Punjabi Moral Story 'Aurat di Zidd da Natija' 'ਔਰਤ ਦੀ ਜ਼ਿਦ ਦਾ ਨਤੀਜਾ' for Kids and Students of class 6, 7, 8, 9, 10.

ਔਰਤ ਦੀ ਜ਼ਿਦ ਦਾ ਨਤੀਜਾ

ਰਾਜਾ ਰਾਮ ਸਿੰਘ ਆਪਣੇ ਵੇਲੇ ਦਾ ਸਭ ਤੋਂ ਬਹਾਦਰ ਰਾਜਾ ਸੀ। ਉਸਦਾ ਵਿਸ਼ਾਲ ਰਾਜ ਸਮੁੰਦਰ ਤਕ ਫੈਲਿਆ ਹੋਇਆ ਸੀ। ਉਸਦੀ ਬੀਰਤਾ ਦੇ ਚਰਚੇ ਚਾਰੇ ਪਾਸੇ ਸੁਣੇ ਜਾਂਦੇ ਸਨ। ਲੋਕਾਂ ਦਾ ਮੱਤ ਸੀ ਕਿ ਰਾਜਾ ਰਾਮ ਸਿੰਘ ਦੀ ਇਸ ਸਫ਼ਲਤਾ ਪਿੱਛੇ ਉਸਦੇ ਮੰਤਰੀ ਚੰਦਰਸੇਨ ਦਾ ਹੱਥ ਹੈ।

ਰਾਜਾ ਆਪਣੇ ਮੰਤਰੀ ਦਾ ਬਹੁਤ ਆਦਰ ਕਰਦੇ ਸਨ ਤੇ ਉਸਦੀ ਹਰ ਗੱਲ ਨੂੰ ਮੰਨਦੇ ਵੀ ਸਨ। ਇਕ ਦਿਨ ਕਿਸੇ ਗੱਲ ਕਰਕੇ ਫ਼ਾਜਾ ਆਪਣੀ ਰਾਣੀ ਨਾਲ ਨਰਾਜ਼ ਹੋ ਗਿਆ। ਰਾਣੀ ਨੇ ਵੀ ਰਾਜੇ ਨਾਲ ਬੋਲਣਾ ਬੰਦ ਕਰ ਦਿੱਤਾ। ਰਾਜੇ ਨੇ ਰਾਣੀ ਨੂੰ ਮਨਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਰਾਣੀ ਨਾ ਮੰਨੀ।

ਤਦ ਰਾਜੇ ਨੇ ਬੜੇ ਪਿਆਰ ਨਾਲ ਰਾਣੀ ਨੂੰ ਸਮਝਾਇਆ–‘ਵੇਖ, ਨਿੱਕੀਆਂ ਨਿੱਕੀਆਂ ਗੱਲਾਂ ਕਰਕੇ ਨਰਾਜ਼ ਨਹੀਂ ਹੋਈਦਾ, ਹੁਣ ਗ਼ੁੱਸਾ ਛੱਡ ਦੇ। ਮੈਂ ਤੇਰੀ ਹਰ ਗੱਲ ਮੰਨਣ ਨੂੰ ਤਿਆਰ ਹਾਂ...ਤੇਰੀ ਹਰ ਇੱਛਾ ਪੂਰੀ ਕਰਾਂਗਾ।”

“ਠੀਕ ਏ...ਅੱਜ ਤੁਸੀਂ ਮੇਰੇ ਲਈ ਘੋੜਾ ਬਣੋ। ਮੈਂ ਤੁਹਾਡੀ ਪਿੱਠ ’ਤੇ ਬਹਿ ਕੇ ਪੂਰੇ ਮਹੱਲ ਵਿਚ ਘੁੰਮਾਂਗੀ। ਕਹੋ...ਠੀਕ ਏ।”

ਹਾਂ।”

“ਹਾਂ...ਹਾਂ...ਸਵੀਕਾਰ ਹੈ। ਮੈਂ ਤੇਰੀ ਖ਼ੁਸ਼ੀ ਲਈ ਕੁਝ ਵੀ ਕਰ ਸਕਦਾ

ਰਾਜਾ ਘੋੜਾ ਬਣ ਗਿਆ ਤੇ ਰਾਣੀ ਉਹਦੀ ਪਿੱਠ 'ਤੇ ਬਹਿ ਗਈ। ਰਾਜੇ ਨੇ ਪੂਰੇ ਮਹੱਲ ਦਾ ਚੱਕਰ ਕੱਟ ਕੇ ਉਸ ਨੂੰ ਖ਼ੁਸ਼ ਕਰ ਦਿੱਤਾ।

ਦੂਜੇ ਪਾਸੇ ਰਾਜੇ ਦੇ ਮੰਤਰੀ ਦੀ ਘਰਵਾਲੀ ਵੀ ਉਹਦੇ ਨਾਲ ਨਰਾਜ਼ ਹੋ ਗਈ। ਜਦੋਂ ਮੰਤਰੀ ਨੇ ਉਹਦੇ ਕੋਲੋਂ ਪੁੱਛਿਆ-“ਤੂੰ ਕਿਹੜੀ ਗੱਲ ਕਰਕੇ ਨਰਾਜ਼ ਏਂ ਤੇ ਕੀ ਚਾਹੁੰਨੀ ਏਂ ?”

