Punjabi Essay, Paragraph on "Dussehre Da Tyohar", "ਦੁਸਹਿਰੇ ਦਾ ਤਿਉਹਾਰ" for Class 8, 9, 10, 11, 12 of PSEB, CBSE Students.

ਦੁਸਹਿਰੇ ਦਾ ਤਿਉਹਾਰ  
Dussehre Da Tyoharਭਾਰਤਵਰਸ਼ ਮੇਲਿਆਂ ਅਤੇ ਤਿਉਹਾਰਾਂ ਦਾ ਦੇਸ਼ ਹੈ । ਇਨ੍ਹਾਂ ਦਾ ਸੰਬੰਧ । ਸਾਡੇ ਇਤਿਹਾਸ, ਧਰਮ, ਸਭਿਆਚਾਰ ਤੇ ਰੁੱਤਾਂ ਆਦਿ ਨਾਲ ਹੁੰਦਾ ਹੈ । ਇਹ ਸਾਡੇ ਜੀਵਨ ਦੇ ਨਾਂ ਤੇ ਹਨ ! ਦੁਸਹਿਰੇ ਦਾ ਤਿਉਹਾਰ ਵੀ ਆਦਿ ਕਾਲ ਤੋਂ ਸਾਡੇ ਜੀਵਨ ਦਾ ਅਨਿਖੜਵਾਂ ਅੰਗ ਬਣਿਆ ਆ ਰਿਹਾ ਹੈ । ਇਸ ਨੂੰ 'ਵਿਜੈ ਦਸ਼ਮੀ’ ਦੇ ਰੂਪ ਵਿਚ, ਦੇਸ਼ ਦੇ ਕਈ ਹਿੱਸਿਆਂ ਵਿਚ ਮਨਾਇਆ ਜਾਂਦਾ ਹੈ ।

ਦੁਸਹਿਰਾ ਹਿੰਦੂਆਂ ਦਾ ਉੱਘਾ ਤਿਉਹਾਰ ਹੈ । ਇਸ ਦਾ ਸੰਬੰਧ ਸੀ ਰਾਮ ਚੰਦਰ ਜੀ ਨਾਲ ਜੁੜਿਆ ਹੋਇਆ ਹੈ । ਜਦੋਂ ਲੋਕਾਂ ਦਾ ਮੰਡੀ ਰਾਜਾ ਰਾਵਣ ਬਨਵਾਸ ਦੋਰਾਨ ਸ੍ਰੀ ਰਾਮ ਚੰਦਰ ਜੀ ਦੀ ਸੁਪਤਨੀ ਸੀਤਾ ਨੂੰ ਧੋਖੇ ਨਾਲ ਹਰਨ ਕਰ ਕੇ ਲੈ ਗਿਆ ਸੀ ਤਾਂ ਉਹਨਾਂ ਨੇ ਹਨੂੰਮਾਨ ਤੇ ਸੁਗਰੀਵ ਦੀ ਮਦਦ ਨਾਲ ਰਾਵਣ ਨੂੰ ਮਾਰ ਕੇ ਆਪਣੀ ਪਤਨੀ ਨੂੰ ਉਸ ਦੇ ਚੁੰਗਲ ਵਿਚੋਂ ਛੁਡਾਇਆ ਈ । • ਇਸ ਤਰ੍ਹਾਂ ਰਾਵਣ ਤੋਂ ਪ੍ਰਾਪਤ ਕੀਤੀ ਇਸ ਜਿੱਤ ਦੀ ਖੁਸ਼ੀ ਵਿਚ ਦੁਸਹਿਰੇ ਦਾ ਤਿਉਹਾਰ ਹਰ ਸਾਲ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਜਿੱਤ ਦੀ . ਯਾਦ ਨੂੰ ਤਾਜ਼ਾ ਕਰਨ ਲਈ ਹਰ ਸਾਲ ਰਾਵਣ ਦਾ ਪੁਤਲਾ ਬਣਾ ਕੇ ਉਸ ਨੂੰ ਬੀਥਾਂ ਸਾੜਿਆ ਜਾਂਦਾ ਹੈ ।

ਇਸ ਤਿਉਹਾਰ ਦਾ ਸੰਬੰਧ ਦੇਵਤਿਆਂ ਤੇ ਰਾਖਸ਼ਾਂ ਦੇ ਯੁੱਧ ਨਾਲ ਵੀ ਦਸਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਜਦੋਂ ਰਾਖਸ਼ਾਂ ਦੇ ਆਗ ਮਹਿਖਾਸੁਰ ਦੱਤ ਨੇ। ਇੰਦਰ ਨੂੰ ਸਵਰਗ ਵਿਚੋਂ ਕੱਢ ਦਿੱਤਾ ਸੀ ਤਾਂ ਉਸ ਦੇ ਸਵਰਗ ਦੇ ਰਾਜ ਦੀ ਵਾਪਸੀ ਲਈ ਦੁਰਗਾ ਦੇਵੀ ਨੇ ਦੇਵਤਿਆਂ ਦੀ ਅਗਵਾਈ ਕਰ ਕੇ ਮਹਿਖੇ ਦੈਤ ਨਾਲ ਟੱਕਰ ਲਈ ਸੀ। ਲੜਾਈ ਵਿਚ ਰਾਖਸ਼ ਮਾਰੇ ਗਏ ਸਨ ਅਤੇ ਸਵਰਗ ਦਾ ਰਾਜ ਦੁਬਾਰਾ ਦੇਵਤਿਆਂ ਨੂੰ ਮਿਲ ਗਿਆ ਸੀ । ਇਸ ਜਿੱਤ ਦੀ ਖੁਸ਼ੀ ਵਿਚ ਇਸ ਨੂੰ ਵਿਜੇ ਦਸ਼ਮੀ ਦੇ ਰੂਪ ਵਿਚ ਮਨਾਇਆ ਜਾਂਦਾ ਹੈ।

