ਹੀਰਿਆਂ ਦੇ ਚੋਰ
Hiriya de Chor
ਇੱਕ ਬਾਰੀ ਵਿਜੈਨਗਰ ਵਿਚ ਸੋਕਾ ਪਿਆ। ਸ਼ਹਿਰ ਦੇ ਅੰਦਰ ਤੇ ਆਲੇ-ਦੁਆਲੇ ਦੇ ਸਾਰੇ ਬਾਗ ਸੁੱਕ ਗਏ। ਉਨ੍ਹਾਂ ਨੂੰ ਪਾਣੀ ਦੀ ਸਖਤ ਲੋੜ ਸੀ।
ਤੇਨਾਲੀ ਰਾਮ ਦਾ ਘਰ ਤੁੰਗਭਦਰਾ ਨਦੀ ਦੇ ਕੰਢੇ ਉੱਤੇ ਹੀ ਸੀ। ਉਸ ਦਾ ਬਾਗ ਵੀ ਬਿਲਕੁਲ ਸੁੱਕ ਰਿਹਾ ਸੀ। ਬਾਗ਼ ਦੇ ਵਿਚਕਾਰ ਇਕ ਖੁਹ ਸੀ। ਉਸ ਵਿਚ ਪਾਣੀ ਸੀ ਪਰ ਐਨੀ ਹੇਠਾਂ ਕਿ ਉਸ ਨਾਲ ਸਿੰਚਾਈ ਕਰਨ ਲਈ ਵੀ ਬੜਾ ਖਰਚਾ ਆਉਂਦਾ। ਇਹ ਖਰਚਾ ਬਗੀਚੇ ਤੋਂ ਮਿਲਣ ਵਾਲੇ ਫੁੱਲਾਂ ਤੇ ਫਲਾਂ ਤੋਂ ਬੜਾ ਵੱਧ ਸੀ।
ਕੈਨਾਲੀ ਰਾਮ ਇਕ ਦਿਨ ਬਗੀਚੇ ਦੇ ਖੂਹ ਲਾਗੇ ਬੈਠਾ ਸੋਚ ਰਿਹਾ ਸੀ ਕਿ ਸਿੰਚਾਈ ਲਈ ਮਜ਼ਦੂਰ ਲਗਾਏ ਕਿ ਨਾ। ਉਸ ਦਾ ਪੁੱਤਰ ਉਸ ਦੇ ਲਾਗੇ ਬੈਠਾ ਸੀ।
ਵੇਲੇ ਉਸ ਨੇ ਦੇਖਿਆ ਕਿ ਤਿੰਨ ਬੰਦੇ ਬੜੇ ਧਿਆਨ ਨਾਲ ਉਸ ਦੇ ਮਕਾਨ ਵੱਲ ਦੇਖ ਰਹੇ ਹਨ। ਉਸ ਨੇ ਸੋਚਿਆ ਕਿ ਇਹ ਜ਼ਰੂਰ ਹੀ ਚੋਰ ਹਨ ਜਿਹੜੇ ਚੋਰੀ ਕਰਨ ਤੋਂ ਪਹਿਲਾਂ ਘਰ ਦੇ ਸਾਰੇ ਰਸਤੇ ਆਦਿ ਦੇਖਣ ਦੀ ਕੋਸ਼ਿਸ਼ ਕਰ ਰਹੇ ਹਨ।
ਤੈਨਾਲੀ ਰਾਮ ਨੇ ਆਪਣੇ ਪੁਤਰ ਨੂੰ ਉੱਚੀ ਆਵਾਜ਼ ਵਿਚ ਕਿਹਾ, "ਪੁੱਤਰ ਸੋਕੇ ਦੇ ਦਿਨ ਹਨ। ਚੋਰ-ਡਾਕੂ ਬੜੇ ਘੁੰਮ ਰਹੇ ਹਨ। ਹੁਣ ਹੀਰਿਆਂ ਦਾ ਉਹ ਟਰੰਕ ਘਰ ਰੱਖਣਾ ਠੀਕ ਨਹੀਂ। ਉਸ ਟਰੰਕ ਨੂੰ ਖੂਹ ਵਿਚ ਸੁੱਟ ਦਿੰਦੇ ਹਾਂ ਤਾਂ ਜੋ ਉਸ ਨੂੰ ਕੋਈ ਚੋਰੀ ਨਾ ਕਰ ਸਕੇ। ਕਿਸੇ ਨੂੰ ਵੀ ਨਹੀਂ ਪਤਾ ਲੱਗੇਗਾ ਕਿ ਉਹ ਟਰੰਕ ਖੁਹ ਵਿਚ ਹੈ।
