Punjabi Grammar "One word instead of many words in Punjabi Language", "ਬਹੁਤੇ ਸ਼ਬਦਾਂ ਦੀ ਥਾਂ ਇਕ ਸ਼ਬਦ " Grammar in Punjabi Language.

 ਬਹੁਤੇ ਸ਼ਬਦਾਂ ਦੀ ਥਾਂ ਇਕ ਸ਼ਬਦ 
One word instead of many words in Punjabi Language


1. ਜੋ ਦਿਲ ਦੀਆਂ ਜਾਣਦਾ ਹੋਵੇ-ਅੰਤਰਜਾਮੀ 

2. ਦੂਜਿਆਂ ਲੋਕਾਂ ਦਾ ਭਲਾ ਕਰਨ ਵਾਲਾ--ਪਰਉਪਕਾਰੀ 

3. ਜੋ ਕਦੀ ਵੀ ਨਾ ਥਕੇ--ਅਣਥਕ 

4. ਜਿਸ ਨੂੰ ਜਾਣਿਆ ਨਾ ਜਾ ਸਕੇ--ਅਲੱਖ 

5. ਜਿਸ ਨੂੰ ਰੋਕਿਆ ਨਾ ਜਾ ਸਕੇ--ਅਰੁੱਕ 

6. ਜਿਹੜਾ ਦਿਲ ਖੋਲ ਕੇ ਦਾਨ ਦੇਵੇ--ਮਹਾਦਾਨੀ 

7. ਜਿਹੜਾ ਕਿਸੇ ਦੀ ਕੀਤੀ ਹੋਈ ਨੇਕੀ ਨਾ ਜਾਣੇ--ਅਕ੍ਰਿਤਘਣ

8. ਜਿਹੜਾ ਕਿਸੇ ਦਾ ਕੀਤਾ ਜਾਣ--ਕ੍ਰਿਤੱਗ 

9. ਜੋ ਜਖ਼ਮ ਕੱਚਾ ਹੋਵੇ--ਅੱਲਾ 

10. ਉਹ ਪਾਠ ਜੋ ਆਰੰਭ ਤੋਂ ਅੰਤ ਤਾਈਂ ਬਿਨਾਂ ਰੁਕਿਆ ਹੋਵੇ--ਅਖੰਡ-ਪਾਠ 

11. ਜੋ ਮੋੜਿਆ ਨਾ ਜਾ ਸਕੇ--ਐਮੜ 

12. ਜੋ ਕਿਸੇ ਕਾਨੂੰਨ ਤੇ ਸਰਕਾਰ ਦੀ ਪਰਵਾਹ ਨਾ ਕਰੇ--ਆਕੀ 

13. ਜਿਸ ਨੂੰ ਮੇਟਿਆ ਨਾ ਜਾ ਸਕੇ--ਅਮਿੱਟ 

14. ਜਿਸ ਨੂੰ ਰੱਬ ਉੱਤੇ ਭਰੋਸਾ ਹੋਵੇ -- ਆਸਤਕ

15. ਜਿਸ ਨੂੰ ਰੱਬ ਉੱਤੇ ਭਰੋਸਾ ਨਾ ਹੋਵੇ -ਨਾਸਤਕ 

16. ਉਹ ਅਖ਼ਬਾਰ ਜੋ ਹਫਤੇ ਪਿੱਛੋਂ ਨਿਕਲੇ--ਸਪਤਾਹਿਕ 

17. ਉਹ ਘਟਨਾ ਜਿਹੜੀ ਦੁਨੀਆਂ ਨਾਲ ਬੀਤੀ ਹੋਵੇ-ਜਗਤੀ 

18. ਜਿਹੜਾ ਕਦੀ ਨਾ ਟੁੱਟੇ--ਅਟੁੱਟ 