ਦੁਸਹਿਰੇ ਤੋਂ ਦਸ ਦਿਨ ਪਹਿਲਾਂ ਦੋਸ਼ ਦੇ ਹਰ ਛੋਟੇ ਜਾਂ ਵੱਡੇ ਸ਼ਹਿਰਾਂ ਵਿਚ ਸ੍ਰੀ ਰਾਮ ਚੰਦਰ ਜੀ ਦੇ ਜੀਵਨ ਨਾਲ ਸੰਬੰਧਿਤ ਨਾਟਕ ਖੇਡੇ ਜਾਂਦੇ ਹਨ । ਇਸ ਨੂੰ ਰਾਮ ਲੀਲਾ ਆਖਦੇ ਹਨ| ਬੱਚੇ, ਬੁੱਢੇ, ਮਰਦ, ਔਰਤਾਂ ਆਦਿ ਬੜੇ ਚਾਵਾਂ ਤੇ ਸ਼ਰਧਾ ਨਾਲ ਇਹਨਾਂ ਨੂੰ ਵੇਖਣ ਲਈ ਜੁੜਦੇ ਹਨ । ਕਈ ਥਾਵਾਂ ਤੇ ਤਾਂ ਦਿਨ ਦੇ ਸਮੇਂ ਰਾਮ ਲੀਲਾ ਦੀਆਂ ਝਾਕੀਆਂ ਦਾ ਜਸ ਵੀ ਕੱਢਿਆ ਜਾਂਦਾ ਹੈ।

ਦੁਸਹਿਰੇ ਵਾਲੇ ਦਿਨ ਸ਼ਹਿਰਾਂ, ਕਸਬੇ ਤੇ ਪਿੰਡਾਂ ਵਿਚ ਮੇਲ਼ ਲਗਦੇ ਹਨ । ਬਾਜ਼ਾਰ ਵਿਚ ਖੂਬ ਰੋਣਕ ਹੁੰਦੀ ਹੈ । ਸਜੀਆਂ ਹੋਈਆਂ ਦੁਰਾਨਾਂ, ਖਾਸ ਤੌਰ ਤੇ ਹਲਦੀਆਂ ਤੇ ਖਿਡੋਣਿਆਂ ਵਾਲੀਆਂ ਦੁਕਾਨਾਂ ਤਾਂ ਹਰ ਕਿਸੇ ਨੂੰ ਆਪਣੀ ਵੱਲ ਖਿੱਚਦੀਆਂ ਹਨ। ਹਰ ਸ਼ਹਿਰ ਤੋਂ ਬਾਹਰ ਕਿਸੇ ਖੁਲੇ ਮੈਦਾਨ ਵਿਚ ਰਾਵਣ, ਮੇਘਨਾਦ ਤੇ ਕੁੰਭਕਰਨ ਦੇ ਵੱਡੇ-ਵੱਡੇ ਪੁਤਲੇ ਬਣਾ ਕੇ ਖੜੇ ਕੀਤੇ ਜਾਂਦੇ ਹਨ । ਇਨਾਂ ਵਿੱਚ ਭਿਆਨਕ ਆਵਾਜ਼ ਵਾਲੇ ਪਟਾਕੇ ਆਦਿ ਭਰੇ ਹੁੰਦੇ ਹਨ । ਇਹਨਾਂ ਪਲਿਆਂ ਦੇ ਆਲੇ-ਦੁਆਲੇ ਲੋਕਾਂ ਦੀ ਭੀੜ ਜੁੜਨੀ ਸ਼ਰ ਹੋ ਜਾਂਦੀ ਹੈ । ਸ਼ਾਮ ਤੱਕ ਤਿਲ ਧਰਨ ਨੂੰ ਥਾਂ ਨਹੀਂ ਰਹਿੰਦੀ । ਇਸ ਸਭ ਕੁਝ ਦਾ ਪ੍ਰਬੰਧ ਸ਼ਹਿਰ ਵਿਚ ਲੋਕਾਂ ਵਲੋਂ ਬਣੀ ਰਾਮ ਲੀਲਾ ਕਮੇਟੀ ਕਰਦੀ ਹੈ । ਉਹਨਾਂ ਦੀ ਮਦਦ ਲਈ ਸਰਕਾਰ ਦੇ ਦੇ ਪੁਲਸ ਕਰਮਚਾਰੀ ਵੀ ਹੁੰਦੇ ਹਨ ।

