Punjabi Grammar "Shabad Bhed", "ਸ਼ਬਦ ਭੇਦ" for Class 6, 7, 8, 9, 10 for Kids and Students Punjabi Vyakaran.

ਸ਼ਬਦ ਭੇਦ 
Shabad Bhed

ਸ਼ਬਦ ਬੋਲੀ ਦਾ ਹੀ ਇੱਕ ਹਿੱਸਾ ਹੈ । ਇਹ ਭਾਸ਼ਾਵਾਂ ਦੇ ਮੇਲ ਤੋਂ ਬਣਿਆ ਹੈ । ਇਹਦਾ ਅਰਥ ਬਿਲਕੁਲ ਸਪਸ਼ਟ ਹੁੰਦਾ ਹੈ । ਇਕ ਸ਼ਬਦ ਅੰਦਰ ਧੁਨੀਆਂ (ਆਵਾਜ਼ਾਂ) ਦੀ ਗਿਣਤੀ ਇੱਕ ਵੀ ਹੋ ਸਕਦੀ ਹੈ ਤੇ ਇੱਕ ਤੋਂ ਵੱਧ ਵੀ ।


ਸ਼ਬਦ ਦੋ ਤਰ੍ਹਾਂ ਦੇ ਹੁੰਦੇ ਹਨ – 

(1) ਸਾਰਥਕ ਸ਼ਬਦ (2) ਨਿਰਾਰਥਕ ਸ਼ਬਦ

ਸਾਰਥਕ ਸ਼ਬਦ - ਇਹ ਉਹ ਸ਼ਬਦ ਹੁੰਦੇ ਹਨ ਜਿੰਨਾਂ ਦਾ ਕੋਈ ਅਰਥ ਹੁੰਦਾ ਹੈ । ਜਿਵੇਂ ਬੱਚਾ, ਮੇਜ, ਕੁਰਸੀ, ਪਾਣੀ ਆਦਿ ।

ਨਿਰਾਰਥਕ ਸ਼ਬਦ - ਨਿਰਾਰਥਕ ਸ਼ਬਦ ਉਹਨਾਂ ਨੂੰ ਕਿਹਾ ਜਾਂਦਾ ਹੈ ਜਿੰਨਾਂ ਦਾ ਕੋਈ ਅਰਥ ਨਹੀਂ ਹੁੰਦਾ ਜਿਵੇਂ ਕਿ ਚਾਹ ਚੂਹ, ਪਾਣੀ ਧਾਣੀ, ਮੁੰਡਾ ਬੁੰਡਾ ਆਦਿ।




Post a Comment

0 Comments