ਅਖਾਉਤਾਂ ਦੀ ਜਾਣ -ਪਛਾਣ
Proverbs in Punjabi Language
1. ਉਹ ਦਿਨ ਡੁੱਬਾ ਜਦ ਘੋੜੀ ਚੜਿਆ ਕੁੱਬਾ-ਇਹ ਅਖਾਣ ਉਦ' ਹੀ ਵਰਤਿਆ ਜਾਂਦਾ ਹੈ ਜਦੋਂ ਕੋਈ ਆਦਮੀ ਆਪਣੀ ਘਾਟ ਕਾਰਨ ਕਿਸੇ, ਕੰਮ ਵਿਚ ਸਫ਼ਲਤਾ ਪ੍ਰਾਪਤ ਕਰਨ ਦੇ ਅਸਮਰਥ ਹੋਵੇ!
2. ਉਠ ਦੇ ਗਲ ਟੱਲੀ-ਜਦੋਂ ਕਿਸੇ ਦਾ ਆਪਸ ਵਿਚ ਮੇਲ ਨਾ ਹੋਵੇ ਉਦੋਂ ਵਰਤਦੇ ਹਨ।
3. ਉਖਲੀ ਵਿਚ ਸਿਰ ਦਿੱਤਾ ਤਾਂ ਮੋਹਲਿਆਂ ਦਾ ਕੀ ਡਰ-ਜਦੋਂ ਈ ਔਖਾ ਕੰਮ ਸ਼ੁਰੂ ਕਰ ਦਿਤਾ ਜਾਵੇ ਤਾਂ ਮਨੁੱਖ ਨੂੰ 3 ਮੁਸੀਬਤਾਂ ਦਾ ਟਾਕਰਾਂ ਕਰਨਾ ਹੀ ਪੈਂਦਾ ਹੈ।
4. ਉੱਚਾ ਲੰਮਾ ਗੱਭਰੂ ਤੇ ਪੱਲੇ ਠੀਕਰੀਆਂ-ਵਿਖਾਵਾ ਬਹੁਤਾ ਕਰਨਾ ਪਰ ਪੱਲੇ ਕੁਝ ਨਾ ਹੋਣਾ ।
5. ਆਪ ਮਰੇ ਜਗ ਪਰਲੋ-ਮਨੁੱਖ ਦੀ ਜ਼ਿੰਦਗੀ ਨਾਲ ਹੀ ਸੰਸਾਰ ਦੇ ਦੁਖ ਚੰਗੇ ਲਗਦੇ ਹਨ।
6. ਆਪਣੇ ਮੁੰਹ ਮੀਆਂ ਮਿੱਠ-ਜਦੋਂ ਕੋਈ ਆਪਣੀ ਵਡਿਆਈ ਆਪ ਹੀ ਕਰੇ ਉਦੋਂ ਇਹ ਅਖਾਣ ਵਰਤਦੇ ਹਨ।
7. ਇਕ ਅਨਾਰ ਸੌ ਬੀਮਾਰ- ਚੀਜ਼ ਥੋੜੀ ਹੋਣੀ ਪਰ ਲੈਣ ਵਾਲੇ ਬਹੁਤੇ ਹੋਣੇ ।
8. ਇਕ ਨੂੰ ਕੀ ਰੋਣੀ ਏਂ ਉਤ ਗਿਆ ਈ ਆਵਾ-ਜਦੋਂ ਸਾਰਾ ਪਰਿਵਾਰ ਨਿਕੰਮਾ ਸਿੱਧ ਹੋਵੇ ਤਾਂ ਇਹ ਅਖਾਣ ਵਰਤਦੇ ਹਾਂ ।
9. ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ-ਬਿਨਾਂ ਪੁੱਛ ਗਿੱਛ ਤੇ ਕਿਸੇ ਕੰਮ ਵਿਚ ਦਖ਼ਲ ਦੇਣਾ ।
10. ਸੌ ਦਿਨ ਚੋਰ ਦਾ ਇਕ ਦਿਨ ਸਾਧ ਦਾ-ਚਰ ਕਦੇ ਨਾ ਕਦੇ ਪਕੜਿਆ ਹੀ ਜਾਂਦਾ ਹੈ।
11. ਸ਼ਕਲ ਮੋਮਨਾਂ ਕਰਤੁਤ ਕਾਫਰਾਂ-ਉਪਰੋਂ ਸਾਫ਼-ਸੁਥਰਾ ਹੋਣਾ ਪਰ ਕੰਮ ਭੈੜੇ ਕਰਨੇ ।
