Punjabi Moral Story on "Bander Te Topiya Vechan Wala", "ਬਾਂਦਰ ਤੇ ਟੋਪੀਆਂ ਵੇਚਣ ਵਾਲਾ " for Kids and Students for Class 5, 6, 7, 8, 9, 10 in Punjabi Language.

ਬਾਂਦਰ ਤੇ ਟੋਪੀਆਂ ਵੇਚਣ ਵਾਲਾ 
Bander Te Topiya Vechan Wala


ਇਕ ਵਾਰੀ ਸ਼ਹਿਰ ਵਿੱਚ ਇਕ ਟੋਪੀਆਂ ਵੇਚਣ ਵਾਲਾ ਜਾ ਰਿਹਾ । ਸੀ । ਰਾਹ ਵਿੱਚ ਇੱਕ ਜੰਗਲ ਆਉਂਦਾ ਸੀ । ਤੁਰਦੇ ਤੁਰਦੇ ਉਸ ਨੂੰ ਦੁਪਹਿਰ ਹੋ ਗਈ । ਟੋਪੀਆਂ ਵੇਚਣ ਵਾਲਾ ਇਕ ਦਰਖ਼ਤ ਹੇਠਾਂ ਆਰਾਮ ਕਰਨ ਲੱਗਿਆ| ਥੋੜੀ ਹੀ ਦੇਰ ਵਿੱਚ ਉਸ ਨੂੰ ਨੀਂਦ ਆ ਗਈ। ਉਸ ਦਰਖ਼ਤ ਉੱਤੇ ਕੁੱਝ ਬਾਂਦਰ ਬੈਠੇ ਹੋਏ ਸਨ । ਉਹ ਬਾਂਦਰ ਸਾਰੀਆਂ ਟੋਪੀਆਂ ਲੈ ਕੇ ਵਾਪਸ ਦਰਖ਼ਤ ਉੱਤੇ ਚੜ੍ਹ ਗਏ । ਜਦੋਂ ਉਸ ਆਦਮੀ ਦੀ ਨੀਂਦ ਖੁੱਲੀ ਤਾਂ ਉਸ ਨੇ , ਵੇਖਿਆ ਕਿ ਉਸ ਦੀਆਂ ਸਾਰੀਆਂ ਟੋਪੀਆਂ ਗਾਇਬ ਹਨ । ਉਹ ਇਹ ਵੇਖ ਕੇ ਬਹੁਤ ਹੀ ਹੈਰਾਨ ਹੋਇਆ| ਅਚਾਨਕ ਉਸ ਦੀ ਨਿਗਾਹ ਦਰਖ਼ਤ ਉਪਰ ਗਈ ਤਾਂ ਉਸ ਨੇ ਵੇਖਿਆ ਕਿ ਬਾਂਦਰ ਟੋਪੀਆਂ ਪਾਈ ਬੈਠੇ ਹਨ । ਉਸ ਨੇ ਟੋਪੀਆਂ ਵਾਪਸ ਲੈਣ ਲਈ ਬੜੀ ਕੋਸ਼ਿਸ਼ ਕੀਤੀ ਲੇਕਿਨ ਕਾਮਯਾਬ ਨਹੀਂ ਹੋਇਆ । ਫੇਰ ਉਸ ਨੂੰ ਇਕ ਫੁਰਨਾ ਫੁਰਿਆ । ਉਸ ਨੇ ਇੱਕ ਪੱਥਰ ਚੁੱਕ ਕੇ ਬਾਂਦਰਾਂ ਨੂੰ ਦੇ ਮਾਰਿਆ । ਇਹ ਵੇਖ ਕੇ ਬਾਂਦਰਾਂ ਨੇ ਉਸ ਨੂੰ ਟੋਪੀਆਂ ਵਗਾਹ ਕੇ ਮਾਰਨੀਆਂ ਸ਼ੁਰੂ ਕਰ ਦਿੱਤੀਆਂ| ਉਸ ਨੇ ਸਾਰੀਆਂ ਟੋਪੀਆਂ ਇੱਕਠੀਆਂ ਕੀਤੀਆਂ ਤੇ ਆਪਣੇ ਰਾਹ ਨੂੰ ਤੁਰ ਪਿਆ |

ਸਿੱਖਿਆ :-ਦੂਰ ਅੰਦੇਸ਼ੀ ਨਾਲ ਕੀਤਾ ਕੰਮ ਪੂਰਾ ਹੁੰਦਾ ਹੈ ।




Post a Comment

0 Comments