Punjabi Moral Story Three Idiot "ਤਿੰਨ ਮੂਰਖ " for Students and Kids in Punjabi Language.

ਤਿੰਨ ਮੂਰਖ 

Three Idiot

ਇਕ ਵਾਰੀ ਭਾਈ ਤਿੰਨ ਮੂਰਖ ਤੁਰੇ ਜਾ ਰਹੇ ਸਨ। ਸਾਹਮਣਿਓਂ ਆ ਰਹੇ ਇਕ ਬੰਦੇ ਨੇ ਹੱਥ ਜੋੜ ਕੇ ਉਹਨਾਂ ਨੂੰ ‘ਸਤਿ ਸ੍ਰੀ ਅਕਾਲ' ਬੁਲਾ ਦਿੱਤੀ। ਬੰਦਾ ਤਾਂ ਲੰਘ ਗਿਆ ਪਰ ਤਿੰਨੇ ਮੂਰਖ ਕਚੀਹਰਾ (ਝਗੜਾ) ਕਰਨ ਲੱਗੇ। ਤਿੰਨਾਂ ਵਿਚੋਂ ਹਰ ਕੋਈ ਕਹੇ ਕਿ ਸਤਿ ਸ੍ਰੀ ਅਕਾਲ ਕੇਵਲ ਉਸ ਨੂੰ ਬੁਲਾਈ ਗਈ ਹੈ। ਕਹਿੰਦੇ, “ਚਲੋ ਉਸ ਬੰਦੇ ਤੋਂ ਪੁੱਛੀਏ।” ਉਹ ਭੱਜ ਪਏ ਅਤੇ ਜਾ ਕੇ ਉਸ ਬੰਦੇ ਨੂੰ ਰੋਕ ਲਿਆ। ਕਹਿੰਦੇ, “ਭਾਈ ਸਾਹਿਬ, ਤੁਸੀਂ ਇਹ ਦੱਸੋ ਕਿ ਤੁਸੀਂ ਸਾਡੇ ਵਿਚੋਂ ਕਿਸ ਨੂੰ ਸਤਿ ਸ੍ਰੀ ਅਕਾਲ ਬੁਲਾਈ ਸੀ।” ਉਹ ਕਹਿੰਦਾ, “ਮੂਰਖੋ ! ਮੈਂ ਤੁਹਾਨੂੰ ਸਾਰਿਆਂ ਨੂੰ ਹੀ ਬੁਲਾਈ ਸੀ।" ਕਹਿੰਦੇ, “ਭਾਈ ਸਾਹਿਬ, ਗੱਲ ਥੋਡੀ ਪੱਕੀ ਐ, ਊਂ ਹਾਂ ਅਸੀਂ ਮੂਰਖ ਹੀ।”

ਫੇਰ ਪਹਿਲਾ ਮੂਰਖ ਕਹਾਣੀ ਸੁਣਾਉਣ ਲੱਗ ਪਿਆ। ਕਹਿੰਦਾ, “ਮੈਂ ਤੈਨੂੰ ਆਪਣੀ ਮੂਰਖਤਾ ਦੱਸਦਾ ਹਾਂ। ਇਕ ਵਾਰੀ ਮੈਨੂੰ ਜੱਟ ਨੇ ਗੱਡਾ ਦੇ ਕੇ ਤੋਰ ਦਿੱਤਾ। ਗੱਡਾ ਕੱਲਰ ਵਿਚ ਤਾਂ ਚੂਕਦਾ ਗਿਆ ਪਰ ਰੇਤੇ ਵਿਚ ਜਾ ਕੇ ਚੂਕਣਾ ਬੰਦ ਹੋ ਗਿਆ। ਮੈਂ ਸਮਝਿਆ ਕਿ ਗੱਡਾ ਮਰ ਗਿਆ ਹੈ। ਮੈਂ ਕਪਾਹ ਦੀਆਂ ਛਟੀਆਂ ਸਮੇਤ ਗੱਡੇ ਦਾ ਸਸਕਾਰ ਕਰਨ ਲਈ ਗੱਡੇ ਨੂੰ ਅੱਗ ਲਾ ਦਿੱਤੀ। ਜਦੋਂ ਜੱਟ ਨੂੰ ਜਾ ਕੇ ਦੱਸਿਆ ਤਾਂ ਉਸ ਨੇ ਮੇਰੀ ਚੰਗੀ ਚੰਡਾਈ ਕੀਤੀ। ਮੁੜ ਕੇ ਮੈਨੂੰ ਕੱਖ ਪੱਠੇ ਵੀ ਆਪਣੇ ਸਿਰ ਉੱਤੇ ਹੀ ਢੋਣੇ ਪਏ। ਹੁਣ ਭਲਾ ਮੈਂ ਮੂਰਖ ਈ ਆਂ ਨਾ।” ਭਾਈ ਸਾਹਿਬ ਕਹਿੰਦੇ, “ਹਾਂ ਬਈ, ਫੇਰ ਤਾਂ ਤੂੰ ਮੂਰਖ ਹੀ ਹੈਂ।”