12. ਹੋਣਹਾਰ ਬਿਰਵਾਂ ਦੇ ਚਿਕਨੇ ਚਿਕਨੇ ਪੱਤ-ਹੋਣਹਾਰ ਬੱਚੇ ਜਨਮ ਤੋਂ ਪਛਾਣੇ ਜਾਂਦੇ ਹਨ।
13. ਕਾਲੇ ਕਦੇ ਨਾ ਹੋਣ ਬੱਗੇ, ਭਾਵੇਂ ਸੌ ਮਣ ਸਾਬਣ ਲੱਗੇ--ਭੈੜੀ ਆਦਤ ਕਦੇ ਵੀ ਨਹੀਂ ਬਦਲਦੀ ।
14. ਕਲਾ ਕਲੰਦਰ ਵੱਸੇ, ਘੜਿਓ ਪਾਣੀ ਨੱਸ-ਜਿਥੇ ਕਲੇਸ਼ ਹੋਵੇ ਉਸ ਘਰ ਵਿਚ ਬਰਕਤ ਨਹੀਂ ਹੁੰਦੀ।
15. ਕੋਠਾ ਉਸਰਿਆ, ਤਰਖਾਣ ਵਿਸਰਿਆ-ਜਦੋਂ ਕਿਸੇ ਨੂੰ ਮਤ ਲਬ ਹੱਲ ਕਰਕੇ ਭੁਲਾ ਦਿੱਤਾ ਜਾਵੇ ।
16. ਖੂਹ ਪੁੱਟਦੇ ਨੂੰ ਖਾਤਾ ਤਿਆਰ-ਦੂਜੇ ਦਾ ਬੁਰਾ ਕਰਨ ਵਾਲਾ ਆਪ ਹੀ ਮਾਰਿਆ ਜਾਂਦਾ ਹੈ।
17. ਘੁਮਿਆਰ ਆਪਣਾ ਭਾਂਡਾ ਸਲਾਹੁੰਦਾ ਹੈ-ਹਰ ਕੋਈ ਆਪਣੀ ਚੀਜ਼ ਨੂੰ ਹੀ ਚੰਗਾ ਸਮਝਦਾ ਹੈ।
18. ਚਿੰਤਾ ਚਿਖਾ ਬਰਾਬਰ--ਫ਼ਿਕਰ ਸਰੀਰ ਨੂੰ ਘੁਣ ਦੀ ਤਰ੍ਹਾਂ ਖਾ ਜਾਂਦਾ ਹੈ।
19. ਗੱਲੀਂ ਬਾਤੀਂ ਮੈਂ ਵੱਡੀ ਕਰਤੁਤੋਂ ਵੱਡੀ ਜੇਠਾਣੀ-ਜਦੋਂ ਇਹ ਦੱਸਣਾ ਹੋਵੇ ਕਿ ਕੰਮ ਕਰਨ ਨੂੰ ਕੋਈ ਹੋਰ ਤੇ ਗੱਲਾਂ ਵਿਚ ਆਪ ਮੋਹਰੇ ਹੋਣਾ ਤਾਂ ਇਹ ਅਖਾਣ ਵਰਤਦੇ ਹਨ।
20. ਚਾਰ ਦਿਨਾਂ ਦੀ ਚਾਂਦਨੀ ਫਿਰ ਹਨੇਰੀ ਰਾਤ-ਇਸ ਚਨੀਆ. ਦੀ ਖੁਸ਼ੀ ਥੋੜੇ ਚਿਰ ਲਈ ਹੀ ਹੈ।
21. ਚੜਿਆ ਸੋ ਤੇ ਲਥਾ ਭੌ-ਜਦੋਂ ਕਰਜ਼ਾ ਬਹੁਤਾ ਹੋ ਜਾਵੇ ਤਾਂ ਝਾਕਾ ਲਹਿ ਜਾਂਦਾ ਹੈ।
22. ਜੋ ਸੁੱਖ ਛੱਜੂ ਦੇ ਚੁਬਾਰੇ ਨਾ ਬਲਖ ਨਾ ਬਖਾਰੇ-ਆਪਣੇ ਘਰ ਜਿਹਾ ਆਰਾਮ ਕਿਤੇ ਨਹੀਂ।
23. ਡਿਗੀ ਖੇਤੇ ਤੇ ਗੁੱਸਾ ਘੁਮਿਆਰ ਤੇਨੁਕਸਾਨ ਦੀ ਕਰੇ ਤੇ ਗੁੱਸ ਕਿਸੇ ਹੋਰ ਤੇ ਕੀਤਾ ਜਾਵੇ ।
24. ਜਿਸ ਦੀ ਲਾਠੀ ਉਸ ਦੀ ਮੱਝ-3 ਕੜਾ ਬੰਦਾ ਹਰ ਥਾਂ ਹਰੇ ਹੁੰਦਾ ਹੈ।
