ਆਪਣੇ ਮਿੱਤਰ ਨੂੰ ਆਪਣੀ ਵੱਡੀ ਭੈਣ ਦੇ ਵਿਆਹ ਤੇ ਬੁਲਾਉਣ ਲਈ ਸੱਦਾ ਪੱਤਰ ਲਿਖੋ।
ਕੋਠੀ ਨੰ. 15,
ਸ਼ਿਵ ਨਗਰ, ਜਲੰਧਰ।
22 ਫਰਵਰੀ, 20.....
ਪਿਆਰੇ ਗੁਰਨਾਮ,
ਸਤਿ ਸ੍ਰੀ ਅਕਾਲ।
ਤੈਨੂੰ ਇਹ ਪੱਤਰ ਪੜ੍ਹ ਕੇ ਬਹੁਤ ਖੁਸ਼ੀ ਹੋਵੇਗੀ ਕਿ ਮੇਰੀ ਭੈਣ ਸੁਖਵਿੰਦਰ ਦਾ ਸ਼ੁਭ ਅਨੰਦ ਕਾਰਜ 18 ਮਾਰਚ, 20.... ਨੂੰ ਹੋਣ ਅਨਿਯਤ ਹੋਇਆ ਹੈ। ਜੰਝ 18 ਮਾਰਚ ਨੂੰ ਸਵੇਰੇ 9 ਵਜੇ ਹੁਸ਼ਿਆਰਪੁਰ ਤੋਂ ਆਵੇਗੀ। ਜੰਝ ਦੇ ਆਉਣ ਤੇ ਸੁਆਗਤ ਤੇ ਹੋਰ ਤਿਆਰੀ ਲਈ ਵੀ ਲੋੜੀਂਦੇ ਕੰਮ ਕਰਨ ਦੀ ਲੋੜ ਹੈ।ਤੁਹਾਨੂੰ ਪਤਾ ਹੀ ਹੈ ਕਿ ਘਰ ਵਿਚ ਮੈਂ ਇਕੱਲਾ ਹੀ ਹਾਂ। ਘਰ ਵਿਚ ਮੇਰਾ ਕੰਮ- ਕਾਰ ਵਿਚ ਹੱਥ ਵਟਾਉਣ ਵਾਲਾ ਹੋਰ ਕੋਈ ਨਹੀਂ ਹੈ ਕਿਉਂਕਿ ਵੱਡੇ ਵੀਰ ਜੀ ਕਈਆਂ ਦਿਨਾਂ ਤੋਂ ਬੀਮਾਰ ਹਨ ਅਤੇ ਪਿਤਾ ਜੀ ਬਿਰਧ ਹੋਣ ਕਰਕੇ ਵਿਆਹ ਦੇ ਕੰਮ ਵਿਚ ਹੱਥ ਨਹੀਂ ਵਟਾ ਸਕਦੇ।
ਇਸ ਲਈ ਆਪ ਜੀ ਨੂੰ ਬੇਨਤੀ ਹੈ ਕਿ ਤੁਸੀਂ ਵਿਆਹ ਤੋਂ ਇਕ ਹਫਤਾ ਪਹਿਲਾਂ ਆ ਜਾਉ ਤਾਂ ਕਿ ਤੁਹਾਡੀ ਸਹਾਇਤਾ ਅਤੇ ਸਲਾਹ ਨਾਲ ਸਾਰੀ ਲੋੜੀਂਦੀ ਤਿਆਰੀ ਹੋ ਸਕੇ। ਮੈਨੂੰ ਆਸ ਹੈ ਕਿ ਤੁਸੀਂ ਮੇਰੀ ਬੇਨਤੀ ਪ੍ਰਵਾਨ ਕਰਕੇ ਵਿਆਹ ਤੋਂ ਇਕ ਹਫਤਾ ਪਹਿਲਾਂ ਪੁੱਜਣ ਦੀ ਖੇਚਲ ਕਰਗੀ।
ਤੇਰੀ ਉਡੀਕ ਵਿਚ।
ਤੇਰਾ ਮਿੱਤਰ,
ਸੁਖਵਿੰਦਰ
0 Comments