ਤੁਰੰਤ ਦੂਜਾ ਮੂਰਖ ਬੋਲਿਆ। ਕਹਿੰਦਾ, “ਇਸ ਤੋਂ ਵੱਡਾ ਮੂਰਖ ਤਾਂ ਮੈਂ ਹਾਂ। ਮੈਂ ਇਕ ਵੇਰ ਆਪਣੇ ਸਹੁਰੀਂ ਚਲਾ ਗਿਆ। ਮੈਂ ਫ਼ੈਸਲਾ ਕਰ ਲਿਆ ਕਿ ਪੂਰੀ ਆਕੜ ਰੱਖੀ ਜਾਵੇ। ਕਿਸੇ ਨਾਲ ਵੀ ਨਾ ਬੋਲਿਆ ਜਾਵੇ। ਮੈਂ ਇਕ ਦੁਕਾਨ ਤੋਂ ਇਕ ਪੈਸੇ ਦੀ ਖਲ ਦੀ ਡਲੀ ਲੈ ਲਈ ਅਤੇ ਉਸ ਨੂੰ ਜਾੜ੍ਹ ਥੱਲੇ ਰੱਖ ਲਿਆ। ਮੇਰਾ ਜਬਾੜਾ ਉੱਚਾ ਜਿਹਾ ਦਿਸਣ ਲੱਗ ਪਿਆ। ਘਰ ਪਹੁੰਚਣ 'ਤੇ ਮੇਰੀ ਸੱਸ ਅਤੇ ਸਾਲੇ ਨੇ ਮੇਰੀ ਖ਼ੈਰ-ਸੁੱਖ ਪੁੱਛੀ ਪਰ ਮੈਂ ਮੂੰਹੋਂ ਕੁਝ ਨਾ ਬੋਲਿਆ। ਬੱਸ ਇਸ਼ਾਰੇ ਹੀ ਕੀਤੇ। ਉਹਨਾਂ ਨੇ ਜਦ ਧਿਆਨ ਨਾਲ ਦੇਖਿਆ ਤਾਂ ਜਬਾੜਾ ਸੁੱਜਿਆ ਹੋਇਆ ਲੱਗਾ। ਉਹਨਾਂ ਨੇ ਝੱਟ ਡਾਕਟਰ ਬੁਲਾ ਲਿਆ। ਡਾਕਟਰ ਨੇ ਮੇਰਾ ਮੂੰਹ ਚੌੜਾ ਕਰ ਕੇ ਦੇਖਿਆ। ਫੇਰ ਉਸ ਨੇ ਮੇਰੀ ਜਾੜ੍ਹ 'ਤੇ ਘਸੁੰਨ ਦੇ ਮਾਰਿਆ। ਡਲੀ ਬਾਹਰ ਡਿੱਗ ਪਈ। ਮੈਂ ਦੂਜੇ ਘਸੁੰਨ ਤੋਂ ਡਰਦਾ ਠੀਕ ਠਾਕ ਬੋਲਣ ਲੱਗ ਪਿਆ। ਹੁਣ ਤੁਸੀਂ ਦੱਸੋ ਕਿ ਮੈਂ ਮੂਰਖ ਨਹੀਂ ਤਾਂ ਹੋਰ ਕੀ ਹਾਂ।” ਕਹਿੰਦੇ, “ਹਾਂ ਬਈ, ਤੂੰ ਤਾਂ ਪੱਕਾ ਮੂਰਖ ਹੈਂ।”