25. ਜਿੰਨੀ ਗੋਡੀ ਉਨੀ ਡੋਡੀ-ਮਿਹਨਤ ਨੂੰ ਹੀ ਫਲ ਲੱਗਦਾ ਹੈ।
26. ਦੋ ਮੱਲਾਂ ਵਿਚ ਮੁਰਗੀ ਹਰਾਮ-ਦੋ ਲਾਲਚੀ ਬੰਦਿਆਂ ਦੇ ਹੱਥਾਂ ਵਿਚ ਆਏ ਕੰਮ ਦਾ ਸਤਿਆਨਾਸ਼ ਹੋ ਜਾਂਦਾ ਹੈ।
27. ਟੀਰੇ ਨੂੰ ਸਾਰੇ ਟੀਰੇ ਹੀ ਦਿਸਦੇ ਹਨ-ਭੇੜੇ ਪੁਰਖ ਨੂੰ ਹਰ ਕੋਈ ਆਪਣੇ ਵਰਗਾ ਹੀ ਲੱਗਦਾ ਹੈ।
28. ਢੱਕੀ ਗਿੱਥੇ ਕੋਈ ਨਾ ਬੁੱਝ-ਕੀ ਚੀਜ਼ ਦਾ ਕਿਸੇ ਨੂੰ ਗਿਆਨ ਨਹੀਂ ਹੁੰਦਾ ।
29. ਥੋੜੀ ਛੱਡ ਬਹੁਤੀ ਨੂੰ ਜਾਈਏ ਅਗਲੀ ਵੀ ਉਹ ਚੀਜ਼ ਗੁਆਵੇ--ਬਹੁਤ ਲਾਲਚ ਕਰਨ ਵਾਲਾ ਨੁਕਸਾਨ ਉਠਾਉਂਦਾ ਹੈ।
30. ਧੇਲੇ ਦੀ ਬੁੱਢੀ ਟੱਕਾ ਸਿਰ ਮੁਨਾਈ--ਘਟ ਕੀਮਤ ਵਾਲੀ ਚੀਜ਼ ਤੇ ਬਹੁਤਾ ਖ਼ਰਚ ਹੋ ਜਾਣਾ।
31, ਪੰਚਾਂ ਦਾ ਕਿਹਾ ਸਿਰ ਮੱਥੇ ਪਰਨਾਲਾ ਉਥੇ ਦਾ ਉਥੇਹੁਕਮ ਮੰਨ ਲੈਣਾ ਪਰ ਉਸ ਤੇ ਅਮਲ ਨਾ ਕਰਨਾ।
32. ਬੂਹੇ ਆਈ ਜੰਜ, ਵਿੰਨੋ ਕੁੜੀ ਦੇ ਕੰਨ-ਐਨ ਵੇਲੇ ਸਿਰ ਕੋਈ ਕੰਮ ਕਰਨਾ ।
33. ਮੀਆਂ ਬੀਵੀ ਰਾਜ਼ੀ, ਕੀ ਕਰੇਗਾ -ਜਦੋਂ ਦੋਵੇਂ ਧਿਰਾਂ ਆਪਸ ਵਿਚ ਰਾਜ਼ੀਨਾਮਾ ਕਰ ਲੈਣ ਤਾਂ ਨਿਆਂ ਕਰਵਾਉਣ ਦੀ ਕੀ ਲੋੜ ਹੈ।
34. ਮੁਰਦਾ ਬੋਲੇਗਾ ਤਾਂ ਖਫ਼ਨ ਹੀ ਪਾੜੇਗਾ-ਰਖ ਆਦਮੀ ਕਦੀ ਚੰਗੀ ਗੱਲ ਨਹੀਂ ਕਰਦਾ।
35. ਮੁਦੱਈ ਸੁਸਤ, ਗਵਾਹ ਚੁਸਤ-ਜਦ ਕੋਈ ਆਦਮੀ ਕਿਸੇ ਨਾਲ ਸੰਬੰਧ ਰੱਖਣ ਵਾਲੇ ਨਾਲੋਂ ਜ਼ਿਆਦਾ ਸਿਆਣਪ ਜੋਤਾਵੈ।
36. ਰੱਸੀ ਸੜ ਗਈ ਪਰ ਵਟ ਨਾ ਗਿਆ-ਜਦੋਂ ਆਦਮੀ ਪਹਿਲਾਂ ਅਮੀਰ ਹੋਵੇ ਤੇ ਫਿਰ ਗਰੀਬ ਹੋ ਜਾਵੇ, ਪਰ ਆਕੜ ਨਾ ਛੱਡੇ ਉਸ ਤੇ ਦੁਕਾਉਂਦੇ ਹਨ।
