Punjabi Language "Punjabi Bhasha de Khetar" "ਪੰਜਾਬੀ ਭਾਸ਼ਾ ਦਾ ਖੇਤਰ " Learn Punjabi Language and Grammar.

ਪੰਜਾਬੀ ਭਾਸ਼ਾ ਦਾ ਖੇਤਰ 
Punjabi Bhasha de Khetar
ਪੰਜਾਬੀ ਭਾਸ਼ਾ ਨੂੰ ਜਾਣਨ ਲਈ ਜ਼ਰੂਰੀ ਹੈ ਕਿ ਅਸੀਂ ਪੰਜਾਬੀ ਬੋਲਦੇ ਖੇਤਰਾਂ , ਇਸ ਦੇ ਗੁਆਂਢੀ ਇਲਾਕਿਆਂ, ਇਸ ਦੀ ਭਾਸ਼ਾਈ ਬਣਤਰ ਤੇ ਵਰਤੋਂਵਿਹਾਰ, ਇਸ ਦੀਆਂ ਉਪਬੋਲੀਆਂ, ਇਸ ਦੇ ਇਤਿਹਾਸ ਅਤੇ ਇਸ ਦੀ ਵਰਤਮਾਨ ਸਥਿਤੀ ਆਦਿ ਗੱਲਾਂ ਬਾਰੇ ਗਿਆਨ ਪ੍ਰਾਪਤ ਕਰੀਏ ਤਾਂ ਹੀ ਪੰਜਾਬੀ


ਦੀ ਮਹਿਮਾ ਤੇ ਮਹੱਤਵ ਨੂੰ ਪਛਾਣਿਆ ਜਾ ਸਕਦਾ ਹੈ। | ਪੰਜਾਬੀ ਭਾਸ਼ਾ ਇੱਕ ਵੱਡੇ ਪੰਜਾਬੀ ਭਾਈਚਾਰੇ ਦੀ ਭਾਸ਼ਾ ਹੈ। ਅੱਜ-ਕੱਲ੍ਹ ਦੀ ਗਿਣਤੀ ਮੁਤਾਬਕ ਪੰਜਾਬੀ ਭਾਸ਼ਾ ਨੂੰ ਬੋਲਣ ਵਾਲੇ ਕੋਈ 11 ਕਰੋੜ ਵਿਅਕਤੀ ਹਨ। ਪੰਜਾਬੀ ਭਾਸ਼ਾਈ ਲੋਕ ਭਾਰਤੀ ਪੰਜਾਬ ਤੇ ਇਸ ਦੇ ਨਾਲ ਲੱਗਦੇ ਹੋਰ ਰਾਜਾਂ ਦੇ ਇਲਾਕਿਆਂ ਅਤੇ ਪਾਕਿਸਤਾਨੀ ਪੰਜਾਬ ਦੇ ਨਾਲ ਲਗਦੇ ਇਲਾਕਿਆਂ ਤੋਂ ਇਲਾਵਾ ਕਨੇਡਾ, ਅਮਰੀਕਾ, ਇੰਗਲੈਂਡ, ਜਰਮਨੀ, ਸਿੰਘਾਪੁਰ, ਮਲਾਇਆ, ਸਵੀਡਨ, ਥਾਈਲੈਂਡ, ਅਫ਼ਗਾਨਿਸਤਾਨ ਅਤੇ ਅਫ਼ਰੀਕਾ ਆਦਿ ਸੌ ਤੋਂ ਜ਼ਿਆਦਾ ਦੇਸ਼ਾਂ ਵਿੱਚ ਵੱਸਦੇ-ਰੱਸਦੇ ਹਨ ਪਰ ਮੁੱਖ ਤੌਰ ਤੇ ਪੰਜਾਬ ਹੀ ਪੰਜਾਬੀ ਭਾਸ਼ਾ ਦਾ ਜੱਦੀ ਘਰ ਹੈ। ਕੋਈ ਸਮਾਂ ਸੀ ਜਦੋਂ ਪੰਜਾਬ ਇੱਕ ਬਹੁਤ ਵੱਡਾ ਵਿਸ਼ਾਲ ਪਾਂਤ ਸੀ ਅਤੇ ਸਾਰੇ ਵਿਸ਼ਾਲ ਪੰਜਾਬ ਵਿੱਚ ਪੰਜਾਬੀ ਬੋਲੀ, ਬੋਲੀ ਜਾਂਦੀ ਸੀ। ਪਾਕਿਸਤਾਨ ਦੇ ਉੱਤਰ-ਪੱਛਮੀ ਸਰਹੱਦੀ ਸੂਬੇ ਵਹਿੰਦੇ ਅਟਕ ਦਰਿਆ ਤੋਂ ਲੈ ਕੇ ਦਿੱਲੀ ਨਾਲ ਘਸਰ ਕੇ ਲੰਘਦੀ ਜਮਨਾ ਨਦੀ ਤੱਕ ਵਿਸ਼ਾਲ ਪੰਜਾਬ ਦਾ ਪਸਾਰਾ ਸੀ। ਪੰਜਾਬ ਦੀ ਇਸ ਵਿਸ਼ਾਲਤਾ ਬਾਰੇ ਪੰਜਾਬੀ ਕਵੀ ਧਨੀ ਰਾਮ ਚਾਤ੍ਰਿਕ ਨੇ ਵੀ ਲਿਖਿਆ ਹੈ