ਤੀਜਾ ਮੂਰਖ ਭਲਾ ਕਿਵੇਂ ਪਿੱਛੇ ਰਹਿ ਸਕਦਾ ਸੀ। ਕਹਿੰਦਾ, “ਲੈ ਸੁਣ ਲੈ, ਮੈਂ ਇਹਨਾਂ ਦੋਹਾਂ ਤੋਂ ਹੀ ਵੱਡਾ ਮੂਰਖ ਹਾਂ। ਮੈਂ ਵੀ ਇਕ ਵਾਰੀ ਸਹੁਰੀਂ ਚਲਾ ਗਿਆ। ਮੇਰੇ ਸਾਲੇ ਦਾ ਵਿਆਹ ਸੀ। ਬੈਠੇ ਬੈਠੇ ਮੇਰੇ ਮਨ ਵਿਚ ਆਇਆ ਕਿ ਰੁੱਸ ਕੇ ਭੱਜ ਚੱਲੀਏ। ਆਥਣ ਤਾਂ ਹੋਇਆ ਪਿਆ ਸੀ। ਮੈਂ ਘਰੋਂ ਬਾਹਰ ਖਿਸਕ ਗਿਆ। ਬਾਹਰ ਇਕ ਸਾਧ ਦਾ ਡੇਰਾ ਸੀ। ਹੋਰ ਭਲਾ ਰਾਤ ਕਿਥੇ ਕੱਟਦਾ ? ਅਰਜ਼ ਕੀਤੀ ਕਿ ਬਾਬਾ ਜੀ, ਮੇਰੀ ਅੱਜ ਦੀ ਰਾਤ ਇਥੇ ਕਟਾ ਦਿਓ। ਮੈਂ ਇਥੇ ਹੀ ਦੋ ਪਰਸ਼ਾਦੇ ਛਕ ਕੇ ਸੌਂ ਜਾਵਾਂਗਾ।” ਸਾਧ ਕਹਿੰਦਾ, “ਬੱਚਾ ਧੰਨ ਭਾਗ ਪਰ ਇਥੇ ਤਾਂ ਮੈਂ ਵੀ ਭੁੱਖਾ ਬੈਠਾ ਹਾਂ। ਤੂੰ ਜਾਹ ਬੱਚਾ, ਪਿੰਡ 'ਚੋਂ ਰੋਟੀਆਂ ਅਤੇ ਦੁੱਧ ਮੰਗ ਲਿਆ। ਅੰਦਰੋਂ ਮੇਰਾ ਚੋਲਾ ਪਾ ਕੇ ਲੈ ਜਾਹ।”

ਹੁਣ ਭੁੱਖੇ ਥੋੜਾ ਮਰਨਾ ਸੀ ? ਮੈਂ ਸਾਧ ਦਾ ਭਗਵਾਂ ਚੋਲਾ ਪਾ ਲਿਆ। ਵਾਲ ਖਲਾਰ ਲਏ ਅਤੇ ਫੇਰ ਹੱਥ ਵਿਚ ਠੂਠਾ ਫੜ ਕੇ ਮੈਂ ਮੰਗਣ ਚੜ ਪਿਆ। ਰਾਹ ਵਿਚ ਸੋਚਿਆ ਕਿ ਲੋਕਾਂ ਨੇ ਰੁੱਖੀਆਂ ਰੋਟੀਆਂ ਹੀ ਦੇਣੀਆਂ ਹਨ। ਕਿਉਂ ਨਾ ਲੱਡੂ ਜਲੇਬੀਆਂ ਖਾਧੀਆਂ ਜਾਣ। ਹਨੇਰੇ ਵਿਚ ਮੈਨੂੰ ਕੌਣ ਪਛਾਣੇਗਾ ? ਮੈਂ ਆਪਣੇ ਸਹੁਰੇ ਘਰ ਹੀ ਮੰਗਣ ਚਲਾ ਗਿਆ। ਮੰਗਤੇ ਨੂੰ ਦੇਖ ਕੇ ਮੇਰੀ ਘਰਵਾਲੀ ਲੱਡੂ ਵਗ਼ੈਰਾ ਲੈ ਕੇ ਆਈ। ਮੇਰੇ ਮਨ ਵਿਚ ਪਤਾ ਨਹੀਂ ਕੀ ਆਈ ਕਿ ਮੈਂ ਪਿੱਛੇ ਹੱਟਣਾ ਸ਼ੁਰੂ ਕਰ ਦਿੱਤਾ। ਉਹ ਮੇਰੇ ਵੱਲ ਰਿਸਕਦੀ ਗਈ ਅਤੇ ਮੈਂ ਪਿੱਛੇ ਹੱਟਦਾ ਹੱਟਦਾ ਅੱਗ ਵਾਲੀ ਚੁਰ ਵਿਚ ਡਿੱਗ ਪਿਆ। ਬੱਸ ਫੇਰ ਕੀ ਸੀ। ਕਕਾਰਾ ਪੈ ਗਿਆ। ਬੰਦੇ ਹੀ ਵੀ ਆਪਣੇ ਸਿਰ ਉੱਤੇ ਹੀ ਢੋਣੇ ਪਏ। ਹੁਣ ਭਲਾ ਮੈਂ ਮੂਰਖ ਈ ਆਂ ਨਾ।” ਭਾਈ ਸਾਹਿਬ ਕਹਿੰਦੇ, “ਹਾਂ ਬਈ, ਫੇਰ ਤਾਂ ਤੂੰ ਮੂਰਖ ਹੀ ਹੈਂ।”

ਤੁਰੰਤ ਦੂਜਾ ਮੂਰਖ ਬੋਲਿਆ। ਕਹਿੰਦਾ, “ਇਸ ਤੋਂ ਵੱਡਾ ਮੂਰਖ ਤਾਂ ਮੈਂ ਹਾਂ। ਮੈਂ ਇਕ ਵੇਰ ਆਪਣੇ ਸਹੁਰੀਂ ਚਲਾ ਗਿਆ। ਮੈਂ ਫ਼ੈਸਲਾ ਕਰ ਲਿਆ ਕਿ ਪੂਰੀ ਆਕੜ ਰੱਖੀ ਜਾਵੇ। ਕਿਸੇ ਨਾਲ ਵੀ ਨਾ ਬੋਲਿਆ ਜਾਵੇ। ਮੈਂ ਇਕ ਦੁਕਾਨ ਤੋਂ ਇਕ ਪੈਸੇ ਦੀ ਖਲ ਦੀ ਡਲੀ ਲੈ ਲਈ ਅਤੇ ਉਸ ਨੂੰ ਜਾੜ੍ਹ ਥੱਲੇ ਰੱਖ ਲਿਆ। ਮੇਰਾ ਜਬਾੜਾ ਉੱਚਾ ਜਿਹਾ ਦਿਸਣ ਲੱਗ ਪਿਆ। ਘਰ ਪਹੁੰਚਣ 'ਤੇ ਮੇਰੀ ਸੱਸ ਅਤੇ ਸਾਲੇ ਨੇ ਮੇਰੀ ਖ਼ੈਰ-ਸੁੱਖ ਪੁੱਛੀ ਪਰ ਮੈਂ ਮੂੰਹੋਂ ਕੁਝ ਨਾ ਬੋਲਿਆ। ਬੱਸ ਇਸ਼ਾਰੇ ਹੀ ਕੀਤੇ। ਉਹਨਾਂ ਨੇ ਜਦ ਧਿਆਨ ਨਾਲ ਦੇਖਿਆ ਤਾਂ ਜਬਾੜਾ ਸੁੱਜਿਆ ਹੋਇਆ ਲੱਗਾ। ਉਹਨਾਂ ਨੇ ਝੱਟ ਡਾਕਟਰ ਬੁਲਾ ਲਿਆ। ਡਾਕਟਰ ਨੇ ਮੇਰਾ ਮੂੰਹ ਚੌੜਾ ਕਰ ਕੇ ਦੇਖਿਆ। ਫੇਰ ਉਸ ਨੇ ਮੇਰੀ ਜਾੜ੍ਹ 'ਤੇ ਘਸੁੰਨ ਦੇ ਮਾਰਿਆ। ਡਲੀ ਬਾਹਰ ਡਿੱਗ ਪਈ। ਮੈਂ ਦੂਜੇ ਘਸੁੰਨ ਤੋਂ ਡਰਦਾ ਠੀਕ ਠਾਕ ਬੋਲਣ ਲੱਗ ਪਿਆ। ਹੁਣ ਤੁਸੀਂ ਦੱਸੋ ਕਿ ਮੈਂ ਮੂਰਖ ਨਹੀਂ ਤਾਂ ਹੋਰ ਕੀ ਹਾਂ।” ਕਹਿੰਦੇ, “ਹਾਂ ਬਈ, ਤੂੰ ਤਾਂ ਪੱਕਾ ਮੂਰਖ ਹੈਂ।”

