ਪੰਜਾਬੀ ਪੱਤਰ -ਸੰਪਾਦਕ ਨੂੰ ਕਿਤੇ ਪੈ ਰਹੇ ਸੋਕੇ ਅਤੇ ਕਿਤੇ ਹੜ੍ਹਾਂ ਦੀ ਤਬਾਹੀ ਸੰਬੰਧੀ ਪੱਤਰ।

ਕਿਸੇ ਪੰਜਾਬੀ ਦੇ ਅਖ਼ਬਾਰ ਦੇ ਸੰਪਾਦਕ ਨੂੰ ਕਿਤੇ ਪੈ ਰਹੇ ਸੋਕੇ ਅਤੇ ਕਿਤੇ ਹੜ੍ਹਾਂ ਦੀ ਤਬਾਹੀ ਸੰਬੰਧੀ ਪੱਤਰ ਲਿਖੋ।



ਪਰੀਖਿਆ ਭਵਨ,

ਸ਼ਹਿਰ।

19.06.20.


ਸੇਵਾ ਵਿਖੇ,

ਸੰਪਾਦਕ ਸਾਹਿਬ,

ਰੋਜ਼ਾਨਾ ਜਗ ਬਾਣੀ,

ਜਲੰਧਰ।

ਵਿਸ਼ਾ : ਸੋਕੇ ਅਤੇ ਹੜ੍ਹਾਂ ਦੀ ਤਬਾਹੀ ਸੰਬੰਧੀ। 

ਸ੍ਰੀਮਾਨ ਜੀ,

ਬੇਨਤੀ ਹੈ ਕਿ ਮੈਂ ਉੱਤਰ ਭਾਰਤ ਦੇ ਵੱਖ-ਵੱਖ ਖੇਤਰਾਂ ਵਿੱਚ ਸੋਕੇ ਅਤੇ ਹੜ੍ਹਾਂ ਨਾਲ ਹੋਈ ਤਬਾਹੀ ਸੰਬੰਧੀ ਵਿਚਾਰ ਤੁਹਾਡੇ ਅਖ਼ਬਾਰ ਰਾਹੀਂ ਪਾਠਕਾਂ ਨਾਲ ਸਾਂਝੇ ਕਰਨੇ ਚਾਹੁੰਦਾ ਹਾਂ। ਮੈਨੂੰ ਉਮੀਦ ਹੈ ਕਿ ਤੁਸੀਂ ਇਨ੍ਹਾਂ ਨੂੰ ਆਪਣੇ ਅਖ਼ਬਾਰ ਵਿੱਚ ਜ਼ਰੂਰ ਛਾਪੋਗੇ। ਪਿਛਲੇ ਦਿਨ ਬਰਸਾਤ ਦੇ ਦਿਨ ਸਨ, ਪਰ ਕੁਦਰਤੀ ਮੌਸਮ ਵਿੱਚ ਹੁਣ ਅਜਿਹੇ ਬਦਲਾਅ ਆ ਰਹੇ ਹਨ ਕਿ ਕਿਸੇ ਥਾਂ ਲੋਕ ਹੜ੍ਹਾਂ ਦੀ ਮਾਰ ਹੇਠ ਹਨ ਅਤੇ ਕਿਤੇ ਸੋਕਾ ਫ਼ਸਲਾਂ ਨੂੰ ਤਬਾਹ ਕਰ ਰਿਹਾ ਹੈ। ਇਸ ਸਾਲ ਬਰਸਾਤ ਨੇ ਪੰਜਾਬ ਦੇ ਹਿਮਾਚਲ ਅਤੇ ਜੰਮੂ-ਕਸ਼ਮੀਰ ਨਾਲ ਲੱਗਦੇ ਇਲਾਕਿਆਂ ਵਿੱਚ ਸਭ ਕੁਝ ਤਹਿਸ-ਨਹਿਸ ਕਰ ਦਿੱਤਾ ਹੈ। ਹਫ਼ਤੇ ਭਰ ਦੀ ਬਰਸਾਤ ਨਾਲ ਲੋਕਾਂ ਦੇ ਕੱਚੇ ਘਰ ਢਹਿ ਗਏ ਹਨ, ਡੰਗਰਾਂ ਦਾ ਜਾਨੀ ਨੁਕਸਾਨ ਬਹੁਤ ਹੋਇਆ ਹੈ ਤੇ ਫ਼ਸਲਾਂ ਦਾ ਤਾਂ ਨਾਮ- ਨਿਸ਼ਾਨ ਨਹੀਂ ਬਚਿਆ। ਪਿੰਡਾਂ ਵਿੱਚ ਪਾਣੀ ਨੇ ਜੋ ਤਬਾਹੀ ਮਚਾਈ ਉਹ ਦ੍ਰਿਸ਼ ਵੇਖਿਆਂ ਹਰ ਅੱਖ ਰੋਂਦੀ ਵੇਖੀ ਜਾ ਸਕਦੀ ਸੀ। ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪਿਆ। 

ਜਿੱਥੇ ਇੱਕ ਪਾਸੇ ਲੋਕ ਹੜ੍ਹਾਂ ਤੋਂ ਪੀੜਤ ਸਨ, ਉੱਥੇ ਦੂਸਰੇ ਪੰਜਾਬ ਦੇ ਜ਼ਿਲ੍ਹਾ ਬਠਿੰਡਾ, ਮਾਨਸਾ, ਹਰਿਆਣੇ ਦੇ ਹਿਸਾਰ, ਸਰਸਾ ਫਤਿਆਬਾਦ ਤੇ ਰਾਜਸਥਾਨ ਦੇ ਗੰਗਾਨਗਰ ਜ਼ਿਲ੍ਹੇ ਵਿੱਚ ਲੋਕ ਸੋਕੇ ਨਾਲ ਹੋਈ ਤਬਾਹੀ ਤੋਂ ਦੁਖੀ ਸਨ।ਪਾਣੀ ਦੀ ਘਾਟ ਕਾਰਨ ਫ਼ਸਲਾਂ ਤੇ ਜਾਨਵਰਾਂ ਦਾ ਬੁਰਾ ਹਾਲ ਸੀ। ਅਜਿਹੀ ਸਥਿਤੀ ਕੁਦਰਤ ਦੀ ਕਰੋਪੀ ਹੀ ਕਹੀ ਜਾ ਸਕਦੀ ਹੈ। ਹੜ੍ਹਾਂ ਤੇ ਸੋਕੇ ਦੀ ਇਸ ਸਥਿਤੀ ਨੇ ਲੋਕਾਂ ਦੇ ਹੌਸਲੇ ਤੋੜ ਦਿੱਤੇ ਜਾਪਦੇ ਹਨ।ਪਰ ਜੇਕਰ ਸਰਕਾਰ,ਸਵੈ-ਸੇਵੀ ਸੰਸਥਾਵਾਂ ਤੇ ਹੋਰ ਸਮਰੱਥ ਲੋਕ ਪੀੜਤਾਂ ਦੀ ਮਦਦ ਲਈ ਅੱਗੇ ਆਉਣਗੇ ਤਾਂ ਪੀੜਤ ਕੁਝ ਰਾਹਤ ਜ਼ਰੂਰ ਮਹਿਸੂਸ ਕਰਨਗੇ।

ਧੰਨਵਾਦ ਸਹਿਤ,

ਤੁਹਾਡਾ ਵਿਸ਼ਵਾਸ ਪਾਤਰ,

ੳ, ਅ, ੲ


Post a Comment

0 Comments