ਤੁਹਾਡੇ ਪਿਤਾ ਜੀ ਘਰੋਂ ਬਾਹਰ ਦੂਸਰੇ ਸ਼ਹਿਰ ਵਿੱਚ ਨੌਕਰੀ ਕਰਦੇ ਹਨ। ਉਨ੍ਹਾਂ ਨੂੰ ਚਿੱਠੀ ਲਿਖਦਿਆਂ ਦਾਦਾ ਜੀ ਦੀ ਵਿਗੜਦੀ ਸਿਹਤ ਬਾਰੇ ਦੱਸੇ।

ਤੁਹਾਡੇ ਪਿਤਾ ਜੀ ਘਰੋਂ ਬਾਹਰ ਦੂਸਰੇ ਸ਼ਹਿਰ ਵਿੱਚ ਨੌਕਰੀ ਕਰਦੇ ਹਨ। ਉਨ੍ਹਾਂ ਨੂੰ ਚਿੱਠੀ ਲਿਖਦਿਆਂ ਦਾਦਾ ਜੀ ਦੀ ਵਿਗੜਦੀ ਸਿਹਤ ਬਾਰੇ ਦੱਸੇ।



ਪਰੀਖਿਆ ਭਵਨ,

ਸ਼ਹਿਰ।

11.01.20...


ਸਤਿਕਾਰਯੋਗ ਪਿਤਾ ਜੀ,

ਚਰਨ ਪ੍ਰਣਾਮ।

ਤੁਹਾਡੀ ਚਿੱਠੀ ਮਿਲੀ, ਪੜ੍ਹ ਕੇ ਮਨ ਖ਼ੁਸ਼ ਹੋਇਆ ਕਿ ਤੁਹਾਡੀ ਨੌਕਰੀ ਤੇ ਹੋਰ ਸਭ ਕੁਝ ਠੀਕ ਚੱਲ ਰਿਹਾ ਹੈ। ਮੈਨੂੰ ਪਤਾ ਹੈ ਕਿ ਇਸ ਉਮਰ ਵਿੱਚ ਘਰੋਂ ਬਾਹਰ ਰਹਿਣਾ ਕਾਫ਼ੀ ਔਖਾ ਹੁੰਦਾ ਹੈ ਪਰ ਨੌਕਰੀ ਦੀਆਂ ਆਪਣੀਆਂ ਮਜਬੂਰੀਆਂ ਹੁੰਦੀਆਂ ਹਨ ਜਿਨ੍ਹਾਂ ਅਨੁਸਾਰ ਤੁਹਾਨੂੰ ਬਾਹਰ ਜਾਣਾ ਹੀ ਪੈਣਾ ਸੀ। ਖ਼ੈਰ ਨਿਸਚਤ ਸਮਾਂ ਛੇਤੀ ਲੰਘ ਜਾਂਦਾ ਹੈ, ਇਸ ਲਈ ਬਹੁਤਾ ਫ਼ਿਕਰ ਕਰਨ ਦੀ ਲੋੜ ਨਹੀਂ।

ਬਾਕੀ ਦਾਦਾ ਜੀ ਪਿਛਲੇ ਹਫ਼ਤੇ ਤੋਂ ਠੀਕ ਨਹੀਂ ਹਨ। ਪਹਿਲਾਂ ਉਨ੍ਹਾਂ ਨੂੰ ਠੰਢ ਲੱਗ ਗਈ ਸੀ, ਜਿਸ ਨਾਲ ਬੁਖ਼ਾਰ ਹੋ ਗਿਆ। ਡਾਕਟਰ ਗੁਪਤਾ ਸਾਹਿਬ ਤੋਂ ਦਵਾਈ ਲਈ ਤਾਂ ਇੱਕ ਵਾਰੀ ਠੀਕ ਹੋ ਗਏ ਪਰ ਅਗਲੇ ਹੀ ਦਿਨ ਉਨ੍ਹਾਂ ਨੂੰ ਅਚਾਨਕ ਟੱਟੀਆਂ-ਉਲਟੀਆਂ ਲੱਗ ਗਈਆਂ। ਅਸੀਂ ਉਸੇ ਸਮੇਂ ਉਨ੍ਹਾਂ ਨੂੰ ਡਾਕਟਰ ਸਾਹਿਬ ਦੇ ਹਸਪਤਾਲ 'ਚ ਦਾਖ਼ਲ ਕਰਵਾ ਦਿੱਤਾ। ਦੋ ਦਿਨਾਂ ਵਿੱਚ ਠੀਕ ਹੋਣ ਮਗਰੋਂ ਅਸੀਂ ਦਾਦਾ ਜੀ ਨੂੰ ਘਰ ਲੈ ਆਂਦਾ ਸੀ। ਹੁਣ ਉਨ੍ਹਾਂ ਨੂੰ ਬਹੁਤ ਜ਼ਿਆਦਾ ਕਮਜ਼ੋਰੀ ਹੋ ਗਈ ਹੈ ਤੇ ਉਹ ਹਰ ਸਮੇਂ 'ਮੈਂ ਠੀਕ ਨਹੀਂ ਹੋਣਾ' ਆਖਦੇ ਰਹਿੰਦੇ ਹਨ। ਉਹ ਤੁਹਾਨੂੰ ਮਿਲਣ ਲਈ ਵੀ ਉਤਾਵਲੇ ਹਨ। ਭਾਵੇਂ ਇਹ ਸਾਰੀਆਂ ਗੱਲਾਂ ਹੁਣ ਵਧੇਰੇ ਫਿਕਰ ਵਾਲੀਆਂ ਨਹੀਂ ਪਰ ਅਸੀਂ ਸਾਰੇ ਸੋਚਦੇ ਹਾਂ ਕਿ ਤੁਸੀਂ ਜਿੰਨੀ ਛੇਤੀ ਸੰਭਵ ਹੋ ਸਕੇ ਘਰ ਆ ਕੇ ਪਿਤਾ ਜੀ ਨੂੰ ਮਿਲ ਜਾਓ। ਇਸ ਨਾਲ ਉਨ੍ਹਾਂ ਦੇ ਮਨ ਨੂੰ ਕੁਝ ਧਰਵਾਸ ਜ਼ਰੂਰ ਮਿਲੇਗਾ। ਬਾਕੀ ਘਰ ਪਰਿਵਾਰ ਤੇ ਆਲੇ-ਦੁਆਲੇ ਵੀ ਸਭ ਠੀਕ ਹੈ।

ਵਧੇਰੇ ਫ਼ਿਕਰ ਕਰਨ ਦੀ ਲੋੜ ਨਹੀਂ।

ਤੁਹਾਡਾ ਸੁਪੁੱਤਰ, 

ਕ, ਖ, ਗ,


Post a Comment

0 Comments