Punjabi Letter "ਤੁਹਾਡੀ ਸਹੇਲੀ ਦਸਵੀਂ ਜਮਾਤ ਵਿੱਚੋਂ ਫੇਲ ਹੋ ਗਈ ਹੈ, ਉਸ ਨੂੰ ਹੌਂਸਲੇ ਭਰਿਆ ਪੱਤਰ ਲਿਖੋ" for Class 7, 8, 9, 10 and 12 Students.

ਤੁਹਾਡੀ ਸਹੇਲੀ ਦਸਵੀਂ ਜਮਾਤ ਵਿੱਚੋਂ ਫੇਲ ਹੋ ਗਈ ਹੈ, ਉਸ ਨੂੰ ਹੌਂਸਲੇ ਭਰਿਆ ਪੱਤਰ ਲਿਖੋ।

ਪਰੀਖਿਆ ਭਵਨ

ਉ.ਅ.. ਕੇਂਦਰ

15 ਅਗਸਤ, 2003


ਪਿਆਰੀ ਸੋਨਾ,

ਹੁਣੇ-ਹੁਣੇ ਤੇਰੀ ਵੱਡੀ ਭੈਣ ਦੀ ਚਿੱਠੀ ਮਿਲੀ। ਪੜ੍ਹ ਕੇ ਪਤਾ ਚੱਲਿਆ ਕਿ ਤੂੰ ਇਸ ਸਾਲ ਦਸਵੀਂ ਜਮਾਤ ਵਿੱਚੋਂ ਫੇਲ ਹੋ ਗਈ ਹੈ। ਮੈਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਕਿ ਤੇਰਾ ਇਹ ਸਾਲ ਖਰਾਬ ਹੋ ਗਿਆ ਹੈ। ਪਰ ਜਦੋਂ ਇਹ ਪਤਾ ਲੱਗਾ ਕਿ ਤੂੰ ਪੜ੍ਹਾਈ ਛੱਡਣ ਦਾ ਮਨ ਬਣਾ ਲਿਆ ਹੈ ਤਾਂ ਹੋਰ ਵੀ ਦੁੱਖ ਪਹੁੰਚਿਆ।

ਇਸ ਵਿਚ ਤੇਰਾ ਕਸੂਰ ਨਹੀਂ। ਕਿਉਂਕਿ ਸਾਰਾ ਸਾਲ ਤੇਰੇ ਪਰਿਵਾਰ ਉੱਤੇ ਦੁੱਖ ਆਉਂਦੇ ਰਹੇ ਹਨ। ਪਹਿਲਾਂ ਤੇਰੇ ਮਾਤਾ ਜੀ ਦਾ ਸਵਰਗਵਾਸ ਹੋਇਆ, ਉਸ ਤੋਂ ਬਾਅਦ ਤੇਰਾ ਐਕਸੀਡੈਂਟ ਹੋ ਗਿਆ, ਜਿਸ ਕਰਕੇ ਤੈਨੂੰ ਪੜ੍ਹਨ ਲਈ ਸਮਾਂ ਨਹੀਂ ਮਿਲਿਆ।

ਕੋਈ ਗੱਲ ਨਹੀਂ, ਜ਼ਿੰਦਗੀ ਵਿਚ ਉਤਰਾਅ-ਚੜਾਅ ਚਲਦੇ ਰਹਿੰਦੇ ਹਨ। ਤੂੰ ਇਸ ਸਾਲ ਇੰਨੀ ਮਿਹਨਤ ਕਰ ਕਿ ਤੂੰ ਸਾਰੀ ਜਮਾਤ ਵਿੱਚੋਂ ਫਸਟ ਆ ਸਕੇਂ। ਤੈਨੂੰ ਫਸਟ ਆਉਣ 'ਤੇ ਇਹ ਸਾਲ ਖਰਾਬ ਹੋਣ ਦਾ ਦੁੱਖ ਨਹੀਂ ਹੋਵੇਗਾ। ਤੇਰੀ ਮਿਹਨਤ ਦਾ ਫਲ, ਰੱਬ ਤੈਨੂੰ ਜ਼ਰੂਰ ਦੇਵੇਗਾ।

ਤੇਰੀ ਸਹੇਲੀ

ਕ.ਖ..Post a Comment

0 Comments