ਗਦਰ ਪਾਰਟੀ ਨਾਲ ਜੁੜ ਗਏ। ਇਹਨਾਂ ਦੀ ਅਗਵਾਈ ਕਰਨ ਵਾਲਿਆਂ ਵਿਚ ਕਰਤਾਰ ਸਿੰਘ ਸਰਾਭਾ ਵੀ ਸੀ।

ਪੰਜਾਬ ਵਿਚ ਗਦਰ ਪਾਰਟੀ ਦਾ ਮੁੱਖ ਪ੍ਰੋਗਰਾਮ ਛਾਉਣੀਆਂ ਵਿਚ ਫੌਜੀਆਂ ਨੂੰ । ਵਿਦਰੋਹ ਲਈ ਤਿਆਰ ਕਰਨਾ ਸੀ। ਇਸ ਲਈ ਇਕ ਪਾਸੇ ਛਾਉਣੀਆਂ ਵਿਚ ਫੌਜੀਆਂ ਨਾਲ ਸੰਪਰਕ ਬਣਾਏ ਗਏ ਦੂਜੇ ਪਾਸੇ ਦੇਸ਼ ਦੇ ਕਾਂਤੀਕਾਰੀਆਂ ਨਾਲ ਮੇਲ-ਜੋਲ ਪੈਦਾ ਕੀਤਾ ਗਿਆ। ਵਿਦਰੋਹ ਦੀ ਇਹ ਯੋਜਨਾ ਪਾਰਟੀ ਵਿਚ ਆ ਵੜੇ ਪੁਲਿਸ ਮੁਖਬਰ ਕਿਰਪਾਲ ਸਿੰਘ ਕਾਰਨ ਫੇਲ੍ਹ ਹੋ ਗਈ। ਗ੍ਰਿਫ਼ਤਾਰੀਆਂ ਦਾ ਚੱਕਰ ਸ਼ੁਰੂ ਹੋ ਗਿਆ। ਕਰਤਾਰ ਸਿੰਘ ॥ ਸਰਾਭਾ ਆਪਣੇ ਸਾਥੀਆਂ ਹਰਨਾਮ ਸਿੰਘ ਟੁੰਡੀਲਾਟ ਤੇ ਜਗਤ ਸਿੰਘ ਸੁਰਸਿੰਘੀਆਂ ਨਾਲ ਰਾਤ ਨੂੰ ਗੱਡੀ ਚੜ ਕੇ ਲਾਇਲਪੁਰ ਚਲਾ ਗਿਆ। ਫਿਰ ਉਹ ਪੇਸ਼ਾਵਰ ਤੋਂ ਹੁੰਦੇ ਹੋਏ ਸਰਹੱਦੀ ਥਾਂ ਮਿਚਨੀ ਪਹੁੰਚ ਗਏ। ਇਸ ਦੌਰਾਨ ਕੁਝ ਗਦਰੀ ਨਿਰਉਤਸ਼ਾਹਿਤ ਹੋ ਗਏ। ਪਰ ਗਦਰ ਦੀ ਗੂੰਜ' ਕਵਿਤਾ ਦੀ ਤੁਕ ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ' ਦੇ ਵਿਚਾਰ ਨੇ ਉਹਨਾਂ ਨੂੰ ਮੁੜ ਪੰਜਾਬ ਆਉਣ ਦੀ ਪ੍ਰੇਰਨਾ ਦਿੱਤੀ। ਇਸ ਵਾਪਸੀ ਸਮੇਂ ਸਰਗੋਦੇ ਵਿਚ ਕਰਤਾਰ ਸਿੰਘ ਸਰਾਭਾ ਅਤੇ ਉਹਦੇ ਸਾਥੀ ਫੜੇ ਗਏ। ਉਹਨਾਂ ਤੇ ਮੁਕੱਦਮਾ ਚੱਲਿਆ। ਕਈ ਦੇਸ਼-ਭਗਤਾਂ ਸਮੇਤ ਕਰਤਾਰ ਸਿੰਘ ਸਰਾਭਾ ਨੂੰ 10 ਨਵੰਬਰ, 1915 ਨੂੰ ਫਾਂਸੀ ਦੇ ਦਿੱਤੀ ਗਈ। ਅਜਿਹੇ ਦੇਸ਼-ਭਗਤਾਂ ਦੀਆਂ ਕੁਰਬਾਨੀਆਂ ਸਦਕਾ ਭਾਰਤ 15 ਅਗਸਤ, 1947 ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦ ਹੋ ਗਿਆ।


Post a Comment

1 Comments