19. ਹੀਰੇ ਜਵਾਹਰਾਂ ਦਾ ਵਪਾਰ ਕਰਨ ਵਾਲਾ-- ਜੌਹਰੀ

20. ਵੱਡੇ-ਵੱਡੇ ਇਕੱਠਾਂ ਵਿਚ ਪਰਚਾਰ ਕਰਨ ਵਾਲਾ--ਪਰਚਾਰਕ 

21. ਬਹੁਤੀ ਵਿਦਿਆ ਪੜਿਆ ਹੋਇਆ-ਵਿਦਵਾਨ 

22. ਆਪਣਾ ਮਤਲਬ ਸਿੱਧ ਕਰਨ ਵਾਲਾ --ਸੁਆਰਥੀ 

23. ਜਿਸ ਨੂੰ ਜੀਵਨ ਦਾ ਕੋਈ ਤਜ਼ਰਬਾ ਨਾ ਹੋਵੇ--ਅਲੜ 

24. ਸੋਨੇ ਚਾਂਦੀ ਦਾ ਵਪਾਰ ਕਰਨ ਵਾਲਾ---ਸਰਾਫ 

25. ਪਤੀ ਦੀ ਚਤਾ ਨਾਲ ਸੜ ਮਰਨ ਵਾਲੀ ਇਸਤਰੀ -ਸਤੀ 

26. ਜਿਹੜਾ ਹਰ ਥਾਂ ਮੌਜੂਦ ਹੋਵੇ---ਸਰਵ-ਵਿਆਪਕ 

27. ਜੋ ਵਿਆਜ ਉੱਤੇ ਰੁਪਏ ਕਰਜ਼ ਦਿੰਦਾ ਹੋਵੇ- ਅਸਾਮੀ 

28. ਜੋ ਮੱਝ ਚਿਰ ਦੀ ਸੂਈ ਹੋਵੇ--ਖਾਂਘੜ 

29. ਮਨ ਨੂੰ ਪਿਆਰਾ ਲੱਗੁਣ ਵਾਲਾ ਬੱਚਾ -ਛਿੰਦਾ 

30. ਜੋ ਸਮੱਸਿਆ ਬਹੁਤਿਆਂ ਦੇਸ਼ਾਂ ਨਾਲ ਸੰਬੰਧ ਰੱਖੇ--ਅੰਤਰ-ਰਾਸ਼ਟਰੀ 

31. ਜਿਸ ਨੇ ਦੇਸ਼ ਜਾਂ ਧਰਮ ਲਈ ਜਾਨ ਦਿੱਤੀ ਹੋਵੇ --- ਸ਼ਹੀਦ 

32. ਜਿਸ ਦੀ ਸ਼ਕਲ ਭੇੜੀ ਹੋਵੇ—ਕਰੂਪ 

33. ਜੋ ਝੱਟ ਗੁੱਸੇ ਵਿਚ ਆਵੇ-ਗੁਸੈਲਾ

34. ਜਦੋਂ ਫਸਲ ਦੀ ਬਰਬਾਦੀ ਗੜਿਆਂ ਨਾਲ ਹੋਵੇ-ਗੜੇਮਾਰ 

35. ਕਹਾਣੀ ਲਿਖਣ ਵਾਲਾ-ਕਹਾਣੀਕਾਰ 

36. ਆਪਣੇ ਆਪ ਨੂੰ ਮਾਰਨ ਦਾ ਅਪਰਾਧ---ਆਤਮਘਾਤ

37. ਅਜਿਹਾ ਰਾਜ ਪ੍ਰਬੰਧ ਜਿਸ ਵਿਚ ਦੂਜਿਆਂ ਉੱਤੇ ਰਾਜ ਕੀਤਾ ਜਾਵੇ--ਸਾਮਰਾਜ 

38. ਜਿਸ ਨੂੰ ਕੋਈ ਗਿਆਨ ਨਾ ਹੋਵੇ-ਅਗਿਆਨੀ 

39. ਜੋ ਮਿੱਟੀ ਦੇ ਭਾਂਡੇ ਬਣਾਉਂਦਾ ਹੋਵੇ-- ਘੁਮਿਆਰ 

40. ਧਨ ਦਾ ਲਾਲਚ ਕਰਨ ਵਾਲਾ -ਲਾਲਚੀ 

41. ਜਿਸ ਦੀ ਔਲਾਦ ਹੋਵ-ਸੌਂਤਰਾਂ 

