Punjab Bed Time Story "Choti Lakeer" "ਛੋਟੀ ਲਕੀਰ " Punjabi Moral Story for Kids, Dadi-Nani Diya Kahani.

ਛੋਟੀ ਲਕੀਰ 
Choti Lakeer



ਇਕ ਦਿਨ ਬਾਦਸ਼ਾਹ ਅਕਬਰ ਨੇ ਕਾਗਜ਼ ਉੱਪਰ ਪੈਂਸਿਲ ਨਾਲ ਲਕੀਰ ਖਿੱਚੀ ਅਤੇ ਬੀਰਬਲ ਨੂੰ ਆਖਿਆ–‘ਬੀਰਬਲ, ਨਾ ਤਾਂ ਇਹ ਲਕੀਰ ਵੱਡੀ ਹੋਣੀ ਚਾਹੀਦੀ ਅਤੇ ਨਾ ਹੀ ਇਹ ਮਿਟਣੀ ਚਾਹੀਦਾ ਹੈ। ਪਰ ਇਹ ਲਕੀਰ ਛੋਟੀ ਜ਼ਰੂਰ ਹੋ ਜਾਣੀ ਚਾਹੀਦੀ ਹੈ।”

ਬੀਰਬਲ ਨੇ ਉਸੇ ਵਕਤ ਪੈਂਸਿਲ ਨਾਲ ਉਸ ਲਕੀਰ ਦੇ ਥੱਲੇ ਹੀ ਇਕ ਹੋਰ ਲਕੀਰ ਵਾਹ ਕੇ ਆਖਿਆ-“ਲਉ ਮਹਾਰਾਜ, ਇਹ ਲਕੀਰ ਛੋਟੀ ਹੋ ਗਈ ਹੈ।”

ਬਾਦਸ਼ਾਹ ਇਹ ਵੇਖ ਕੇ ਮਨ ਹੀ ਮਨ ਬਾਦਸ਼ਾਹ ਦੀ ਤਾਰੀਫ਼ ਕਰਨ ਲੱਗ ਪਏ।


Post a Comment

0 Comments