Punjabi Essay, Paragraph on "Guru Gobind Singh Ji", "ਗੁਰੂ ਗੋਬਿੰਦ ਸਿੰਘ ਜੀ " for Class 8, 9, 10, 11, 12 of PSEB, CBSE Students.

ਗੁਰੂ ਗੋਬਿੰਦ ਸਿੰਘ ਜੀ 
Guru Gobind Singh Ji



ਗੁਰ ਗੋਬਿੰਦ ਸਿੰਘ ਜੀ ਸਿੱਖਾਂ ਦੇ ਦਸਵੇਂ ਤੇ ਅੰਤਮ ਗੁਰੂ ਹੋਏ ਹਨ । ਆਪ ਨੇ ਭਾਰਤ ਦੀ ਸੁੱਤੀ ਹੋਈ ਕੌਮ ਨੂੰ ਜਗਾਇਆ ਤੇ ਉਸ ਦੀ ਮੁਰਦਾ ਰੂਹ ਵਿਚ ਜਾਨ ਪਾਈ । ਆਪ ਦੇ ਵਿਅਕਤਿਤਵ ਦੀ ਮਹਿਮਾ ਕਰਦੇ ਹੋਏ ਭਾਈ ਗੁਰਦਾਸ ਜੀ ਲਿਖਦੇ ਹਨ-

ਵਾਹੁ ਪ੍ਰਗਟਿਉ ਮਰਦ ਅਗੰਮੜਾ ਵਰਿਆਮ ਅਕੇਲਾ । 

ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ॥

ਇਸ ਮਹਾਨ ਤੇ ਅਦੁੱਤੀ ਸ਼ਖਸੀਅਤ ਦਾ ਜਨਮ 1666 ਈ: ਵਿਚ ਪਟਨਾ ਵਿਖੇ ਮਾਤਾ ਗੁਜਰੀ ਦੀ ਕੁਖੋਂ ਹੋਇਆ। ਆਪ ਦੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਇਨਾਂ ਦਿਨਾਂ ਵਿਚ ਧਰਮ ਪ੍ਰਚਾਰ ਕਰਨ ਲਈ ਆਸਾਮ ਗਏ ਹੋਏ ਸਨ । ਆਪ ਨੇ ਆਪਣੇ ਜੀਵਨ ਦੇ ਪਹਿਲੇ ਕੁਝ ਸਾਲ ਪਟਨੇ ਵਿਚ ਹੀ ਗੁਜ਼ਾਰੇ । ਕੁਝ ਸਮਾਂ ਪਟਨਾ ਰਹਿਣ ਪਿਛੋਂ ਆਪ ਨੂੰ ਗੁਰੂ ਤੇਗ ਬਹਾਦਰ ਕੋਲ ਪੰਜਾਬ ਦੀ ਪਵਿੱਤਰ ਧਰਤੀ ਆਨੰਦਪੁਰ ਸਾਹਿਬ ਆਉਣਾ ਪਿਆ।

ਆਪ ਨੇ ਕਸ਼ਮੀਰੀ ਪੰਡਤਾਂ ਦੀ ਫਰਿਆਦ ਸਮੇਂ ਆਪਣੇ ਪਿਤਾ ਜੀ ਨੂੰ ਮਜ਼ ਲੂਮਾਂ ਦੀ ਰਾਖੀ ਲਈ ਸ਼ਹੀਦੀ ਦੇਣ ਲਈ ਪ੍ਰੇਰਿਆ। ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਜੀ ਨੂੰ ਮੁਸਲਮਾਨ ਨਾ ਬਣਨ ਉੱਤੇ ਸ਼ਹੀਦ ਕਰ ਦਿੱਤਾ। ਗੁਰੂ ਗੋਬਿੰਦ ਰਾਏ ਜੀ ਦੇ ਅੰਦਰ ਇਸ ਅਤਿਆਚਾਰੀ ਬਾਦਸ਼ਾਹ ਦੇ ਵਿਰੁੱਧ ਘਿਣਾ ਦੇ ਭਾਂਬੜ ਬਲ ਉੱਠੇ । ਉਨਾਂ ਨੇ ਧਰਮ ਦੇ ਨਾਂ ਤੇ ਜ਼ੁਲਮ ਕਰਨ ਵਾਲ਼ੇ ਔਰੰਗਜ਼ੇਬ ਦੇ ਜਾਂਚ ਵਿਰੁੱਧ ਲੜਨ ਦਾ ਨਿਸ਼ਚਾ ਕੀਤਾ। ਗੁਰੂ ਗੋਬਿੰਦ ਸਿੰਘ ਜੀ ਨੂੰ ਸਾਲਾਂ ਦੀ ਉਮਰ . ਵਿਚ ਗੁਰਗੱਦੀ ਉੱਤੇ ਬੈਠੇ । ਉਨਾਂ ਨੇ ਸਮਾਜ ਦੇ ਲਿਤਾੜੇ ਲੋਕਾਂ ਨੂੰ ਇਕੱਠੇ ਕਰਕੇ ਉਨ੍ਹਾਂ ਵਿਚ ਸ਼ਕਤੀ ਭਰਨ ਦਾ ਨਿਸ਼ਚਾ ਕਰ ਲਿਆ ਤਾਂ ਜੋ ਉਹ ਜੁਲਮ ਤੇ ਅਤਿਆਚਾਰਾਂ ਦਾ ਮੁਕਾਬਲਾ ਕਰਨ ਦੇ ਯੋਗ ਹੋ ਜਾਣ।