42. ਜਿਸ ਦੀ ਕੋਈ ਵੀ ਔਲਾਦ ਨਾ ਹੋਵੇ—ਔਂਤਰਾ 

43. ਜਿਹੜਾ ਹਰ ਸਮੇਂ ਢਹਿੰਦੀਆਂ ਕਲਾ ਵਿਚ ਹੋਵੇ--ਨਿਰਾਸ਼ਾਵਾਦੀ 

44. ਜੋ ਆਪਣੇ ਮਤਲਬ ਦੀ ਗੱਲ ਸੁਣੇ -ਘੋਸਲਾ 

45. ਜਦੋਂ ਮੀਹ ਪੈਣ ਤੇ ਫਸਲਾਂ ਬਰਬਾਦ ਹੋਣ ਲੱਗ ਪੈਣ -ਔੜ 

46. ਆਪਣੀ ਆਪ ਲਿਖੀ ਜੀਵਨੀ--ਆਤਮ-ਕਥਾ। 

47. ਆਪਣੇ ਨਾਲ ਬੀਤੀ-ਹੱਡਬੀਤੀ fਜਸ ਪੁਸਤਕ ਵਿਚ ਬੀਤੇ ਸਮੇਂ ਦੇ ਸਮਾਚਾਰ ਹੋਣ---ਇਤਿਹਾਸ 

48. ਜੋ ਰਣ-ਭੂਮੀ ਵਿਚ ਪਿੱਠ ਦਿਖਾ ਕੇ ਦੌੜ ਜਾਵੇ-ਕਾਇਰ 

49. ਜੋ ਘਾਹ ਖੋਤ ਕੇ ਗੁਜ਼ਾਰਾ ਕਰੋ -ਘਸਿਆਰਾ 

50. ਲੜਾਈ ਵਿਚ ਨਿਡਰਤਾ ਨਾਲ ਲੜਨ ਵਾਲਾ--ਸ਼ੁਰੂਮਾ 

51. ਜੋ ਚੀਜ਼ ਅੱਜ ਕਲ ਦੇ ਸਮੇਂ ਦੀ ਹੋਵੇ-ਆਧੁਨਿਕ ਕਾਨੂੰਨ ਨੂੰ ਜਾਨਣ ਵਾਲਾ-- ਕਾਨੂੰਨਦਾਨ 

52. ਸੋਨੇ ਦੇ ਗਹਿਣੇ ਬਣਾਉਣ ਵਾਲਾ -ਸੁਨਿਆਰਾ 

53. ਜੋ ਗਹਿਣਿਆਂ ਤੇ ਚਿੱਤਰਕਾਰੀ ਕਰੇ—ਚਿਤੇਰਾ 

54. ਜੋ ਲੜਾਈ ਦੇਸ਼ ਵਾਸੀ ਆਪ ਵਿਚ ਕਰਨ--ਖਾਨਾਜੰਗੀ 

55. ਜਿਸ ਜੰਗ ਵਿਚ ਕਈ ਆਦਮੀ ਜ਼ਖਮੀ ਹੋਣ ਤੇ ਮਰਨ -ਘਲੂਘਾਰਾ 

56. ਜਿਹੜਾ ਸਭ ਕੁਝ ਖਾ ਜਾਣ ਵਾਲਾ ਸਰਵ-ਭਖੀ 

57. ਜਿਹੜਾ ਸਮਾਜ ਵਿਚ ਹਰ ਤਰਾਂ ਦੀ ਬਰਾਬਰੀ ਚਾਹੇ--ਸਮਾਜਵਾਦੀ 

58. ਜੋ ਸਦਾ ਚੜਦੀਆਂ ਕਲਾ ਵਿਚ ਰਹੇ-ਆਸ਼ਾਵਾਦੀ 

59. ਜੋ ਸਦਾ ਢਹਿੰਦੀਆਂ ਕਲਾ ਵਿਚ ਰਹੋ-ਨਿਰਾਸ਼ਾਵਾਦੀ 

60. ਸਮਾਜ ਨੂੰ ਸਭ ਤੋਂ ਵੱਡੀ ਸ਼ਕਤੀ ਦੇਣ ਵਾਲਾ—ਸਮਾਜਵਾਦੀ





Post a Comment

0 Comments