Punjabi Essay, Paragraph on "Basant Rut", "ਬਸੰਤ ਰੁੱਤ" for Class 8, 9, 10, 11, 12 of PSEB, CBSE Students.

ਬਸੰਤ ਰੁੱਤ 
Basant Rutਰੁੱਤ ਕੋਈ ਵੀ ਹੋਵੇ, ਉਸ ਦੇ ਆਪਣੇ ਲਾਭ ਤੇ ਆਪਣੇ ਹਾਣ ਹੁੰਦੇ ਹਨ । ਰੱਤ ਬਦਲਣ ਨਾਲ ਮਨੁੱਖੀ ਜੀਵਨ ਵਿਚ ਵੀ ਪਰਿਵਰਤਨ ਆਉਂਦੇ ਹਨ । ਜੀਵਨ ਦੀ ਇਕਸਾਰਤਾ ਟੁੱਟ ਜਾਂਦੀ ਹੈ। ਮਨੁੱਖ ਪਰਿਵਰਤਨ ਚਾਹੁੰਦਾ ਹੈ । ਜੋ ਸਰਦੀ ਹੋਵੇ ਤਾਂ ਵੀ ਤੰਗ ਜੇ ਗਰਮੀ ਹੋਵੇ ਤਾਂ ਵੀ ਤੰਗ । ਇਸ ਲਈ ਕੁਦਰਤ ਰੱਤਾਂ ਬਦਲਦੀ ਰਹਿੰਦੀ ਹੈ। ਬਸੰਤ ਰੁੱਤ ਕੜਾਕੇ ਦੀ ਸਰਦੀ ਤੋਂ ਪਿਛੋਂ ਆਉਂਦੀ ਹੈ । ਲੋਕ ਸਰਦੀ ਦੇ ਮਾਰੇ ਬਸੰਤ ਰੁੱਤ ਦੀ ਬਹੁਤ ਬੇਖਬਰੀ ਨਾਲ ਉਡੀਕ ਕਰਦੇ ਹਨ । ਅੰਦਰ ਸੌ-ਸੌ ਉਨਾਂ ਦੀ ਬੁਰੀ ਹਾਲਤ ਹੁੰਦੀ ਹੈ | ਬਸੰਤ ਆਉਂਦਿਆਂ ਹੀ ਰਜਾਈਆਂ ਉਤਰ ਜਾਂਦੀਆਂ ਹਨ ਕਿਉਂਕਿ ਆਮ ਅਖੋਤ ਹੈ ਆਈ ਬਸੰਤ ਪਾਲਾ ਉਡੰਤ ਇਸ ਲਈ ਹਰ ਕੋਈ ਇਸ ਨੂੰ ਜੀ ਆਇਆਂ ਆਖਦਾ ਹੈ ।

