Punjabi Letter on "ਕਿਸੇ ਸੱਭਿਆਚਾਰਿਕ ਮੇਲੇ ਦਾ ਸੱਦਾ-ਪੱਤਰ" for Students of Class 8, 9, 10, 12.

ਕਿਸੇ ਸੱਭਿਆਚਾਰਿਕ ਮੇਲੇ ਦਾ ਸੱਦਾ-ਪੱਤਰ ਲਿਖੋ।


ਸੱਭਿਆਚਾਰਿਕ ਮੇਲਾ


ਆਪ ਜੀ ਨੂੰ ਇਹ ਜਾਣ ਕੇ ਖ਼ੁਸ਼ੀ ਹੋਵੇਗੀ ਕਿ ਸੱਭਿਆਚਾਰਿਕ ਮੰਚ, ਨਕੋਦਰ ਵੱਲੋਂ ਇੱਕ ਸੱਭਿਆਚਾਰਕ ਮੇਲਾ ਮਿਤੀ ______________ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਨਕੋਦਰ ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਪ੍ਰਸਿੱਧ ਲੋਕ-ਕਲਾਕਾਰ ਪਹੁੰਚ ਰਹੇ ਹਨ।


ਇਸ ਸੱਭਿਆਚਾਰਿਕ ਮੇਲੇ ਵਿੱਚ ਹੇਠ ਦਿੱਤੀਆਂ ਆਈਟਮਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ :


(ੳ) ਭੰਗੜਾ - 1100 ਵਜੇ

(ਅ) ਨਕਲਾਂ – 100 ਵਜੇ

(ੲ) ਲੋਕ-ਗੀਤ — 3-00 ਵਜੇ 


ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ. __________ਜੀ ਇਸ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ।

ਪੰਜਾਬ ਦੇ ਸਿੱਖਿਆ ਮੰਤਰੀ ਸ.____________ ਜੀ ਸ਼ਾਮ 5-00 ਵਜੇ ਜੇਤੂਆਂ ਨੂੰ ਇਨਾਮ ਦੇਣਗੇ।

ਆਪ ਜੀ ਨੂੰ ਇਸ ਸੱਭਿਆਚਾਰਿਕ ਮੇਲੇ ਦਾ ਅਨੰਦ ਮਾਣਨ ਲਈ ਸੱਦਾ ਹੈ।


ਉਡੀਕਵਾਨ :

ਪ੍ਰਬੰਧਕ




Post a Comment

0 Comments