Punjabi Essay, Lekh on "Visakhi", "ਵਿਸਾਖੀ" Paragraph, Speech for Class 8, 9, 10, 11, 12 Students in Punjabi Language.

ਵਿਸਾਖੀ 
Visakhi



ਵਿਸਾਖੀ ਸਾਡੇ ਦੇਸ ਦਾ ਬਹੁਤ ਹੀ ਪੁਰਾਣਾ ਅਤੇ ਸਿੱਧ ਤਿਉਹਾਰ ਹੈ ਵੈਸੇ ਤਾਂ ਇਹ ਤਿਉਹਾਰ ਹਾੜੀ (ਕਣਕ) ਦੀ ਫਸਲ ਪੱਕਣ ਤੇ ਮਨਾਇਆ ਜਾਂਦਾ ਹੈ ਲੇਕਿਨ ਇਸ ਦਾ ਸੰਬੰਧ ਸਿਰਫ਼ ਹਾੜੀ ਨਾਲ ਹੀ ਨਹੀਂ ਰਹਿ ਗਿਆ| ਬਲਕਿ ਇਸ ਦੀ ਇਤਿਹਾਸਕ ਮਹਤੱਤਾ ਵੀ ਵਿਸਾਖੀ ਵਾਲੇ ਦਿਨ ਹੀ ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਨੇ ਆਨੰਦਪੁਰ (ਪੰਜਾਬ) ਵਿਖੇ 13 ਅਪ੍ਰੈਲ 1699 ਨੂੰ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ  


ਇਸ ਦਿਨ ਦੇ ਪਿੱਛੇ ਸੁਤੰਤਰਤਾ ਨਾਲ ਸੰਬੰਧਤ ਇਕ ਘਟਨਾ ਵੀ ਜੁੜੀ ਹੋਈ ਹੈ ਵਿਸਾਖੀ ਵਾਲੇ ਦਿਨ ਹੀ ਜਲਿਆਂ ਵਾਲੇ ਬਾਗ਼ ਵਿੱਚ ਇਕ ਵਿਸ਼ਾਲ ਜਲਸਾ ਚੱਲ ਰਿਹਾ ਸੀ ਉਥੇ ਹੀ ਅੰਗਰੇਜ਼ ਸਰਕਾਰ ਦੇ ਇਕ ਅਧਿਕਾਰੀ ਸਰ ਮਾਈਕਲ ਓਡਵਾਇਰ ਨੇ ਰੋਸ ਪ੍ਰਗਟ ਕਰ ਰਹੇ ਨਿਹੱਥੇ ਲੋਕਾਂ ਉੱਤੇ ਆਪਣੇ ਸਿਪਾਹੀਆਂ ਨੂੰ ਗੋਲੀਆਂ ਚਲਾਉਣ ਦਾ ਹੁਕਮ ਦੇ ਦਿੱਤਾ| ਇਸ ਬਾਗ ਦਾ ਸਿਰਫ ਇਕ ਹੀ ਦਰਵਾਜਾ ਸੀ ਤੇ ਉਸ ਦਰਵਾਜੇ ਵਿੱਚ ਸਿਪਾਹੀ ਬੰਦੂਕਾਂ ਲੈ ਕੇ ਖੜੇ ਹੋ ਗਏ ਉਹਨਾਂ ਸਿਪਾਹੀਆਂ ਦੀ ਗੋਲੀਆਂ ਨਾਲ ਹਜ਼ਾਰਾਂ ਲੋਕ ਮਾਰੇ ਗਏ ਅਤੇ ਕਿੰਨੇ ਹੀ ਜ਼ਖ਼ਮੀ ਹੋ ਗਏ


ਵਿਸਾਖੀ ਤੋਂ ਪਹਿਲਾਂ ਹਾੜੀ ਦੀ ਫਸਲ ਪੱਕ ਚੁੱਕੀ ਹੁੰਦੀ ਹੈ ਕਿਸਾਨ ਆਪਣੀ ਪੱਕੀ ਹੋਈ ਫਸਲ ਨੂੰ ਵੇਖ ਕੇ ਨੱਚ ਉੱਠਦਾ ਹੈ ਅੰਮ੍ਰਿਤ ਵਿਖੇ ਤਾਂ ਵਿਸ਼ੇਸ਼ ਤੌਰ ਉੱਤੇ ਮੇਲਾ ਲੱਗਦਾ ਹੈ | ਇਸ ਮੇਲੇ ਵਿੱਚ ਲੋਕ ਦੂਰ ਦੂਰ ਤੋਂ ਸ਼ਿਰਕਤ ਕਰਦੇ ਹਨ ਮੇਲੇ ਅੰਦਰ ਲੱਗੇ ਝੂਲਿਆਂ ਨੂੰ , ਨੌਜਵਾਨ, ਬੱਚੇ ਝੂਲੇ ਝੂਲਦੇ ਹਨ ਤੇ ਮਿਠਾਈ ਦੀ ਦੁਕਾਨਾਂ ਉੱਤੇ ਬੱਚਿਆਂ ਦੀ ਭੀੜ ਲੱਗੀ ਹੁੰਦੀ ਹੈ ਕਿਤੇ ਕਰਾਰੇ ਪਕੌੜਿਆਂ ਦੀ ਮਹਿਕ ਹੁੰਦੀ ਹੈ ਤੇ ਕਿਤੇ ਭਲਵਾਨ ਆਪਸ ਵਿੱਚ ਘੁੱਲਦੇ ਨਜ਼ਰ ਰਹੇ . ਹਨ ਕਿਤੇ ਢੋਲ ਦੇ ਡੱਗੇ ਨਾਲ 'ਗੱਭਰੂ ਭੰਗੜੇ ਪਾ ਰਹੇ ਹੁੰਦੇ ਹਨ


ਧਾਰਮਿਕ ਪੱਖ ਤੋਂ ਇਸ ਤਿਉਹਾਰ ਦੀ ਵਿਸ਼ੇਸ਼ ਮਹਤੱਤਾ ਹੋਣ ਕਰਕੇ ਸਿੱਖ ਲੋਕ ਇਸ ਦਿਨ ਵਿਸ਼ੇਸ਼ ਤੌਰ ਤੇ ਗੁਰਦੁਆਰਿਆਂ ਅੰਦਰ ਸਜਾਏ ਗਏ ਦੀਵਾਨਾਂ ਵਿੱਚ ਆਪਣੀਆਂ ਹਾਜ਼ਰੀਆਂ ਭਰਦੇ ਹਨ। ਢਾਢੀ ਸਿੰਘ ਲੋਕਾਂ ਅੰਦਰ ਵਾਰਾਂ ਸੁਣਾ ਕੇ ਉਹਨਾਂ ਦੇ ਖੂਨ ਅੰਦਰ ਉਬਾਲ ਲਿਆ ਦਿੰਦੇ ਹਨ


ਦਿੱਲੀ ਅੰਦਰ ਗੁਰਦੁਆਰਾ ਮਜਨੂੰ ਕਾ ਟੀਲਾ ਵਿਖੇ ਸਵੇਰ ਤੋਂ ਹੀ ਵਿਸ਼ੇਸ਼ ਦੀਵਾਨ ਸਜਾਏ ਜਾਂਦੇ ਹਨ ਇਥੋਂ ਦੀ ਰੌਣਕ ਵੇਖਣ ਵਾਲੀ ਹੈ ਹੁੰਦੀ ਹੈ ਪੰਜਾਬ ਅੰਦਰ ਕੇਸਗੜ੍ਹ ਸਾਹਿਬ ਵਿਖੇ ਮੁੱਖ ਦੀਵਾਨ ਲੱਗਦਾ ਹੈ ਜਿਸ ਦੇਸ਼ ਵਿਦੇਸ਼ ਤੋਂ ਲੋਕ ਕੇ ਹਾਜ਼ਰੀ ਭਰਦੇ ਹਨ


ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਵਿਸਾਖੀ ਦਾ ਤਿਉਹਾਰ ਸਾਰੇ ਪੰਜਾਬੀ ਲੋਕ ਬੜੀ ਹੀ ਧੂਮ ਧਾਮ ਨਾਲ ਮਨਾਉਂਦੇ ਹਨ

Post a Comment

0 Comments