ਫਗਣ ਦਾ ਮਹੀਨਾ ਚੜ੍ਹਦਿਆਂ ਹੀ ਇਹ ਰਾਂਗਲੀ ਰੁੱਤ ਸ਼ੁਰੂ ਹੋ ਜਾਂਦੀ ਹੈ । ਕੁਦਰਤ ਰਾਣੀ ਭਰ ਜੋਬਨ ਵਿਚ ਆ ਕੇ ਆਪਣੇ ਆਪ ਨੂੰ ਸ਼ਿੰਗਾਰ ਲੈਂਦੀ ਹੈ । ਖੇੜੇ ਤੇ ਸੁੰਦਰਤਾ ਦਾ ਬੋਲਬਾਲਾ ਹੁੰਦਾ ਹੈ । ਬਸੰਤ ਰੁੱਤ ਬਹਾਰ ਦੀ ਰੁੱਤ ਹੁੰਦੀ ਹੈ। ਕੁਦਰਤ ਵਿਚ ਇਕ ਅਤਿ ਮਨਮੋਹਨੀ ਖ਼ੁਸ਼ਬੂ ਆਉਂਦੀ ਹੈ । ਪਤਝੜ ਦੇ ਮਾਰੇ ਤੇ ਰੰਡ-ਮਰੁੰਡ ਹੋਏ ਰੁੱਖਾਂ ਤੇ ਨਵੀਆਂ ਕਰੂੰਬਲਾਂ ਫੁਟਦੀਆਂ ਹਨ। ਉਨਾਂ ਦੇ ਨੰਗੇ ਸ਼ਰੀਰਾਂ ਉਤੋਂ ਨਵੇਂ ਪੱਤਿਆਂ ਦੇ ਕਪੜੇ ਪੈਣੇ ਸ਼ੁਰੂ ਹੋ ਜਾਂਦੇ ਹਨ | ਫੁੱਲਾਂ ਉਤੇ ਜੋਬਨ ਆਉਂਦਾ ਹੈ । ਹਰ ਪਾਸੇ ਨਜ਼ਰ ਮਾਰੋ ਬਸੰਤ ਰੁੱਤ ਰੂਪੀ ਲਾੜੀ ਰੰਗ-ਬਰੰਗੇ ਵੇਸ਼ਾਂ ਵਿੱਚ ਨੱਚਦੀ ਨਜ਼ਰ ਆਉਂਦੀ ਹੈ । ਕਵੀ ਚਾਤ੍ਰਿਕ ਨੇ ਇਸ ਦੀ ਆਮਦ ਦਾ ਬਹੁਤ ਹੁਣਾ ਬਿਆਨ ਕੀਤਾ ਹੈ-


ਨਿਕਲੀ ਬਸੰਤ ਵੇਸ ਕਰ, ਫੁੱਲਾਂ ਦੀ ਖਾਗੇ ਸਿਰ ਤੇ ਪਾ, 

ਖਿੜਦੀ ਤੇ ਹੱਸਦੀ ਗਾਉਂਦੀ ਨਚਦੀ ਤੇ ਪੈਲਾਂ ਪਾਉਂਦੀ ।


ਬਨਸਪਤੀ ਵਿਚ ਨਵਾਂ ਜੀਵਨ ਆਉਂਦਾ ਹੈ । ਪੰਛੀ ਖੜੇ ਫੁੱਲਾਂ ਤੇ ਨਵੇਂ ਪੱਤਿਆਂ ਵਿਚ ਬੈਠ ਕੇ ਸ਼ਾਮ ਸਵੇਰੇ • ਅਤਿ : ਸੁਰੀਲੇ ਗੀਤ ਗਾਉਂਦੇ ਹਨ । ਸਵੇਰ ਤੇ ਸ਼ਾਮ ਦੀ ਸੈਰ ਦਾ ਬੜਾ ਮਜ਼ਾ ਆਉਂਦਾ ਹੈ । ਵਗਦੀ ਹਵਾ ਵਿਚ ਇਸ ਤਰਾਂ ਲਗਦਾ ਹੈ ਜਿਵੇਂ ਕਈ ਤਰਾਂ ਦੀ ਖੁਸ਼ਬੋ ਘੱਲ ਦਿੱਤੀ ਹੁੰਦੀ ਹੈ । ਸਰੀਰ ਵਿਚ , ਚੁਸਤੀ ਹੁੰਦੀ ਹੈ, ਹਰ ਕੰਮ ਖੁਸ਼ੀ-ਖੁਸ਼ੀ ਕਰਨ ਨੂੰ ਦਿਲ ਕਰਦਾ ਹੈ ।