ਲੋਕਾਂ ਦੇ ਮਨੋਰੰਜਨ ਲਈ ਆਤਿਸ਼ਬਾਜ਼ੀਆਂ ਚਲਾਈਆਂ ਜਾਂਦੀਆਂ ਹਨ ਤੇ ਪਟਾਕੇ ਛੱਡੇ ਜਾਂਦੇ ਹਨ। ਘੁੰਮਦੀਆਂ ਚਰਖੜੀਆਂ ਤੇ ਉੱਚੇ-ਉੱਚੇ ਚਾਨਣ ਦੇ ਰੁੱਖ ਉਸਾਰਦੇ ਅਨਾਰ ਬੜਾ ਹੀ ਮਨਮ ਹਣਾ ਦਿਸ਼ ਪੇਸ਼ ਕਰਦੇ ਹਨ | ਸ਼ਾਮ ਹੋਣ ਤੋਂ ਪਹਿਲਾਂ ਨਾਟਕ ਦੇ ਰੂਪ ਵਿਚ ਸੀ ਰਾਮ ਚੰਦਰ ਜੀ ਅਤੇ ਰਾਵਣ ਦੀ ਫੌਜ ਵਿਚਕਾਰ ਨਕਲੀ ਯੁੱਧ ਦੀ ਝਾਕੀ ਪੇਸ਼ ਕੀਤੀ ਜਾਂਦੀ ਹੈ । ਸੂਰਜ ਡੁਬਦੇ ਹੀ ਰਾਵਣ ਨੂੰ ਮਾਰੇ ਜਾਣ ਦਾ ਵਿਸ਼ ਪੇਸ਼ ਕਰਨ ਲਈ ਉਸ ਨੂੰ ਅਤੇ ਦੂਜਿਆਂ ਪੁਤਲਿਆਂ ਨੂੰ ਅੱਗ ਲਾ ਦਿੱਤੀ ਜਾਂਦੀ ਹੈ । ਅੱਗ ਲੱਗਣ ਕਾਰਨ ਉਸ ਵਿਚ ਜ਼ੋਰ-ਜ਼ੋਰ ਦੀ ਪਟਾਕੇ ਚਲਦੇ ਹਨ । ਇਹ ਦ੍ਰਿਸ਼ ਨੂੰ ਵੇਖ ਕੇ ਲੋਕਾਂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹਿੰਦੀ ਸਾਰਾ ਵਾਤਾਵਰਣ ਹੀ ਸੀ ਰਾਮ ਚੰਦਰ ਜੀ ਦੀ ਜੈ-ਜੈ ਕਾਰ ਦੇ ਨਾਅਰਿਆਂ ਨਾਲ ਗੰਜ ਉੱਠਦਾ ਹੈ। ਇਸ ਪਿਛੋਂ ਲੋਕ ਆਪਣੇ-ਆਪਣੇ ਘਰਾਂ ਨੂੰ ਚਾਲਾਂ ਪਾ ਦਿੰਦੇ ਹਨ । ਕਈ ਵਹਿਮੀ ਲੋਕ ਰਾਵਣ ਦੇ ਪੁਤਲੇ ਦੀਆਂ ਅੱਧਜਲੀਆਂ ਲਕੜੀਆਂ ਚੁੱਕ ਕੇ ਆਪਣੇ ਘਰਾਂ ਨੂੰ ਲੈ ਆਉਂਦੇ ਹਨ ।

ਦੁਸਹਿਰੇ ਦਾ ਤਿਉਹਾਰ ਸਾਨੂੰ ਕਰਤੱਵ ਪਾਲਣ ਦੀ ਪ੍ਰੇਰਨਾ ਦਿੰਦਾ ਹੈ । ਇਹ ਤਿਉਹਾਰ ਦਿਲ ਪਰਚਾਵੇ ਦਾ ਇਕ ਵਧੀਆ ਸਾਧਨ ਹੈ । ਮਨੁੱਖ ਆਪਣੇ ਜੀਵਨ ਦੇ ਰੁਝੇਵਿਆਂ ਨੂੰ ਕੁਝ ਪਲਾਂ ਲਈ ਭਲ ਕੇ, ਮਨ ਵਿਚ ਖੇੜਾ, ਤਾਜ਼ਗੀ ਅਤੇ ਪ੍ਰਸੰਨਤਾ ਲੈ ਆਉਂਦਾ ਹੈ । ਇਸ ਤੋਂ ਇਹ ਨਿਸ਼ਚਾ ਵੀ ਦਿੜ ਹੁੰਦਾ ਹੈ ਕਿ ਗਿਆਨ ਦੀ ਅਗਿਆਨਤਾ ਤੇ ਸੱਚਾਈ ਦੀ ਝੂਠ ਤੇ, ਅਤੇ ਨੇਕੀ ਦੀ ਬਦੀ ਤੇ ਜਿੱਤ ਅਵੱਸ਼ ਹੁੰਦੀ ਹੈ | 


Post a Comment

0 Comments