ਤਿਉਹਾਰਾਂ ਦਾ ਮਹੱਤਵ
Tyohara Da Mahatva
ਆਧੁਨਿਕ ਵਿਗਿਆਨਕ ਯੁੱਗ ਵਿਚ ਮਨੁਖ ਚੰਦਰਮਾ ਤੇ ਪੈਰ ਰੱਖ ਚੁੱਕਿਆ ਹੈ । ਨਿਰਸੰਦੇਹ ਇਹ ਵੀਹਵੀਂ ਸਦੀ ਦੇ ਮਨਖ ਇਕ ਮਹਾਨ ਪ੍ਰਾਪਤੀ ਹੈ । ਪੁਲਾੜ ਸਟੇਸ਼ਨ ਬਣਾਉਣ ਦੀ ਵਿਉਤਬਦ ਨੂੰ ਸਾਰਥਕ ਬਣਾਉਣ ਦੇ ਮਨਸ਼ੇ ਬਣਾਏ ਜਾ ਰਹੇ ਹਨ । ਨਿਸਚ ਹੀ ਇਹ ਮਨੁੱਖੀ ਦਿਮਾਗ ਦੇ ਵਿਕਾਸ ਦਾ ਅੰਤਮ ਪੜਾਅ ਹੈ । ਪਰ ਮਨੁੱਖ ਦੇ ਸਮੁੱਚ ਵਿਕਾਸ ਦੇ ਲਈ ਦਿਮਾਗ ਦੇ ਨਾਲ-ਨਾਲ ਹਿਰਦੇ ਦੇ ਵਿਕਾਸ ਦੀ ਵੀ ਲੋੜ ਹੈ | ਸਾਡੇ ਤਿਉਹਾਰ ਅਤੇ ਮੇਲੇ ਦਿਲ ਵਿਕਾਸ ਵਿਚ ਖਾਸ ਤੌਰ ਤੇ ਸਹਾਇਕ ਹੁੰਦੇ ਹਨ । ਇਹ ਤਿਉਹਾਰ ਸਾਡੇ ਮਨ ਵਿਚ ਸਾਦਗੀ, ਦਯਾਭਾਵ, ਮਹਿਮਾਨ-ਨਿਵਾਜ਼ੀ ਅਤੇ ਲੋਕ-ਭਲਾਈ ਦੀਆਂ ਭਾਵਨਾਵਾਂ ਪੈਦਾ ਕਰਦੇ ਹਨ । ਇਸੇ ਕਾਰਨ ਹੀ ਭਾਰਤ ਤਿਉਹਾਰਾਂ ਨੂੰ ਖਾਸ ਮਹੱਤਵ ਦਿੰਦਾ ਹੈ । ਹਰੇਕ ਰੁੱਤ ਆਪਣੇ ਆਗਮਨ ਦੇ ਨਾਲ ਕੋਈ ਨਾ ਕੋਈ ਤਿਉਹਾਰ ਜ਼ਰੂਰ ਲੈ ਕੇ ਆਉਂਦੀ ਹੈ । ਇਨਾਂ ਤਿਉਹਾਰ ਨਾਲ ਖਾਲੀਪਨ ਦੂਰ ਹੁੰਦਾ ਹੈ ਅਤੇ ਭਾਰਤੀ ਧਰਮ, ਸੰਸਕ੍ਰਿਤੀ ਅਤੇ ਮਹਾਂਪੁਰਖਾਂ ਦੇ ਪ੍ਰਤੀ ਸ਼ਰਧਾ ਵਧਦੀ ਹੈ।
ਤਿਉਹਾਰ ਜੀਵਨ ਵਿਚ ਦਿਲ-ਪਰਚਾਵਾ ਲਿਆਉਂਦੇ ਹਨ । ਜਿਵੇਂ ਇਕ ਖਿਡੌਣੇ ਨਾਲ ਖੇਡਦੇ-ਖੇਡਦੇ ਬੱਚੇ ਦਾ ਦਿਲ ਉਸ ਦੇ ਪ੍ਰਤੀ ਉਦਾਸ ਹੋਣਾ ਕੁਦਰਤੀ ਹੈ, ਉਸੇ ਤਰਾਂ ਇਕ-ਸਾਰ ਮਨੁੱਖੀ ਜੀਵਨ ਵਿਚ ਨਿਰਾਸ਼ਾ ਦੀ ਭਾਵਨਾ ਜਗਾ ਦਿੰਦੀ ਹੈ । ਸੁਖ ਦੀ ਜ਼ਿਆਦਤੀ ਵੀ ਕਦੇ-ਕਦੇ ਦਿਲ ਦੀ ਉਦਾਸੀ ਦਾ ਕਾਰਣ ਬਣ ਜਾਂਦਾ ਹੈ ਅਜਿਹੀ ਹਾਲਤ ਵਿੱਚ ਮਨੁੱਖ ਦੁੱਖਾਂ ਦਾ ਅਨੁਭਵ ਕਰਨ ਲਗਦਾ ਹੈ । ਜਦ ਮਨੁੱਖੀ ਜੀਵਨ ਰੂਪੀ ਆਕਾਸ਼ ਦੁੱਖਾਂ ਦੇ ਬੱਦਲਾਂ ਵਿਚ ਘਰ ਜਾਂਦਾ ਹੈ ਤਾਂ ਉਹ ਸੁਖਾਂ ਦੀ ਸੁਨੇਹਿਰੀ ਪ੍ਰਭਾਤ ਦੀ ਕਾਮਨਾ ਕਰਦਾ ਹੈ ।
ਭਾਰਤ ਤਿਉਹਾਰ ਭਾਰਤੀ ਸਭਿਆਚਾਰ ਦੀ ਸਾਫ ਤਸਵੀਰ ਹਨ । ਇਹ ਸਾਨੂੰ ਸੱਚ, ਅਹਿੰਸਾ, ਸਹਿਨਸ਼ੀਲਤਾ, ਏਕੇ, ਲੱਕ-ਭਲਾਈ ਅਤੇ ਭਾਈਚਾਰੇ ਦਾ ਸੰਦੇਸ਼ ਦਿੰਦੇ ਹਨ । ਇਨਾਂ ਤਿਉਹਾਰਾਂ ਨੂੰ ਚਾਰ ਵਰਗਾਂ ਵਿਚ ਵੰਡਿਆ ਜਾ ਸਕਦਾ ਹੈ-(1) ਸਭਿਆਚਾਰਕ (2) ਸਮਾਜਿਕ (3) ਇਤਿਹਾਸਿਕ (4) ਧਾਰਮਿਕ, ਰਾਸ਼ਟਰੀ ਅਤੇ ਮਹਾਂਪੁਰਖਾਂ ਸਂਬਂਧੀ। ਇਨ੍ਹਾਂ ਤਿਓਹਾਰਾਂ ਵਿੱਚ ਦੀਪਵਾਲੀ ਅਰਥਾਤ ਦੀਵਾਲੀ, ਦੁਸਹਿਰਾ, ਰੱਖੜੀ ਅਤੇ ਵੈਸਾਖੀ ਆਦਿ ਖਾਸ ਤੌਰ ਤੇ ਵਰਨਣ ਯੋਗ ਹਨ ।
ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਸੀ ! ਦੀਵਾਲੀ ਦੇ ਰਾਤ ਦੀਵਿਆਂ ਦੀ ਸੁਨਹਿਰੀ ਰੌਸ਼ਨੀ ਜੀਵਨ ਨੂੰ ਜਗਮਗ ਕਰ ਦਿੰਦੀ ਹੈ । ਇਹ ਤਿਉਹਾਰ ਕੌਮੀ ਏਕਤਾ ਦਾ ਪ੍ਰਤੀਕ ਹੈ । ਇਹ ਤਿਉਹਾਰ, ਹਿੰਦੂ, ਸਿੱਖ, ਆਰੀਆ ਤੇ ਜੈਨੀ ਆਦਿ ਸਾਰੇ ਮਿਲ ਕੇ ਬੜੇ ਉਤਸ਼ਾਹ ਨਾਲ ਮਨਾਉਂਦੇ ਹਨ ।
ਦੁਸਹਿਰਾ ਵੀ ਹਿੰਦੂ ਜਾਤੀ ਦਾ ਇਕ ਗੋਰਵਮਈ ਤਿਉਹਾਰ ਹੈ, ਇਹ ਅੱਸੂ ਮਹੀਨੇ ਦੀ ਸ਼ਕਲ ਪੱਖ ਦੀ ਦਸਮੀ ਨੂੰ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ । ਇਸ ਦਿਨ ਭਗਵਾਨ ਰਾਮ ਨੇ ਲੰਕਾ-ਨਰੇਸ਼ ਰਾਵਣ ਨੂੰ ਮਾਰ ਕੇ , ਉਥੋਂ ਦੀ ਜਨਤਾ ਨੂੰ ਜ਼ੁਲਮਾਂ ਤੋਂ ਮੁਕਤੀ ਦਿਵਾਈ ਸੀ । ਇਹ ਤਿਉਹਾਰ ਇਸ ਜਿੱਤ ਦੀ ਖੁਸ਼ੀ ਵਿਚ ਹਰ ਵਰੇ ਮਨਾਇਆ ਜਾਂਦਾ ਹੈ ।
