ਨਾਨਕ ਸਿੰਘ ਨਾਵਲਕਾਰ
Nanak Singh Navelkar
ਨਾਨਕ ਸਿੰਘ ਪੰਜਾਬੀ ਦੇ ਉੱਘੇ ਨਾਵਲਕਾਰ ਸਨ । ਉਹ ਪੰਜਾਬੀ ਵਿਚ ਸਭ ਤੋਂ ਵਧੇਰੇ ਨਾਵਲ ਲਿਖਣ ਵਾਲਾ ਅਤੇ ਸਭ ਤੋਂ ਵਧੇਰੇ ਪੜਿਆ ਜਾਣ ਵਾਲਾ ਨਾਵਲਕਾਰ ਹੈ । ਉੱਘੇ ਨਾਵਲਕਾਰ ਨਾਨਕ ਸਿੰਘ ਦਾ ਜਨਮ 4 ਜੁਲਾਈ, 1897 ਈ: ਨੂੰ ਚੱਕ ਹਮੀਦ, ਜ਼ਿਲਾਂ ਜੇਹਲਮ ਵਿਖੇ ਹੋਇਆ । ਆਪ ਦਾ ਬਚਪਨ ਦਾ ਨਾਂ ਹੰਸ ਰਾਜ ਸੀ । ਆਪ ਦੇ ਪਿਤਾ ਦਾ ਨਾਂ ਮਤੀ ਲਾਲ ਸੀ। ਆਪ ਦੇ ਪਿਤਾ ਦੀ ਛਾਂ ਤਾਂ ਬਚਪਨ ਵਿਚ ਹੀ ਆਪ ਦੇ ਸਿਰ ਤੋਂ ਉਠ ਗਈ ਜਿਸ ਕਰਕੇ ਆਪ ਵਿਦਿਆ ਨਾ ਪੜ ਸਕੇ। ਆਪ ਨੇ ਮੁੱਢਲਾ ਜੀਵਨ ਬਹੁਤ ਦੁਖਾਂ ਵਿਚ ਬਿਤਾਇਆ । ਆਪ ਨੂੰ ਹਲਵਾਈਆਂ ਦੀਆਂ ਦੁਕਾਨਾਂ ਤੇ ਭਾਂਡੇ ਮਾਂਜਣੇ ਪਏ ! ਤੇ ਮੇਲਿਆਂ ਵਿਚ ਕੁਲਫੀਆਂ ਵੀ ਵੇਚਣੀਆਂ ਪਈਆਂ।
ਨਾਨਕ ਸਿੰਘ ਨੇ 1910-11 ਵਿਚ ਪਹਿਲਾ ਕਾਵਿ ਸੰਗ੍ਰਹਿ 'ਸੀਹਰਫੀ ਹੰਸ ਰਾਜ ਛਪਵਾਇਆ ਜੋ ਲੋਕਾਂ ਨੇ ਬਹੁਤ ਪਸੰਦ ਕੀਤਾ । ਬਚਪਨ ਵਿਚ ਹੀ ਆਪ ਆਪਣੀ ਮਾਤਾ ਦੀ ਛਤਰ-ਛਾਇਆ ਤੋਂ ਵੀ ਵਿਰਵਾ ਹੋ ਗਏ ਤੇ ਸੰਗਤ ਵਿਚ ਪੈ ਗਏ । ਪਰ ਛੇਤੀ ਹੀ ਪਿਸ਼ਾਵਰ ਸਦਰ ਦੇ ਗੁਰਦੁਆਰੇ ਦੇ ਗਿਆਨੀ ਬਾਗ ਸਿੰਘ ਦੇ ਪ੍ਰਭਾਵ ਹੇਠ ਅੰਮ੍ਰਿਤ ਛਕ ਕੇ ਉਹ ਨਾਨਕ ਸਿੰਘ ਸਜ ਗਿਆ । ਉਸ ਨੇ , ਧਾਰਮਿਕ ਗੀਤ ਲਿਖਣੇ ਸ਼ੁਰੂ ਕਰ ਦਿੱਤੇ ਜੋ ‘ਸਤਿਗੁਰ ਮਹਿਮਾ ਦੇ ਨਾਂ ਹੇਠ ਛਪੇ । ਇਹਨਾਂ ਦੀ ਪ੍ਰਕਾਸ਼ਨਾ ਨਾਲ ਨਾਨਕ ਸਿੰਘ ਦੀ ਕਵੀਸ਼ਰੀ ਦੀ ਧਾਂਕ ਬੈਠ ਗਈ । ਇਸ ਪਿੱਛੋਂ ਆਪ ਨੇ ਇਕ ਪ੍ਰੈਸ ਲਾਇਆ, ਪਰ ਕੁਝ ਕਾਰਨਾਂ ਕਰਕੇ ਉਸ ਚਲ ਨਾ ਸਕਿਆ । ਆਪ ਨੇ ਇਕ ਸਾਧ ਕੋਲ ਨਾਮ ਸਿਮਰਨ ਵੀ ਕਰਨਾ ਸਿੱਖਿਆ ।
ਉਸ ਨੇ 1922 ਵਿਚ ਗੁਰੂ ਕੇ ਬਾਗ ਦੇ ਮੋਰਚੇ ਵਿਚ ਭਾਗ ਲਿਆ। ਉਹ ਗਿਫਤਾਰ ਹੋਇਆ ਤੇ ਉਸ ਨੂੰ ਬਰਸਟਲ ਜੇਲ ਲਾਹੌਰ ਵਿਚ ਬੰਦ ਕਰ ਦਿੱਤਾ। ਇਥੇ ਉਸ ਨੇ ਮੁਨਸ਼ੀ ਪ੍ਰੇਮ ਚੰਦ ਦੇ ਨਾਵਲ ਪੜੇ । ਆਪ ਨੇ ਜੇਲ ਵਿਚ ਆਪਣਾ ਪਹਿਲਾ ਨਾਵਲ 'ਅਧ ਖੜੀ ਕਲੀ ਲਿਖਿਆ ਪਰ, ਖਰੜਾ ਜੇਲ ਅਧਿਕਾਰੀ ਲੈ ਗਏ ਤੋਂ ਮੋੜ ਕੇ ਨਾ ਦਿੱਤਾ । ਫੇਰ ਨਾਨਕ ਸਿੰਘ ਨੇ ਇਹ ਹੀ ਨਾਵਲ ਅਧਖਿੜਿਆ ਫੁੱਲ' ਨਾਂ ਹੇਠ ਮੁੜ ਕੇ ਛਪਵਾਇਆਂ।
ਨੇ 1924 ਵਿਚ ਆਪ ਦੀ ਸ਼ਾਦੀ ਰਾਜ ਕੌਰ ਨਾਲ ਹੋਈ ਛੇਤੀ ਆਪ ਨੇ ਮਤਰੇਈ ਮਾਂ, ਕਾਲ ਚੱਕਰ', ਪ੍ਰੇਮ, ਸੰਗੀਤ ਆਦਿ ਕਈ ਨਾਵਲ ਲਿਖ ਕੇ ਛਪਵਾਏ । ਆਪ 1932 ਵਿਚ ਚਿੱਟਾ ਲਹੂ' ਲਿਖਣ ਤੋਂ ਪਿਛੋਂ ਹੀ ਨਾਵਲਕਾਰ ਦੇ ਤੌਰ ਤੇ ਪ੍ਰਸਿੱਧ ਹੋਏ । ਆਪ ਦਾ ਇਹ ਨਾਟਕ ਟੈਲੀਵਿਜ਼ਨ ਉੱਤੇ ਵੀ ਟੈਲੀਕਾਸਟ ਹੋ ਚੁੱਕਾ ਹੈ । ਇਸ ਪਿਛੋਂ ਆਪ ਨੇ ਗਰੀਬ ਦੁਨੀਆਂ' ਪਿਆਰ ਦੀ ਦੁਨੀਆਂ’ ਤੇ ‘ਜੀਵਨ ਸੰਗਰਾਮ' ਨਾਵਲ ਦਿੱਤੇ । ਇਨ੍ਹਾਂ ਦੇ ਕਾਵਿ ਸੰਗ੍ਰਹਿ ਸੀਹਰਫ਼ੀ ਹੰਸ ਰਾਜ, ਸਤਿਗੁਰ ਮਹਿਮਾਂ, ਗਰ-ਕੀਰਤ. ਖਨਵਿਸਾਖੀ, ਜਖਮੀ ਦਿਲ, ਸਾਕਾ ਨਨਕਾਣਾ ਸਾਹਿਬ, ਸਾਕਾਂ ਤਰਨਤਾਰਨ ਸਾਹਿਬ, ਸਾਕਾ 'ਪੰਜਾ ਸਾਹਿਬ ਅਤੇ ਸੰਗੀਤ ਪੁਸ਼ਪ ਹਨ । ਆਪ ਨੇ ਕਹਾਣੀ ਖੇਤਰ ਵਿਚ ਵੀ ਪੰਜ ਕਹਾਣੀ ਸੰਗ੍ਰਹਿ, ਸੱਧਰਾਂ ਦੇ ਹਾਰ, ' ਹੰਝੂਆਂ ਦੇ ਹਾਰ, ਮਿੱਥੇ ਹੋਏ ਫੁੱਲ, ਠੰਡੀਆਂ ਛਾਵਾਂ ਤੇ ਸੁਨਹਿਰੀ ਜਿਲਦ, ਭੇਟ ਕੀਤੇ ਹਨ । ਇਨ੍ਹਾਂ ਸਾਰੇ ਗਹਿਆਂ ਵਿਚ ਨਾਵਲੀ ਬ੍ਰਿਤਾਂਤ ਦੀ ਸ਼ੈਲੀ ਭਾਰੂ ਨਜ਼ਰ ਆਉਂਦੀ ਹੈ ।
ਨਾਨਕ ਸਿੰਘ ਨੇ ਕਈ ਲੇਖ ਵੀ ਲਿਖੇ ਹਨ । ਨਾਟਕ ਬੀ.ਏ. ਪਾਸ ਅਤੇ ਇਕਾਂਗੀ ਸੰਗਹਿ ਪਾਪ ਦਾ ਫਲ ਹੈ । ਨਾਨਕ ਸਿੰਘ ਦਾ ਲੇਖ ਸੰਗ੍ਰਹਿ 'ਚਦੀ ਕਲਾ ਹੈ । ਆਪ ਨੇ ਅਨਵਾਦ ਵੀ ਕੀਤੇ ਹਨ ਜਿਵੇਂ ਸੁਹਾਗਰਾਤ, ਪਾਪ ਦੀ ਖੱਟੀ, ਸਾਲਾਂ ਦੀ ਸੇਜ, ਫ਼ਰਾਂਸ ਦਾ ਡਾਕ , ਪਤਝੜ ਦੇ ਪੰਛੀ, ਤਸਵੀਰ ਦੇ ਦੋਵੇਂ ਪਾਸੇ, ਰਜਨੀ, ਪਾਸਚਿਤ, ਪੱਥਰ ਕਾਂਬਾ ਆਦਿ | ਇਹ ਅਨੁਵਾਦ ਹਿੰਦੀ ਤੇ ਉਰਦ ਤੋਂ ਕੀਤੇ ਹਨ । ਨਾਨਕ ਸਿੰਘ ਦਾ ਨਾਂ ਬਹੁਤਾ ਨਾਵਲਕਾਰ ਦੇ ਰੂਪ ਵਿਚ ਹੀ ਪ੍ਰਸਿੱਧ ਹੋਇਆ ਹੈ। ਆਪ ਨੇ ਪੰਜਾਬੀ ਸਾਹਿਤ ਭੰਡਾਰੇ ਵਿਚ ਤਕਰੀਬਨ ਤਿੰਨ ਦਰਜਨ ਨਾਵਲ ਦਿੱਤੇ ਹਨ । ਉਹਨਾਂ ਨਾਵਲਾਂ ਵਿਚ ਮੁੱਖ ਰੂਪ ਵਿਚ ਇਸਤਰੀ ਜਾਤੀ ਦਾ ਸੁਧਾਰ, ਮਜ਼ਬੀ ਜਨਨ ਦਾ ਵਿਰੋਧ, Uਆਰ ਦੀ ਖੁਲ ਤੇ ਅੰਤਰਜਾਤੀ ਵਿਆਹ ਨੂੰ ਪ੍ਰਵਾਨਗੀ, ਛੂਤ ਛਾਤ, ਬੇਰੁਜ਼ਗਾਰੀ, ਵੇਸਵਾਵਿਭਾਚਾਰ, ਅਨਪੜ੍ਹਤਾ, ਸ਼ਰਾਬ ਨਸ਼ੀ ਅਤੇ ਘਰੇਲੂ ਝਗੜਿਆਂ ਦਾ ਨਿਵਾਰਣ ਆਦਿ ਵਿਸ਼ੇ ਮਿਲਦੇ ਹਨ ।
1947 ਦੀ ਭਾਰਤ-ਵੰਡ ਸਮੇਂ ਦੀ ਦੁਖਾਂਤਮਈ ਘਟਨਾ ਦਾ ਨਾਨਕ ਸਿੰਘ ਦੇ ਮਨ ਤੇ ਬੜਾ ਅਸਰ ਹੋਇਆ । ਇਸੇ ਦੁਖਾਂਤ ਦੀਆਂ ਮੱਹ ਬਲਦੀਆਂ ਤਸਵੀਰਾਂ , ਖੂਹ ਦੇ ਸੋਹਲੇ, ਅੱਗ ਦੀ ਖੇਡ, ਮੰਝਸਾਰ ਤੇ ਚਿੱਤਰਕਾਰ ਆਦਿ ਨਾਵਲ ਹਨ । ਨਾਨਕ ਸਿੰਘ ਦੇ ਨਾਵਲ ਕਹਾਣੀ ਰਸ਼ ਕਰਕੇ ਬਲਵਾਨ ਹਨ । ਉਹ ਕਥਾ ਦੀ ਗੋਦ ਅਜਿਹੇ ਢੰਗ ਨਾਲ ਕਰਦਾ ਸੀ ਕਿ ਪਾਠਕ ਨੂੰ ਹਰ ਮੋੜ ਉੱਤੇ ਅਣਚਿਤਵੀ ਗੱਲ ਵਾਦੀ ਦਿਸਦੀ ਹੈ । ਨਾਨਕ ਸਿੰਘ ਪੰਜਾਬੀ ਨਾਵਲ ਦਾ ਮੁਢੀ ਹੀ ਨਹੀਂ ਉਸ ਨੇ ਪੰਜਾਬੀ ਗਲਪ ਨੂੰ ਧਰਮ ਤੇ ਇਤਿਹਾਸ ਦੀ ਵਲਗਣ ਵਿਚੋਂ ਕੱਢ ਕੇ ਵਾਸਤੇ ਵਿਕ ਜੀਵਨ ਦੇ ਨੇੜੇ ਲਿਆਉਂਦਾ ਹੈ।
ਨਾਨਕ ਸਿੰਘ ਲਗਨ ਅਤੇ ਸਿਰੜ ਵਾਲਾ ਸਾਹਿਤਕਾਰ ਸੀ। ਉਸ ਨੇ ਆਪਣੇ ਆਖਰੀ ਸਮੇਂ ਤੱਕ ਰਚਨਾ ਕਰਕੇ ਪੰਜਾਬੀ ਦੇ ਸਾਹਿਤ ਨੂੰ ਅਮੀਰ ਕੀਤਾ | ਪੰਜਾਬੀ ਬੋਲੀ ਨੂੰ ਆਪਣੇ ਅਜਿਹੇ ਸਪੂਤਾਂ ਤੇ ਹਮੇਸ਼ਾਂ ਮਾਣ ਰਿਹਾ ਹੈ।
0 Comments