ਖੱਬੇ ਹੱਥ ਬਰਛੀ ਜਮਨਾ ਦੀ 

ਸੱਜੇ ਹੱਥ ਖੜਗ ਅਟਕ ਦਾ ਹੈ। 

ਪਿਛਵਾੜੇ ਕੰਧ ਚਟਾਨਾਂ ਦੀ । 

ਕੋਈ ਵੈਰੀ ਤੋੜ ਨਾ ਸਕਦਾ ਹੈ।


ਇਸ ਤਰ੍ਹਾਂ ਇਹ ਮਹਾਂ ਪੰਜਾਬ ਸੂਬੇ ਸਰਹੱਦ ਤੋਂ ਲੈ ਕੇ ਦਿੱਲੀ ਤੱਕ ਅਤੇ ਤਿੱਬਤ ਤੋਂ ਲੈ ਕੇ ਸਿੰਧ (ਪਾਕਿਸਤਾਨ) ਤੱਕ ਫੈਲਿਆ ਹੋਇਆ ਸੀ ਅਤੇ ਦੁਰਦੂਰ ਤੱਕ ਪਿਸ਼ਾਵਰ, ਸੀ ਨਗਰ, ਸ਼ਿਮਲਾ, ਬੀਕਾਨੇਰ ਦੇ ਬਜ਼ਾਰ ਵਿੱਚ ਪੰਜਾਬੀ ਬਲੀ ਸੁਣੀ ਜਾਂਦੀ ਸੀ ਪਰ ਇਤਿਹਾਸ ਵਿੱਚ ਪੰਜਾਬ ਟੋਟੇ-ਟੋਟੇ ਹੋ ਕੇ ਵੰਡਿਆ ਜਾਂਦਾ ਰਿਹਾ ਹੈ। ਸਭ ਤੋਂ ਪਹਿਲਾਂ 1947 ਈ. ਦੀ ਭਾਰਤ-ਪਾਕ ਵੰਡ ਵੇਲੇ , ਪੰਜਾਬ ਦੇ ਹਿੱਸਿਆਂ ਵਿੱਚ ਵੰਡਿਆ ਗਿਆ। ਅੱਧੇ ਤੋਂ ਵੱਧ ਪੰਜਾਬ ਪਾਕਿਸਤਾਨ ਦੇ ਹਿੱਸੇ ਆਇਆ ਅਤੇ ਬਾਕੀ ਅੱਧਾ ਪੰਜਾਬ ਭਾਰਤ ਨੂੰ ਮਿਲਿਆ। ਭਾਰਤੀ ਪੰਜਾਬ ਵਿੱਚ ਵੀ ਕਈ ਬਦਲਾਅ ਹੋਏ ਹਨ। 1956 ਈ. ਵਿੱਚ ਦੇਸੀ ਰਿਆਸਤਾਂ ਦਾ ਪੈਪਸੂ ਇਲਾਕਾ ਪੰਜਾਬ ਨਾਲ ਜੋੜ ਦਿੱਤਾ ਗਿਆ ਅਤੇ ਉਸ ਤੋਂ ਦਸ ਸਾਲ ਮਗਰੋਂ 1966 ਈ. ਵਿੱਚ ਪੰਜਾਬ ਦੀ ਫਿਰ ਵੰਡ ਹੋਈ। ਇਸ ਵਾਰ ਪੰਜਾਬ ਦੇ ਤਿੰਨ ਟੇਟੇ ਹੋਏ। ਇੱਕ ਟੋਟਾ ਪਹਾੜੀ ਇਲਾਕਿਆਂ ਦਾ ਤੋੜ ਕੇ ‘ਹਿਮਾਚਲ ਪ੍ਰਦੇਸ਼ ਕਾਇਮ ਕੀਤਾ ਗਿਆ ਅਤੇ ਦੂਜੇ ਟੋਟੇ ਦੀ ਹੱਦਬੰਦੀ ਕਰਦੇ ਹਰਿਆਣਾ ਬਣਾਇਆ ਗਿਆ। ਤੀਜੇ ਹਿੱਸੇ ਵਿੱਚ ਪੰਜਾਬੀ ਭਾਸ਼ੀ ਨਵਾਂ ਸੂਬਾ ਸਥਾਪਿਤ ਕੀਤਾ ਗਿਆ। ਇਸ ਨਵੇਂ ਪੰਜਾਬ ਦੇ 22 ਜ਼ਿਲ੍ਹੇ ਹਨ, ਜਿੱਥੇ ਪੰਜਾਬੀ ਭਾਸ਼ਾ ਨੂੰ ਰਾਜ-ਭਾਸ਼ਾ ਦਾ ਦਰਜਾ ਪ੍ਰਾਪਤ ਹੈ। ਇਸ ਤਰ੍ਹਾਂ ਪੰਜਾਬ ਦਾ ਭੂਗੋਲ ਬਦਲਦਾ ਰਿਹਾ ਹੈ ਅਤੇ ਪੰਜਾਬ ਵੰਡਿਆ ਜਾਂਦਾ ਰਿਹਾ ਹੈ ਪਰ ਪੰਜਾਬੀ ਭਾਸ਼ਾ ਕਦੇ ਵੀ ਵੰਡੀ ਨਹੀਂ ਗਈ। ਪੰਜਾਬੀ ਭਾਸ਼ਾ ਕਿਸੇ ਨਾ ਕਿਸੇ ਰੂਪ ਵਿੱਚ ਵਿਸ਼ਾਲ ਭੂਗੋਲਿਕ ਪੰਜਾਬ ਵਿੱਚ

ਜਿਉਂਦੀ-ਜਾਗਦੀ ਚਲਦੀ ਆ ਰਹੀ ਹੈ। | ਇਹ ਬੜੀ ਖ਼ੁਸ਼ੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਨੇ 'ਪੰਜਾਬ ਲਰਨਿੰਗ ਆਫ਼ ਪੰਜਾਬੀ ਐਂਡ ਅਦਰ ਐਕਟ 2008’ ਭਾਵ ਪੰਜਾਬ ਦਾ ਪੰਜਾਬੀ ਅਤੇ ਹੋਰ ਭਾਸ਼ਾਵਾਂ ਸਿੱਖਣ ਬਾਰੇ ਐਕਟ 2008 ਬਣਾਇਆ ਹੈ ਜਿਸ ਅਨੁਸਾਰ ਪੰਜਾਬ ਦੇ | ਸਾਰੇ ਸਕੂਲਾਂ ਦੇ ਵਿਦਿਆਰਥੀ ਪਹਿਲੀ ਤੋਂ ਦਸਵੀਂ ਤੱਕ ਪੰਜਾਬੀ ਨੂੰ ਲਾਜ਼ਮੀ

