Punjabi Letter "ਸਹੇਲੀ ਨੂੰ ਇਕ ਪੱਤਰ ਰਾਹੀਂ ਗਰਮੀ ਦੀਆਂ ਛੁੱਟੀਆਂ ਇਕੱਠੇ ਬਤੀਤ ਕਰਨ ਦਾ ਪ੍ਰੋਗਰਾਮ ਲਿਖੋ" for Class 7, 8, 9, 10 and 12 Students.

ਆਪਣੇ ਮਿੱਤਰ/ਸਹੇਲੀ ਨੂੰ ਇਕ ਪੱਤਰ ਰਾਹੀਂ ਗਰਮੀ ਦੀਆਂ ਛੁੱਟੀਆਂ ਇਕੱਠੇ ਬਤੀਤ ਕਰਨ ਦਾ ਪ੍ਰੋਗਰਾਮ ਲਿਖੋ, ਜੋ ਤੁਸੀਂ ਪਹਾੜ ਤੇ ਗੁਜਾਰਨੀਆਂ ਚਾਹੁੰਦੇ ਹੋ।


ਪ੍ਰੀਖਿਆ ਭਵਨ, 

...ਸ਼ਹਿਰ

22 ਫਰਵਰੀ, 20....


ਪਿਆਰੇ ਅਮਰਜੀਤ,

ਆਪ ਜੀ ਨੂੰ ਪਤਾ ਹੀ ਹੈ ਕਿ ਸਾਰੇ ਸਕੂਲ ਗਰਮੀਆਂ ਦੀਆਂ ਛੁੱਟੀਆਂ ਲਈ 26 ਜੂਨ ਤੋਂ ਬੰਦ ਹੋ ਰਹੇ ਹਨ। ਜਿਵੇਂ ਕਿ ਅਸੀਂ ਜਦੋਂ ਪਿਛਲੇ ਦਿਨੀ ਆਪਸ ਵਿਚ ਮਿਲੇ ਸਾਂ ਤਾ ਆਪਾਂ ਇਹ ਛੁੱਟੀਆਂ ਸ਼ਿਮਲੇ ਗੁਜ਼ਾਰਨ ਦਾ ਪ੍ਰੋਗਰਾਮ ਬਨਾਇਆ ਸੀ।

ਆਪ ਜੀ ਨੂੰ ਪਤਾ ਹੈ ਕਿ ਪਹਾੜਾਂ ਦੀ ਸੈਰ ਕਰਨ ਨਾਲ ਸਰੀਰ ਨਵਾਂ ਨਰੋਆ ਹੋ ਜਾਂਦਾ ਹੈ। ਸ਼ਿਮਲਾ ਤਾਂ ਇਕ ਬਹੁਤ ਹੀ ਸੁੰਦਰ ਅਤੇ ਮਨਮੋਹਣਾ ਸਥਾਨ ਹੈ। ਪਹਾੜੀ ਦ੍ਰਿਸ਼ ਬਹੁਤ ਹੀ ਸੁੰਦਰ ਅਤੇ ਮਨਮੋਹਣੇ ਹੁੰਦੇ ਹਨ। ਪਹਾੜਾਂ ਵਿਚ ਸੈਰ ਕਰਕੇ ਮਨੁੱਖੀ ਸਰੀਰ ਲੋਹੇ ਵਾਂਗ ਗੱਠਿਆ ਜਾਂਦਾ ਹੈ ਅਤੇ ਰੰਗ ਟਮਾਟਰ ਵਾਂਗ ਲਾਲ ਸੁਰਖ ਹੋ ਜਾਂਦਾ ਹੈ। ਜਿੱਥੇ ਹਰ ਵੇਲੇ ਅਕਾਸ਼ ਵਿਚ ਬੱਦਲ ਛਾਏ ਰਹਿੰਦੇ ਹਨ, ਕਿਣਮਿਣ ਵੀ ਹਰ ਵੇਲੇ ਹੁੰਦੀ ਰਹਿੰਦੀ ਹੈ। ਜਾਖੂ ਦਾ ਦ੍ਰਿਸ਼ ਤਾਂ ਬਹੁਤ ਮਨਮੋਹਨਾ ਹੈ। ਅਸੀਂ ਕੁੱਝ ਦਿਨ ਤਾਰਾ ਦੇਵੀ ਵੀ ਠਹਿਰਾਂਗੇ। ਤਾਰਾ ਦੇਵੀ ਦੇਖਣਯੋਗ ਸਥਾਨ ਹੈ। ਏਥੇ ਸਕਾਊਟਿੰਗ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਇੱਥੇ ਹਰ ਵੇਲੇ ਠੰਢੀ-ਠੰਢੀ ਹਵਾ ਰੁਮਕਦੀ ਰਹਿੰਦੀ ਹੈ ਜਿਸ ਦਾ ਦਿਲ ਅਤੇ ਦਿਮਾਗ ਤੇ ਬਹੁਤ ਚੰਗਾ ਪ੍ਰਭਾਵ ਪੈਂਦਾ ਹੈ। ਮੈਨੂੰ ਆਸ ਹੈ ਕਿ ਤੂੰ ਮੇਰੇ ਨਾਲ ਗਰਮੀ ਦੀਆਂ ਛੁੱਟੀ ਸ਼ਿਮਲੇ ਗੁਜ਼ਾਰਨ ਦੀ ਪ੍ਰਵਾਨਗੀ ਭੇਜ ਦੇਵੇਂਗਾ।

ਤੇਰਾ ਪਿਆਰਾ ਮਿੱਤਰ, 

ੳ, ਅ, ੲ





Post a Comment

0 Comments