ਆਪ ਇਕ ਮਹਾਨ ਸਾਹਿਤ ਰਸੀਏ ਤੇ ਕਵੀ ਸਨ। ਉਨਾਂ ਦਾ ਵਿਚਾਰ ਸੀ ਕਿ ਚੰਗਾ ਸਾਹਿਤ ਦਾ ਕੰਮਾਂ ਵਿਚ ਰੂਹ ਫੂਕਦਾ ਹੈ ਤੇ ਜੀਵਨ ਦੇ ਹਨੇਰੇ ਪੱਖਾਂ ਨੂੰ ਚਾਨਣ ਕਰਦਾ ਹੈ । ਆਪ ਦੇ ਦਰਬਾਰ ਵਿਚ 52 ਮਹਾਨ ਕਵੀ ਸਨ । ਉਨਾਂ ਦੀ ਰਚਨਾ ਨੇ ਲੋਕਾਂ ਅੰਦਰ ਵੀਰਤਾ ਦੀ ਭਾਵਨਾ ਕੁਟ-ਕੁਟ ਕੇ ਭਰ ਦਿੱਤੀ।

ਆਪ ਕੁਝ ਦੇਰ , ਜ਼ਿਲਾ, ਨਾਹਨ (ਹਿਮਾਚਲ ਪ੍ਰਦੇਸ਼) ਦੇ ਸ਼ਹਿਰ ਪਾਉਂਦਾ ਸਾਹਿਬ ਵਿਚ ਵੀ ਰਹੇ ਆਪ ਦੀ ਵਧਦੀ ਸ਼ਕਤੀ ਤੇ ਪ੍ਰਸਿੱਧੀ ਕਾਰਣ ਆਲੈ. ਦੁਆਲੇ ਦੇ ਕਈ ਪਹਾੜੀ ਰਾਜਿਆਂ ਤੇ ਖਾਸ ਕਰਕੇ ਬਿਲਾਸਪੁਰ ਦੇ ਰਾਜੇ ਭੀਮ ਚ ਦੇ ਅੰਦਰ ਈਰਖਾ ਦੀ ਅੱਗ ਭੜਕ ਉਠ । ਨਤੀਜੇ ਵਜੋਂ ਭੰਗਾਣੀ ਦਾ ਯੁੱਧ ਹੋਇਆ। 

ਜਿਸ ਵਿਚ ਭੀਮ ਚੰਦ ਤੇ ਉਸ ਦੇ ਸਾਥੀਆਂ ਦੀ ਬੁਰੀ ਤਰ੍ਹਾਂ ਹਾਰ ਹੋਈ । ਇਹ ਗੁਰ ਗੋਬਿੰਦ ਸਿੰਘ ਦੇ ਤਿਆਰ ਕੀਤੇ ਸੰਤ ਸਿਪਾਹੀਆਂ ਦੀ ਪਹਿਲੀ ਜਿੱਤ ਸੀ । ਇਸ ਪਿਛੋਂ ਆਪ ਆਨੰਦਪੁਰ ਸਾਹਿਬ ਆ ਗਏ ।

ਆਨੰਦਪੁਰ ਸਾਹਿਬ ਆ ਕੇ ਆਪ ਨੇ ਪੈਂਤਾਂ ਨੂੰ ਸਿਪਾਹੀਆਂ ਦਾ ਰੂਪ ਦੇਣ ਦਾ ਵਿਚਾਰ ਬਣਾਇਆ । ਇਸੇ ਉਦੇਸ਼ ਲਈ 1699 ਈ: ਨੂੰ ਵਿਸਾਖੀ ਵਾਲੇ ਦਿਨ ਆਪ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਤੇ ਗੁਰੂ ਨਾਨਕ ਦੇਵ ਦੇ ਚਲਾਏ ਹੋਏ ਸਿੱਖ ਧਰਮ ਨੂੰ ਇਕ ਵੱਖਰਾ ਰੂਪ ਦੇ ਦਿੱਤਾ। ਆਪ ਨੇ ਖਾਲਸਾ ਪੰਥ ਦੀ ਨੀਹ ਰੱਖੀ ਤੇ ਕਿਹਾ- 