ਵਿਸ਼ੇ ਵਜੋਂ ਪੜਨਗੇ। ਇਸ ਐਕਟ ਦੀਆਂ ਧਾਰਾਵਾਂ ਅਨੁਸਾਰ ਕੋਈ ਵੀ ਬੋਰਡ ਜਾਂ ਸੰਸਥਾ ਕਿਸੇ ਵੀ ਵਿਦਿਆਰਥੀ ਨੂੰ ਪੰਜਾਬੀ ਵਿਸ਼ਾ ਪਾਸ ਹੋਣ ਬਗੈਰ ਦਸਵੀਂ ਦਾ ਸਰਟੀਫਿਕੇਟ ਜਾਰੀ ਨਹੀਂ ਕਰ ਸਕਦਾ। ਇਸ ਐਕਟ ਅਨੁਸਾਰ ਹਿੰਦੀ ਅਤੇ

ਅੰਗਰੇਜ਼ੀ ਭਾਸ਼ਾਵਾਂ ਨੂੰ ਵੀ ਪੜ੍ਹਾਉਣ ਲਈ ਢੁੱਕਵੀਂ ਵਿਵਸਥਾ ਕੀਤੀ ਹੈ। ਪੰਜਾਬੀ, | ਪੰਜਾਬ ਰਾਜ ਦੀ ਭਾਸ਼ਾ ਹੈ, ਜਿਸ ਨੂੰ ਪੰਜਾਬ ਸਰਕਾਰ ਦੇ ਦਫ਼ਤਰਾਂ ਅਤੇ ਪੰਜਾਬ

ਦੇ ਸਕੂਲਾਂ ਅੰਦਰ ਸਨਮਾਨ ਮਿਲਣਾ ਚਾਹੀਦਾ ਹੈ। ਇਸ ਐਕਟ ਦੇ ਬਣਨ ਨਾਲ ਸਿੱਖਿਆ ਦੇ ਹਰ ਖੇਤਰ ਵਿੱਚ ਪੰਜਾਬੀ ਭਾਸ਼ਾ ਨੂੰ ਬਣਦਾ ਸਨਮਾਨ ਮਿਲਿਆ ਹੈ। ਦੁਨੀਆਂ ਭਰ ਦੇ ਸਿੱਖਿਆ ਸ਼ਾਸਤਰੀਆਂ ਅਤੇ ਮਨੋਵਿਗਿਆਨੀਆਂ ਅਨੁਸਾਰ ਬੱਚੇ ਨੂੰ ਮਾਤ-ਭਾਸ਼ਾ ਰਾਹੀਂ ਹੀ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ। ਮਾਤਭਾਸ਼ਾ ਦੀ ਪੜ੍ਹਾਈ ਬਹੁਤ ਜ਼ਰੂਰੀ ਹੁੰਦੀ ਹੈ। ਇਸ ਐਕਟ ਦੇ ਐਕਟ ਬਣਨ ਨਾਲ ਪਹਿਲੀ ਤੋਂ ਦਸਵੀਂ ਤੱਕ ਪੜਦਾ ਹਰ ਬੱਚਾ ਪੰਜਾਬੀ ਭਾਸ਼ਾ ਪੜੇਗਾ।

| ਭਾਰਤੀ ਪੰਜਾਬ ਵਿੱਚ ਪੰਜਾਬੀ ਭਾਸ਼ਾ ਭਾਈਚਾਰਿਕ, ਸੱਭਿਆਚਾਰਿਕ ਵਿੱਦਿਅਕ ਤੇ ਵਪਾਰਿਕ ਸਰਗਰਮੀਆਂ ਦਾ ਮਾਧਿਅਮ ਬਣੀ ਹੋਈ ਹੈ। ਸੰਨ 1966 ਈ. ਵਿੱਚ ਭਾਰਤ ਸਰਕਾਰ ਨੇ ਪੰਜਾਬ ਭਾਸ਼ਾ ਐਕਟ ਪਾਸ ਕਰਕੇ ਪੰਜਾਬੀ ਭਾਸ਼ਾ ਨੂੰ ਸਰਕਾਰੀ ਰਾਜ-ਭਾਸ਼ਾ ਦੇ ਤੌਰ 'ਤੇ ਪ੍ਰਵਾਨ ਕਰ ਲਿਆ ਸੀ। ਇਸ ਲਈ ਪੰਜਾਬੀ ਹੁਣ ਸਰਕਾਰੀ ਦਫ਼ਤਰਾਂ, ਕਚਹਿਰੀਆਂ ਅਦਾਲਤਾਂ, ਸਕੂਲਾਂ-ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਵਰਤੀ ਜਾਂਦੀ ਹੈ। ਭਾਰਤੀ ਸੰਵਿਧਾਨ ਵਿੱਚ ਇਹ ਪੰਜਾਬੀ ਰਾਸ਼ਟਰੀ ਭਾਸ਼ਾ ਵਜੋਂ ਸੁਚੀ-ਬੱਧ ਕੀਤੀ ਗਈ ਹੈ ਅਤੇ ਇਸ ਦੇ ਵਿਕਾਸ ਤੇ ਉੱਨਤੀ ਲਈ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਦੋਵੇਂ ਵਚਨ-ਬੱਧ ਹਨ।

