ਵੱਡੀ ਭੈਣ ਦੇ ਵਿਆਹ ਉੱਤੇ ਮਿੱਤਰ ਨੂੰ ਸੱਦਾ-ਪੱਤਰ।

ਵੱਡੀ ਭੈਣ ਦੇ ਵਿਆਹ ਉੱਤੇ ਮਿੱਤਰ ਨੂੰ ਸੱਦਾ-ਪੱਤਰ।

ਪਰੀਖਿਆ ਭਵਨ

ਉ.ਅ.. ਕੇਂਦਰ

2 ਮਈ, 200X


ਪਿਆਰੇ ਬੋਬੀ,

ਮਿੱਠੀ ਯਾਦ।

ਤੈਨੂੰ ਇਹ ਪੱਤਰ ਪੜ ਕੇ ਬੜੀ ਖੁਸ਼ੀ ਹੋਵੇਗੀ ਕਿ ਮੇਰੀ ਵੱਡੀ ਭੈਣ ਦਾ ਵਿਆਹ 15 ਮਈ ਨੂੰ ਹੋਣਾ ਨਿਸ਼ਚਿਤ ਹੋਇਆ ਹੈ। ਸਭ ਤੋਂ ਵਧੀਆ ਗੱਲ ਇਹ ਹੈ ਕਿ ਮਈ ਵਿਚ ਸਕੂਲਾਂ ਦੀਆਂ ਛੁੱਟੀਆਂ ਹਨ, ਇਸ ਕਰਕੇ ਅਸੀਂ ਵਿਆਹ ਵਿਚ ਬਹੁਤ ਮਜ਼ਾ ਕਰਾਂਗੇ।

ਤੈਨੂੰ ਤਾਂ ਪਤਾ ਹੀ ਹੈ ਕਿ ਵਿਆਹ ਵਾਲੇ ਘਰ ਵਿਚ ਕਿੰਨੇ ਕੰਮ ਹੁੰਦੇ ਹਨ। ਇਸ ਕਰਕੇ ਤੈਨੂੰ ਮੇਰੇ ਨਾਲ ਮਿਲ ਕੇ ਇਹ ਜਿੰਮੇਵਾਰੀ ਪੂਰੀ ਕਰਨੀ ਹੈ। ਇਸ ਵਾਸਤੇ ਵਿਆਹ ਤੋਂ ਹਫ਼ਤਾ ਪਹਿਲਾਂ ਹੀ ਪੁੱਜ ਜਾਣਾ ਹੈ ਅਤੇ ਮੇਰੀ ਮਦਦ ਕਰਨੀ ਹੈ। ਯਾਦ ਰੱਖੀਂ ਤੂੰ ਅੰਕਲ, ਆਂਟੀ ਤੇ ਮੀਤੂ ਨੂੰ ਵਿਆਹ 'ਤੇ ਆਪਣੇ ਨਾਲ ਜ਼ਰੂਰ ਲੈ ਕੇ ਆਉਣਾ ਹੈ। 

ਤੇਰੀ ਉਡੀਕ ਵਿਚ, ਤੇਰਾ ਮਿੱਤਰ

ਕ ਖ ਗ Post a Comment

0 Comments