ਤੀਜਾ ਮੂਰਖ ਭਲਾ ਕਿਵੇਂ ਪਿੱਛੇ ਰਹਿ ਸਕਦਾ ਸੀ। ਕਹਿੰਦਾ, “ਲੈ ਸੁਣ ਲੈ, ਮੈਂ ਇਹਨਾਂ ਦੋਹਾਂ ਤੋਂ ਹੀ ਵੱਡਾ ਮੂਰਖ ਹਾਂ। ਮੈਂ ਵੀ ਇਕ ਵਾਰੀ ਸਹੁਰੀਂ ਚਲਾ ਗਿਆ। ਮੇਰੇ ਸਾਲੇ ਦਾ ਵਿਆਹ ਸੀ। ਬੈਠੇ ਬੈਠੇ ਮੇਰੇ ਮਨ ਵਿਚ ਆਇਆ ਕਿ ਰੁੱਸ ਕੇ ਭੱਜ ਚੱਲੀਏ। ਆਥਣ ਤਾਂ ਹੋਇਆ ਪਿਆ ਸੀ। ਮੈਂ ਘਰੋਂ ਬਾਹਰ ਖਿਸਕ ਗਿਆ। ਬਾਹਰ ਇਕ ਸਾਧ ਦਾ ਡੇਰਾ ਸੀ। ਹੋਰ ਭਲਾ ਰਾਤ ਕਿਥੇ ਕੱਟਦਾ ? ਅਰਜ਼ ਕੀਤੀ ਕਿ ਬਾਬਾ ਜੀ, ਮੇਰੀ ਅੱਜ ਦੀ ਰਾਤ ਇਥੇ ਕਟਾ ਦਿਓ। ਮੈਂ ਇਥੇ ਹੀ ਦੋ ਪਰਸ਼ਾਦੇ ਛਕ ਕੇ ਸੌਂ ਜਾਵਾਂਗਾ।” ਸਾਧ ਕਹਿੰਦਾ, “ਬੱਚਾ ਧੰਨ ਭਾਗ ਪਰ ਇਥੇ ਤਾਂ ਮੈਂ ਵੀ ਭੁੱਖਾ ਬੈਠਾ ਹਾਂ। ਤੂੰ ਜਾਹ ਬੱਚਾ, ਪਿੰਡ 'ਚੋਂ ਰੋਟੀਆਂ ਅਤੇ ਦੁੱਧ ਮੰਗ ਲਿਆ। ਅੰਦਰੋਂ ਮੇਰਾ ਚੋਲਾ ਪਾ ਕੇ ਲੈ ਜਾਹ।”

