ਮੁਲਤਾਨੀ ਉਪਭਾਸ਼ਾ
Multani Upbhasha
ਮੁਲਤਾਨੀ ਜਾਂ ਹਿੰਦੀ ਜਾਂ ਸਰਾਇਕੀ ਦੇ ਭਾਸ਼ਾਈ ਖੇਤਰ ਮੂਲ ਰੂਪ ਵਿੱਚ ਪਾਕਿਸਤਾਨ ਵਿੱਚ ਹਨ। ਮੁਲਤਾਨ, ਡੇਰਾ ਗਾਜ਼ੀ ਖਾਂ, ਮੁਜੱਫ਼ਰ ਗੜ੍ਹ, ਲੋਯਾ, ਨਵਾਂ ਕਟ, ਡੇਰਾ ਇਸਮਾਇਲ ਖਾਂ, ਬਹਾਵਲ ਪੁਰ, ਅਲੀਪੁਰ, ਜਤੰਈ, ਖੋਰਪੂਰ, ਮਿਯਾਂਵਲੀ ਉਗ, ਬੰਨੂ, ਕੋਹਾਟ, ਬਕਰ, ਕਟ ਅਛੂ ਅਤੇ ਇਹਨਾਂ ਦੇ ਨਿਕਟਵਰਤੀ ਇਲਾਕੇ ਹਨ। ਇੱਥੇ ਦੇ ਹਿੰਦੂ ਤੇ ਸਿੱਖ ਹੁਣ ਪਾਕਿ ਨੂੰ ਛੱਡ ਸੰਨ 1947 ਦੇ ਬਾਅਦ ਦੇ ਭਿੰਨ ਭਿੰਨ ਪ੍ਰਦੇਸਾਂ ਵਿੱਚ ਵਸ ਗਏ ਹਨ।
ਪੱਛਮੀ ਤੇ ਭਾਰਤੀ ਭਾਸ਼ਾ ਵਿਗਿਆਨੀਆਂ ਨੇ ਮੁਲਤਾਨੀ ਉਪਭਾਸ਼ਾ ਦੀ ਪਛਾਣ ਕਰਦਿਆਂ ਇਸ ਦੀਆਂ ਅਨੇਕਾਂ ਵਿਸ਼ੇਸ਼ਤਾਵਾਂ ਦਾ ਉਲੇਖ ਕੀਤਾ ਹੈ। ਮੁਲਤਾਨੀ ਪੰਜਾਬੀ ਦੀ ਉਪਬੋਲੀ ਹੈ, ਜਿਸ ਦਾ ਆਪਣਾ ਸ਼ਬਦ-ਭੰਡਾਰ ਤੇ ਵਿਆਕਰਨ ਹੈ, ਇਹ ਅਪ੍ਰਭੰਸ਼ ਤੋਂ ਪ੍ਰਭਾਵਿਤ ਹੈ।
ਮੁਲਤਾਨੀ ਦੀ ਮਹੱਤਤਾ ਦਾ ਉਲੇਖ ਕਰਦੇ ਹੋਏ ਡਾ: ਹਰਕੀਰਤ ਸਿੰਘ ਲਿਖਦੇ ਹਨ, “ਮੁਲਤਾਨੀਂ ਪੰਜਾਬੀ ਦੀ ਇੱਕ ਉਪਬੋਲੀ ਹੈ ਜਿਸ ਦਾ ਪੰਜਾਬੀ ਭਾਸ਼ਾ ਤੇ ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ ਵਿਸ਼ੇਸ਼ ਮਹੱਤਤਾ ਵਾਲਾ ਸਥਾਨ ਹੈ। ਪੰਜਾਬੀ ਕਾਵਿ ਦਾ ਸਭ ਤੋਂ ਪੁਰਾਣਾ ਨਮੂਨਾ ਸ਼ੇਖ ਫ਼ਰੀਦ (1173-1266) ਦੀ ਬਾਣੀ ਹੈ, ਜੋ ਉਸ ਸਮੇਂ ਦੀ ਸੁੱਧ ਮੁਲਤਾਨੀ ਵਿੱਚ ਹੈ। ਕਿੱਸਾ-ਕਾਵਿ ਵਿੱਚ ਸਭ ਤੋਂ ਪੁਰਾਣਾ ਕਿੱਸਾ ਹੀਰ ਦਮੋਦਰ ਹੈ, ਜੋ ਮੁਲਤਾਨੀ ਵਿੱਚ ਹੈ। ਡਾ: ਹਰਕੀਰਤ ਸਿੰਘ ਅਤੇ ਡਾ: ਹਰਦੇਵ ਬਾਹਰੀ ਨੇ ਇਸ ਬੋਲੀ ਦੀਆਂ ਵਿਸ਼ੇਸ਼ਤਾਵਾਂ ਨੂੰ ਉਜਾਗਰ ਕੀਤਾ ਹੈ।
1. ਮੁਲਤਾਨੀ ਵਿੱਚ ਘ, ਝ, ਢ, ਧ, ਭ ਦੀਆਂ ਧੁਨੀਆਂ ਦਾ ਉਚਾਰਨ ਠੀਕ ਨਾਦੀ ਮਹਾਂਪ੍ਰਾਣ ਗੁਣਾਂ ਵਾਲਾ ਹੈ।
2. ਮੁਲਤਾਨੀ ਵਿੱਚ ਨੀਵੀਂ ਸੁਰ ਬਿਲਕੁਲ ਨਹੀਂ ਉਚਾਰੀ ਜਾਂਦੀ ਅਤੇ ਉੱਚੀ ਸੁਰ ਵੀ ਬਹੁਤ ਘੱਟ ਹੈ।
3. /ਐ/ ਦੀ ਧੁਨੀ ਮੁਲਤਾਨੀ ਦੇ ਵਧੇਰੇ ਇਲਾਕੇ ਵਿੱਚ ਨਹੀਂ ਉਚਾਰੀ ਜਾਂਦੀ, ਇਸ ਦੀ ਥਾਂ ਦੋ ਸੰਧੀ ਸਵਰ ‘ਆਓ ਵਰਤਿਆ ਜਾਂਦਾ ਹੈ,
ਜਿਵੇਂ “ਮਓਡ, ਫਓਜ਼, ਕਓਣ ਆਦਿ ਵਿੱਚ।
4. ਉਲਟ ਜੀਭੀ ਲੁ’ ਵੀ ਮੁਲਤਾਨੀ ਵਿੱਚ ਨਹੀਂ ਮਿਲਦਾ।
5. ਸੰਯੁਕਤ ਵਿਅੰਜਨ ਮੁਲਤਾਨੀ ਵਿੱਚ ਪਰਬੀ ਨਾਲੋਂ ਵਧੇਰੇ ਉਚਾਰੇ ਜਾਂਦੇ ਹਨ। ਸੂਤ ‘ਨੀਂ “ਪੁ ਆਦਿ ਵਿੱਚ ਅੰਤਿਮ ਸੰਯੁਕਤ ਵਿਅੰਜਨ ਠੀਕ ਸੰਯੁਕਤ ਰੂਪ ਵਿੱਚ ਮਿਲਦੇ ਹਨ। ਪੂਰਬੀ ਪੰਜਾਬੀ ਵਿੱਚ ਇਹਨਾਂ ਵਿਅੰਜਨਾਂ ਦਾ ਸੰਯੁਕਤ ਉਚਾਰਨ ਕਾਇਮ ਨਹੀਂ ਹੁੰਦਾ।
ਮੁਲਤਾਨੀ ਸ਼ਬਦਾਵਲੀ ਦਾ ਟਕਸਾਲੀ ਪੰਜਾਬੀ ਵਿੱਚ ਰੂਪਾਂਤਰ
ਰੇਖਾ-ਚਿੱਤਰ
0 Comments