ਉੱਧਰ ਪਾਕਿਸਤਾਨੀ ਪੰਜਾਬ ਵਿੱਚ ਪੰਜਾਬੀ ਨੂੰ ਭਾਵੇਂ ਰਾਜ-ਭਾਸ਼ਾ ਜਾਂ ਸਰਕਾਰੀ ਭਾਸ਼ਾ ਵਜੋਂ ਸਨਮਾਨ ਹਾਸਲ ਨਹੀਂ ਹੋਇਆ ਪਰ ਸੱਭਿਆਚਾਰਿਕ ਪ੍ਰੋਗਰਾਮਾਂ, ਸਾਹਿਤਿਕ ਰਚਨਾਵਾਂ ਅਤੇ ਨਿਤਾਪ੍ਰਤੀ ਬੋਲ-ਚਾਲ ਕਾਰ ਵਿਹਾਰ ਲਈ ਪੰਜਾਬੀ ਨੂੰ ਬੜੇ ਚਾਅ ਨਾਲ ਵਰਤਿਆ ਜਾਂਦਾ ਹੈ। ਸੰਨ 1951 ਅਤੇ 1961 ਈ. ਦੀਆਂ ਮਰਦਮ-ਸ਼ੁਮਾਰੀਆਂ (ਜਨ-ਗਿਣਤੀਆਂ) ਵੇਲੇ ਪਾਕਿਸਤਾਨੀ ਪੰਜਾਬ 94 (ਚੁਰਾਨਵੇਂ) ਫ਼ੀਸਦੀ ਲੋਕਾਂ ਨੇ ਆਪਣੀ ਮਾਂ-ਬੋਲੀ ਪੰਜਾਬੀ ਹੀ ਦਰਜ ਕਰਵਾਈ ਸੀ। ਪੰਜਾਬੀ ਨੂੰ ਸਰਕਾਰੀ ਭਾਸ਼ਾ ਦਾ ਯੋਗ ਸਨਮਾਨ ਦਿਵਾਉਣ ਲਈ ਪਾਕਿਸਤਾਨ ਵਿੱਚ ਕੋਸ਼ਸ਼ਾਂ ਜਾਰੀ ਹਨ। ਵਿਕੀਪੀਡੀਆ ਅਨੁਸਾਰ ਇਸ ਸਮੇਂ ਪਾਕਿਸਤਾਨ ਵਿੱਚ ਲਗ-ਪਗ 8 ਕਰੋੜ ਲੋਕ ਪੰਜਾਬੀ ਬੋਲਦੇ ਹਨ। | ਇਸ ਤਰ੍ਹਾਂ ਅੱਜ ਪੰਜਾਬੀ ਰਾਜਨੀਤਿਕ ਹੱਦਾਂ ਟੱਪ ਕੇ ਬਹੁਤ ਵੱਡੇ ਭੂ-ਖੰਡ ਵਿੱਚ ਬੋਲੀ ਜਾਂਦੀ ਹੈ। ਪੰਜਾਬੀ ਬੋਲਦੇ ਇਲਾਕਿਆਂ ਦਾ ਵੇਰਵਾ ਹੇਠਾਂ ਦਰਜ ਹੈ। | ਸਾਰਾ ਭਾਰਤੀ ਪੰਜਾਬ, ਪੰਜਾਬੀ ਭਾਸ਼ਾ ਦਾ ਖੇਤਰ ਹੈ ਜਿਸ ਵਿੱਚ ਇਸ ਵੇਲੇ 22 ਜ਼ਿਲ੍ਹੇ ਹਨ। ਹਰਿਆਣੇ ਵਿੱਚ ਤਹਿਸੀਲ ਸਰਸਾ ਦਾ ਚੋਖਾ ਭਾਗ, ਤਹਿਸੀਲ ਫ਼ਤਿਹਾਬਾਦ ਦਾ ਅੱਧਾ ਹਿੱਸਾ, ਟੋਹਾਣਾ ਬਲਾਕ, ਸਦਰ ਥਾਣਾ ਅੰਬਾਲਾ, ਤਹਿਸੀਲ ਗੁਹਲਾ, ਅੱਧ ਕੈਥਲ ਤਹਿਸੀਲ, ਥਨੇਸਰ ਦਾ ਕੁਝ ਭਾਗ, ਅਤੇ ਕਰਨਾਲ ਦੇ ਕਈ ਪਿੰਡ ਪੰਜਾਬੀ ਬੋਲਦੇ ਇਲਾਕੇ ਹਨ। ਰਾਜਸਥਾਨ ਦੀ ਗੰਗਾਨਗਰ ਤਹਿਸੀਲ, ਹਿਮਾਚਲ ਪ੍ਰਦੇਸ਼ ਦੇ ਕਾਂਗੜਾ, ਚੰਬਾ ਆਦਿ ਕਈ ਹੋਰ ਖੇਤਰ ਪੰਜਾਬੀ ਵਾਲੇ ਹਨ। ਜੰਮੂ-ਕਸ਼ਮੀਰ ਸਟੇਟ ਦੇ ਜੰਮੁ, ਪੁਣਛ, ਬਾਰਾਮੁਲਾ ਇਲਾਕਿਆਂ ਵਿੱਚ ਵੀ ਕਾਫ਼ੀ ਅਬਾਦੀ ਪੰਜਾਬੀ ਬੋਲਣ ਵਾਲੀ ਹੈ।