“ਮੈਂ ਚਾਹੁੰਨੀ ਆਂ ਕਿ ਤੁਸੀਂ ਆਪਣੇ ਵਾਲ ਕਟਾ ਦਿਉ।”

“ਇਹ ਕਿਹੜੀ ਵੱਡੀ ਗੱਲ ਏ..ਜਿਸ ਗੱਲ ਕਰਕੇ ਤੂੰ ਖ਼ੁਸ਼ ਹੋ ਸਕਦੀ ਏਂ, ਮੈਂ ਹੁਣੇ ਵਾਲ ਕਟਾ ਦੋਨਾਂ। ਜੇਕਰ ਰਾਜਾ ਮਹਾਰਾਣੀ ਵਾਸਤੇ ਘੋੜਾ ਬਣ ਸਕਦਾ ਤਾਂ ਕੀ ਮੈਂ ਤੇਰੇ ਲਈ ਵਾਲ ਵੀ ਨਹੀਂ ਕਟਾ ਸਕਦਾ।

ਇਹ ਕਹਿ ਕੇ ਮੰਤਰੀ ਨੇ ਉਸ ਵੇਲੇ ਆਪਣੇ ਨੌਕਰ ਨੂੰ ਭੇਜ ਕੇ ਨਾਈ ਬੁਲਾਇਆ ਤੇ ਉਹਨੂੰ ਆਖਿਆ‘ਮੇਰੇ ਵਾਲ ਕਟਾ ਦਿਉ।”

ਪਰ ਹਜ਼ੂਰ ! ਇਹ ਤੁਸੀਂ ਕੀ ਕਰ ਰਹੇ ਓ ?” ਨਾਈ ਵਿਚਾਰੇ ਨੇ ਡਰਦੇ ਡਰਦੇ ਬੜੀ ਹੈਰਾਨਗੀ ਨਾਲ ਆਖਿਆ।

“ਮੈਂ ਜੋ ਕਹਿੰਦਾ ਹਾਂ, ਕਰੋ।' ਮੰਤਰੀ ਨੇ ਗੁੱਸੇ 'ਚ ਆਖਿਆ। ਨਾਈ ਵਿਚਾਰਾ ਡਰ ਗਿਆ ਤੇ ਉਹਨੇ ਉਸੇ ਵੇਲੇ ਮੰਤਰੀ ਦੇ ਵਾਲਾਂ ’ਤੇ ਉਸਤਰਾ ਫੇਰ ਕੇ ਸਾਫ਼ ਕਰ ਦਿੱਤਾ।

“ਕਿਉਂ ਸੋਹਣੀਏ ! ਹੁਣ ਤਾਂ ਖ਼ੁਸ਼ ਏਂ ?”

“ਹਾਂ...ਮੈਂ ਬਹੁਤ ਖ਼ੁਸ਼ ਹਾਂ।”

“ਹੁਣ ਤਾਂ ਮੇਰੇ ਨਾਲ ਨਰਾਜ਼ ਨਹੀਂ ਹੋਵੇਂਗੀ ??

“ਨਹੀਂ...ਤੁਸੀਂ ਮੇਰੀ ਗੱਲ ਮੰਨ ਕੇ ਮੈਨੂੰ ਖ਼ੁਸ਼ ਕੀਤਾ ਹੈ...ਮੈਂ ਤੁਹਾਨੂੰ ਖ਼ੁਸ਼ ਕਰ ਦੇਵਾਂਗੀ।”

ਸਵੇਰੇ ਜਿਉਂ ਹੀ ਮੰਤਰੀ ਰਾਜ ਦਰਬਾਰ ਵਿਚ ਪਹੁੰਚਾ ਤਾਂ ਸਾਰੇ ਦਰਬਾਰੀ ਮੂੰਹ ਲੁਕਾ ਕੇ ਹੱਸਣ ਲੱਗ ਪਏ। ਰਾਜੇ ਨੇ ਵੀ ਮੰਤਰੀ ਦੇ ਗੰਜੇ ਸਿਰ ਨੂੰ ਵੇਖ ਕੇ ਪੁੱਛਿਆ–“ਤੁਸੀਂ ਕਿਹੜੇ ਤਿਉਹਾਰ ਦੀ ਖ਼ੁਸ਼ੀ ਵੀ ਆਪਣੇ ਵਾਲ ਕਟਾਏ ਨੇ।”

ਮੰਤਰੀ ਜੀ ਹੱਸ ਕੇ ਬੋਲੇ–“ਔਰਤਾਂ ਦੇ ਕਹਿਣ ’ਤੇ ਆਦਮੀ ਕੀ ਕੁਝ ਨਹੀਂ ਕਰਦੇ...ਮੈਂ ਤਾਂ ਨਾਰੀ ਪਰਵ ਵਿਚ ਹੀ ਵਾਲ ਕਟਾਏ ਨੇ।”

ਮੰਤਰੀ ਦੀ ਗੱਲ ਸੁਣ ਕੇ ਰਾਜਾ ਸਮਝ ਗਿਆ ਕਿ ਮੰਤਰੀ ਉਹਦੇ 'ਤੇ ਵਿਅੰਗ ਕਰ ਰਿਹਾ ਹੈ ਕਿ ਰਾਜਾ ਹੋ ਕਿ ਜੇ ਮੈਂ ਰਾਣੀ ਨੂੰ ਖ਼ੁਸ਼ ਕਰਨ ਲਈ ਘੋੜਾ ਬਣਿਆ ਹਾਂ ਅਤੇ ਆਪਣੇ ਅਹੁਦੇ ਤੇ ਮਾਣ ਦਾ ਵੀ ਖ਼ਿਆਲ ਨਾ ਰੱਖਿਆ। ਮਨ ਹੀ ਮਨ ਬਹੁਤ ਸ਼ਰਮਿੰਦਾ ਹੋਇਆ।



Post a Comment

0 Comments