ਮਾਝੀ ਉਪਭਾਸ਼ਾ
Manjhi Upbhasha
ਮਾਝੀ ਉਪਭਾਸ਼ਾ ਸਾਂਝੇ ਪੰਜਾਬ ਦੇ “ਮਾਝਾ ਇਲਾਕੇ ਦੀ ਬੋਲੀ ਹੈ। ਮਾਝੀ ਜ਼ਿਲ੍ਹਾ ਅੰਮ੍ਰਿਤਸਰ, ਜ਼ਿਲ੍ਹਾ ਗੁਰਦਾਸਪੁਰ, ਪਠਾਨਕੋਟ, ਜ਼ਿਲ੍ਹਾ ਤਰਨਤਾਰਨ ਅਤੇ ਪਾਕਿਸਤਾਨ ਦੇ ਜ਼ਿਲ੍ਹਾ ਲਾਹੌਰ ਵਿੱਚ ਬੋਲੀ ਜਾਂਦੀ ਹੈ। ਇਸ ਤੋਂ ਬਿਨਾਂ ਗੁੱਜਰਾਂਵਾਲਾ ਜ਼ਿਲਾ ਸਿਆਲਕਟ ਅਤੇ ਨਾਰਵਾਲ ਦੀ ਬੋਲੀ ਵੀ ਮਾਝੀ ਨਾਲ ਮਿਲਦੀ ਹੈ।
ਮਾਝੀ ਵਿੱਚ ਪੰਜਾਬੀ ਦੀਆਂ ਉੱਚੀ, ਸਾਂਵੀਂ, ਨੀਵੀਂ, ਤਿੰਨੂੰ, ਸੁਰਾਂ ਉਚਾਰੀਆਂ ਜਾਂਦੀਆਂ ਹਨ, ਹੁਣ ਮਾਝੀ ਵਿੱਚ ਸੁਰਾਂ ਦੀ ਵਰਤੋਂ ਹੋਰ ਵੀ ਵਧਦੀ ਜਾ ਰਹੀ ਹੈ। ਮਾਝੀ ਵਿੱਚ ਸ਼ਬਦਾਂ ਦੇ ਦਰਮਿਆਨ ਤੇ ਅਖੀਰ ਤੇ ਹ-ਧੁਨੀ ਨਹੀਂ ਬੋਲੀ ਜਾਂਦੀ, ਇਸ ਲਈ “ਸੁਹਾਗਾ, ਪਹਾੜ ਦਾ ਮਾਝੀ ਉਚਾਰਨ “ਸੁਆਗਾ, ਪੁਆੜ) ਹੀ ਹੈ।
ਮਾਝੀ ਵਿੱਚ ਸੰਜੰਗਾਤਮਿਕ ਬਣਤਰ ਜ਼ਿਆਦਾ ਹੈ ਜਿਵੇਂ ਮਾਝੀ ਵਿੱਚ “ਹੱਥੀਂ ਕੀਤਾ, ਅੱਖੀਂ ਡਿੱਠਾ, ਤੇ ਹੈ ਪਰ ਮਲਵਈ ਵਿੱਚ “ਹੱਥਾਂ ਨਾਲ ਕੀਤਾ, ਅੱਖਾਂ ਨਾਲ ਵੇਖਿਆ ਹੈ ਏਸੇ ਤਰਾਂ ਮਾਝੀ ਵਿੱਚ “ਸਕੂਲੇ ਗਿਆ, ਬੱਸ ਚੜਿਆ ਹੈ ਪਰ ਟਕਸਾਲੀ ਪੰਜਾਬੀ ਵਿੱਚ “ਸਕੂਲ ਗਿਆ, ਬੱਸ ਤੇ ਚੜਿਆ ਹੈ।
ਮਾਝੀ ਭਾਵੇਂ ਟਕਸਾਲੀ ਪੰਜਾਬੀ ਦੀ ਆਧਾਰ- ਬੋਲੀ ਹੈ ਪਰ ਬੋਲ-ਚਾਲ ਦੀ ਪੱਧਰ ਤੇ ਮਾਝੀ ਉਪਭਾਸ਼ਾ ਵਿੱਚ ਟਕਸਾਲੀ ਪੰਜਾਬੀ ਭਾਸ਼ਾ ਨਾਲੋਂ ਕਾਫ਼ੀ ਅੰਤਰ ਹੈ। ਬੋਲ-ਚਾਲੀ ਮਾਝੀ ਦੇ ਨਮੂਨੇ ਦੇ ਵਾਕ ਵੇਖੋ-
ਟਕਸਾਲੀ-ਪੰਜਾਬੀ ਬੋਲ ਚਾਲੀ-ਮਾਝੀ
ਕੀ ਕਰਦੇ ਹੋ ? ਕੀ ਕਰਨ ਡਏ ਓ ?
ਕਿੱਥੇ ਚਲਿਆ ਹੈ ? ਕਿੱਥੇ ਜਾਣ ਡਿਆ ਏ ?
ਉਸ ਨੇ ਕਿਹਾ। ਉਸ ਕਿਹਾ।
ਉਹਨਾਂ ਨੇ ਕਿਹਾ। ਓਨ ਕਿਹਾ।
ਇਹਨਾਂ ਨੇ ਕਿਹਾ। ਏਨ ਕਿਹਾ।
ਮਾਝੀ ਦੀ ਸ਼ਬਦਾਵਲੀ ਦਾ ਟਕਸਾਲੀ ਪੰਜਾਬੀ ਵਿੱਚ ਰੂਪਾਂਤਰ
0 Comments