ਪਾਕਿਸਤਾਨ ਵਿੱਚ ਸਾਰਾ ਪਾਕਿਸਤਾਨੀ ਪੰਜਾਬ, ਬਹਾਵਲਪੁਰ ਰਿਆਸਤ, ਜੰਮੂ ਤੇ ਪੁਣਛ ਦਾ ਪਾਕਿਸਤਾਨ ਅਧੀਨ ਇਲਾਕਾ, ਸਰਹੱਦੀ ਸੂਬੇ ਅਤੇ ਸੂਬੇ ਸਿੰਧ ਦਾ ਪੰਜਾਬ ਨਾਲ ਜੁੜਵਾਂ ਇਲਾਕਾ ਪੰਜਾਬੀ ਬੋਲਦਾ ਖੇਤਰ ਹੈ। ਦਿੱਲੀ ਮਹਾਂਨਗਰ ਵਿੱਚ ਵੀ ਪੰਜਾਬੀ ਬੋਲਦੇ ਲੋਕਾਂ ਦੀ ਕਾਫ਼ੀ ਵੱਡੀ ਗਿਣਤੀ ਅਬਾਦ ਹੈ। ਦਿੱਲੀ, ਕਲਕੱਤੇ, ਬੰਬਈ, ਚੇਨਈ ਵਰਗੇ ਮਹਾਂਨਗਰਾਂ ਤੋਂ ਇਲਾਵਾ ਬਕਾਰੋ, ਕਾਨਪੁਰ, ਧਨਬਾਦ, ਟਾਟਾ ਨਗਰ, ਅਹਿਮਦਾਬਾਦ, ਭੋਪਾਲ, ਜਬਲਪੁਰ ਆਦਿ ਸਨਅਤੀ ਸ਼ਹਿਰਾਂ ਅਤੇ ਤਰਾਈ ਦੇ ਇਲਾਕੇ ਵਿੱਚ ਵੀ ਪੰਜਾਬੀ ਲੋਕ ਵਸਦੇ ਹਨ।Post a Comment

1 Comments