ਪੰਜਾਬੀ ਪੱਤਰ -ਕਿਸੇ ਪੁਸਤਕ ਵਿਕਰੇਤਾ ਕੋਲੋਂ ਪੁਸਤਕਾਂ ਮੰਗਵਾਉਣ ਲਈ ਪੱਤਰ।

ਕਿਸੇ ਪੁਸਤਕ ਵਿਕਰੇਤਾ ਕੋਲੋਂ ਪੁਸਤਕਾਂ ਮੰਗਵਾਉਣ ਲਈ ਪੱਤਰ ਲਿਖੋ।



ਪਰੀਖਿਆ ਭਵਨ,

ਸ਼ਹਿਰ।

05.06.20.


ਸੇਵਾ ਵਿਖੇ,

ਮੈਨੇਜਰ ਸਾਹਿਬ,

ਪਰਮਵੀਰ ਪਬਲੀਕੇਸ਼ਨਜ਼,

ਪੁਰਾਣੀ ਰੇਲਵੇ ਰੋਡ, ਜਲੰਧਰ।


ਵਿਸ਼ਾ : ਪੁਸਤਕਾਂ ਭੇਜਣ ਸੰਬੰਧੀ।


ਸ੍ਰੀਮਾਨ ਜੀ,

ਸਨਿਮਰ ਬੇਨਤੀ ਹੈ ਕਿ ਹੇਠਾਂ ਲਿਖੀਆਂ ਪੁਸਤਕਾਂ ਵੀ.ਪੀ.ਪੀ. ਰਾਹੀਂ ਜਾਂ ਕੋਰੀਅਰ ਰਾਹੀਂ ਛੇਤੀ ਭੇਜਣ ਦੀ ਕਿਰਪਾਲਤਾ ਕਰਨਾ। ਪੁਸਤਕਾਂ ਨਵੇਂ ਸੰਸਕਰਨ ਦੀਆਂ ਹੋਣੀਆਂ ਚਾਹੀਦੀਆਂ ਹਨ ਅਤੇ ਬਿੱਲ ਵਿੱਚ ਬਣਦੀ ਛੋਟ ਵੀ ਜ਼ਰੂਰ ਦਿੱਤੀ ਜਾਵੇ। ਜੇਕਰ ਪੁਸਤਕਾਂ ਕੋਰੀਅਰ ਰਾਹੀਂ ਭੇਜੀਆਂ ਗਈਆਂ ਤਾਂ ਮੈਂ ਬਿੱਲ ਦੇ ਭੁਗਤਾਨ ਵਜੋਂ ਚੈੱਕ ਭੇਜ ਦੇਵਾਂਗਾ। ਪੁਸਤਕਾਂ ਦਾ ਵੇਰਵਾ ਇਹ ਹੈ: 

(1) ਪੰਜਾਬੀ ਭਾਸ਼ਾ ਦਾ ਵਿਆਕਰਨ (ਪਰਮਵੀਰ ਪਬਲੀਕੇਸ਼ਨਜ਼) = 5 ਕਾਪੀਆਂ

(2) ਰਸੀਦੀ ਟਿਕਟ (ਅੰਮ੍ਰਿਤਾ ਪ੍ਰੀਤਮ) = 2 ਕਾਪੀਆਂ

(3) ਚਿੱਟਾ ਲਹੂ (ਨਾਨਕ ਸਿੰਘ) = 2 ਕਾਪੀਆਂ

(4) ਮੇਰਾ ਪਿੰਡ (ਗਿਆਨੀ ਗੁਰਦਿੱਤ ਸਿੰਘ) = 2 ਕਾਪੀਆਂ

ਕਿਰਪਾ ਕਰ ਕੇ ਇਹ ਪੁਸਤਕਾਂ ਜਲਦੀ ਭੇਜਣ ਦੀ ਕਿਰਪਾਲਤਾ ਕਰਨੀ। ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂਗਾ।

ਤੁਹਾਡਾ ਵਿਸ਼ਵਾਸ ਪਾਤਰ,

ੳ. ਅ. ੲ.


Post a Comment

0 Comments