Punjabi Letter on "ਕਿਸੇ ਸਭਾ ਵੱਲੋਂ ਕਰਵਾਏ ਜਾ ਰਹੇ ਸੱਭਿਆਚਾਰਕ ਪ੍ਰੋਗਰਾਮ ਦਾ ਸੱਦਾ-ਪੱਤਰ" for Students of Class 8, 9, 10, 12.

ਕਿਸੇ ਸਭਾ ਵੱਲੋਂ ਕਰਵਾਏ ਜਾ ਰਹੇ ਸੱਭਿਆਚਾਰਕ ਪ੍ਰੋਗਰਾਮ ਦਾ ਸੱਦਾ-ਪੱਤਰ ਲਿਖੋ।


ਸੱਭਿਆਚਾਰਕ ਪ੍ਰੋਗਰਾਮ 


ਪੰਜਾਬੀ ਸਾਹਿਤ ਸਭਾ, ਦਸੂਹਾ (ਹੁਸ਼ਿਆਰਪੁਰ) ਵੱਲੋਂ ਇੱਕ ਸੱਭਿਆਚਾਰਕ ਪ੍ਰੋਗਰਾਮ ਮਿਤੀ________________ ਦਿਨ ਐਤਵਾਰ ਸਵੇਰੇ 10-00 ਵਜੇ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਵਿੱਚ ਕਵੀਸ਼ਰੀ, ਗਿੱਧਾ, ਭੰਗੜਾ ਅਤੇ ਕਵੀ ਦਰਬਾਰ ਤੋਂ ਬਿਨਾਂ ਅਜਮੇਰ ਔਲਖ ਦਾ ਨਾਟਕ ‘ਇਸ਼ਕ ਜਿਨ੍ਹਾਂ ਦੇ ਹੱਡੀਂ ਰਚਿਆ' ਪੇਸ਼ ਕੀਤਾ ਜਾਵੇਗਾ | ਸੁਰਜੀਤ ਪਾਤਰ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਹੋਣਗੇ। ਇਸ ਮੌਕੇ 'ਤੇ ਨਾਟਕਕਾਰ ਆਤਮਜੀਤ ਨੂੰ ਸਨਮਾਨਿਤ ਕੀਤਾ ਜਾਵੇਗਾ।


ਸਮੂਹ ਇਲਾਕਾ ਨਿਵਾਸੀਆਂ ਨੂੰ ਸਮਾਗਮ ਵਿੱਚ ਸ਼ਾਮਲ ਹੋਣ ਲਈ ਖੁੱਲ੍ਹਾ ਸੱਦਾ ਹੈ।


ਉਡੀਕਵਾਨ '

ਸਮੂਹ ਮੈਂਬਰ, ਪੰਜਾਬੀ ਸਾਹਿਤ ਸਭਾ,

ਦਸੂਹਾ (ਹੁਸ਼ਿਆਰਪੁਰ) ।




Post a Comment

0 Comments