ਬਸੰਤ ਰੁੱਤ ਵਿਚ ਰੁੱਖ ਮੋਲਦੇ ਹਨ ਤੇ ਸਰੀਰ ਵਿਚ ਲਹੂ ਦਾ ਗੇੜ ਵੀ ਅਰਕ ਹੋ ਜਾਂਦਾ ਹੈ। ਸਰਦੀ ਨਾਲ ਜੰਮਿਆ ਲਹੂ ਪੱਘਰਦਾ ਹੈ| ਕੰਮ ਕਰਨ ਨੂੰ ਦਿਲ ਕਰਦਾ ਹੈ । ਬਸੰਤ ਰੁੱਤ ਵਿਚ ਸੁੱਸਤੀ ਦਾ ਨਾਉ ਤੱਕ ਨਹੀਂ ਹੁੰਦਾ। ਸਰੀਰ ਵੀ ਵੱਧਦਾ-ਫੁਲਦਾ ਹੈ। ਬਸੰਤ ਰੁੱਤ ਲੋਕਾਂ ਵਿਚ ਹੁਲਾਰਾ, ਚੇਤਨਾ, ਫੁਰਤੀ ਤੇ ਉਮੰਗਾਂ ਦੀ ਪੂਰਤੀ ਦਾ ਸੁਨੇਹਾ ਲੈ ਕੇ ਆਉਂਦੀ ਹੈ ।

ਬਸੰਤ ਰੁੱਤ ਖੁਸ਼ੀਆਂ ਤੇ ਮੌਜ ਮਲਿਆਂ ਦੀ ਰੁੱਤ ਹੈ । ਥਾਂ-ਥਾਂ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਜਾਂਦਾ ਹੈ । ਦੂਰ-ਦੂਰ ਤੋਂ ਲੋਕ ਇਸ ਤਿਉਹਾਰ ਲਈ ਇਕੱਠੇ ਹੁੰਦੇ ਹਨ । ਬਹੁਤਿਆਂ ਨੇ ਬਸੰਤੀ ਪੱਗਾਂ ਬੰਨੀਆਂ ਹੁੰਦੀਆਂ ਹਨ। ਔਰਤਾਂ ਨੂੰ ਨੇ ਬਸੰਤੀ ਦੁਪੱਟੇ ਲਏ ਹੁੰਦੇ ਹਨ । ਇਥੋਂ ਤਕ ਕਿ ਇਸ ਦਿਨ ਲੋਕੀ ਘਰਾਂ ਵਿਚੋਂ ਬਸੰਤੀ ਕੜਾਹ ਬਣਾਉਂਦੇ ਹਨ ।

ਪੰਜਾਬ ਵਿਚ ਅੰਮ੍ਰਿਤਸਰ ਤੋਂ ਕੁਝ ਦੂਰੀ ਤੇ ਛਿਹਰਟਾ ਸਾਹਿਬ ਦੇ ਗੁਰਦੁਆਰੇ ਵਿਚ ਬਸੰਤ ਦਾ ਤਿਉਹਾਰ ਬਹੁਤ ਉਤਸਾਹ ਨਾਲ ਮਨਾਇਆ ਜਾਂਦਾ ਹੈ । ਹਰ ਗੁਰ ਵਿਚ ਥਾਂ-ਥਾਂ ਮੇਲੇ ਭਰਦੇ ਹਨ । ਖਲੀ ਰੁੱਤ ਹੋਣ ਕਾਰਨ ਖੂਬ ਪਤੰਗ ॥ ਉਡਾਏ ਜਾਂਦੇ ਹਨ। ਰੰਗ-ਬਰੰਗੇ ਪਤੰਗਾਂ ਨਾਲ ਸਾਰਾ ਆਕਾਸ਼ ਭਰ ਜਾਂਦਾ ਹੈ ਜੋ ਕਿ ਇਕ ਅਲੌਕਿਕ ਦ੍ਰਿਸ਼ ਪੇਸ਼ ਕਰਦਾ ਹੈ । ਇੰਝ ਲਗਦਾ ਹੈ ਜਿਵੇਂ ਕਿਸੇ ਕਾਰੀਗਰ ਨੇ ਆਪਣੇ ਬੁਰਸ਼ ਨਾਲ ਆਕਾਸ਼ ਵਿਚ ਅਲੌਕਿਕ ਚਿੱਤਰਕਾਰੀ ਕੀਤੀ ਹੋਵੇ । ਪੇਚੇ ਪਾ ਕੇ ਪਤੰਗ ਕੱਟੇ ਜਾਂਦੇ ਹਨ । ਹਰ ਪਾਸੇ ਤੋਂ ਬੋ ਕਾਟਾ ! ਬੇ ਕਾਟਾ !! ਦਾ ਰੋਲਾ ਸੁਣਾਈ ਦਿੰਦਾ ਹੈ । ਕੱਟੀ ਪਤੰਗ ਮਗਰ ਮੁੰਡਿਆਂ ਦੀ ਮੰਡੀਰ ਦੌੜਦੀ ਹੈ । ਫੜ-ਫੜਾਈ ਵਿਚ ਮੰਡੀਰਾਂ ਦੇ ਹੱਥਾਂ ਵਿਚ ਆ ਕੇ ਪਤੰਗਾਂ ਦਾ ਪੁਰਜ਼ਾ-ਪੁਰਜ਼ਾ ਉਡ ਜਾਂਦਾ ਹੈ । ਇਹ ਇਕ ਅਨੋਖਾ ਹੀ ਮਨੋਰੰਜਨ ਹੈ ।