ਰਖੜੀ ਵੀ ਹਿੰਦੂਆਂ ਦਾ ਪਵਿੱਤਰ ਤਿਉਹਾਰ ਹੈ । ਇਹ ਸਾਵਣ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ । ਇਹ ਭਾਈ-ਭੈਣ ਦੇ ਪਾਵਨ ਪੁੱਤ ਦਾ ਪ੍ਰਤੀਕ ਹੈ । ਵਿਸਾਖੀ ਵੀ ਭਾਰਤ ਦਾ ਉੱਘਾ ਤਿਉਹਾਰ ਹੈ। ਇਹ ਆਮ ਤੌਰ ਤੇ ਵਿਸਾਖ ਦੀ ਪਹਿਲੀ ਤਾਰੀਖ ਨੂੰ ਆਉਂਦਾ ਹੈ । ਇਸ ਸਮੇਂ ਜਦੋਂ ਹਾੜੀ ਦੀ ਫਸਲ ਪੱਕ ਕੇ ਤਿਆਰ ਹੋ ਜਾਂਦੀ ਹੈ ਤਾਂ ਪੰਜਾਬ ਦੇ ਬਾਂਕੇ ਛੈਲ ਛਬੀਲੇ ਕਬਾਨ ਭੰਗੜਾ ਪਾਉਂਦੇ ਹਨ। ਇਸੇ ਦਿਨ ਖਾਲਸਾ ਪੰਥ ਦੀ ਸਿਰਜਣਾ ਕੀਤੀ ਗਈ ਸੀ ਤੇ ਜਨਰਲ ਡਾਇਰ ਨੇ ਅੰਮ੍ਰਿਤਸਰ ਵਿਖੇ ਜਲਿਆਂ ਵਾਲੇ ਬਾਗ ਵਿਚ ਸ਼ਾਂਤੀ ਪੂਰਵਕ ਜਲਸਾ ਕਰ ਰਹੇ ਨਿਹੱਥੇ ਲੋਕਾਂ ਤੇ ਗੋਲੀਆਂ ਚਲਾ ਕੇ ਸੈਂਕੜੇ ਹੀ ਲੋਕ ਸ਼ਹੀਦ ਕਰ ਦਿੱਤੇ । ਇੰਝ ਇਸ ਤਿਉਹਾਰ ਨਾਲ ਧਾਰਮਿਕ, ਇਤਿਹਾਸਿਕ ਤੇ ਸਭਿਆਚਾਰਕ ਕਾਰਨ ਚੜੇ ਹੋਏ ਹਨ । ਇਸ ਤੋਂ ਬਿਨਾਂ ਹੋਲੀ, ਬਸੰਤ, ਲੋਹੜੀ ਤੇ ਤੀਆਂ ਆਦਿ ਕਈ ਤਿਉਹਾਰ ਹਨ ਜੋ ਲੋਕ ਬੜੇ ਉਤਸ਼ਾਹ ਨਾਲ ਮਨਾਉਂਦੇ ਹਨ। ਆਜ਼ਾਦੀ ਦਿਵਸ, ਗਣਤੰਤਰ ਦਿਵਸ, ਦੋ ਅਕਤਬਰ ਆਦਿ ਕੌਮੀ ਤਿਉਹਾਰ ਹਨ । ਇਹ ਦੇਸ਼ ਭਗਤਾਂ ਅਤੇ ਸ਼ਹੀਦਾਂ ਦੀ ਯਾਦ ਦੇ ਪ੍ਰਤੀਕ ਹਨ। ਇਹ ਸਾਨੂੰ ਕੌਮੀ ਏਕੇ ਦਾ ਪਾਠ ਪੜਾਂਦੇ ਹਨ ।
ਸਾਡੇ ਤਿਉਹਾਰ ਸਾਡੇ ਜੀਵਨ ਨੂੰ ਰੋਸ਼ਨ ਕਰਨ ਲਈ. ਜਗਮਗਾਂਦੇ ਦੀਪਕ ਹਨ। ਭਾਸ਼ਾ, ਪੁੱਤ ਤੇ ਜਾਤੀ ਦੇ ਭੇਦ ਵਾਲੇ ਇਸ ਦੇਸ਼ ਵਿਚ ਸਾਡੇ ਤਿਉਹਾਰ ਸਾਡੇ ਦੇਸ਼ ਦੀ ਏਕਤਾ, ਸਾਡੇ ਆਦਰਸ਼ਾਂ ਅਤੇ ਸਾਡੇ ਪੁਰਾਤਨ ਤੇ ਨਵੀਨ ਇਤਹਾਸ਼ ਦੀ ਯਾਦ ਦਿਵਾਉਂਦੇ ਹਨ ।
0 Comments