ਸਵਾ ਲਾਖ ਸੇ ਏਕ ਲੜਾਊਂ, ਤਬੈ ਗੁਰੂ ਗੋਬਿੰਦ ਸਿੰਘ ਨਾਮ ਧਰਾਉਂ।

ਪਹਾੜੀ ਰਾਜਿਆਂ ਨੇ ਗੁਰੂ ਗੋਬਿੰਦ ਸਿੰਘ ਪਾਸੋਂ ਹਾਰ ਖਾ ਕੇ ਔਰੰਗਜ਼ੇਬ ਕਲ ਸ਼ਿਕਾਇਤ ਕੀਤੀ । ਉਸ ਨੇ ਭਾਰੀ ਫੌਜ , ਆਨੰਦਪੁਰ ਦੇ ਘਰੇ ਲਈ ਭੇਜ ਦਿੱਤੀ । ਸਾਲ ਭਰ ਘੇਰਾ ਜਾਰੀ ਰਿਹਾ ਹੈ ਗੁਰੂ ਗੋਬਿੰਦ ਸਿੰਘ ਨੂੰ ਮਜਬਰੀ ਕਿਲਾ ਛੱਡਣਾ ਪਿਆ ਚਮਕੌਰ ਦੀ ਲੜਾਈ ਵਿਚ ਆਪ ਦੇ ਦੋਵੇਂ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਅਤੇ ਛੋਟੇ ਦੋਵੇਂ ਸਾਹਿਜ਼ਾਦਿਆਂ ਨੂੰ ਸਰਹੰਦ ਦੇ ਨਵਾਬ ਨੇ ਮੁਸਲਮਾਨ ਨਾ ਬਣਨੂੰ ਉਤੇ ਜੀਉਂਦਿਆਂ ਨੀਹਾਂ ਵਿਚ ਚਿਣਵਾ ਦਿੱਤੇ।

ਆਪ ਮਾਛੀਵਾੜੇ ਦੇ ਜੰਗਲਾਂ ਵਿਚੋਂ ਹੁੰਦੇ ਹੋਏ ਖਿਦਰਾਨੇ ਦੀ ਢਾਬ ਪਹੁੰਚੇ। ਇਥੇ ਮੁੜ ਆਪ ਦਾ ਸਾਹਮਣਾ ਮੁਗਲ ਫੌਜ • ਨਾਲ ਹੋਇਆ। ਇਥ ਚਾਲੀ ਮੁਕ ਤਿਆਂ ਨੇ ਸ਼ਹੀਦੀ ਦਾ ਅਮਰ ਜਾਮ ਪੀਤਾ । ਇਸੇ ਕਾਰਨ ਇਸ ਥਾਂ ਦਾ ਨਾਂ ਮੁਕਤਸਰ ਪਿਆ। ਇਥੋਂ ਆਪ ਤਲਵੰਡੀ ਸਾਬ ਜੇ । ਇਥੇ ਹੀ ਆਪਨੇ ਗੁਰੂ ਗ ਥ ਸਾਹਿਬ ਨੂੰ ਸੰਪੂਰਨ ਕੀਤਾ ਤੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਇਸ ਵਿਚ ਦਰਜ ਕੀਤੀ I ਆਪਣੇ ਦੀਨਾ ਕਾਂਗੜੇ ਤੋਂ ਔਰੰਗਜੇਬ ਨੂੰ ਜਫਰਨਾਮਾ ਲਿਖਿਆ ਤੇ ਆਪ ਨੰਦੇੜ ਜਾ ਪਹੁੰਚੇ। ਇਥੇ ਆਪਨੇ ਮਾਧੋ ਦਾਸ ਬੈਰਾਗੀ ਨੂੰ ਸਿੰਘ ਸਜਾ ਕੇ ਤੋਂ ਉਸ ਦਾ ਨਾਂ ਬੰਦਾ ਬਹਾਦਰ ਰੱਖ ਕੇ ਪੰਜਾਬ ਵੱਲ ਤੋਰਿਆ।

ਆਪ ਗੁਰ ਗਥ ਸਾਹਿਬ ਨੂੰ ਗੁਰਗੱਦੀ ਸੌਪ ਕੇ 1708 ਈ: ਨੂੰ ਜੋਤੀ-ਜੋਤ ਸਮਾ ਗਏ । ਆਪ ਦੀ ਕੁਰਬਾਨੀ ਦੁਨੀਆਂ ਦੇ ਇਤਿਹਾਸ ਵਿਚ ਸਦਾ ਸੁਨਹਿਰੀ ਅੱਖਰਾਂ ਵਿਚ ਲਿਖੀ ਜਾਵੇਗੀ।


Post a Comment

1 Comments