Punjabi Essay, Paragraph on "Police Karamchari di Atmakatha" "ਪੁਲਿਸ ਕਰਮਚਾਰੀ ਦੀ ਆਤਮਕਥਾ" for Class 10, 11, 12 of Punjab Board, CBSE Students.

ਪੁਲਿਸ ਕਰਮਚਾਰੀ ਦੀ ਆਤਮਕਥਾ 
Police Karamchari di Atmakatha 


ਇੱਕ ਪੁਲਿਸ ਕਰਮਚਾਰੀ ਇੱਕ ਸਰਕਾਰੀ ਅਧਿਕਾਰੀ ਹੈ ਜਿਸਦਾ ਕੰਮ ਕਾਨੂੰਨ ਦੀ ਰੱਖਿਆ ਕਰਨਾ ਹੈ। ਉਹ ਇਹ ਕੋਸ਼ਿਸ ਕਰਦਾ ਹੈ ਕਿ ਉਸ ਦੇ ਖੇਤਰ ਵਿੱਚ ਕਾਨੂੰਨ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ। ਸਾਡੇ ਸਮਾਜ ਵਿੱਚ ਉਸਦੀ ਅਹਿਮ ਭੂਮਿਕਾ ਹੈ।

ਸ਼ਹਿਰ ਦੇ ਸਾਰੇ ਹਿੱਸਿਆਂ ਵਿੱਚ ਪੁਲੀਸ ਨਾਕਾ ਹੁੰਦਾ ਹੈ। ਹਰੇਕ ਪੁਲਿਸ ਮੁਲਾਜ਼ਮ ਨੂੰ ਇੱਕ ਥਾਣੇ ਨਾਲ ਜੋੜਿਆ ਗਿਆ ਹੈ। ਉਸ ਦਾ ਫਰਜ਼ ਬਣਦਾ ਹੈ ਕਿ ਉਹ ਹਰ ਕੀਮਤ 'ਤੇ ਆਪਣੇ ਇਲਾਕੇ ਵਿਚ ਅਮਨ-ਕਾਨੂੰਨ ਨੂੰ ਕਾਇਮ ਰੱਖੇ। ਕਈ ਵਾਰ ਉਸ ਨੂੰ ਭੀੜ ਨੂੰ ਕਾਬੂ ਕਰਨ ਲਈ ਵੀ ਬੁਲਾਇਆ ਜਾਂਦਾ ਹੈ।

ਕੁਝ ਪੁਲਿਸ ਵਾਲਿਆਂ ਨੂੰ ਟਰੈਫਿਕ ਕੰਟਰੋਲ ਕਰਨ ਦੀ ਸਿਖਲਾਈ ਦਿੱਤੀ ਜਾਂਦੀ ਹੈ। ਉਨ੍ਹਾਂ ਦਾ ਕੰਮ ਟ੍ਰੈਫਿਕ ਨੂੰ ਸੰਗਠਿਤ ਕਰਨਾ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ ਜਾਂ ਨਹੀਂ।

ਦੁਰਘਟਨਾ, ਚੋਰੀ ਜਾਂ ਨੁਕਸਾਨ ਦੀ ਸਥਿਤੀ ਵਿੱਚ, ਸਭ ਤੋਂ ਪਹਿਲਾਂ ਸਾਨੂੰ ਪੁਲਿਸ ਵਾਲੇ ਦਾ ਖਿਆਲ ਆਉਂਦਾ ਹੈ। ਅਜਿਹੇ ਹਾਲਾਤ ਵਿੱਚ ਸਾਨੂੰ ਥਾਣੇ ਜਾ ਕੇ ਆਪਣੀ ਐੱਫ. ਆਈ. ਆਰ. (Fir) ਲਖਣੀ ਪੈਂਦੀ ਹੈ। ਇਸ ਰਿਪੋਰਟ ਦੇ ਆਧਾਰ 'ਤੇ ਪੁਲਿਸ ਜਾਂਚ ਕਰਦੀ ਹੈ ਅਤੇ ਦੋਸ਼ੀਆਂ ਨੂੰ ਫੜ ਕੇ ਸਜ਼ਾ ਦਿਵਾਉਂਦੀ ਹੈ।

ਪੁਲਿਸ ਮੁਲਾਜ਼ਮ ਦਾ ਕਾਰਜਕਾਲ ਲੰਬਾ ਹੁੰਦਾ ਹੈ। ਉਨ੍ਹਾਂ ਨੂੰ ਸਾਰਾ ਦਿਨ ਕਮ ਕਰਨਾ ਪੈਂਦਾ ਹੈ। ਆਮ ਅਪਰਾਧੀਆਂ ਤੋਂ ਇਲਾਵਾ ਕਈ ਵਾਰ ਪੁਲਿਸ ਵਾਲਿਆਂ ਨੂੰ ਆਂਤਕਵਾਦੀਆਂ ਨਾਲ ਵੀ ਨਜਿੱਠਣਾ ਪੈਂਦਾ ਹੈ। ਉਹਨਾਂ ਨੂ ਹਰ ਸਮੇਂ ਸੁਚੇਤ ਅਤੇ ਚੁਕੰਨਾਂ ਰਹਿਣਾ ਪੈਂਦਾ ਹੈ।

Read More - ਹੋਰ ਪੜ੍ਹੋ: - Punjabi Essay, Lekh on "Basant Ritu", "ਬਸੰਤ ਰੁੱਤ"

ਪੁਲਿਸ ਵਾਲੇ ਸਾਡੀ ਰਾਖੀ ਕਰਦੇ ਹਨ। ਇਸ ਲਈ ਉਨ੍ਹਾਂ ਨੂੰ ਸਮਾਜ ਵਿੱਚ ਅਹਿਮ ਸਥਾਨ ਮਿਲਿਆ ਹੈ।




Post a Comment

0 Comments