ਇਸ ਤਿਉਹਾਰ ਨਾਲ ਕਈ ਇਤਿਹਾਸਿਕ ਘਟਨਾਵਾਂ ਜੁੜੀਆਂ ਹੋਈਆਂ ਹਨ । ਵੀਰ ਬਾਲਕ ਹਕੀਕਤ ਰਾਏ ਇਸ ਦਿਨ ਹਿੰਦੂ ਧਰਮ ਦੀ ਅਣਖ ਖਾਤਰ ਲਾਹੌਰ ਵਿਚ ਸ਼ਹੀਦ ਹੋਏ ਸਨ । ਨਾਮਧਾਰੀ ਸੰਪਰਦਾ ਦੇ ਸੰਚਾਲਕ ਬਾਬਾ ਰਾਮ ਸਿੰਘ ਜੀ ਦਾ ਜਨਮ ਦਿਹਾੜਾ ਵੀ ਇਸ ਦਿਨ ਹੀ ਹੋਇਆ ਸੀ। ਉਨਾਂ ਦੇ ਸ਼ਰਧਾਲ ਇਹ ਦਿਨ ਬੜੇ ਹੀ ਉਤਸ਼ਾਹ ਨਾਲ ਮਨਾਉਂਦੇ ਹਨ ।

ਬਸੰਤ ਰੁੱਤ ਵਿੱਚ ਰਾਗੀ ਬਸੰਤ ਰਾਗ ਗਾਉਂਦੇ ਹਨ, ਜੋ ਖੁਸ਼ੀ ਤੇ ਖੇੜੇ ਦਾ ਸੂਚਕ ਹੈ । ਕਵੀ ਲੋਕ ਇਸ ਦਿਨ ਕਵੀ ਸੰਮੇਲਨ ਵੀ ਕਰਦੇ ਹਨ । ਇੰਝ ਖੁਸ਼ੀਆਂ ਤੇ ਚਾਅ ਵੰਡਦੀ ਇਹ ਰੱਤ ਮਨੁੱਖ ਨੂੰ ਜੀਵਨ ਪਰਿਵਰਤਨ ਲਈ ਸੰਦੇਸ਼ ਦਿੰਦੀ ਹੈ ਕਿ ਉਹ ਪਰਾਣੀਆਂ ਬੋਦੀਆਂ ਰੀਤੀ-ਰਿਵਾਜ ਤਿਆਗ ਕੇ ਨਵੀਆਂ ਹੋਣੀਆਂ ਨੂੰ ਜਨਮ ਦੇਣ ਦੇ ਸਮਰਥ ਹੋਣ ।


Post a Comment

0 Comments