ਪੰਜਾਬੀ ਭਾਸ਼ਾ ਵਿੱਚ ਬੋਲੀ ਦੀ ਜਾਣ -ਪਛਾਣ
Introduction of Dialect marks in Punjabi Language
ਮਨੁੱਖ ਆਪਣੇ ਮਨ ਦੇ ਭਾਵਾਂ ਨੂੰ ਜਾਂ ਵਿਚਾਰਾਂ ਨੂੰ ਪ੍ਰਗਟ ਕਰਨ ਲਈ, ਜਿਨ੍ਹਾਂ ਸਾਰਥਕ ਆਵਾਜਾਂ ਦੀ ਵਰਤੋਂ ਕਰਦਾ ਹੈ, ਉਹਨਾਂ ਨੂੰ ਬੋਲੀ ਕਿਹਾ ਜਾਂਦਾ ਹੈ । ਬੋਲੀ ਸ਼ਬਦਾਂ ਦਾ ਸਮੂਹ ਹੁੰਦੀ ਹੈ । ਇਸ ਦੇ ਬਹੁ ਵਿਆਪਕ ਅਰਥ ਹੁੰਦੇ ਹਨ। ਜਿੰਨਾਂ ਸ਼ਬਦਾਂ ਦੇ ਕੋਈ ਅਰਥ ਨਹੀਂ ਨਿਕਲਦੇ ਉਹਨਾਂ ਨੂੰ ਬੋਲੀ ਨਹੀਂ ਆਖਦੇ | ਮਨੁੱਖ ਦੁਆਰਾ ਆਪਣੇ ਮਨ ਦੇ ਵਿਚਾਰ
ਬੋਲੀ ਦੋ ਤਰ੍ਹਾਂ ਦੀ ਹੁੰਦੀ ਹੈ ।
1. ਬੋਲਚਾਲ ਦੀ ਬੋਲੀ - ਬੋਲਚਾਲ ਦੀ ਬੋਲੀ ਆਮ ਲੋਕਾਂ ਦੀਬੋਲੀ ਹੁੰਦੀ ਹੈ । ਇਹ ਉਸ ਦੇਸ਼ ਦੇ ਲੋਕਾਂ ਦੇ ਰੀਤੀ ਰਿਵਾਜ ਅਨੁਸਾਰ ਬੋਲੀ ( ਜਾਂਦੀ ਹੈ । ਬੋਲੀਆਂ ਵਿੱਚ ਥੋੜਾ ਅੰਤਰ ਹੋ ਸਕਦਾ ਹੈ । ਇਸੇ ਕਰਕੇ ਇਕੋ ਇਲਾਕੇ ਦੀ ਬੋਲੀ ਵਿੱਚ ਕਈ ਉਪ-ਭਾਸ਼ਾਵਾਂ ਹੋ ਸਕਦੀਆਂ ਹਨ । ਜਿਵੇਂ ਝਾਂਗੀ, ਦੁਆਬੀ, ਪੋਠੋਹਾਰੀ, ਮਾਝੀ, ਮਲਵਈ, ਪੁਆਦੀ ਪੰਜਾਬੀ ਦੀਆਂ ਉਪਭਾਸ਼ਾਵਾਂ ਹਨ ।
2. ਸਾਹਿੱਤਕ ਬੋਲੀ - ਸਾਹਿੱਤਕ ਬੋਲੀ ਨੂੰ ਆਮ ਤੌਰ ਤੇ ਟਕਸਾਲੀ ਬੋਲੀ ਵੀ ਕਿਹਾ ਜਾਂਦਾ ਹੈ । ਇਹ ਲੇਖਕਾਂ, ਸਾਹਿੱਤਕਾਰਾਂ ਤੇ ਸਰਕਾਰੀ ਦਫ਼ਤਰਾਂ ਦੀ ਬੋਲੀ ਹੁੰਦੀ ਹੈ । ਇਹੋ ਬੋਲੀ ਅਖਬਾਰਾਂ ਤੇ ਸਿੱਖਿਆ ਸੰਸਥਾਵਾਂ ਵਰਤੀ ਜਾਂਦੀ ਹੈ ਤਾਂ ਜੋ ਦੂਰ-ਦੂਰ ਇਲਾਕਿਆਂ ਵਿੱਚ ਬੈਠੇ ਲੋਕ ਵੀ ਇਸ ਨੂੰ ਸਮਝ ਸਕਣ । ਇਹ ਬੋਲਚਾਲ ਦੀ ਬੋਲੀ ਨਾਲੋਂ ਵਧੇਰੇ ਨਿਯਮ-ਬੱਧ ਹੁੰਦੀ ਹੈ ।
0 Comments