ਮਨ-ਭਾਉਦਾ ਕਵੀ-ਭਾਈ ਵੀਰ ਸਿੰਘ
Mann-Bhaunda Kavi-Bhai Veer Singh
ਪੰਜਾਬੀ ਸਾਹਿਤ ਦੇ ਆਕਾਸ਼ ਮੰਡਲ ਉੱਤੇ ਭਾਈ ਵੀਰ ਸਿੰਘ ਦਾ ਨਾਂ ਉਨ੍ਹਾਂ ਦੀ ਅਦੁੱਤੀ ਸੇਵਾ ਕਾਰਨ ਸਦਾ ਹੀ ਚਮਕਦਾ ਰਹੇਗਾ| ਆਪ ਆਧੁਨਿਕ ਪੰਜਾਬੀ ਸ਼ਾਹਿਤ ਦੇ ਪਿਤਾ ਸਨ, ਜਿਨ੍ਹਾਂ ਨੇ ਪੰਜਾਬੀ ਨੂੰ ਪੁਰਾਤਨਤਾਂ ਦੀਆਂ ਜੰਜ਼ੀਰਾਂ ਵਿਚੋਂ ਆਜ਼ਾਦ ਕਰਵਾ ਕੇ ਆਧੁਨਿਕਤਾ ਦਾ ਰੂਪ ਦਿੱਤਾ।
ਪੰਜਾਬੀ ਦੇ ਉੱਘ ਲਿਖਾਰੀ ਭਾਈ ਵੀਰ ਸਿੰਘ ਦਾ ਜਨਮ 5 ਦਸੰਬਰ 1872 ਈ: ਨੂੰ ਡਾਕਟਰ ਚਰਨ ਸਿੰਘ ਦੇ ਘਰ ਅੰਮ੍ਰਿਤਸਰ ਵਿਖੇ ਹੋਇਆ । ਆਪ ਨੇ ਬਚਪਨ ਦਾ ਬਹੁਤਾ ਹਿੱਸਾ ਆਪਣੇ ਨਾਨਾ ਜੀ, ਪ੍ਰਸਿੱਧ ਗਿਆਨੀ ਹਜ਼ਾਰਾ ਸਿੰਘ ਜੀ ਦੀ ਸੰਗਤ ਵਿਚ ਗੁਜ਼ਾਰਿਆ। ਗਿਆਨੀ ਜੀ ਬਹੁਤ ਅਧਿਆਤਮਕ ਆਦਮੀ ਸਨ ਜਿਸ ਦਾ ਅਸਰ ਭਾਈ ਸਾਹਿਬ ਭਾਈ ਵੀਰ ਸਿੰਘ ਉੱਤੇ ਵੀ ਹੋਇਆ।
ਆਪ ਨੇ ਮੁੱਢਲੀ ਵਿਦਿਆ ਦੀ ਪ੍ਰਾਪਤੀ ਪਿਛੋਂ ਮਿਸ਼ਨ ਹਾਈ ਸਕਲ ਅੰਮ੍ਰਿਤਸਰ ਤੋਂ ਦਸਵੀਂ ਪਾਸ ਕੀਤੀ ਤੇ ਜ਼ਿਲੇ ਭਰ ਵਿਚੋਂ ਪਹਿਲਾ ਦਰਜਾ ਪ੍ਰਾਪਤ ਕੀਤਾ | ਅੱਗੋਂ ਆਪ ਨਹੀਂ ਪੜੇ ਤੇ ਨਾ ਹੀ ਆਪ ਨੇ ਕਈ ਨੌਕਰੀ ਕੀਤੀ ਸਗੇ, ਸ ਵਜ਼ੀਰ ਸਿੰਘ ਨਾਲ ਰਲ ਕੇ ਆਪ ਨੇ ਵਜ਼ਰੇ ਹਿੰਦ ਪ੍ਰੈਸ' ਲਗਾ ਲਿਆ| ਆਪ ਨੇ ਦੇਖਿਆ ਕਿ ਚੰਗੇ ਵਿਦਵਾਨ ਪੰਜਾਬੀ ਨੂੰ ਪਿੰਡ ਬਲੀ ਸਮਝਦੇ, ਸਨ ਤੇ ਪੰਜਾਬੀ ਵਿਚ ਰਚਨਾ ਕਰਨਾ, ਉਹ ਆਪਣੀ ਬਦਨਾਮੀ ਸਮਝਦੇ ਸਨ, ਇਸ ਲਈ ਆਪ ਨੇ ਪੰਜਾਬੀ ਭਾਸ਼ਾ ਦੀ ਉੱਨਤੀ ਦਾ ਬੀੜਾ ਚੁੱਕ ਲਿਆ । ਆਪ ਨੇ ‘ਖਾਲਸਾ ਟਰੈਕਟ ਸੁਸਾਇਟੀ ਬਣਾਈ ਜਿਸ ਨੇ ਹਜ਼ਾਰਾਂ ਟਰਕਟ ਪੰਜਾਬੀ ਵਿਚ ਲਿਖ ਕੇ ਲੋਕਾਂ ਵਿਚ ਵੰਡੇ ਤੇ ਉਹਨਾਂ ਵਿਚੋਂ ਬਹੁਤੇ ਆਪ ਦੇ ਹੀ ਲਿਖੇ ਹੁੰਦੇ ਸਨ ।
ਆਪ ਨੇ ਪੰਜਾਬੀ ਵਿਚ ਕਈ ਵੰਨਗਆਂ ਦੇ ਉਤਮ ਸਾਹਿਤ ਦੀ ਸਿਰਜਨਾ ਕੀਤੀ। ਆਪ ਨੇ ਨਵੀ ਵਾਰਤਕ, ਨਵੀਂ ਕਹਾਣੀ, ਨਵੀ ਕਵਿਤਾ , ਨਵਾਂ ਨਾਵਲ, ਨਵਾਂ ਨਾਟਕ ਤੇ ਹੋਰ ਅਨੇਕਾਂ ਵਿਸ਼ਿਆਂ ਉੱਤੇ ਕਲਮ ਅਜ਼ਮਾਈ ਵਾਰਤਕ ਦੇ ਖੇਤਰ ਵਿਚ ਆਪ ਦੇ ਗੁਰੂ ਨਾਨਕ ਚਮਤਕਾਰ ਤੇ ਕਲਗੀਧਰ ਚਮਤਕਾਰ ਬਹੁਤ ਪ੍ਰਸਿੱਧ ਹਨ ! ਭਾਈ ਵੀਰ ਸਿੰਘ ਨੇ ਪੰਜਾਬ ਵਿਚ ਨਾਵਲ ਲਿਖਣ ਦੀ ਵੀ ਪਹਿਲ ਕੀਤੀ। ਉਹਨਾਂ ਦੇ ਪ੍ਰਸਿੱਧ ਨਾਵਲਾਂ ਵਿਚ ਸਦਰਾਂ,ਵਿਜੈ ਸਿੰਘ, ਭਾਗ ਜੀ ਦਾ ਸੁਧਾਰ ਅਤੇ ਸਤਵੇਂ ਤ ਕੋਰ ਆਦ ਹਨ। ਇਨ੍ਹਾਂ ਸਾਰੇ ਧਾਰਮਿਕ ਜੀਵਨ ਨਾਲ ਸੰਬੰਧਤ ਨਾਵਲਾਂ ਦਾ ਮੁੱਖ ਵਿਸ਼ਾ ,ਆਦਰਸ਼ਕ ਸਿੱਖੀ ਜੀਵਨ ਦੁਆਲੇ ਘੁੰਮਦਾ ਹੈ । ਆਪ ਨੇ ਪਹਿਲੀ ਵਾਰੀ ਖੱਜ ਪੁਸਤਕਾਂ ਦਾ ਰਾਹ ਖੋਲਿਆ ਸੀ ਗੁ ਰੂ ਬ ਸਾਹਿਬ ਕੋਸ਼ ਦੀ ਰਚਨਾ ਕੀਤੀ ਤਾਂ ਪੁਰਾਤਨ ਜਨਮ ਸਾਖੀਆਂ ਖੋਜ ਦੇ ਆਧਾਰ ਉਤੇ ਸੰਪਾਦਤ ਕੀਤੀਆਂ । ਆਪ ਦਾ ਨਾਟਕ ਲੱਖ ਦਾਤਾ ਸਿੰਘ ਵੀ ਪੰਜਾਬ ਦੇ ਪਹਿਲੇ ਨਾਟਕਾਂ ਵਿਚੋਂ ਹੈ।
