Punjabi Letter on "Sikhiya Board nu Punjabi de aape aukhe paper di Shikayat Patar", "ਸਿੱਖਿਆ ਬੋਰਡ ਨੂੰ ਪੰਜਾਬੀ ਦੇ ਆਏ ਔਖੇ ਪੇਪਰ ਦੀ ਸ਼ਿਕਾਇਤ ਪੱਤਰ"

 ਤੁਹਾਡਾ ਪੰਜਾਬੀ ਦਾ ਪਰਚਾ ਬੜਾ ਹੀ ਔਖਾ ਅਤੇ ਦੱਸੇ ਸਿਲੇਬਸ ਤੋਂ ਬਾਲਰੋਂ ਆਇਆ ਹੈ । ਇਸ ਦੀ ਸ਼ਿਕਾਇਤ ਬੋਰਡ ਦੇ ਸੱਕਤਰ ਨੂੰ ਕਰੋ |

ਸਿੱਖਿਆ ਬੋਰਡ ਨੂੰ ਪੰਜਾਬੀ ਦੇ ਆਏ ਔਖੇ ਪੇਪਰ ਦੀ ਸ਼ਿਕਾਇਤ ਪੱਤਰ 

Sikhiya Board nu Punjabi de aape aukhe paper di Shikayat Patar


ਸੇਵਾ ਵਿਖੇ,

ਸਕੱਤਰ ਸਾਹਿਬ, 

ਸੀ.ਬੀ.ਐਸ.ਈ., ਨਵੀਂ ਦਿੱਲੀ ।


ਸ੍ਰੀ ਮਾਨ ਜੀ,

ਮੈਂ ਇਸ ਪੱਤਰ ਰਾਹੀਂ ਆਪ ਜੀ ਦਾ ਧਿਆਨ ਦਸਵੀਂ ਜਮਾਤ ਦੇ ਪੰਜਾਬੀ ਦੇ ਪਰਚੇ ਵਲ ਦਿਵਾਉਣਾ ਚਾਹੁੰਦਾ ਹਾਂ, ਜਿਸ ਦੇ ਕਈ ਪ੍ਰਸ਼ਨ ਸਿਲੇਬਸ ਦੇ ਬਾਹਰੋਂ ਆਏ ਹਨ । ਇਸ ਤੋਂ ਬਿਨਾਂ ਪਰਚੇ ਵਿਚ ਜਿਹੜੇ ਪ੍ਰਸ਼ਨ ਪੁੱਛੇ ਗਏ ਉਹਨਾਂ ਵਿਚ ਕੋਈ ਵੀ ਛੋਟ ਨਹੀਂ ਦਿੱਤੀ ਗਈ ।

ਇਮਤਿਹਾਨਾਂ ਵਿਚ ਤਾਂ ਹਰ ਤਰਾਂ ਦੇ ਵਿਦਿਆਰਥੀ ਹੁੰਦੇ ਹਨ । ਸੋ ਆਪ ਜੀ ਅੱਗੇ ਬੇਨਤੀ ਕੀਤੀ ਜਾਂਦੀ ਹੈ ਕਿ ਆਪ ਵਿਦਿਆਰਥੀਆਂ ਦੇ ਭਵਿੱਖ ਦਾ ਧਿਆਨ ਰੱਖਦੇ ਹੋਏ 20 ਨੰਬਰ ਗਰੇਸ ਦੇ ਵਿਦਿਆਰਥੀਆਂ ਨੂੰ ਦਿਓਗੇ ।

ਧੰਨਵਾਦ ਸਹਿਤ,

ਆਪ ਜੀ ਦਾ ਆਗਿਆਕਾਰੀ,

ਇੰਦਰ ਕੁਮਾਰ





Post a Comment

0 Comments