ਪੰਜਾਬੀ ਭਾਸ਼ਾ ਦਾ ਇਤਿਹਾਸ
Punjabi Bhasha Da Itihas
ਇਸ ਤਰ੍ਹਾਂ ਪੰਜਾਬੀ ਭਾਸ਼ਾ ਭਾਰਤ-ਪਾਕ ਉਪ-ਮਹਾਂਦੀਪ ਦੇ ਬਹੁਤ ਵੱਡੇ ਭੂ-ਖੰਡ ਦੀ ਲੋਕ-ਪ੍ਰਵਾਨ ਤੇ ਬਲਵਾਨ ਭਾਸ਼ਾ ਹੈ। ਜਿਹੜੀ ਪੰਜਾਬੀ ਇਸ ਵਿਸ਼ਾਲ | ਪ੍ਰਾਂਤ ਵਿੱਚ ਅੱਜ ਪ੍ਰਚਲਿਤ ਹੈ, ਉਹ ਕੋਈ ਇੱਕ ਹਜ਼ਾਰ ਸਾਲ ਪੁਰਾਣੀ ਹੈ। ਉਸ ਤੋਂ ਪਹਿਲਾਂ ਪ੍ਰਾਚੀਨ ਪੰਜਾਬ ਵਿੱਚ ਵੈਦਿਕ ਸੰਸਕ੍ਰਿਤ, ਉਸ ਤੋਂ ਬਾਅਦ ਪ੍ਰਾਕ੍ਰਿਤ ਭਾਸ਼ਾਵਾਂ ਅਤੇ ਫਿਰ ਅਪਭੰਸ਼ ਭਾਸ਼ਾਵਾਂ ਬੋਲੀਆਂ ਜਾਂਦੀਆਂ ਸਨ। ਇਹਨਾਂ ਪੁਰਾਣੀਆਂ ਭਾਸ਼ਾਵਾਂ ਤੋਂ ਹੀ ਹੌਲੀ-ਹੌਲੀ ਬਦਲ ਕੇ ਦਸਵੀਂ-ਗਿਆਰੁਵੀਂ (ਈਸਵੀ) ਸਦੀ ਵਿੱਚ ਪੰਜਾਬੀ ਭਾਸ਼ਾ ਦਾ ਜਨਮ ਹੋਇਆ। ਪੁਰਾਣੀ ਤੇ ਮੱਧ-ਕਾਲੀ ਪੰਜਾਬੀ ਭਾਸ਼ਾ ਦੀਆਂ ਵੰਨਗੀਆਂ ਸਾਨੂੰ ਗੋਰਖਨਾਥ, ਚਰਪਟ ਨਾਥ, ਅੱਦਰਮਾਣ, ਬਾਬਾ ਫ਼ਰੀਦ, ਸ਼ਾਹ ਹੁਸੈਨ, ਦਮੋਦਰ, ਗੁਰੂ ਨਾਨਕ, ਭਾਈ ਗੁਰਦਾਸ, ਵਾਰਿਸ ਸ਼ਾਹ ਅਤੇ ਬੁੱਲੇ ਸ਼ਾਹ ਆਦਿ ਪੰਜਾਬੀ ਸਾਹਿਤਕਾਰਾਂ ਦੀਆਂ ਕਿਰਤਾਂ ਵਿੱਚ ਮਿਲ ਜਾਂਦੀਆਂ ਹਨ। ਮਹਾਰਾਜਾ ਰਣਜੀਤ ਸਿੰਘ ਕਾਲ ਤੋਂ ਬਾਅਦ ਹੀ ਆਧੁਨਿਕ ਕਾਲ ਵਿੱਚ ਅਜੋਕੀ ਪੰਜਾਬੀ ਭਾਸ਼ਾ ਦਾ ਸਰੂਪ ਨਿਖਰਿਆ ਹੈ, ਜੋ “ਟਕਸਾਲੀ ਪੰਜਾਬੀ ਵਜੋਂ ਪ੍ਰਵਾਨ ਹੋਇਆ ਹੈ ਅਤੇ ਜੋ ਅੱਜ ਸਾਡੇ ਸੱਭਿਆਚਾਰ, ਸਾਹਿਤ, ਸਿੱਖਿਆ ਅਤੇ ਹੋਰ ਲਿਖਤ-ਪੜ ਦਾ ਮਾਧਿਅਮ ਹੈ। ਪੰਜਾਬੀ
0 Comments