ਹੁਣ ਭੁੱਖੇ ਥੋੜਾ ਮਰਨਾ ਸੀ ? ਮੈਂ ਸਾਧ ਦਾ ਭਗਵਾਂ ਚੋਲਾ ਪਾ ਲਿਆ। ਵਾਲ ਖਲਾਰ ਲਏ ਅਤੇ ਫੇਰ ਹੱਥ ਵਿਚ ਠੂਠਾ ਫੜ ਕੇ ਮੈਂ ਮੰਗਣ ਚੜ ਪਿਆ। ਰਾਹ ਵਿਚ ਸੋਚਿਆ ਕਿ ਲੋਕਾਂ ਨੇ ਰੁੱਖੀਆਂ ਰੋਟੀਆਂ ਹੀ ਦੇਣੀਆਂ ਹਨ। ਕਿਉਂ ਨਾ ਲੱਡੂ ਜਲੇਬੀਆਂ ਖਾਧੀਆਂ ਜਾਣ। ਹਨੇਰੇ ਵਿਚ ਮੈਨੂੰ ਕੌਣ ਪਛਾਣੇਗਾ ? ਮੈਂ ਆਪਣੇ ਸਹੁਰੇ ਘਰ ਹੀ ਮੰਗਣ ਚਲਾ ਗਿਆ। ਮੰਗਤੇ ਨੂੰ ਦੇਖ ਕੇ ਮੇਰੀ ਘਰਵਾਲੀ ਲੱਡੂ ਵਗ਼ੈਰਾ ਲੈ ਕੇ ਆਈ। ਮੇਰੇ ਮਨ ਵਿਚ ਪਤਾ ਨਹੀਂ ਕੀ ਆਈ ਕਿ ਮੈਂ ਪਿੱਛੇ ਹੱਟਣਾ ਸ਼ੁਰੂ ਕਰ ਦਿੱਤਾ। ਉਹ ਮੇਰੇ ਵੱਲ ਰਿਸਕਦੀ ਗਈ ਅਤੇ ਮੈਂ ਪਿੱਛੇ ਹੱਟਦਾ ਹੱਟਦਾ ਅੱਗ ਵਾਲੀ ਚੁਰ ਵਿਚ ਡਿੱਗ ਪਿਆ। ਬੱਸ ਫੇਰ ਕੀ ਸੀ। ਕਕਾਰਾ ਪੈ ਗਿਆ। ਬੰਦੇ ਹੀ ਬੰਦੇ ਇਕੱਠੇ ਹੋ ਗਏ। ਘੜਿਆਂ ਦੇ ਘੜੇ ਪਾਣੀ ਚੂਰ ਵਿਚ ਉਲਟਾ ਦਿੱਤੇ ਗਏ। ਆਖ਼ਰ ਮੈਨੂੰ ਅੱਧ-ਝੁਲਸੇ ਨੂੰ ਕੱਢ ਲਿਆ ਗਿਆ। ਬਾਅਦ ਵਿਚ ਉਹਨਾਂ ਨੇ ਪਛਾਣ ਕੀਤੀ ਤਾਂ ਮੈਂ ਉਹਨਾਂ ਦਾ ਪ੍ਰਾਹੁਣਾ ਹੀ ਨਿਕਲਿਆ। ਹੁਣ ਤੁਸੀਂ ਦੱਸੋ ਕਿ ਮੈਂ ਮੂਰਖ ਨਹੀਂ ਤਾਂ ਹੋਰ ਕੀ ਹਾਂ।” ਉਸ ਆਦਮੀ ਨੇ ਮੂਰਖ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਵੇਖਿਆ ਅਤੇ ਕਿਹਾ, “ਹਾਂ, ਬਈ ਤੂੰ ਤਾਂ ਸਿਰੇ ਸਿੱਟੇ ਦਾ ਮੂਰਖ ਹੈਂ। ਇਹ ਤੇਰਾ ਮੁਕਾਬਲਾ ਨਹੀਂ ਕਰ ਸਕਦੇ।” ਇਹ ਕਹਿ ਕੇ ਉਹ ਰਾਹੀਂ ਆਪਣੇ ਰਾਹ ਪੈ ਗਿਆ। ਤਿੰਨੇ ਮੂਰਖ ਖੜੇ ਇਕ ਦੂਜੇ ਦੇ ਮੂੰਹ ਵੱਲ ਵੇਖ ਰਹੇ ਸਨ।

Post a Comment

0 Comments