ਆਪ ਨੇ ਪੰਜਾਬੀ ਸਾਹਿਤ ਨੂੰ ਇਹ ਕਾਵਿ-ਰਚਨਾਵਾਂ ਦਿੱਤੀਆਂ ਰਾਣਾ ਰਤ ਸਿੰਘ (ਮਹਾਂ-ਕਾਵਿ), ਲਹਿਰਾਂ ਦੇ ਹਾਰ, ਬਿਜਲੀਆਂ ਦੇ ਹਾਰ, “ਮਟਕ ਹੁਲਾਰ’, ‘ਪ੍ਰੀਤ ਵੀਣਾ’, ‘ਕੇ ਬਦੀ ਕਲਾਈ, ਕੰਤ ਮਹਲੀ ਤੇ ਮੇਰੇ ਸਾਈਆਂ ਜੀਉ' (ਸਾਰੇ ਕਾਵਿ-ਸੰਗ੍ਰਹਿ)। ਭਾਈ ਸਾਹਿਬ ਪੰਜਾਬੀ ਸਾਹਿਤ ਵਿਚ ਪਹਿਲੇ ਮਹਾਂ-ਕਾਵਿ ਲੇਖਕ ਸਨ । ਆਪ ਦੇ ਮਹਾਂਕਾਵਿ 'ਰਾਣਾ ਸੂਰਤ ਸਿੰਘ ਨੂੰ ਸਿੱਖ ਰਹੱਸਵਾਦ ਦੀ ਵਿਆਖਿਆਂ ਕਿਹਾ ਜਾ ਸਕਦਾ ਹੈ ।
1956 ਵਿਚ ਉਹਨਾਂ ਨੇ ਪੰਜਾਬੀ ਸਾਹਿਤ ਨੂੰ ਮੇਰੇ ਸਾਈਆਂ ਜੀਉ' ਕਾਵਿ ਸੰਗਹਿ ਦਿੱਤਾ। ਇਸ ਦੇ ਬਦਲੇ ਆਪ ਨੂੰ ਭਾਰਤ ਸਰਕਾਰ ਵਲੋਂ ਪੰਜਾਹ ਹਜ਼ਾਰ ਰੁਪਏ ਦਾ ਪੁਰਸਕਾਰ ਮਿਲਿਆ। ਭਾਈ ਵੀਰ ਸਿੰਘ ਨੂੰ ਛੋਟੀਆਂ ਕਵਿਤਾਵਾਂ ਦੀ ਵੱਡਾ ਕਵੀ ਆਖਿਆ ਜਾਂਦਾ ਹੈ । ਉਨਾਂ ਦੀ ਕਵਿਤਾ ਵਿੱਚ ਮੁੱਖ ਵਿਸ਼ਾ ਕੁਦਰਤ ਹੈ। ਉਨ੍ਹਾਂ ਨੇ ਕੁਦਰਤ ਨੂੰ ਜੀਉਂਦੀ ਜਾਗਦੀ ਹਸਤੀ ਮਹਿਸਸ ਕੀਤਾ ਹੈ। ਇਸ ਲਈ ਕੁਦਰਤ ਵਿਚ ਉਸ ਨੂੰ ਕਾਦਰ ਦਾ ਜਲਵਾ ਵਿਖਾਈ ਦਿੰਦਾ ਹੈ । ਉਨਾਂ ਕਸ਼ਮੀਰ ਦੇ ਚਸ਼ਮ “ਵੈਰੀ ਨਾਗ ਬਾਰੇ ਲਿਖਿਆ ਹੈ-
ਵੈਰੀ ਨਾਗ ਤੇਰਾ ਪਹਿਲਾ ਝਲਕਾ, ਜਦ ਅੱਖੀਆਂ ਵਿੱਚ ਵੱਜਦਾ,
