Punjabi Moral Story on "Honesty is the Best Policy", "ਇਮਾਨਦਾਰੀ ਸਭ ਤੋਂ ਵਧੀਆ ਨੀਤੀ ਹੈ " for Kids and Students for Class 5, 6, 7, 8, 9, 10 in Punjabi Language.

ਇਮਾਨਦਾਰੀ ਸਭ ਤੋਂ ਵਧੀਆ ਨੀਤੀ ਹੈ 
Honesty is the Best Policy

ਫਰਾਂਸ ਦੇ ਇਕ ਸ਼ਹਿਰ ਵਿੱਚ ਇਕ ਬਹੁਤ ਹੀ ਗਰੀਬ ਕੁੜੀ ਰਹਿੰਦੀ ਸੀ । ਉਸ ਕੁੜੀ ਦੇ ਮਾਤਾ ਪਿਤਾ ਵੀ ਬਹੁਤ ਗਰੀਬ ਸਨ । ਲੇਕਿਨ ਉਸ ਕੁੜੀ ਨੂੰ ਪੜ੍ਹਨ ਦਾ ਬਹੁਤ ਹੀ ਸ਼ੌਕ ਸੀ । ਇਸ ਕਰਕੇ ਉਹ ਖਾਲੀ ਸਮੇਂ ਦੌਰਾਨ ਲਾਇਬਰੇਰੀ ਵਿੱਚ ਕਿਤਾਬਾਂ ਪੜ੍ਹਦੀ ਰਹਿੰਦੀ ਸੀ । ਉਸ ਨੇ ਇਕ ਪੁਸਤਕ ਵਿੱਚ ਪੜਿਆ ਸੀ ਕਿ ਈਮਾਨਦਾਰੀ ਸਭ ਤੋਂ ਵੱਡਾ ਗੁਣ ਹੈ । ਇਕ ਦਿਨ ਉਹ ਆਪਣੇ ਘਰ ਤੋਂ ਸਕੂਲ ਨੂੰ ਜਾ ਰਹੀ ਸੀ ਤਾਂ ਉਸ ਨੇ ਸੜਕ ਤੇ ਇਕ ਬਟੂਆ ਪਿਆ ਵੇਖਿਆ । ਬਟੂਏ ਵਿੱਚ ਹਜ਼ਾਰਾਂ ਡਾਲਰ ਪਏ ਸਨ । ਇਕ ਵਾਰੀ ਤਾਂ ਉਸ ਦਾ ਮਨ ਬਟੂਏ ਨੂੰ ਰੱਖਣ ਦਾ ਕੀਤਾ । ਲੇਕਿਨ ਫੇਰ ਉਸ ਨੂੰ ਉਹ ਪੜੀ ਹੋਈ ਕਹਾਣੀ ਯਾਦ ਆ , ਗਈ । ਉਸ ਨੇ ਬਟੂਏ ਅੰਦਰ ਬਟੂਏ ਦੇ ਮਾਲਕ ਦਾ ਕਾਰਡ ਵੇਖਿਆ ਤੇ ਬਟੂਏ ਨੂੰ ਉਸ ਦੇ ਮਾਲਕ ਕੋਲ ਪਹੁੰਚਾਉਣ ਦਾ ਫੈਸਲਾ ਕੀਤਾ | ਜਦੋਂ ਉਹ ਬੂਟਆ ਲੈ ਕੇ ਉਸ ਦੇ ਮਾਲਕ ਕੋਲ ਗਈ ਤਾਂ ਉਹ ਆਦਮੀ ਬਹੁਤ ਹੀ ਖੁਸ਼ ਹੋਇਆ । ਉਸ ਨੇ ਲੜਕੀ ਨੂੰ ਇਨਾਮ ਦੇਣਾ ਚਾਹਿਆ । ਲੇਕਿਨ ਲੜਕੀ ਨੇ ਲੈਣ ਤੋਂ ਇਨਕਾਰ ਕਰ ਦਿੱਤਾ । ਫੇਰ ਉਸ ਲੜਕੀ ਨੇ ਉਸ ਆਦਮੀ ਨੂੰ ਆਪਣੀ ਸਾਰੀ ਕਹਾਣੀ ਦੱਸ ਦਿੱਤੀ । ਇਹ ਸੁਣ ਕੇ ਉਸ ਆਦਮੀ ਨੇ ਲੜਕੀ ਦੀ ਪੜ੍ਹਾਈ ਦਾ ਸਾਰਾ ਖਰਚਾ ਚੁੱਕਣ ਦਾ ਉਸ ਨੂੰ ਭਰੋਸਾ ਦੁਆਇਆ । ਇਹ ਸੁਣ ਕੇ ਲੜਕੀ ਖੁਸ਼ੀ-ਖੁਸ਼ੀ ਆਪਣੇ ਘਰ ਨੂੰ ਵਾਪਸ ਚਲੀ ਗਈ ! 

ਸਿੱਖਿਆ :-- ਈਮਾਨਦਾਰੀ ਮਨੁੱਖ ਦਾ ਸਭ ਤੋਂ ਵੱਡਾ ਇਨਾਮ ਹੈ।



Post a Comment

0 Comments