Punjabi Kavita - Poem "Bade Sohne Lagde Ne" "ਬੜੇ ਸੋਹਣੇ ਲਗਦੇ ਨੇ" ਪੰਜਾਬੀ ਕਵਿਤਾ for kids and Students in Punjabi Language.

 

ਬੜੇ ਸੋਹਣੇ ਲਗਦੇ ਨੇ 
Bade Sohne Lagde Ne

 

ਇਹ ਬੱਚੇ ਫੁੱਲ ਗੁਲਾਬ ਜਿਹੇ

ਕਿਸੇ ਸਾਂਭਣਯੋਗ ਕਿਤਾਬ ਜਿਹੇ

ਕਿਸੇ ਤਾਲ 'ਚ ਵੱਜਦੇ ਰਾਗ ਜਿਹੇ

ਜਦ ਚਾਅ ਨਾਲ ਪੜ੍ਹਦੇ ਨੇ, ਬੜੇ ਸੋਹਣੇ ਲਗਦੇ ਨੇ

 

ਜਦ ਪੈਂਸਿਲ ਫੜਦੇ ਨੇ, ਬੜੇ ਸੋਹਣੇ ਲਗਦੇ ਨੇ

ਨਿੱਤ ਸ਼ਬਦ ਸਵੇਰੇ ਗਾਉਂਦੇ ਨੇ

ਭੱਜ-ਭੱਜ ਸਕੂਲੇ ਆਉਂਦੇ ਨੇ

ਜਦ ਲਾਈਨ 'ਚ ਖੜਦੇ ਨੇ, ਬੜੇ ਸੋਹਣੇ ਲਗਦੇ ਨੇ

ਜਦ ਚਾਅ ਨਾਲ...

 

ਰਾਹ ਨਵੇਂ-ਨਵੇਂ ਨਿੱਤ ਲੱਭਦੇ ਨੇ

ਅੱਗੇ ਹੀ ਅੱਗੇ ਵਧਦੇ ਨੇ

ਜਦ ਹੱਕ ਲਈ ਲੜਦੇ ਨੇ, ਬੜੇ ਸੋਹਣੇ ਲਗਦੇ ਨੇ

ਜਦ ਚਾਅ ਨਾਲ...

 

ਇਨ੍ਹਾਂ ਬਣ ਕੇ ਕੁਝ ਦਿਖਾਉਣਾ ਹੈ

ਹਰ ਨ੍ਹੇਰਾ ਦੂਰ ਭਜਾਉਣਾ ਹੈ

ਉੱਚੀ ਮੰਜ਼ਿਲ ਚੜ੍ਹਦੇ ਨੇ, ਬੜੇ ਸੋਹਣੇ ਲਗਦੇ ਨੇ

ਜਦ ਚਾਅ ਨਾਲ

Post a Comment

0 Comments