ਕੁਦਰਤ ਦੇ ਕਾਦਰ ਦਾ ਜਲਵਾ ਲੈ ਲੈਂਦਾ ਇਕ ਸਿਜਦਾ।
ਆਪ ਨੂੰ ਪੰਜਾਬੀ ਸਾਹਿਤ ਦੇ ਵਰਡਜ਼ਵਰਥ ਮੰਨਿਆ ਜਾਂਦਾ ਹੈ । ਝੀਲਾਂ ਫੁਹਾਰਿਆਂ ਅਤੇ ਕੁਦਰਤੀ ਚੀਜ਼ਾਂ ਉੱਤੇ ਆਪ ਦੀ ਕਲਮ ਨੇ ਬਹੁਤ ਕੁਝ ਲਿਖਿਆ ਹੈ । ਉਹ ਕੁਦਰਤ ਨੂੰ ਸਭ ਦੀ ਸਾਂਝੀ ਮਾਂ ਦੱਸਦੇ ਹੋਏ ਲਿਖਦੇ ਹਨ-
ਜਿਉਂ ਮਾਵਾਂ ਤਿਉਂ ਠੰਡੀਆਂ ਛਾਵਾਂ, ਅਸਾਂ ਕੁੱਧ ਦੀਆਂ ਡਿੱਠੀਆਂ।
ਠੰਡੀ ਪਿਆਰੀ ਗ ਦ ਤੱਧੇ ਦੀ, ਛਾਵਾਂ ਠੰਢੀਆਂ ਮਿੱਠੀਆਂ ।
ਮਾਂ ਨੂੰ ਆਪਣਾ ਬਾਲ ਪਿਆਰਾ, ਤੇਨੂੰ ਸਭ ਕੋਈ ਪਿਆਰਾ,
ਜੋ ਆਵੇ ਉਸ ਲਾਡ ਲਡਾਵੇ, ਠਾਰ ਜ਼ਿੰਦਾ ਕੁਠੀਆਂ ।
1949 ਵਿਚ ਪੰਜਾਬ ਯੂਨੀਵਰਸਿਟੀ ਨੇ ਆਪ ਨੂੰ ਡਾਕਟਰ ਆਫ ਓਰੀਐਂਟਲ ਲਰਨਿੰਗ ਵੀ ਡਿਗਰੀ ਦਿੱਤੀ । 1952 ਵਿਚ ਪੰਜਾਬ ਵਿਧਾਨ ਪ੍ਰੀਸ਼ਦ ਅਤੇ ਦੋ ਵਰ ਪਿੱਛੋਂ ਸਾਹਿੱਤ ਅਕਾਦਮੀ ਦੇ ਮੈਂਬਰ ਨਾਮਜ਼ਦ ਹੋਏ 1957 ਵਿਚ ਆਪ ਅਕਾਲ ਚਲਾਣਾ ਕਰ ਗਏ ।
ਨੂੰ ਭਾਈ ਵੀਰ ਸਿੰਘ ਨਵੀਨ ਪੰਜਾਬੀ ਕਵਿਤਾ ਦੇ ਮੋਢੀ ਸੱਨ । ਉਹਨਾਂ ਨੇ ਪੰਜਾਬੀ ਵਿਚ ਮਹਾਂ-ਕਾਵਿ ਲਿਖਣ ਦੀ ਪਹਿਲ ਕੀਤੀ ਤੇ ਛੋਟੀਆਂ ਕਵਿਤਾਵਾਂ ਲਿਖਣ ਦੀ ਲੀਹ ਪਾਈ । ਪੰਜਾਬੀ ਗੀਤ ਦੇ ਵੀ ਉਹ ਮੋਢੀ ਸਨ । ਇਹਨਾਂ ਗਣਾਂ ਕਰਕੇ ਭਾਈ ਵੀਰ ਸਿੰਘ ਮੇਰਾ ਮਨ-ਭਾਉਂਦਾ ਕਵੀ ਹੈ ।
0 Comments