ਆਪਣੇ ਛੋਟੇ ਭਰਾ ਨੂੰ ਬੇਲੋੜੇ ਫ਼ੈਸ਼ਨਾਂ ਤੋਂ ਵਰਜਦਿਆਂ ਪੜ੍ਹਾਈ ਵੱਲ ਵਧੇਰੇ ਧਿਆਨ ਦੇਣ ਲਈ ਚਿੱਠੀ ਲਿਖੋ।

ਆਪਣੇ ਛੋਟੇ ਭਰਾ ਨੂੰ ਬੇਲੋੜੇ ਫ਼ੈਸ਼ਨਾਂ ਤੋਂ ਵਰਜਦਿਆਂ ਪੜ੍ਹਾਈ ਵੱਲ ਵਧੇਰੇ ਧਿਆਨ ਦੇਣ ਲਈ ਚਿੱਠੀ ਲਿਖੋ।



ਪਰੀਖਿਆ ਭਵਨ,

ਸ਼ਹਿਰ।

ਪਿਆਰੇ ਅੰਮ੍ਰਿਤ

ਨਿੱਘਾ ਪਿਆਰ। 

ਮੈਨੂੰ ਪਰਸੋਂ ਹੀ ਤੇਰੀ ਚਿੱਠੀ ਮਿਲੀ ਸੀ, ਪੜ੍ਹ ਕੇ ਪਤਾ ਲੱਗਾ ਕਿ ਇਸ ਵਾਰ 'ਹਾਊਸ ਟੈਸਟਾਂ' ਵਿੱਚੋਂ ਤੇਰੇ ਨੰਬਰ ਪਹਿਲਾਂ ਨਾਲੋਂ ਕਾਫ਼ੀ ਘੱਟ ਆਏ ਹਨ।ਪਤਾ ਨਹੀਂ ਇਸ ਦਾ ਕੀ ਕਾਰਨ ਹੈ, ਪਰ ਉਮੀਦ ਹੈ ਕਿ ਤੂੰ ਹੁਣ ਪੜ੍ਹਾਈ ਵੱਲ ਵਧੇਰੇ ਧਿਆਨ ਦੇਵੇਗਾ। ਬਾਕੀ ਮੈਨੂੰ ਕੁਝ ਦਿਨ ਪਹਿਲਾਂ ਤੇਰੇ ਇੱਕ ਅਧਿਆਪਕ ਮਿਲੇ ਸਨ। ਉਨ੍ਹਾਂ ਮੇਰੇ ਨਾਲ ਤੇਰੇ ਸੰਬੰਧੀ ਕੋਈ ਸਿੱਧੀ ਸ਼ਿਕਾਇਤ ਤਾਂ ਨਹੀਂ ਕੀਤੀ ਸੀ ਪਰ ਉਨ੍ਹਾਂ ਗੱਲਾਂ-ਗੱਲਾਂ ਵਿੱਚ ਸੰਕੇਤ ਜ਼ਰੂਰ ਦੇ ਦਿੱਤਾ ਸੀ ਕਿ ਤੇਰਾ ਵਿਹਾਰ ਪਹਿਲਾਂ ਵਰਗਾ ਨਹੀਂ ਰਿਹਾ ਅਤੇ ਤੂੰ ਅੱਜ-ਕੱਲ੍ਹ ਪੜ੍ਹਾਈ ਦੀ ਥਾਂ ਵਧੇਰੇ ਧਿਆਨ ਬੇਲੋੜੇ ਫ਼ੈਸ਼ਨਾਂ ਵੱਲ ਦੇ ਰਿਹਾ ਹੈ।

ਵੇਖ ਅੰਮ੍ਰਿਤ, ਆਪਣਾ ਸਧਾਰਨ ਪਰਿਵਾਰ ਹੈ ਅਤੇ ਤੇਰਾ ਮੁੱਖ ਮੰਤਵ ਪੜ੍ਹਾਈ ਕਰਨਾ ਹੈ। ਫ਼ੈਸ਼ਨਾਂ ਵੱਲ ਲੋੜੋਂ ਵੱਧ ਧਿਆਨ ਦੇਣਾ ਮੇਰੀ ਸਮਝ ਤੋਂ ਬਾਹਰੀ ਗੱਲ ਹੈ। ਪਿਛਲੇ ਮਹੀਨੇ ਜਦੋਂ ਤੂੰ ਘਰ ਆਇਆ ਸੀ ਤਾਂ ਮੈਨੂੰ ਮਹਿਸੂਸ ਹੋਇਆ ਸੀ ਕਿ ਤੇਰੀ ਰਹਿਣੀ-ਬਹਿਣੀ ਪਹਿਲਾਂ ਵਰਗੀ ਨਹੀਂ।ਸੋ ਵੇਖਾ-ਵੇਖੀ ਫ਼ੈਸ਼ਨ ਪਿੱਛੇ ਲੱਗਣਾ ਕਿੱਧਰ ਦੀ ਸਿਆਣਪ ਹੈ ? ਇਹ ਨਿਰੀ ਫ਼ਜ਼ੂਲ- ਖ਼ਰਚੀ ਹੀ ਹੈ। ਫ਼ੈਸ਼ਨ ਤਾਂ ਹਰ ਰੋਜ਼ ਬਦਲਦੇ ਰਹਿੰਦੇ ਹਨ।ਮੈਂ ਇਸ ਸੰਬੰਧੀ ਤੈਨੂੰ ਵਧੇਰੇ ਸਮਝਾਉਣਾ ਨਹੀਂ ਚਾਹੁੰਦਾ ਕਿਉਂਕਿ ਤੂੰ ਆਪ ਹੀ ਸਮਝਦਾਰ ਹੈਂ ਤੇ ਸਮਝਦਾਰ ਨੂੰ ਇਸ਼ਾਰਾ ਹੀ ਕਾਫ਼ੀ ਹੁੰਦਾ ਹੈ।

ਸੋ ਮੈਨੂੰ ਉਮੀਦ ਹੈ ਕਿ ਤੂੰ ਬੇਲੋੜੇ ਫ਼ੈਸ਼ਨਾਂ ਤੋਂ ਮੂੰਹ ਮੋੜਦਿਆਂ ਆਪਣਾ ਵਧੇਰੇ ਧਿਆਨ ਪੜ੍ਹਾਈ ਵੱਲ ਦੇਵੇਂਗਾ।ਪੜ੍ਹਾਈ ਹੀ ਇੱਕ ਅਜਿਹਾ ਗਹਿਣਾ ਹੈ ਜੋ ਸਾਰੀ ਉਮਰ ਪੜ੍ਹਨ ਵਾਲੇ ਦੇ ਨਾਲ ਹੀ ਰਹਿੰਦਾ ਹੈ। ਬਾਕੀ ਮੇਰੇ ਲਈ ਕੋਈ ਕੰਮ ਹੋਵੇ ਤਾਂ ਨਿਰਸੰਕੋਚ ਲਿਖ ਦੇਣਾ। ਮੇਰੇ ਵੱਲੋਂ ਮਾਤਾ-ਪਿਤਾ ਜੀ ਨੂੰ ਸਤਿ ਸ੍ਰੀ ਅਕਾਲ ਤੇ ਛੋਟੀ ਭੈਣ ਖ਼ੁਸ਼ਦੀਪ ਨੂੰ ਬਹੁਤ-ਬਹੁਤ ਪਿਆਰ।

ਤੇਰਾ ਵੱਡਾ ਵੀਰ,

ਕ ਖ ਗ


Post a Comment

0 Comments