ਇਹ ਕਹਿ ਕੇ ਉਹ ਮਕਾਨ ਦੇ ਅੰਦਰ ਗਿਆ ਅਤੇ ਹੱਸ ਕੇ ਕਹਿਣ ਲੱਗਾ, “ਅੱਜ ਇਨਾਂ ਚੋਰਾਂ ਨੂੰ ਜ਼ਰਾ ਠੀਕ ਢੰਗ ਨਾਲ ਮਿਹਨਤ ਕਰਨ ਦਾ ਮੌਕਾ ਮਿਲੇਗਾ।
ਪਿਉ ਪੁੱਤਰ ਨੇ ਮਿਲ ਕੇ ਟਰੰਕ ਵਿਚ ਬਹੁਤ ਸਾਰੇ ਪੱਥਰ ਭਰੇ। ਫਿਰ ਉਸ ਨੂੰ ਚੁੱਕ ਕੇ ਖੂਹ ਵਿਚ ਸੁੱਟ ਦਿੱਤਾ। ਟਰੰਕ ਦੇ ਖੁਹ ਵਿਚ ਡਿਗਣ ਨਾਲ ਬੜੀ ਜੋਰ ਦੀ ਆਵਾਜ਼ ਆਈ।
ਤੈਨਾਲੀ ਰਾਮ ਨੇ ਆਪਣੇ ਪੁੱਤਰ ਨੂੰ ਉਚੀ ਆਵਾਜ਼ ਵਿਚ ਕਿਹਾ, “ਹੁਣ ਹੀਰੇ ਸੁਰੱਖਿਅਤ ਹਨ।”
ਚੋਰ ਦਿਲ ਵਿਚ ਹੱਸੇ। ਜਿਉਂ ਹੀ ਤੈਨਾਲੀ ਰਾਮ ਅਤੇ ਉਸ ਦਾ ਪੁੱਤਰ ਮਕਾਨ ਅੰਦਰ ਗਏ, ਦੋਵੇਂ ਪਿਛਲੇ ਬਹੇ ਵਿਚੋਂ ਬਾਗ਼ ਵਿਚ ਪਹੁੰਚੇ ਅਤੇ ਖੁਹ ਵਿਚੋਂ ਨਿਕਲੇ ਪਾਣੀ ਨੂੰ ਬਗੀਚੇ ਦੀਆਂ ਨਾਲੀਆਂ ਵਿਚ ਰੋੜਨ ਲੱਗੇ। ਸਾਰੀ ਰਾਤ ਦੀ ਮਿਹਨਤ ਨਾਲ ਬਾਗ਼ ਦੇ ਲੱਗਭਗ ਸਾਰੇ ਰੁੱਖਾਂ ਨੂੰ ਪਾਣੀ ਮਿਲ ਗਿਆ।
ਜਦੋਂ ਖੂਹ ਵਿਚੋਂ ਐਨਾ ਪਾਣੀ ਨਿਕਲ ਗਿਆ ਕਿ ਟਰੰਕ ਚੁੱਕ ਕੇ ਬਾਹਰ ਕੱਢਿਆ ਜਾ ਸਕੇ ਉਦੋਂ ਤਕ ਸਵੇਰ ਦੇ ਪੰਜ ਵਜ ਗਏ ਸਨ। ਟਰੰਕ ਖੋਲ ਕੇ ਚੋਰਾਂ ਨੇ ਦੇਖਿਆ ਕਿ ਉਸ ਵਿਚ ਹੀਰੇ ਨਹੀਂ ਸਗੋਂ ਪੱਥਰ ਹਨ ਤਾਂ ਸਿਰ ਤੇ ਪੈਰ ਰੱਖ ਕੇ ਦੌੜੇ। ਉਹ ਮੂਰਖ ਤਾਂ ਬਣ ਹੀ ਗਏ ਸਨ। ਹੁਣ ਕਿਧਰੇ ਫੜੇ ਵੀ ਨਾ ਜਾਈਏ।
ਜਦੋਂ ਤੈਨਾਲੀ ਰਾਮ ਨੇ ਇਹ ਗੱਲ ਰਾਜੇ ਨੂੰ ਦੱਸੀ ਤਾਂ ਉਹ ਬੜੇ ਹੱਸੇ – ਕਦੀ-ਕਦੀ ਇਉਂ ਵੀ ਹੁੰਦਾ ਹੈ ਕਿ ਮਿਹਨਤ ਤਾਂ ਕੋਈ ਹੋਰ ਕਰਦਾ ਹੈ ਅਤੇ ਉਸ ਦਾ ਲਾਭ ਕਿਸੇ ਹੋਰ ਨੂੰ ਮਿਲ ਜਾਂਦਾ ਹੈ।”
0 Comments