37. ਰਾਮ ਮਿਲਾਈ ਜੋੜੀ, ਇਕ ਅੰਨਾ ਤੇ ਇਕ ਕੋਹੜੀ-ਜਦੋਂ ਦੋਵੇਂ ਇਕੋ ਜਿਹੇ ਭੈੜੇ ਮਿਲ ਜਾਣ ਤਾਂ ਉਹਨਾਂ ਤੇ ਦੁਕਾਉਂਦੇ ਹਨ।
38. ਰੱਬ ਗੰਜੇ ਨੂੰ ਨਹੁੰ ਨਾ ਦੇਵੇ-ਜਦ ਕਿਸੇ ਨੂੰ ਕੋਈ ਅਜਿਹੀ ਚੀਜ਼ ਮਿਲੇ ਜਿਸ ਨਾਲ ਉਹ ਆਪਣਾ ਨੁਕਸਾਨ ਕਰ ਲਵੇ ਤਾਂ ਕਹਿੰਦੇ ਹਨ।
39. ਰੀਸੀ ਪੁੱਤ ਨਾ ਜੰਮਦੇ ਹੋਰ ਸਭ ਗੱਲਾ-ਭਾਵ ਗੈਸ ਕਰਨ ਨਾਲ ਕੁਝ ਨਹੀਂ ਬਣਦਾ।
40. ਲੱਥੀ ਲੋਈ ਕੀ ਕਰੇ ਕੋਈ-ਜਦੋਂ ਕੋਈ ਸ਼ੁਰੂਮ ਹਯਾ ਲਾਹ ਦੇਵੇਂ ਤਾਂ ਕਹਿੰਦੇ ਹਨ।
41. ਲੱਜ ਮਰੇਂਦਾਂ ਅੰਦਰ ਵੜੇ ਮੁਰਖ ਆਖੇ ਮੈਥੋਂ ਡਰੇਜਦੋਂ ਕੋਈ ਬੁਰਾ ਆਦਮੀ ਨੂੰ ਗ ਕਰੇ ਤੇ ਅੱਗੋਂ ਭਲਾ ਪੁਰਸ਼ ਕੁਝ ਨਾ ਬੋਲੋ ਤੇ ਚੁੱਪ ਕਰ ਜਾਵੇ ਤਾਂ ਕਹਿੰਦੇ ਹਨ।
42. ਲਿਖੇ ਮੁਸਾ ਪੜੇ ਖ਼ੁਦਾ-ਜਦੋਂ ਕਿਸੇ ਦਾ ਲਿਖਿਆ ਕਿਸੇ ਤੋਂ ਪੜਿਆ ਨਾ ਜਾਵੇ ਤਾਂ ਕਹਿੰਦੇ ਹਨ।...
43. ਲਾਹੌਰ ਦੇ ਸ਼ੋਕੀਨ ਬੱਝੇ ਵਿਚ ਗਾਜਰਾਂ-ਜਦੋਂ ਈ ਆਦਮੀ ਫੋਕੀਆਂ ਫੜਾਂ ਮਾਰੇ ਤੇ ਆਪ ਵੱਡਾ ਬਣ ਬੈਠੇ ਤਾਂ ਉਸ ਤੇ ਘਟਾਉਂਦੇ ਹਨ।
44. ਲੈਣ ਦਾ ਸ਼ਾਹ, ਦੇਣ ਦਾ ਦੀਵਾਲੀਆ-ਪੈਸੇ ਲੈਣ ਵੇਲੇ ਕਾਹਲ ਕਰੋ ਤੇ ਦੇਣ ਵੇਲੇ ਟਾਲਮਟੋਲ ਕਰੋ ਤਾਂ ਵਰਤਦੇ ਹਨ।
45. ਵੇਲੇ ਦੀ ਨਮਾਜ਼, ਕੁਵੇਲੇ ਦੀਆਂ ਟੱਕਰ-ਉਹ ਕੰਮ ਜੋ ਵੇਲੇ ਸਿਰ ਕੀਤਾ ਜਾਵੇ ।
46. ਵਾਹੁੰਦਿਆਂ ਦੀ ਭੋ ਤੇ ਮਿਲਦਿਆਂ ਦੇ ਸਾਕ-ਰਿਸ਼ਤੇਦਾਰ ਮਿਲਦਿਆਂ ਦੇ ਹੀ ਹੁੰਦੇ ਹਨ।
47. ਵੇਹਲੀ ਜੱਟੀ ਉੱਨ ਵੇਲੇ ਜਦੋਂ ਕੋਈ ਆਦਮੀ ਵਿਹਲਾ ਹੋਣ ਕਰਕੇ ਕੋਈ ਫਜੂਲ ਜਿਹਾ ਕੰਮ ਛੂਹ ਬੈਠੇ ਤਾਂ ਕਹਿੰਦੇ ਹਨ।
0 Comments